ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ

ਕੇਂਦਰੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਕੋਵਿਡ ਤਿਆਰੀਆਂ ਦੀ ਸਮੀਖਿਆ ਲਈ ਸਾਰੇ ਉੱਤਰ ਪੂਰਬੀ ਸੂਬਿਆਂ ਦੇ ਸਿਹਤ ਸਕੱਤਰਾਂ ਦੀ ਜ਼ਰੂਰੀ ਮੀਟਿੰਗ ਬੁਲਾਈ


ਕਈ ਸੂਬਿਆਂ ਵਿੱਚ ਕੇਸਾਂ ਦੀ ਗਿਣਤੀ ਵਧਣ ਤੇ ਚਿੰਤਾ ਪ੍ਰਗਟ ਕਰਦਿਆਂ ਮੰਤਰੀ ਨੇ ਸਖ਼ਤੀ ਨਾਲ ਕੰਟੇਨਮੈਂਟ ਅਤੇ ਵਿਸ਼ਵਾਸ ਉਸਾਰੀ ਉਪਾਅ ਕਰਨ ਲਈ ਆਖਿਆ


Posted On: 25 MAY 2021 5:32PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬ ਖੇਤਰ ਵਿਕਾਸ (ਡੀ ਓ ਐੱਨ ਈ ਆਰ) , ਐੱਮ ਓ ਐੱਸ ਪੀ ਐੱਮ ਓ , ਪ੍ਰਸੋਨਲ , ਜਨਤਕ ਸਿ਼ਕਾਇਤਾਂ , ਪੈਨਸ਼ਨ , ਪ੍ਰਮਾਣੂ ਊਰਜਾ ਤੇ ਪੁਲਾੜ ਡਾਕਟਰ ਜਿਤੇਂਦਰ ਸਿੰਘ ਨੇ ਅੱਜ ਉੱਤਰ ਪੂਰਬ ਵਿੱਚ ਹਾਲ ਹੀ ਦੇ ਕੋਵਿਡ ਉਛਾਲ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਇੱਕ ਜ਼ਰੂਰੀ ਮੀਟਿੰਗ ਬੁਲਾਈ ।
ਇਸ ਮੀਟਿੰਗ ਵਿੱਚ ਸਾਰੇ 8 ਉੱਤਰ ਪੂਰਬੀ ਸੂਬਿਆਂ — ਅਸਾਮ , ਮੇਘਾਲਿਆ , ਤ੍ਰਿਪੁਰਾ , ਅਰੁਣਾਚਲ ਪ੍ਰਦੇਸ਼ , ਸਿੱਕਮ , ਮਣੀਪੁਰ , ਮਿਜ਼ੋਰਮ ਅਤੇ ਨਾਗਾਲੈਂਡ ਦੇ ਸਿਹਤ ਸਕੱਤਰਾਂ ਦੇ ਨਾਲ ਨਾਲ ਉੱਤਰ ਪੂਰਬ ਮੰਤਰਾਲੇ ਦੇ ਕੇਂਦਰੀ ਸਕੱਤਰ , ਉੱਤਰ ਪੂਰਬੀ ਕੌਂਸਲ ਦੇ ਸਕੱਤਰ ਅਤੇ ਸਿਹਤ ਮੰਤਰਾਲੇ ਵਿੱਚ ਉੱਤਰ ਪੂਰਬ ਦੇ ਇੰਚਾਰਜ ਸੰਯੁਕਤ ਸਕੱਤਰ ਨੇ ਸਿ਼ਰਕਤ ਕੀਤੀ ।
ਮੀਡੀਆ ਦੇ ਕੁਝ ਵਰਗਾਂ ਵਿੱਚ ਛਪੀਆਂ ਰਿਪੋਰਟਾਂ ਨੂੰ ਧਿਆਨ ਵਿੱਚ ਲੈਂਦਿਆਂ ਕਿ ਉੱਤਰ ਪੂਰਬ ਅਗਲਾ ਕੋਵਿਡ ਹਾਟਸਪਾਟ ਬਣ ਸਕਦਾ ਹੈ , ਬਾਰੇ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਚਿੰਤਾ ਵਾਲੀ ਗੱਲ ਇਹ ਹੈ ਕਿ ਮਹਾਮਾਰੀ ਦੀ ਪਿਛਲੀ ਲਹਿਰ ਵਿੱਚ ਉੱਤਰ ਪੂਰਬ ਕਈ ਹੋਰ ਸੂਬਿਆਂ ਦੇ ਮੁਕਾਬਲੇ ਕੋਵਿਡ ਤੋਂ ਬੇਅਸਰ ਰਿਹਾ ਅਤੇ ਕੁਝ ਸੂਬਿਆਂ ਜਿਵੇਂ ਸਿੱਕਮ ਵਿੱਚ ਪੂਰੇ ਲਾਕਡਾਊਨ ਸਮੇਂ ਦੌਰਾਨ ਇੱਕ ਵੀ ਕੋਰੋਨਾ ਪੋਜ਼ੀਟਿਵ ਕੇਸ ਨਹੀਂ ਪਾਇਆ ਗਿਆ ਸੀ ਪਰ ਇਸ ਦੇ ਮੁਕਾਬਲੇ ਇਸ ਸਾਲ ਪਿਛਲੇ ਦੋ ਹਫ਼ਤਿਆਂ ਵਿੱਚ ਉੱਤਰ ਪੂਰਬੀ ਹਿੱਸਿਆਂ ਵਿੱਚ ਕੋਰੋਨਾ ਪੋਜ਼ੀਟਿਵ ਕੇਸਾਂ ਵਿੱਚ ਇੱਕ ਤੇਜ਼ ਉਛਾਲ ਦਰਜ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਉਹ ਸਾਰੇ 8 ਉੱਤਰ ਪੂਰਬੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਜੋ ਵੀ ਸੂਬਿਆਂ ਵੱਲੋਂ ਮਦਦ ਮੰਗੀ ਜਾਂਦੀ ਹੈ , ਉਸ ਨੂੰ ਕੇਂਦਰ ਵੱਲੋਂ ਤੁਰੰਤ ਮੁਹੱਈਆ ਕਰਵਾਇਆ ਜਾ ਰਿਹਾ ਹੈ ।



https://ci5.googleusercontent.com/proxy/HofjPA8hKeDUSB1ltegt_DvQXLruU2pPmH5vmUpZWFXEiLHHC0RfN8zhOqKfxjst5684E7b-aGLw5CprbDYdsDnBDLUg17WAjAOalzqam-ug-sHT=s0-d-e1-ft#https://static.pib.gov.in/WriteReadData/userfiles/image/4F0H7.JPG

 

ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਸਾਡਾ ਤੁਰੰਤ ਸੰਕਲਪ ਉਹਨਾਂ ਢੰਗ ਤਰੀਕਿਆਂ ਨੂੰ ਲੱਭਣਾ ਚੋਣਾ ਚਾਹੀਦਾ ਹੈ , ਜਿਸ ਨਾਲ ਵੱਖ ਵੱਖ ਉੱਤਰ ਪੂਰਬੀ ਸੂਬਿਆਂ ਵਿੱਚ ਕੋਰੋਨਾ ਪੋਜ਼ੀਟਿਵ ਕੇਸਾਂ ਦਾ ਵੱਧ ਰਿਹਾ ਗ੍ਰਾਫ ਘੱਟਣਾ ਸ਼ੁਰੂ ਹੋਣਾ ਯਕੀਨੀ ਹੋਵੇ ਅਤੇ ਤੁਰੰਤ ਕਰਵ ਨੂੰ ਸਿੱਧਾ ਦਿਖਾਵੇ ।
ਉਹਨਾਂ ਨੇ ਸੂਬਿਆਂ ਦੇ ਸਿਹਤ ਸਕੱਤਰਾਂ ਦੇ ਅੱਜ ਸਵੇਰੇ ਦਿਖਾਏ ਗਏ ਡਾਟੇ ਨੂੰ ਧਿਆਨ ਵਿੱਚ ਲਿਆਂਦਾ , ਜਿਸ ਵਿੱਚ ਤ੍ਰਿਪੁਰਾ ਅਤੇ ਮੇਘਾਲਿਆ ਵਰਗੇ ਸੂਬਿਆਂ ਵਿੱਚ ਵੱਧ ਰਹੇ ਪੋਜ਼ੀਟਿਵ ਕੇਸਾਂ ਦੇ ਰੁਝਾਨ ਨੂੰ ਦਰਸਾਉਂਦਾ ਦਿਖਾਇਆ ਗਿਆ ਸੀ ਅਤੇ ਨਾਗਾਲੈਂਡ , ਮਿਜ਼ੋਰਮ ਅਤੇ ਆਂਧਰ ਪ੍ਰਦੇਸ਼ ਦੇ ਕੁਝ ਵਿਸ਼ੇਸ਼ ਜਿ਼ਲਿ੍ਆਂ ਦੀ ਪਛਾਣ ਵੀ ਕੀਤੀ ਗਈ , ਜੋ ਮੁਕਾਬਲਤਨ ਬਹੁਤ ਉੱਚੀ ਲਾਗ ਦਿਖਾ ਰਹੇ ਹਨ।
ਮੰਤਰੀ ਨੇ ਸਖ਼ਤੀ ਨਾਲ ਉਪਾਅ ਲਾਗੂ ਕਰਨ ਅਤੇ ਟੈਸਟਿੰਗ ਨੂੰ ਵੱਡੀ ਪੱਧਰ ਤੇ ਵਧਾਉਣ ਅਤੇ ਸੰਪਰਕ ਪਤਾ ਲਾਉਣ ਵਾਲੇ ਉਪਾਵਾਂ ਨੂੰ ਲਾਗੂ ਕਰਨ ਦੀ ਸਲਾਹ ਦਿੱਤੀ । ਉਹਨਾਂ ਕਿਹਾ ਕਿ ਕੋਵਿਡ ਉਚਿਤ ਵਿਹਾਰ ਦੀ ਪਾਲਣਾ ਕਰਦਿਆਂ ਸਾਰੇ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਜਿੱਕੇ ਕਿਤੇ ਜ਼ਰੂਰੀ ਹੋਵੇ ਉੱਥੇ ਮਾਈਕ੍ਰੋ ਕੰਟੇਨਮੈਂਟ ਜ਼ੋਨਸ ਪ੍ਰਬੰਧਨ ਕੀਤਾ ਜਾਵੇ ।
ਡਾਕਟਰ ਜਿਤੇਂਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਆਉਂਦੇ ਹਫਤਿਆਂ ਵਿੱਚ ਕੇਂਦਰ ਸਾਰੇ ਉੱਤਰ ਪੂਰਬੀ ਸੂਬਿਆਂ ਲਈ ਕਾਫੀ ਟੀਕੇ ਸਪਲਾਈ ਕਰੇਗਾ ਅਤੇ ਇਸ ਲਈ ਕੇਂਦਰੀ ਸਿਹਤ ਮੰਤਰਾਲੇ ਵਿੱਚ ਇੱਕ ਸੂਚੀ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ । ਉਹਨਾਂ ਨੇ ਉੱਤਰ ਪੂਰਬੀ ਸੂਬਿਆਂ ਨੂੰ ਕੋਵਿਡ ਅਤੇ ਸਿਹਤ ਸੰਬੰਧਤ ਤਜਵੀਜ਼ਾਂ ਪਹਿਲ ਦੇ ਅਧਾਰ ਤੇ ਭੇਜਣ ਲਈ ਆਖਿਆ ਅਤੇ ਵਾਅਦਾ ਕੀਤਾ ਕਿ ਕੇਂਦਰ ਸਰਕਾਰ ਅਜਿਹੀਆਂ ਤਜਵੀਜ਼ਾਂ ਨੂੰ ਤੇਜ਼ੀ ਨਾਲ ਨਿਪਟਾਏਗਾ । ਉਹਨਾਂ ਕਿਹਾ ਕਿ ਡੀ ਓ ਐੱਨ ਈ ਆਰ ਮੰਤਰਾਲੇ ਨੇ ਸੂਬਿਆਂ ਵੱਲੋਂ ਭੇਜੇ ਗਏ ਪ੍ਰਸਤਾਵਾਂ ਤੇ ਕਾਰਵਾਈ ਲਈ 2 ਜੂਨ ਨੂੰ ਇੱਕ ਮੀਟਿੰਗ ਬੁਲਾਈ ਹੈ ਪਰ ਅਜੇ ਤੱਕ ਕੇਵਲ 4 ਸੂਬਿਆਂ ਨੇ ਹੀ ਅਜਿਹੀਆਂ ਤਜਵੀਜ਼ਾਂ ਭੇਜੀਆਂ ਹਨ । ਉਹਨਾਂ ਨੇ ਬਾਕੀ ਸੂਬਿਆਂ ਨੂੰ ਵੀ ਜ਼ਰੂਰੀ ਅਧਾਰ ਤੇ ਆਪਣੀਆਂ ਬੇਨਤੀਆਂ ਭੇਜਣ ਲਈ ਆਖਿਆ । ਉਹਨਾਂ ਕਿਹਾ ਕਿ ਹਸਪਤਾਲਾਂ , ਆਕਸੀਜਨ ਪਲਾਂਟਾ , ਮੋਬਾਈਲ ਟੈਸਟਿੰਗ ਵੈਨਾਂ ਦੀਆਂ ਸਾਰੀਆਂ ਤਜਵੀਜ਼ਾਂ ਅਤੇ ਜੋ ਮਹਾਮਾਰੀ ਖਿਲਾਫ ਲੜਾਈ ਨਾਲ ਸੰਬੰਧਤ ਹਨ , ਨੂੰ ਉੱਚ ਤਰਜੀਹ ਦਿੱਤੀ ਜਾਵੇਗੀ ।



https://ci4.googleusercontent.com/proxy/6IiCf5ZA2iCkJR13igHP08_BNHF6JGGwYZUdhkHihvuo41c78rcrOu8sBfW4wDC9suh6bknCZJNh5WcNUuZxrMDPR6-CeG0DNvnug-dLko6f--dO=s0-d-e1-ft#https://static.pib.gov.in/WriteReadData/userfiles/image/58QUR.JPG



ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਉਹ ਕੋਵਿਡ ਦੀ ਮੌਜੂਦਾ ਸਥਿਤੀ ਅਤੇ ਜ਼ਰੂਰੀ ਸਿਹਤ ਸਹੂਲਤਾਂ ਅਤੇ ਬੁਨਿਆਦੀ ਢਾਂਚਾ , ਜਿਸ ਨਾਲ ਮਹਾਮਾਰੀ ਨੂੰ ਪ੍ਰਭਾਵੀ ਢੰਗ ਨਾਲ ਲੜਿਆ ਜਾ ਸਕਦਾ ਹੈ , ਬਾਰੇ ਸਾਰੇ 8 ਉੱਤਰ ਪੂਰਬੀ ਸੂਬਿਆਂ ਤੋਂ ਰੋਜ਼ਾਨਾ ਤਾਜ਼ਾ ਜਾਣਕਾਰੀ ਲੈ ਰਹੇ ਹਨ । ਉਹਨਾਂ ਨੇ ਇਸ ਗੱਲ ਤੇ ਸੰਤੂਸ਼ਟੀ ਪ੍ਰਗਟ ਕੀਤੀ ਕਿ ਸਾਰੇ ਉੱਤਰ ਪੂਰਬੀ ਸੂਬਿਆਂ ਕੋਲ ਕਾਫ਼ੀ ਬਿਸਤਰਿਆਂ ਦੀ ਸਮਰੱਥਾ ਅਤੇ ਆਕਸੀਜਨ ਸਟਾਕ ਹੈ । ਉਹਨਾਂ ਕਿਹਾ ਕਿ ਡੀ ਓ ਐੱਨ ਈ ਆਰ ਮੰਤਰਾਲਾ ਅਤੇ ਐੱਨ ਈ ਸੀ ਕੋਵਿਡ ਸੰਬੰਧਤ ਬੁਨਿਆਦੀ ਢਾਂਚੇ ਨੂੰ ਵਧਾਉਣ ਤੇ ਹੋਰ ਵਿਸਤਾਰ ਕਰਨ ਲਈ ਅੱਗੇ ਵੱਧ ਕੇ ਕਦਮ ਚੁੱਕ ਰਹੇ ਹਨ । ਉਹਨਾਂ ਨੇ 8 ਉੱਤਰ ਪੂਰਬੀ ਸੂਬਿਆਂ ਵਿੱਚੋਂ ਹਰੇਕ ਵਿੱਚ ਜਾਪਾਨ ਅਤੇ ਯੂ ਐੱਨ ਡੀ ਪੀ ਦੀ ਸਹਾਇਤਾ ਨਾਲ ਆਕਸੀਜਨ ਪਲਾਂਟ ਸਥਾਪਿਤ ਕਰਨ ਦਾ ਜਿ਼ਕਰ ਵੀ ਕੀਤਾ ।
ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਪਹਿਲੇ ਪੜਾਅ ਦੌਰਾਨ ਸਾਰੇ 8 ਉੱਤਰ ਪੂਰਬੀ ਸੂਬਿਆਂ ਨੇ ਕੋਵਿਡ 19 ਦਾ ਪ੍ਰਬੰਧ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਅਤੇ ਪੂਰਾ ਖੇਤਰ ਦੇਸ਼ ਭਰ ਵਿੱਚ ਕੋਰੋਨਾ ਪ੍ਰਬੰਧਨ ਲਈ ਇੱਕ ਮਾਡਲ ਵਜੋਂ ਉਭਰਿਆ ਸੀ । ਫਿਰ ਵੀ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਕੋਵਿਡ 19 ਦੇ ਦੂਜੇ ਪੜਾਅ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਜਾਨਾਂ ਜਾ ਰਹੀਆਂ ਹਨ । ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਅਗਲੇ ਹਫ਼ਤੇ ਤੱਕ ਕੇਸਾਂ ਦੀ ਵੱਧ ਰਹੀ ਗਿਣਤੀ ਅਤੇ ਮੌਤਾਂ ਤੇ ਠੱਲ੍ਹ ਪਾਉਣ ਲਈ ਇੱਕ ਸਮੁੱਚਾ ਰੋਡਮੈਪ ਤਿਆਰ ਕਰਨ ਲਈ ਆਖਿਆ ।

 

*********************

 

ਐੱਸ ਐੱਨ ਸੀ



(Release ID: 1721723) Visitor Counter : 169