ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਟੀਓਪੀਐੱਸ ਨੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਦੇ ਜਨਵਰੀ ਤੋਂ ਜੂਨ ਦਰਮਿਆਨ ਵੱਖ-ਵੱਖ ਪ੍ਰਤਿਯੋਗਤਾਵਾਂ ਵਿੱਚ ਹਿੱਸਾ ਲੈਣ ਦੇ ਪ੍ਰਸਤਾਵ ਨੂੰ ਪ੍ਰਵਾਨ ਕਰ ਲਿਆ ਹੈ ਜਿਸ ਦੇ ਲਈ ਲਗਭਗ 30 ਲੱਖ ਰੁਪਏ ਦਾ ਖਰਚ ਆਵੇਗਾ

Posted On: 24 MAY 2021 5:28PM by PIB Chandigarh

ਭਾਰਤ ਦੇ ਪੁਰਸ਼ ਟੈਨਿਸ ਡਬਲਸ ਖਿਡਾਰੀ ਰੋਹਨ ਬੋਪੰਨਾ ਨੇ ਜਨਵਰੀ ਤੋਂ ਜੂਨ 2021 ਦਰਮਿਆਨ ਆਪਣੇ ਕੋਚ ਸਕਾੱਟ ਡੇਵਿਡ ਅਤੇ ਫਿਜੀਯੋ ਗੌਰਾਂਗ ਸ਼ੁਕਲਾ ਦੇ ਨਾਲ 11 ਪ੍ਰਤਿਯੋਗਤਾਵਾਂ ਵਿੱਚ ਹਿੱਸਾ ਲੈਣ ਦਾ ਪ੍ਰਸਤਾਵ ਰੱਖਿਆ ਸੀ ਜਿਸ ਨੂੰ ਅੱਜ ਮਿਸ਼ਨ ਓਲੰਪਿਕ ਖੇਡ ਦੀ ਹੋਈ ਬੈਠਕ ਵਿੱਚ ਪ੍ਰਵਾਨਗੀ ਦੇ ਦਿੱਤੀ ਗਈ। ਰੋਹਨ ਬੋਪੰਨਾ ਦੀ ਪੁਰਸ਼ ਡਬਲਸ ਵਿੱਚ ਵਿਸ਼ਵ ਰੈਂਕਿੰਗ 39 ਹੈ ਅਤੇ ਉਹ 2016 ਦੇ ਰਿਯੋ ਓਲੰਪਿਕ ਵਿੱਚ ਸੇਮੀ ਫਾਈਨਲ ਖੇਡ ਚੁੱਕੇ ਹਨ। ਆਗਾਮੀ ਪ੍ਰਤਿਯੋਗਤਾਵਾਂ ਵਿੱਚ ਰੋਹਨ ਬੋਪੰਨਾ ਦੇ ਭਾਗ ਲੈਣ ਦੇ ਲਈ ਲਗਭਗ 27.61 ਲੱਖ ਰੁਪਏ ਜਾਰੀ ਕੀਤੇ ਗਏ ਹਨ। ਰੋਹਨ ਬੋਪੰਨਾ ਵਰਤਮਾਨ ਓਲੰਪਿਕ ਮਿਆਦ ਦੇ ਦੌਰਾਨ ਟੀਓਪੀਐੱਸ ਤੋਂ ਪਹਿਲਾਂ ਹੀ 1.24 ਕਰੋੜ ਰੁਪਏ ਪ੍ਰਾਪਤ ਕਰ ਚੁੱਕੇ ਹਨ।

 

 

ਕਮੇਟੀ ਨੇ ਪੁਰਸ਼ ਡਬਲਸ ਦੇ ਟੈਨਿਸ ਖਿਡਾਰੀ ਦਿਵਿਜ ਸ਼ਰਣ ਦੇ ਜਨਵਰੀ ਤੋਂ ਜੂਨ ਦੇ ਵਿੱਚ 14 ਟੂਰਨਾਮੈਂਟਾਂ ਵਿੱਚ ਖੇਡਣ ਦੇ ਪ੍ਰਸਤਾਵ ਨੂੰ ਵੀ ਪ੍ਰਵਾਨ ਕਰ ਲਿਆ ਹੈ। ਕਮੇਟੀ ਨੇ ਸ਼ਰਣ ਦੇ ਪ੍ਰਸਤਾਵ ਨੂੰ ਸਵੀਕਾਰ ਕਰਦੇ ਹੋਏ ਲਗਭਗ 30 ਲੱਖ ਰੁਪਏ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ, ਜਿਸ ਵਿੱਚ ਹਵਾਈ ਯਾਤਰਾ ਦਾ ਖਰਚ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਸ਼ਰਣ ਨੂੰ ਵਰਤਮਾਨ ਓਲੰਪਿਕ ਮਿਆਦ ਦੇ ਦੌਰਾਨ ਟੀਓਪੀਐੱਸ ਤੋਂ 80.59 ਲੱਖ ਰੁਪਏ ਪ੍ਰਾਪਤ ਹੋ ਚੁੱਕੇ ਹਨ।

ਏਸ਼ੀਅਨ ਚੈਂਪੀਅਨ ਵਿਨੇਸ਼ ਫੋਗਾਟ ਜੁਲਾਈ ਵਿੱਚ ਓਲੰਪਿਕ ਖੇਡਾਂ ਤੋਂ ਪਹਿਲਾਂ ਵਿਦੇਸ਼ਾਂ ਵਿੱਚ ਟਰੇਨਿੰਗ ਲੈਣਾ ਜਾਰੀ ਰੱਖਣਗੇ। ਟਰੇਨਿੰਗ ਸਬੰਧੀ ਉਨ੍ਹਾਂ ਦਾ ਇਹ ਪ੍ਰਸਤਾਵ ਰੈਸਲਿੰਗ ਫੈਡਰੇਸ਼ਨ ਆਵ੍ ਇੰਡੀਆ ਰਾਹੀਂ ਟਾਰਗੇਟ ਓਲੰਪਿਕ ਪੋਡੀਯਮ ਸਕੀਮ (ਟੀਓਪੀਐੱਸ) ਨੇ ਸਵੀਕਾਰ ਕੀਤਾ ਸੀ, ਜਿਸ ਦੇ ਤਹਿਤ ਹੰਗਰੀ ਅਤੇ ਪੋਲੈਂਡ ਵਿੱਚ ਉਨ੍ਹਾਂ ਦੀ ਟਰੇਨਿੰਗ ਦੀ ਪ੍ਰਵਾਨਗੀ ਦਿੱਤੀ ਗਈ ਸੀ

ਫੋਗਾਟ ਨੇ ਸਤੰਬਰ 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ 53 ਕਿਲੋਗ੍ਰਾਮ ਭਾਰ ਵਰਗ ਵਿੱਚ ਆਪਣਾ ਓਲੰਪਿਕ ਕੋਟਾ ਸੁਰੱਖਿਅਤ ਕਰ ਲਿਆ ਸੀ। ਉਨ੍ਹਾਂ ਨੇ 9 ਜੂਨ ਤੱਕ ਬੁਡਾਪੇਸਟ ਵਿੱਚ ਟਰੇਨਿੰਗ ਦਿੱਤੀ ਜਾਵੇਗੀ ਉਸ ਦੇ ਬਾਅਦ ਉਹ ਪੋਲੈਂਡ ਓਪਨ ਵਿੱਚ ਭਾਗ ਲੈਣ ਦੇ ਲਈ 9 ਤੋਂ 13 ਜੂਨ ਦੌਰਾਨ ਪੋਲੈਂਡ ਵਿੱਚ ਰਹਿਣਗੇ। ਉਸ ਦੇ ਬਾਅਦ ਉਹ ਵਾਪਸ ਬੁਡਾਪੇਸਟ ਆਉਣਗੇ ਜਿੱਥੇ 2 ਜੁਲਾਈ ਤੱਕ ਉਨ੍ਹਾਂ ਦੀ ਟਰੇਨਿੰਗ ਜਾਰੀ ਰਹੇਗੀ। ਇਸ ਦੌਰਾਨ ਉਨ੍ਹਾਂ ਦੇ ਕੋਚ ਵੋੱਲਰ ਅਕੋਸ, ਉਨ੍ਹਾਂ ਦੀ ਸਹਾਇਤਾ ਪ੍ਰਿਯੰਕਾ ਅਤੇ ਫਿਜ਼ਿਯੋਥੇਰੇਪਿਸਟ ਪੁਰਣਿਮਾ ਰਮਨ ਨਗੋਂਦਿਰ ਉਨ੍ਹਾਂ ਦੇ ਨਾਲ ਰਹਿਣਗੇ। ਉਨ੍ਹਾਂ ਦੇ ਪ੍ਰਸਤਾਵ ਦੇ ਮੁਤਾਬਿਕ ਉਨ੍ਹਾਂ ਦੀ ਟਰੇਨਿੰਗ ਅਤੇ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਲਈ ਕੁੱਲ੍ਹ 20.21 ਲੱਖ ਰੁਪਏ ਖਰਚ ਹੋਣਗੇ। ਉਨ੍ਹਾਂ ਨੂੰ ਹੁਣ ਤੱਕ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਤੋਂ 1.13 ਕਰੋੜ ਰੁਪਏ ਪ੍ਰਾਪਤ ਹੋ ਚੁੱਕੇ ਹਨ।

ਐੱਮਓਸੀ ਨੇ ਨਾਵਿਕ ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਦੇ 1 ਜੂਨ ਤੋਂ 5 ਹਫਤਿਆਂ ਦੇ ਟਰੇਨਿੰਗ ਪ੍ਰਸਤਾਵ ਨੂੰ ਵੀ ਪ੍ਰਵਾਨ ਕਰ ਲਿਆ ਹੈ। ਓਲੰਪਿਕ ਖੇਡਾਂ ਦੇ ਲਈ ਉਨ੍ਹਾਂ ਨੂੰ ਪੁਰਤਗਾਲ ਦੇ ਪੋਸਿਨ੍ਹੋ ਉੱਚ ਪ੍ਰਦਰਸ਼ਨ ਕੇਂਦਰ ‘ਤੇ ਟਰੇਨਡ ਕੀਤਾ ਜਾਵੇਗਾ। ਦੋਵਾਂ ਨਾਵਿਕਾਂ ਨੇ ਇਸੇ ਮਹੀਨੇ ਟੋਕਯੋ ਵਿੱਚ ਓਲੰਪਿਕ ਦੇ ਲਈ ਕੁਆਲੀਫਾਈ ਕੀਤਾ ਸੀ। ਪੋਲੈਂਡ ਵਿੱਚ ਉਨ੍ਹਾਂ ਦੀ ਟਰੇਨਿੰਗ ‘ਤੇ 21 ਲੱਖ ਰੁਪਏ ਦਾ ਖਰਚ ਆਵੇਗਾ।

ਨਾਵਿਕ ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਡਵੈਲਪਮੈਂਟ ਗਰੁੱਪ ਤੋਂ ਕੋਰ ਗਰੁੱਪ ਵਿੱਚ ਪਹੁੰਚ ਗਏ ਸਨ ਜਦਕਿ ਪਹਿਲਵਾਨ ਸੀਮਾ ਬਿਸਲਾ ਅਤੇ ਸੁਮਿਤ ਮਾਲਿਕ ਨੂੰ ਹਾਲ ਵੀ ਵਿੱਚ ਵਿਸ਼ਵ ਓਲੰਪਿਕ ਕੁਆਲੀਫਾਇਰ ਵਿੱਚ ਕੋਟਾ ਹਾਸਲ ਕਰਨ ਦੇ ਬਾਅਦ ਕੋਰ ਗਰੁੱਪ ਵਿੱਚ ਜਗ੍ਹਾਂ ਮਿਲ ਗਈ। ਟੈਨਿਸ ਖਿਡਾਰੀ ਅੰਕਿਤਾ ਰੈਨਾ ਨੂੰ ਵੀ ਹਾਲ ਹੀ ਵਿੱਚ ਮਹਿਲਾ ਡਬਲਸ ਵਿੱਚ ਵਿਸ਼ਵ ਦੀ ਟੋਪ 100 ਖਿਡਾਰੀਆਂ ਵਿੱਚ ਜਗ੍ਹਾ ਬਣਾਉਣ ਅਤੇ ਬਿਲੀ ਜੀਨ ਕਿੰਗ ਕਪ ਵਿੱਚ ਸਾਨੀਆ ਮਿਰਜ਼ਾ ਦੇ ਨਾਲ ਖੇਡਣ ਦੇ ਬਾਅਦ ਟੀਓਪੀਐੱਸ ਕੋਰ ਗਰੁੱਪ ਵਿੱਚ ਪ੍ਰਵੇਸ਼ ਕੀਤਾ ਗਿਆ।

 

*******

ਐੱਨਬੀ/ਓਏ



(Release ID: 1721631) Visitor Counter : 125