ਕਬਾਇਲੀ ਮਾਮਲੇ ਮੰਤਰਾਲਾ
ਟ੍ਰਾਇਫ਼ੈੱਡ ਤੇ ਨੀਤੀ ਆਯੋਗ ਭਾਰਤ ਦੇ ਸਾਰੇ ਅਕਾਂਖੀ ਜ਼ਿਲ੍ਹਿਆਂ ਦੇ ਕਬਾਇਲੀ ਸਮੂਹਾਂ ਵਿੱਚ ‘ਵਨ ਧਨ’ ਪਹਿਲਕਦਮੀ ਲਾਗੂ ਕਰਨ ਲਈ ਭਾਈਵਾਲ ਹੋਣਗੇ
प्रविष्टि तिथि:
24 MAY 2021 4:10PM by PIB Chandigarh
‘ਸਬਕਾ ਸਾਥ, ਸਬਕਾ ਵਿਕਾਸ’ ਦੇ ਨਿਸ਼ਾਨੇ ਤੱਕ ਪੁੱਜਣ ਲਈ ‘ਬੀ ਵੋਕਲ ਫ਼ਾਰ ਲੋਕਲ ਬਾਇ ਟ੍ਰਾਇਬਲ’ ਦੇ ਨਾਅਰੇ ਅਨੁਸਾਰ ‘ਆਤਮਨਿਰਭਰ ਭਾਰਤ’ ਲਈ ਮਾਣਯੋਗ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨਰ਼ਦਰ ਮੋਦੀ ਦੇ ਸੱਦੇ ਦੀ ਤਰਜ਼ ’ਤੇ ‘ਟ੍ਰਾਇਫ਼ੈੱਡ’ (TRIFED) ਹੁਣ ਉਨ੍ਹਾਂ ਜ਼ਿਲ੍ਹਿਆਂ ਵਿੱਚ ‘ਵਨ ਧਨ ਯੋਜਨਾ’ ਲਾਗੂ ਕਰਨ ਵਾਸਤੇ ਨੀਤੀ ਆਯੋਗ ਦੀ ਭਾਈਵਾਲੀ ’ਚ ਕੰਮ ਕਰੇਗਾ ਜਿਨ੍ਹਾਂ ਦੀ ਸ਼ਨਾਖ਼ਤ ਨੀਤੀ ਆਯੋਗ ਨੇ ਅਕਾਂਖੀ ਜ਼ਿਲ੍ਹਿਆਂ ਵਜੋਂ ਕੀਤੀ ਹੈ।


ਨੀਤੀ ਆਯੋਗ ਦੇ ਸੀਈਓ ਸ੍ਰੀ ਅਮਿਤਾਭ ਕਾਂਤ ਅਤੇ ਟ੍ਰਾਇਫ਼ੈੱਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਵੀਰ ਕਿਸ਼ਨਾਂ ਵਿਚਾਲੇ ਹੋਏ ਹਾਲੀਆ ਵਿਚਾਰ–ਵਟਾਂਦਰਿਆਂ ਦੇ ਅਧਾਰ ’ਤੇ ਇਹ ਫ਼ੈਸਲਾ ਲਿਆ ਗਿਆ ਹੈ ਕਿ ‘ਟ੍ਰਾਇਫ਼ੈੱਡ’ ਦੀ ਇੱਕ ਸਮਰਪਿਤ ਟੀਮ; ਨੀਤੀ ਆਯੋਗ ਦੀ ਟੀਮ ਨਾਲ ਮਿਲ ਕੇ ਸਾਰੇ 39 ਕਬਾਇਲੀ ਅਕਾਂਖੀ ਜ਼ਿਲ੍ਹਿਆਂ ਵਿੱਚ ‘ਵਨ ਧਨ ਯੋਜਨਾ’ ਲਾਗੂ ਕਰਨ ਲਈ ਕੰਮ ਕਰੇਗੀ ਤੇ ਉਸ ਨੂੰ ਲਾਗੂ ਕਰਨ ਲਈ ਵਾਸਤੇ ਅਗਲੇਰੀ–ਕਾਰਵਾਈ ਯੋਜਨਾ ਉਲੀਕੇਗੀ। ਇਨ੍ਹਾਂ ਵਿੱਚ ਆਂਧਰਾ ਪ੍ਰਦੇਸ਼, ਆਸਾਮ, ਛੱਤੀਸਗੜ੍ਹ, ਗੁਜਰਾਤ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਓੜੀਸ਼ਾ, ਤੇਲੰਗਾਨਾ ਤੇ ਤ੍ਰਿਪੁਰਾ ਜਿਹੇ ਰਾਜਾਂ ਦੇ ਜ਼ਿਲ੍ਹੇ ਸ਼ਾਮਲ ਹਨ। ਇਸ ਸਮਝੌਤੇ ਲਈ ਜੂਨ ਦੇ ਪਹਿਲੇ ਹਫ਼ਤੇ ਸਾਰੇ ਜ਼ਿਲ੍ਹਿਆਂ ਦੇ ਜ਼ਿਲਾ ਕੁਲੈਕਟਰਜ਼ ਨਾਲ ਇੱਕ ਵੀਡੀਓ ਕਾਨਫ਼ਰੰਸ ਯੋਜਨਾਬੱਧ ਕੀਤੀ ਗਈ ਹੈ।
ਇਸ ਐਸੋਸੀਏਸ਼ਨ ਦੇ ਹਿੱਸੇ ਵਜੋਂ, ਇਨ੍ਹਾਂ ਅਕਾਂਖੀ ਜ਼ਿਲ੍ਹਿਆਂ ਉੱਤੇ ਖ਼ਾਸ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ; ਜਿੱਥੇ 50% ਤੋਂ ਵੱਧ ਆਬਾਦੀ ਕਬਾਇਲੀ ਹੈ। ਕਬਾਇਲੀ ਵਿਕਾਸ ਪ੍ਰੋਗਰਾਮ ਦੀ ਪਾਸਾਰ ਯੋਜਨਾ ਅਧੀਨ 9,900 ਵਾਧੂ VDVKs ਨੂੰ ਇਨ੍ਹਾਂ ਕਬਾਇਲੀ ਅਕਾਂਖੀ ਜ਼ਿਲ੍ਹਿਆਂ ’ਚ ਫੈਲੇ 659 VDVK ਸਮੂਹਾਂ ਵਿੱਚ ਸ਼ਾਮਲ ਕਰਨ ਬਾਰੇ ਵਿਚਾਰ ਕੀਤਾ ਗਿਆ ਹੈ। ਇਸ ਵੇਲੇ ਇਨ੍ਹਾਂ ਜ਼ਿਲ੍ਹਿਆਂ ’ਚ 5,325 VDVKs ਨੂੰ 355 VDVK ਸਮੂਹਾਂ ’ਚ ਸਥਾਪਤ ਕੀਤਾ ਗਿਆ ਹੈ। ਇਸ ਨਾਲ ਲਗਭਗ 2 ਲੱਖ ਕਬਾਇਲੀ ਪਰਿਵਾਰਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ।
ਇਸ ਐਸੋਸੀਏਸ਼ਨ ਰਾਹੀਂ, ਨੀਤੀ ਆਯੋਗ ਧਾਰਾ 275(1), DMF ਅਤੇ ਵਿਭਿੰਨ ਮੰਤਰਾਲਿਆਂ ਦੇ STC ਅੱਜ ਨਾਲ ਮਿਸ਼ਨ ਲਈ ਕੇਂਦਰਮੁਖਤਾ ਦੀ ਧਾਰਨਾ ਵਿੱਚ TRIFED ਦੀ ਮਦਦ ਵੀ ਕਰੇਗਾ ਅਤੇ ਪ੍ਰਭਾਵਸ਼ਾਲੀ ਤਰੀਕੇ ਲਾਗੂ ਕਰਨ ਤੇ ਫ਼ੀਡਬੈਕ ਉੱਤੇ ਪੇਸ਼ੇਵਰਾਨਾ ਢੰਗ ਨਾਲ ਨਿਗਰਾਨੀ ਕਰਨ ਤੇ ਪ੍ਰੋਤਸਾਹਨ ਦੇਣ ਵਿੱਚ ਮਦਦ ਕਰੇਗਾ।
ਵਨ ਧਨ ਕਬਾਇਲੀ ਸਟਾਰਟ–ਅੱਪਸ ਅਤੇ ‘ਘੱਟੋ–ਘੱਟ ਸਮਰਥਨ ਮੁੱਲ’ (MSP) ਅਤੇ MFP ਲਈ ਕੀਮਤ ਲੜੀ ਦੇ ਵਿਕਾਸ ਦੀ ਯੋਜਨਾ ਰਾਹੀਂ ‘ਮਾਈਨਰ ਫ਼ੌਰੈਸਟ ਪ੍ਰੋਡਿਯੂਸ’ (MFP) ਦੀ ਮਾਰਕਿਟਿੰਗ (ਮੰਡੀਕਰਣ) ਵਾਸਤੇ ਪ੍ਰਬੰਧ ਨਾਲ ਵਣ ਉਤਪਾਦ ਇਕੱਠੇ ਕਰਨ ਵਾਲਿਆਂ ਨੂੰ MSP ਮੁਹੱਈਆ ਹੋਵੇਗੀ ਅਤੇ ਕਬਾਇਲੀ ਸਮੂਹਾਂ ਤੇ ਕਲੱਸਟਰਜ਼ ਰਾਹੀਂ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੇ TRIFED ਦੀਆਂ ਬਹੁਤ ਸਾਰੀਆਂ ਪਹਿਲਕਦਮੀਆਂ ਦਾ ਮੁੱਲ–ਵਾਧਾ ਹੋਵੇਗਾ ਤੇ ਉਨ੍ਹਾਂ ਦੀ ਮਾਰਕਿਟਿੰਗ ਹੋਵੇਗੀ; ਜੋ ਕਬਾਇਲੀ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਆਮਦਨ ਵਧਾਉਣ ਵਿੱਚ ਸਹਾਇਕ ਸਿੱਧ ਹੋਵੇਗੀ।

ਵਨ ਧਨ ਕਬਾਇਲੀ ਸਟਾਰਟ–ਅੱਪਸ; ਛੋਟੇ ਵਣ ਉਤਪਾਦਾਂ ਦੇ ਮੁੱਲ ਵਾਧੇ, ਬ੍ਰਾਂਡਿੰਗ ਤੇ ਮਾਰਕਿਟਿੰਗ ਲਈ ਇੱਕ ਅਜਿਹਾ ਪ੍ਰੋਗਰਾਮ ਹੈ, ਜੋ ਵਣਾਂ ਉੱਤੇ ਅਧਾਰਿਤ ਕਬਾਇਲੀਆਂ ਦੀਆਂ ਟਿਕਾਊ ਉਪਜੀਵਕਾਵਾਂ ਸਿਰਜਣ ਦੀ ਸੁਵਿਧਾ ਲਈ ‘ਵਨ ਧਨ ਕੇਂਦਰ’ ਸਥਾਪਤ ਕਰਦਾ ਹੈ।
37,259 ਵਨ ਧਨ ਵਿਕਾਸ ਕੇਂਦਰ (VDVKs) ਨੂੰ 300–300 ਵਣ–ਨਿਵਾਸੀਆਂ ਦੇ 2,224 ‘ਵਣ ਧਨ ਵਿਕਾਸ ਕੇਂਦਰ ਸਮੂਹਾਂ’ (VDVKCs) ਵਿੱਚ ਸ਼ਾਮਲ ਕਰਨ ਦੀ ਪ੍ਰਵਾਨਗੀ ਅੱਜ ਤੱਕ TRIFED ਵੱਲੋਂ ਦਿੱਤੀ ਗਈ ਹੈ। ਇੱਕ ਖ਼ਾਸ ‘ਵਨ ਧਨ ਵਿਕਾਸ ਕੇਂਦਰ’ ਵਿੱਚ 20 ਕਬਾਇਲੀ ਮੈਂਬਰ ਸ਼ਾਮਲ ਹੁੰਦੇ ਹਨ। 15 ਅਜਿਹੇ ‘ਵਨ ਧਨ ਵਿਕਾਸ ਕੇਂਦਰਾਂ’ ਨਾਲ 1 ਵਨ ਧਨ ਵਿਕਾਸ ਕੇਂਦਰ ਸਮੂਹ ਬਣਦਾ ਹੈ। ਇਹ ‘ਵਣ ਧਨ ਵਿਕਾਸ ਕੇਂਦਰ ਸਮੂਹ’; ‘ਵਣ ਧਨ ਵਿਕਾਸ ਕੇਂਦਰ’ ਵੱਡੇ ਪੱਧਰ ਦੀਆਂ ਅਰਥਵਿਵਸਥਾਵਾਂ, ਉਪਜੀਵਕਾ ਤੇ ਬਾਜ਼ਾਰ–ਲਿੰਕੇਜ ਮੁਹੱਈਆ ਕਰਵਾਉਣਗੇ ਤੇ ਨਾਲ ਹੀ 23 ਰਾਜਾਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 6.67 ਲੱਖ ਕਬਾਇਲੀ ਵਣ ਉਤਪਾਦ ਇਕੱਠੇ ਕਰਨ ਵਾਲਿਆਂ ਨੂੰ ਉੱਦਮਤਾ ਦੇ ਮੌਕੇ ਵੀ ਮੁਹੱਈਆ ਕਰਵਾਉਣਗੇ। ਹੁਣ ਤੱਕ ‘ਵਨ ਧਨ ਸਟਾਰਟ–ਅੱਪਸ ਪ੍ਰੋਗਰਾਮ’ ਦੁਆਰਾ 50 ਲੱਖ ਕਬਾਇਲੀਆਂ ਉੱਤੇ ਸਕਾਰਾਤਮਕ ਅਸਰ ਪਿਆ ਹੈ।

********
ਐੱਨਬੀ/ਯੂਡੀ
(रिलीज़ आईडी: 1721635)
आगंतुक पटल : 280