ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
CDS ਪ੍ਰੀਖਿਆ (I), 2020 ਦਾ ਅੰਤਿਮ ਨਤੀਜਾ
प्रविष्टि तिथि:
24 MAY 2021 5:15PM by PIB Chandigarh
ਇੱਥੇ ਹੇਠਾਂ 147 (96*+51^) ਦੇ ਸੰਬੰਧ ਵਿੱਚ ਉਹ ਸੂਚੀਆਂ ਮੈਰਿਟ–ਕ੍ਰਮ ’ਚ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੇ ‘ਯੂਨੀਅਨ ਪਬਲਿਕ ਸਰਵਿਸ ਕਮਿਸ਼ਨ’ (UPSC) ਵੱਲੋਂ ਆਯੋਜਿਤ ‘ਕੰਬਾਈਂਡ ਡਿਫ਼ੈਂਸ ਸਰਵਿਸੇਜ਼ ਐਗਜ਼ਾਮੀਨੇਸ਼ਨ (I), 2020’ ਦੇ ਅਧਾਰ ਉੱਤੇ ਅੰਤ ਵਿੱਚ ਕੁਆਲੀਫ਼ਾਈ ਕੀਤਾ ਹੈ ਤੇ ਇਨ੍ਹਾਂ ਵਿੱਚ ਦਾਖ਼ਲੇ ਲਈ ਰੱਖਿਆ ਮੰਤਰਾਲੇ ਦੇ ‘ਸਰਵਿਸੇਜ਼ ਸਿਲੈਕਸ਼ਨ ਬੋਰਡ’ ਵੱਲੋਂ ਇੰਟਰਵਿਊ ਲਏ ਗਏ ਸਨ (i) 113ਵੇਂ ਸ਼ੌਰਟ ਸਰਵਿਸ ਕਮਿਸ਼ਨ ਕੋਰਸ ਲਈ (ਪੁਰਸ਼ਾਂ ਵਾਸਤੇ) *ਆਫ਼ਿਸਰਜ਼ ਟ੍ਰੇਨਿੰਗ ਅਕੈਡਮੀ, ਚੇਨਈ ਅਤੇ (ii) 27ਵੇਂ ਸ਼ੌਰਟ ਸਰਵਿਸ ਕਮਿਸ਼ਨ ਵੋਮੈੱਨ (ਨੌਨ–ਟੈਕਨੀਕਲ) ਕੋਰਸ ਲਈ ਆਫ਼ੀਸਰਜ਼ ਟ੍ਰੇਨਿੰਗ ਅਕੈਡਮੀ, ਚੇਨਈ; ਜੋ ਅਪ੍ਰੈਲ, 2021 ਤੋਂ ਸ਼ੁਰੂ ਹੋ ਗਏ ਹਨ। 113ਵੇਂ ਸ਼ੌਰਟ ਸਰਵਿਸ ਕਮਿਸ਼ਨ ਕੋਰਸ (ਪੁਰਸ਼) ਦੀ ਸੂਚੀ ਵਿੱਚ ਉਨ੍ਹਾਂ ਉਮੀਦਵਾਰਾਂ ਦੇ ਨਾਂਅ ਵੀ ਸ਼ਾਮਲ ਹਨ, ਜਿਨ੍ਹਾਂ ਦੇ ਨਾਵਾਂ ਦੀ ਸਿਫ਼ਾਰਸ਼ ਪਹਿਲਾਂ ‘ਇੰਡੀਅਨ ਮਿਲਟਰੀ ਅਕੈਡਮੀ’, ਦੇਹਰਾਦੂਨ, ਨੇਵਲ ਅਕੈਡਮੀ, ਐਜ਼ੀਮਾਲਾ, ਕੇਰਲ ਅਤੇ ਏਅਰ ਫ਼ੋਰਸ ਅਕੈਡਮੀ, ਹੈਦਰਾਬਾਦ (ਪ੍ਰੀ–ਫ਼ਲਾਈਂਗ) ਟ੍ਰੇਨਿੰਗ ਕੋਰਸ(ਜ਼) ਵਿੱਚ ਦਾਖ਼ਲੇ ਲਈ ਇਸੇ ਪ੍ਰੀਖਿਆ ਦੇ ਨਤੀਜੇ ਦੇ ਅਧਾਰ ’ਤੇ ਕੀਤੀ ਗਈ ਸੀ।
2. ਸਰਕਾਰ ਵੱਲੋਂ ਦਿੱਤੀ ਸੂਚਨਾ ਅਨੁਸਾਰ ਖ਼ਾਲੀ ਪਈਆਂ ਆਸਾਮੀਆਂ ਦੀ ਗਿਣਤੀ (i) 113ਵੇਂ ਸ਼ੌਰਟ ਸਰਵਿਸ ਕਮਿਸ਼ਨ ਕੋਰਸ ਲਈ (ਪੁਰਸ਼ਾਂ ਵਾਸਤੇ) 225 ਹੈ ਅਤੇ (ii) 27ਵੇਂ ਸ਼ੌਰਟ ਸਰਵਿਸ ਕਮਿਸ਼ਨ ਵੋਮੈੱਨ (ਨੌਨ–ਟੈਕਨੀਕਲ) ਕੋਰਸ ਲਈ 16 ਹੈ।
3. ਇਹ ਮੈਰਿਟ ਲਿਸਟ ਤਿਆਰ ਕਰਦੇ ਸਮੇਂ ਉਮੀਦਵਾਰਾਂ ਦੇ ਮੈਡੀਕਲ ਨਿਰੀਖਣ ਦੇ ਨਤੀਜਿਆਂ ਨੂੰ ਧਿਆਨ ਗੋਚਰੇ ਨਹੀਂ ਲਿਆਂਦਾ ਗਿਆ ਹੈ। ਸਾਰੇ ਉਮੀਦਵਾਰਾਂ ਦੀ ਇਹ ਉਮੀਦਵਾਰੀ ਆਰਜ਼ੀ ਹੈ। ਇਨ੍ਹਾਂ ਉਮੀਦਵਾਰਾਂ ਦੀ ਜਨਮ–ਮਿਤੀ ਅਤੇ ਵਿਦਿਅਕ ਯੋਗਤਾ ਦੀ ਪੁਸ਼ਟੀ ‘ਆਰਮੀ ਹੈੱਡ ਕੁਆਰਟਰ’ ਵੱਲੋਂ ਕੀਤੀ ਜਾਵੇਗੀ।
4. ਉਮੀਦਵਾਰ ਇਨ੍ਹਾਂ ਨਤੀਜਿਆਂ ਬਾਰੇ ਜਾਣਕਾਰੀ ਯੂਪੀਐੱਸਸੀ (UPSC) ਦੀ ਵੈੱਬਸਾਈਟ http://www.upsc.gov.in ’ਤੇ ਪਹੁੰਚ ਕਰ ਕੇ ਵੀ ਹਾਸਲ ਕਰ ਸਕਦੇ ਹਨ। ਉਂਝ, ਉਮੀਦਵਾਰਾਂ ਦੇ ਅੰਕ ਅੰਤਿਮ ਨਤੀਜੇ ਐਲਾਨੇ ਜਾਣ ਦੀ ਮਿਤੀ ਤੋਂ 15 ਦਿਨਾਂ ਅੰਦਰ 30 ਦਿਨਾਂ ਲਈ ਕਮਿਸ਼ਨ ਦੀ ਵੈੱਬਸਾਈਟ ਉੱਤੇ ਉਪਲਬਧ ਰਹਿਣਗੇ।
5. ਉਮੀਦਵਾਰਾਂ ਦਾ ਧਿਆਨ ਅੰਕਾਂ ਨੂੰ ਜੱਗ–ਜ਼ਾਹਿਰ ਕਰਨ ਅਤੇ ਨੌਨ-ਰਿਕੋਮੈਂਡਿਡ ਉਮੀਦਵਾਰਾਂ ਦੇ ਹੋਰ ਵੇਰਵਿਆਂ ਦੀ ਯੋਜਨਾ ਵੱਲ ਵੀ ਦਿਵਾਇਆ ਜਾਂਦਾ ਹੈ, ਜਿਵੇਂ ਕਿ ਕਮਿਸ਼ਨ ਦੀ ਵੈੱਬਸਾਈਟ ਉੱਤੇ ਉਪਲਬਧ ਹੈ। ਅਜਿਹੇ ਨੋਨ-ਰਿਕੋਮੈਂਡਿਡ ਉਮੀਦਵਾਰ ਆਪਣੇ ਅੰਕ ਡਾਊਨਲੋਡ ਕਰਦੇ ਸਮੇਂ ਆਪਣੇ ਵਿਕਲਪਾਂ ਦਾ ਅਭਿਆਸ ਕਰ ਸਕਦੇ ਹਨ।
6. ‘ਯੂਨੀਅਨ ਪਬਲਿਕ ਸਰਵਿਸ ਕਮਿਸ਼ਨ’ ਦਾ ਆਪਣੇ ਕੈਂਪਸ ਅੰਦਰ ਹੀ ਪ੍ਰੀਖਿਆ ਹਾਲ ਭਵਨ ਨੇੜੇ ਸੁਵਿਧਾ ਕਾਊਂਟਰ ਹੈ। ਉਮੀਦਵਾਰ ਆਪਣੀ ਪ੍ਰੀਖਿਆ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ / ਸਪਸ਼ਟੀਕਰਣ ਕੰਮ–ਕਾਜੀ ਦਿਨਾਂ ਦੌਰਾਨ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮੀਂ 5:00 ਵਜੇ ਤੱਕ ਨਿਜੀ ਤੌਰ ਉੱਤੇ ਜਾਂ ਟੈਲੀਫ਼ੋਨ ਨੰਬਰਾਂ 011-23385271, 011-23381125 ਅਤੇ 011-23098543 ਉੱਤੇ ਲੈ ਸਕਦੇ ਹਨ।
ਨਤੀਜਿਆਂ ਲਈ ਇੱਥੇ ਕਲਿੱਕ ਕਰੋ:
<><><><><>
ਐੱਸਐੱਨਸੀ
(रिलीज़ आईडी: 1721629)
आगंतुक पटल : 230