ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ "ਕੋਵਿਡ-19 ਸੰਕਟ ਦੌਰਾਨ ਸਿਹਤ ਸੇਵਾਵਾਂ ਦੀ ਨਿਰੰਤਰਤਾ" ਤੇ ਉੱਚ ਪੱਧਰੀ ਪੈਨਲ ਦੇ ਵਿਚਾਰ ਵਟਾਂਦਰੇ ਵਿਚ ਹਿੱਸਾ ਲਿਆ"


"ਵਿਸ਼ਵ ਕੋਲ ਐਨਸੀਡੀਜ਼ ਦੀ ਚਾਲ ਨੂੰ ਮੋੜਨ ਲਈ ਵਧੇਰੇ ਗਿਆਨ, ਸਮਰੱਥਾ ਅਤੇ ਇਥੋਂ ਤੱਕ ਕਿ ਸਰੋਤ ਉਪਲਬਧ ਹਨ, ਪਰ ਸਾਂਝੇ ਆਦਰਸ਼ਵਾਦ ਨਾਲ ਸਹਿਯੋਗ ਮਹੱਤਵਪੂਰਨ ਹੈ"

ਜਨਤਕ ਸਿਹਤ ਨੇਤਾਵਾਂ ਵਜੋਂ ਸਾਨੂੰ ਜਨਤਕ ਸਿਹਤ ਅਤੇ ਵਿੱਤੀ ਰੁਕਾਵਟਾਂ ਨੂੰ ਦੂਰ ਕਰਨ ਲਈ ਫੰਡ ਲਈ ਨਵੇਂ ਸਿਰਿਓਂ ਵਚਨਬੱਧਤਾ ਦੀ ਲੋੜ ਹੈ ਤਾਕਿ ਪਹੁੰਚ ਦੀ ਲੋੜ ਦੇ ਨਾਲ ਨਾਲ ਮੋਜੂਦਾ ਬਜਟ ਸਰੋਤਾਂ ਨੂੰ ਮੁੜ ਤੋਂ ਪੇਸ਼ ਕੀਤਾ ਅਤੇ ਪ੍ਰੋਗਰਾਮ ਬਣਾਇਆ ਜਾ ਸਕੇ - ਡਾ. ਹਰਸ਼ ਵਰਧਨ

"ਕੋਵਿਡ-19 ਨਾਲ ਜੁੜੀਆਂ ਗਤੀਵਿਧੀਆਂ ਅਤੇ ਜ਼ਰੂਰੀ ਸੇਵਾਵਾਂ ਉਪਲਬਧ ਕਰਵਾਉਣ ਤੇ ਧਿਆਨ ਕੇਂਦ੍ਰਿਤ ਕਰਨਾ ਨਾ ਸਿਰਫ ਮਹੱਤਵਪੂਰਨ ਹੈ ਬਲਕਿ ਸਿਹਤ ਪ੍ਰਣਾਲੀ ਵਿਚ ਲੋਕਾਂ ਦੇ ਵਿਸ਼ਵਾਸ ਨੂੰ ਕਾਇਮ ਰੱਖਣਾ ਵੀ ਜ਼ਰੂਰੀ ਹੈ ਤਾਕਿ ਜ਼ਰੂਰੀ ਸਿਹਤ ਸੇਵਾਵਾਂ ਡਲਿਵਰ ਕੀਤੀਆਂ ਜਾ ਸਕਣ ਅਤੇ ਇਸ ਦੇ ਨਾਲ ਹੀ ਹੋਰ ਸਿਹਤ ਹਾਲਾਤਾਂ ਕਾਰਣ ਬੀਮਾਰੀਆਂ ਅਤੇ ਮੌਤਾਂ ਵਿਚ ਕਿਸੇ ਵੀ ਤਰ੍ਹਾਂ ਦੇ ਵਾਧੇ ਨੂੰ ਘੱਟ ਕੀਤਾ ਜਾ ਸਕੇ"

Posted On: 25 MAY 2021 7:04PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ

"ਕੋਵਿਡ-19  ਦੌਰਾਨ ਸਿਹਤ ਸੇਵਾਵਾਂ ਦੀ ਨਿਰੰਤਰਤਾ" ਤੇ ਇਕ ਉੱਚ ਪੱਧਰੀ ਪੈਨਲ ਵਿਚਾਰ ਵਟਾਂਦਰੇ ਵਿਚ ਵਰਚੁਅਲੀ ਹਿੱਸਾ ਲਿਆ। ਸੰਯੁਕਤ ਰਾਸ਼ਟਰ ਦੇ ਸਹਾਇਕ ਸਕੱਤਰ ਜਨਰਲ ਅਤੇ ਸੰਯੁਕਤ ਰਾਸ਼ਟਰ ਸਿਖਲਾਈ ਅਤੇ ਖੋਜ ਸੰਸਥਾ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਨਿਖਿਲ ਸੇਠ, ਇੰਸਟੀਚਿਊਟ ਆਫ ਗਲੋਬਲ ਹੈਲਥ ਇਨੋਵੇਸ਼ਨ ਅਤੇ ਵਿਸ਼ਵ ਸਿਹਤ ਸੰਗਠਨ ਦੇ ਕੋਵਿਡ-19 ਬਾਰੇ ਡਾਇਰੈਕਟਰ ਦੇ ਵਿਸ਼ੇਸ਼ ਰਾਜਦੂਤ ਡਾ. ਡੇਵਿਡ ਨਬਾਰੋ, ਦਿ ਡਿਫੀਟ - ਐਨਸੀਡੀ ਪਾਰਟਰਨਸ਼ਿਪ ਯੂਐਨਆਈਟੀਏਆਰ ਦੇ ਸੀਈਓ ਸ਼੍ਰੀ ਮੁਕੁਲ ਭੋਲਾ, ਜ਼ਾਂਬੀਆ ਦੇ ਸਿਹਤ ਮੰਤਰੀ ਸ਼੍ਰੀ ਅਹਿਮਦੂ ਲਮਿਨ ਸਮਾਤੇ, ਰਵਾਂਡਾ ਦੇ ਸਿਹਤ ਮੰਤਰੀ ਸ਼੍ਰੀ ਡੇਨਿਅਲ ਨਗਮਿਜੇ, ਭੂਟਾਨ ਦੀ ਸ਼ਾਹੀ ਸਰਕਾਰ ਦੇ ਸਿਹਤ ਮੰਤਰੀ ਸ਼੍ਰੀ ਲਿਓਨਪੋ ਡੈਕਨ ਵਾਂਗਮੋ, ਇਸਲਾਮੀ ਡਿਵੈਲਪਮੈਂਟ ਬੈਂਕ ਦੇ ਪ੍ਰਧਾਨ ਸ਼੍ਰੀ ਬੰਡਾਰ ਐਮ ਐਚ ਹਜ਼ਾਰ ਅਤੇ ਵਾਇਟਰਿਸ ਦੇ ਉਭਰਦੇ ਬਾਜ਼ਾਰਾਂ ਦੇ ਪ੍ਰਧਾਨ ਸ਼੍ਰੀ ਮਿਨਾਸੇ ਟਡੇਸੇ ਨੇ ਪੈਨਲ ਵਿਚਾਰ ਵਟਾਂਦਰੇ ਵਿਚ ਹਿੱਸਾ ਲਿਆ।


 

 

ਕੇਂਦਰੀ ਸਿਹਤ ਮੰਤਰੀ ਨੇ "ਕੋਵਿਡ-19 ਸੰਕਟ ਦੌਰਾਨ ਐਨਸੀਡੀਜ਼ ਲਈ ਨਿਰਵਿਘਨ ਸਿਹਤ ਸੇਵਾਵਾਂ" ਤੇ ਦੇਸ਼ਾਂ ਲਈ "ਸੰਯੁਕਤ ਰਾਸ਼ਟਰ ਸਿਖਲਾਈ ਅਤੇ ਖੋਜ ਸੰਸਥਾ ਵਿਖੇ ਡਿਫੀਟ - ਐਨਸੀਡੀ ਪਾਰਟਨਰਸ਼ਿਪ" ਵਲੋਂ ਕਾਲ ਫਾਰ ਐਕਸ਼ਨ ਸੈਸ਼ਨ ਆਯੋਜਿਤ ਕਰਨ ਦੀ ਸ਼ਲਾਘਾ ਕੀਤੀ। ਇਸ ਮੀਟਿੰਗ ਦਾ ਆਯੋਜਨ ਮੌਜੂਦਾ ਮਨੁੱਖੀ ਸੰਕਟ ਦੌਰਾਨ ਗੈਰ ਸੰਚਾਰ ਵਾਲੀਆਂ ਬੀਮਾਰੀਆਂ ਦੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਜਾਰੀ ਰੱਖਣ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ ਸੀ। ਡਿਫੀਟ-ਐਨਸੀਡੀ ਪਾਰਟਨਰਸ਼ਿਪ ਨੇ ਇਸ ਮਾਨਤਾ ਤੋਂ ਜਨਮ ਲਿਆ ਸੀ ਕਿ ਐਨਸੀਡੀਜ਼ ਹੁਣ ਬੀਮਾਰੀ ਦੇ ਵਿਸ਼ਵ ਪੱਧਰੀ ਕੇਸ ਲੋਡ ਦੇ ਮੁੱਖ ਕੰਟ੍ਰਿਬਿਊਟਰ ਹਨ ਜਿਸ ਨਾਲ ਹਰ ਸਾਲ ਘੱਟੋ ਘੱਟ 41 ਮਿਲੀਅਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਜੋ ਵਿਸ਼ਵ ਪੱਧਰੀ ਕੁਲ ਮੌਤਾਂ ਦੇ 70% ਦੇ ਬਰਾਬਰ ਹੈ।

 

ਡਾ. ਹਰਸ਼ ਵਰਧਨ ਨੇ ਵਿਸ਼ਵ ਨੂੰ ਮੌਜੂਦਾ ਸੰਕਟ ਬਾਰੇ ਯਾਦ ਦਿਵਾਇਆ ਕਿ ਕੋਵਿਡ-19 ਮਹਾਮਾਰੀ ਵਿਸ਼ਵ ਪੱਧਰੀ ਖਤਰਾ ਹੈ ਜਿਸ ਕਾਰਣ ਸਮੁੱਚੇ ਵਿਸ਼ਵ ਵਿਚ 3.46 ਮਿਲੀਅਨ ਤੋਂ ਵੱਧ ਮੌਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਵੀ ਮਹਾਮਾਰੀ ਦੀ ਦੂਜੀ ਲਹਿਰ ਦਾ ਟਾਕਰਾ ਕਰ ਰਿਹਾ ਹੈ।


 

 

ਕੋਵਿਡ-19 ਮਹਾਮਾਰੀ ਦੇ ਵੱਡੇ ਪ੍ਰਭਾਵ ਅਤੇ ਜ਼ਰੂਰੀ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਦੀ ਮਹੱਤਤਾ ਤੇ ਚਾਨਣਾ ਪਾਉਂਦਿਆਂ ਕੇਂਦਰੀ ਸਿਹਤ ਮੰਤਰੀ ਨੇ ਇਨ੍ਹਾਂ ਸੇਵਾਵਾਂ ਦੀ ਨਿਰਵਿਘਨ ਡਲਿਵਰੀ ਨੂੰ ਜਾਰੀ ਰੱਖਣ ਦੀਆਂ ਵਿਸ਼ਵ ਪੱਧਰੀ ਸਿਹਤ ਪ੍ਰਣਾਲੀਆਂ ਦੀ ਸਿਹਤ ਸਮਰੱਥਾ ਤੇ ਕਿਹਾ, "ਜਦੋਂ ਪੂਰੇ ਵਿਸ਼ਵ ਵਿਚ ਸਿਹਤ ਪ੍ਰਣਾਲੀਆਂ ਨੂੰ ਕੋਵਿਡ-19 ਮਰੀਜ਼ਾਂ ਦੀ ਦੇਖਭਾਲ ਲਈ ਵਧਦੀ ਮੰਗ ਕਾਰਣ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕੋਵਿਡ-19 ਦੇ ਫੈਲਣ ਨਾਲ ਸਾਡੀਆਂ ਸਿਹਤ ਪ੍ਰਣਾਲੀਆਂ ਦੀਆਂ ਬੇਮਿਸਾਲ ਮੰਗਾਂ ਸਾਹਮਣੇ ਹਨ। ਅਜਿਹਾ ਕਰਨ ਵਿਚ ਸਿਹਤ ਸੇਵਾਵਾਂ ਜਿਨ੍ਹਾਂ ਦੀ ਸਮਾਜਾਂ ਵਲੋਂ ਉਮੀਦ ਕੀਤੀ ਜਾਂਦੀ ਹੈ ਤੇ ਸਮਝੌਤਾ ਹੋ ਜਾਂਦਾ ਹੈ। ਹਾਲਾਂਕਿ ਕੋਵਿਡ-19 ਨਾਲ ਜੁੜੀਆਂ ਗਤੀਵਿਧੀਆਂ ਅਤੇ ਜ਼ਰੂਰੀ ਸੇਵਾਵਾਂ ਨਿਰੰਤਰ ਉਪਲਬਧ ਕਰਵਾਉਣ ਤੇ ਧਿਆਨ ਕੇਂਦ੍ਰਿਤ ਕੀਤਾ ਜਾਣਾ ਨਾ ਸਿਰਫ ਲੋਕਾਂ ਦੇ ਭਰੋਸੇ ਨੂੰ ਕਾਇਮ ਰੱਖਣ ਲਈ  ਸਿਹਤ ਪ੍ਰਣਾਲੀ ਵਿਚ ਜ਼ਰੂਰੀ ਸਿਹਤ ਸੇਵਾਵਾਂ ਦੀ ਡਲਿਵਰੀ ਜ਼ਰੂਰੀ ਹੈ ਬਲਕਿ ਹੋਰ ਸਿਹਤ ਹਾਲਾਤਾਂ ਤੋਂ ਬੀਮਾਰੀਆਂ ਅਤੇ ਮੌਤਾਂ ਵਿਚ ਵਾਧੇ ਨੂੰ ਕਿਸੇ ਵੀ ਤਰ੍ਹਾਂ ਨਾਲ  ਘੱਟ ਕਰਨਾ ਜ਼ਰੂਰੀ ਹੈ।" 

 

ਡਾ, ਹਰਸ਼ ਵਰਧਨ ਨੇ ਵੇਖਿਆ ਕਿ ਯੂਨਿਵਰਸਲ ਹੈਲਥ ਕਵਰੇਜ ਨੂੰ ਹਾਸਿਲ ਕਰਨਾ ਅਤੇ ਸਮੇਂ ਤੋਂ ਪਹਿਲਾਂ ਐਨਸੀਡੀ ਮੌਤਾਂ ਨੂੰ ਇਕ ਤਿਹਾਈ ਤੱਕ ਘੱਟ ਕਰਨਾ ਆਦਿ ਲਈ, ਸਿਹਤ ਸੰਭਾਲ ਪ੍ਰਣਾਲੀਆਂ ਵਿੱਚ ਰੈਡੀਕਲ ਤੌਰ ਤੇ ਪਰਿਵਰਤਨ ਦੀ ਜਰੂਰਤ ਹੈ। ਉਨ੍ਹਾਂ ਕਿਹਾ, "ਨਿਰੰਤਰ ਵਿਕਾਸ ਗੋਲ ਮੰਤਰ, "ਇਕ ਨੂੰ ਵੀ ਪਿੱਛੇ ਨਾ ਛੱਡੋ" ਇਕ ਵਿਸ਼ਾਲ ਜਨਤਕ ਸਿਹਤ ਨਜ਼ਰੀਏ ਨੂੰ ਅੰਡਰਸਕੋਰ ਕਰਦਾ ਹੈ ਅਤੇ ਸਾਰੇ ਹੀ ਹਿੱਸੇਦਾਰਾਂ ਰਾਹੀਂ ਐਕਸ਼ਨ ਦਾ ਸੱਦਾ ਦਿੰਦਾ ਹੈ। ਇਹ ਇਸ ਕਾਰਣ ਹੈ ਕਿ ਵਿਸ਼ਵ ਦੇ ਲੀਡਰ, ਸਰਕਾਰਾਂ ਅਤੇ ਸਮਾਜ ਦੇ ਸਾਰੇ ਖੇਤਰਾਂ ਦੇ ਹਿੱਸੇਦਾਰ ਚੁਣੌਤੀ ਭਰੇ ਸਮਿਆਂ, ਜਿਵੇਂ ਕਿ ਮੌਜੂਦਾ ਸਮਾਂ ਹੈ, ਦੌਰਾਨ ਜਾਰੀ ਐਨਸੀਡੀ ਦੀ ਇਸ ਉੱਚ ਪੱਧਰੀ ਮੀਟਿੰਗ ਨੂੰ ਧਿਆਨ ਨਾਲ ਵੇਖ ਰਹੇ ਹਨ। ਇਸੇ ਹੀ ਸੰਦਰਭ ਵਿਚ ਅੱਜ ਦੀ ਮੀਟਿੰਗ ਨੇ ਸਾਨੂੰ ਸਾਰਿਆਂ ਨੂੰ ਇਕਜੁਟ ਹੋਣ ਲਈ ਵਿਲੱਖਣ ਮੌਕਾ ਪ੍ਰਦਾਨ ਕੀਤਾ ਹੈ ਅਤੇ ਮਹਾਮਾਰੀ ਦੌਰਾਨ ਐਨਸੀਡੀ਼ਜ਼ ਤੋਂ ਬੀਮਾਰੀ ਨਾਲ ਪੀੜਤ ਲੋਕਾਂ ਅਤੇ ਮੌਤਾਂ ਨੂੰ ਰੋਕਣ ਲਈ ਐਕਸ਼ਨ ਨੂੰ ਤੇਜ਼ ਕਰਨ ਦਾ ਮੌਕਾ ਉਪਲਬਧ ਕਰਵਾਇਆ ਹੈ।"

 

 

 

ਸਾਲ 2011 ਅਤੇ 2014 ਵਿਚ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਗੈਰ-ਸੰਚਾਰੀ ਰੋਗਾਂ ਦੀ ਰੋਕਥਾਮ ਅਤੇ ਕੰਟਰੋਲ ਬਾਰੇ ਇਕ ਉੱਚ ਪੱਧਰੀ ਮੀਟਿੰਗ ਵਿਚ ਐਨਸੀਡੀ ਫਰੰਟ ਅਤੇ ਇਨ੍ਹਾਂ ਦਖਲਅੰਦਾਜ਼ਾਂ ਨੂੰ ਮਜ਼ਬੂਤ ਅਤੇ ਗਠਜੋੜ ਵਾਲੀ ਰਾਜਨੀਤਿਕ ਤਾਕਤ ਬਾਰੇ ਭਾਰਤ ਦੇ ਯਤਨਾਂ ਦੀ ਪ੍ਰਾਪਤੀ ਵੱਲ ਧਿਆਨ ਕੇਂਦਰਤ ਕਰਨ ਬਾਰੇ ਕੇਂਦਰੀ ਸਿਹਤ ਮੰਤਰੀ ਨੇ ਕਿਹਾ, “ਜਦੋਂ ਕਿ 70% ਵਿਸ਼ਵ ਪੱਧਰੀ ਮੌਤਾਂ ਐਨਸੀਡੀਜ਼ ਕਾਰਣ ਹੋਈਆਂ ਹਨ, ਭਾਰਤ ਵਿਚ ਇਹ ਅੰਕੜਾ ਅਨੁਮਾਨਤ ਤੌਰ ਤੇ ਹੇਠਾਂ ਯਾਨੀਕਿ ਤਕਰੀਬਨ 63% ਹੈ। ਅਸੀਂ ਐਨਸੀਡੀਜ਼ ਨਾਲ ਜੁੜੀਆਂ ਸਮੇਂ ਤੋਂ ਪਹਿਲਾਂ ਮੌਤਾਂ ਨੂੰ ਘੱਟ ਕਰਨ ਦੇ ਯੋਗ ਹੋਏ ਹਾਂ ਜੋ 2015 ਤੋਂ 2019 ਤੱਕ ਇਕ ਲੱਖ ਦੀ ਆਬਾਦੀ ਪਿੱਛੇ 503 ਤੋਂ 490 ਤੱਕ ਹੇਠਾਂ ਆਈਆਂ ਹਨ। ਸਰਕਾਰ ਵਲੋਂ ਕੀਤੇ ਗਏ ਵੱਖ-ਵੱਖ ਨਿਵੇਸ਼ਾਂ ਕਾਰਣ ਇਹ ਅੰਕੜੇ ਘਟੇ ਹਨ।  ਐਨਸੀਡੀਜ਼ ਦੀ ਮੁਢਲੀ ਦੇਖਭਾਲ ਹੁਣ ਨਵੇਂ ਸਥਾਪਤ ਕੀਤੇ ਗਏ 76,102 ਆਯੁਸ਼ਮਾਨ ਭਾਰਤ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਪੀਐਮ-ਜੇਏਵਾਈ) ਦਾ ਮੁਢਲੀ ਸਿਹਤ ਸੰਭਾਲ ਦਾ ਘੇਰਾ ਵਧਿਆ ਹੈ ਜਿਸ ਵਿਚ ਐਨਸੀਡੀਜ਼ ਦੀ ਸਕ੍ਰੀਨਿੰਗ ਅਤੇ ਜਾਂਚ ਅਤੇ 100 ਮਿਲੀਅਨ ਕਮਜ਼ੋਰ ਲੋਕਾਂ ਲਈ ਐਨਸੀਡੀਜ਼ ਨਾਲ ਜੁੜੇ ਜੇਬ ਤੋਂ ਬਾਹਰ ਖਰਚਿਆਂ ਨੂੰ ਖਤਮ ਕਰਨ ਦਾ ਸਕੋਪ ਵਧਾਉਣਾ ਸ਼ਾਮਿਲ ਹੈ। ਭਾਰਤ ਦੇਸ਼ਾਂ ਵਿਚੋਂ ਪਹਿਲਾ ਦੇਸ਼ ਹੈ ਜਿਸ ਨੇ ਤੰਬਾਕੂ, ਨਮਕ ਅਤੇ ਖੰਡ ਨਾਲ ਜੁਡ਼ੇ ਐਨਸੀਡੀ ਦੇ ਜੋਖਿਮ ਵਾਲੇ ਕਾਰਣਾਂ ਨੂੰ ਘਟਾਉਣ ਲਈ ਬਹੁ-ਖੇਤਰੀ ਕਾਰਜ ਯੋਜਨਾ ਸ਼ੁਰੂ ਕੀਤੀ ਹੈ ਅਤੇ ਘਰੇਲੂ ਪ੍ਰਦੂਸ਼ਣ ਨੂੰ ਘੱਟ ਕਰਨ ਦਾ ਨਿਵੇਕਲਾ ਟੀਚਾ ਠੋਸ ਰਸੋਈ ਈਂਧਨ ਨੂੰ ਬਦਲ ਕੇ ਕੀਤਾ ਹੈ। ਇਸ ਨੇ ਔਰਤਾਂ ਵਿਚ ਸਾਹ ਦੀਆਂ ਗੰਭੀਰ ਬੀਮਾਰੀਆਂ ਨੂੰ ਘੱਟ ਕੀਤਾ ਹੈ, ਉਦਾਹਰਣ ਵਜੋਂ ਲੱਖਾਂ ਦੀ ਤਾਦਾਦ ਵਿਚ ਪੇਂਡੂ ਘਰਾਂ ਨੂੰ ਰਸੋਈ ਗੈਸ ਦੀ ਵਿਵਸਥਾ ਉਪਲਬਧ ਕਰਵਾ ਕੇ ਕੀਤਾ ਹੈ।"

 

ਕੋਵਿਡ-19 ਦੇ ਮੁਸ਼ਕਲ ਸਮਿਆਂ ਵਿਚ ਇਨੋਵੇਟਿਵ ਟੈਲੀਮੈਡਿਸਨ ਟੈਕਨੋਲੋਜੀਆਂ ਨੂੰ ਲਾਗੂ ਕਰਨ ਦੀ ਲੋੜ ਅਤੇ ਭਾਰਤ ਨੇ ਇਨ੍ਹਾਂ ਨੂੰ ਕਿਵੇਂ ਅਪਣਾਇਆ ਹੈ, ਬਾਰੇ ਦੱਸਦਿਆਂ ਡਾ. ਹਰਸ਼ ਵਰਧਨ ਨੇ ਚਾਨਣਾ ਪਾਇਆ, "ਭਾਰਤ ਨੇ ਆਪਣੇ ਵਿਸ਼ਾਲ ਆਈਟੀ ਪ੍ਰਾਈਵੇਟ ਖੇਤਰ ਨਾਲ ਇਕ ਵਿਸ਼ੇਸ਼ ਲਾਭ ਹਾਸਿਲ ਕੀਤਾ ਹੈ। ਟੈਲੀਮੈਡਿਸਨ ਨਾਲ ਆਰਟੀਫਿਸ਼ਿਅਲ ਇੰਟੈਲਿਜੈਂਸ ਦੀ ਜੋੜੀ ਇਕ ਸ਼ਕਤੀਸ਼ਾਲੀ ਟੈਕਨੋਲੋਜੀ ਹੈ। ਭਾਰਤ ਦਾ ਸਾਲ 2025 ਤੱਕ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ 25 ਪ੍ਰਤੀਸ਼ਤ ਤੱਕ ਘਟਾਉਣ ਦਾ ਟੀਚਾ ਹੈ ਜਿਸ ਲਈ ਕੋਵਿਡ-19 ਦੀਆਂ ਜਵਾਬਦੇਹੀਆਂ ਨੂੰ ਐਨਸੀਡੀ ਸਕ੍ਰੀਨਿੰਗ ਅਤੇ ਦੇਖਭਾਲ ਅਤੇ ਆਈਟੀ ਅਤੇ ਏਆਈ ਸੰਭਾਵਨਾ ਨਾਲ ਏਕੀਕ੍ਰਿਤ ਕੀਤਾ ਅਤੇ ਵਧਾਇਆ ਜਾ ਰਿਹਾ ਹੈ। ਕੋਵਿਡ-19 ਲਈ ਸਰਕਾਰ ਦੀਆਂ ਐਲੋਕੇਸ਼ਨਾਂ ਅਤੇ ਹੋਰ ਨਿਵੇਸ਼ਾਂ ਨੂੰ ਸਾਡੀ ਨੈਸ਼ਨਲ ਐਨਸੀਡੀ ਕਾਰਜ ਯੋਜਨਾ ਨਾਲ ਸਮਾਰਟ ਰੂਪ ਵਿਚ ਵੰਡਿਆ ਜਾ ਰਿਹਾ ਹੈ। ਐਨਸੀਡੀ ਡਾਇਗਨੌਸਟਿਕਸ ਕੋਵਿਡ ਸਕ੍ਰੀਨਿੰਗ ਨਾਲ ਸਥਾਪਤ ਕੀਤੇ ਜਾ ਰਹੇ ਹਨ ਅਤੇ ਐਨਸੀਡੀ ਕੇਅਰ ਸੇਵਾਵਾਂ ਨੂੰ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿਚ ਵਧਾਇਆ ਜਾ ਰਿਹਾ ਹੈ।"

 

ਡਾ. ਹਰਸ਼ ਵਰਧਨ ਨੇ ਸਮੇਂ ਸਿਰ ਐਕਸ਼ਨ ਨੂੰ ਸਮਰਥਨ ਦੇਣ ਲਈ ਗਵਰਨੈਂਸ ਅਤੇ ਤਾਲਮੇਲ ਦੀਆਂ ਵਿਧੀਆਂ ਦੀ ਗਵਰਨੈਂਸ ਅਤੇ ਕੋ-ਆਰਡਿਨੇਸ਼ਨ ਨੂੰ ਅਡਜਸਟ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਬਦਲਦੇ ਸੰਦਰਭਾਂ ਵਿਚ ਜ਼ਰੂਰੀ ਸਿਹਤ ਸੇਵਾਵਾਂ ਨੂੰ ਤਰਜੀਹ ਦੇਣਾ ਸਮੇਂ ਦੀ ਲੋੜ ਹੈ। ਐਨਸੀਡੀਜ਼ ਦੀ ਰੋਕਥਾਮ ਅਤੇ ਕੰਟਰੋਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਦਾ ਰਸਤਾ ਦੱਸਦਿਆਂ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ, "ਜਨਤਕ ਸਿਹਤ ਨੇਤਾਵਾਂ ਵਜੋਂ ਜਨਤਕ ਸਿਹਤ ਨੂੰ ਫ਼ੰਡ ਦੇਣ ਅਤੇ ਵਿੱਤੀ ਰੁਕਾਵਟਾਂ ਨੂੰ ਦੂਰ ਕਰਨ ਦੇ ਨਾਲ ਨਾਲ ਮੌਜੂਦਾ ਬਜਟ ਸਰੋਤਾਂ ਦੇ ਪੁਨਰਗਠਨ ਅਤੇ ਮੁੜ ਤੋਂ ਪ੍ਰੋਗਰਾਮ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਡਿਫੀਟ-ਐਨਸੀਡੀ ਪਾਰਟਨਰਸ਼ਿਪ ਸਰਕਾਰਾਂ, ਨਿੱਜੀ ਖੇਤਰ ਅਤੇ ਸਿਵਲ ਸੁਸਾਇਟੀਆਂ ਨੂੰ ਸਾਰੇ ਦੇਸ਼ਾਂ ਵਿਚ ਕਾਰਜ ਮੁਹਿੰਮ ਲਈ ਇਕਜੁਟ ਕਰ ਰਹੀ ਹੈ। ਵਿਸ਼ਵ ਕੋਲ ਐਨਸੀਡੀਜ਼ ਦੀ ਚਾਲ ਨੂੰ  ਮੋੜਨ ਲਈ ਵਧੇਰੇ ਗਿਆਨ, ਸਮਰੱਥਾ ਅਤੇ ਇਥੋਂ ਤੱਕ ਕਿ ਸਰੋਤ ਵੀ ਉਪਲਬਧ ਹਨ ਪਰ ਸਾਂਝੇ ਆਦਰਸ਼ਵਾਦ ਨਾਲ ਸਹਿਯੋਗ ਮਹੱਤਵਪੂਰਨ ਹੋਵੇਗਾ। "

 

-------------------------- 

ਐਮਵੀ


(Release ID: 1721782) Visitor Counter : 196


Read this release in: Tamil , English , Urdu , Hindi , Telugu