ਬਿਜਲੀ ਮੰਤਰਾਲਾ

ਬੀਬੀਐੱਮਬੀ ਨੇ ਵੱਡੇ ਪੈਮਾਨੇ ‘ਤੇ ਟੀਕਾਕਰਣ ਪ੍ਰੋਗਰਾਮ ਚਲਾਇਆ

Posted On: 21 MAY 2021 7:30PM by PIB Chandigarh

ਬਿਜਲੀ ਮੰਤਰਾਲੇ ਦੇ ਤਹਿਤ ਜਨਤਕ ਖੇਤਰ ਦਾ ਉੱਦਮ ਭਾਖੜਾ ਬਿਆਸ ਪ੍ਰਬੰਧਨ ਬੋਰਡ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਚੰਡੀਗੜ੍ਹ ਰਾਜਾਂ ਨੂੰ ਪਾਣੀ ਅਤੇ ਬਿਜਲੀ ਦੀ ਸਪਲਾਈ ਵਿੱਚ ਲਗਿਆ ਹੋਇਆ ਹੈ। ਆਪਣੇ ਕਾਰਜਬਲ, ਜਿਨ੍ਹਾਂ ਦੇ ਕੋਲ ਬੀਬੀਐੱਸਸੀ ਭਾਗੀਦਾਰ ਰਾਜਾਂ ਨੂੰ ਪਾਣੀ ਨੂੰ ਬਿਜਲੀ ਦੀ ਸਪਲਾਈ ਦੀਆਂ ਜ਼ਰੂਰੀ ਸੇਵਾਵਾਂ ਨੂੰ ਬਣਾਏ ਰੱਖਣ ਅਤੇ ਵੱਡੇ ਪੈਮਾਨੇ ‘ਤੇ ਦੇਸ਼ ਦੀ ਸੇਵਾ ਕਰਨ ਦੀ ਜਿੰਮੇਵਾਰੀ ਹੈ, ਉਨ੍ਹਾਂ ਦੀ ਸੁਰੱਖਿਆ ਦੇ ਲਈ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਅਧੀਨ ਬੀਬੀਐੱਮਬੀ, ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੀ ਮਦਦ ਨਾਲ ਆਪਣੇ ਪ੍ਰੋਜੈਕਟ ਸਟੇਸ਼ਨਾਂ ਅਤੇ ਉਪ-ਸਟੇਸ਼ਨਾਂ ‘ਤੇ ਵੱਡੇ ਪੈਮਾਨੇ ‘ਤੇ ਟੀਕਾਕਰਣ ਅਭਿਯਾਨ ਚਲਾ ਰਿਹਾ ਹੈ।

ਇਸ ਪ੍ਰੋਗਰਾਮ ਦੇ ਤਹਿਤ, ਨੰਗਲ ਦੇ ਬੀਬੀਐੱਮਬੀ ਹਸਪਤਾਲ ਨੇ ਹੁਣ ਤੱਕ 9000 ਤੋਂ ਅਧਿਕ ਵਿਅਕਤੀਆਂ ਨੂੰ ਟੀਕਾ ਲਗਾਇਆ ਹੈ। ਜਿਸ ਵਿੱਚ 45 ਸਾਲ ਤੋਂ ਅਧਿਕ ਉਮਰ ਦੇ 5027 ਕਰਮਚਾਰੀ ਅਤੇ ਉਨ੍ਹਾਂ ‘ਤੇ ਨਿਰਭਰ, 18 ਤੋਂ 44 ਸਾਲ ਦੀ ਉਮਰ ਦੇ 682 ਬੀਬੀਐੱਮਬੀ ਕਰਮਚਾਰੀ ਅਤੇ 3376 ਆਮ ਲੋਕ ਸ਼ਾਮਿਲ ਹਨ। ਨੰਗਲ ਵਿੱਚ ਬੀਬੀਐੱਮਬੀ ਹਸਪਤਾਲ ਪ੍ਰਤੀਦਿਨ ਲਗਭਗ 130 ਵਿਅਕਤੀਆਂ ਦਾ ਟੀਕਾਕਰਣ ਕਰ ਰਿਹਾ ਹੈ। ਇਸੇ ਤਰ੍ਹਾਂ ਤਲਵਾੜਾ ਸਥਿਤ ਬੀਬੀਐੱਮਬੀ ਹਸਪਤਾਲ ਨੇ ਹੁਣ ਤੱਕ 5100 ਵਿਅਕਤੀਆਂ ਨੂੰ ਟੀਕੇ ਲਗਾਏ ਹਨ। ਜਿਸ ਵਿੱਚ 45 ਸਾਲ ਤੋਂ ਅਧਿਕ ਉਮਰ ਦੇ 3300  ਕਰਮਚਾਰੀ ਅਤੇ ਉਨ੍ਹਾਂ ਦੇ ਨਿਰਭਰ, 18 ਤੋਂ 44 ਸਾਲ ਦੀ ਉਮਰ ਦੇ 457 ਬੀਬੀਐੱਮੀ ਕਰਮਚਾਰੀ ਅਤੇ 1372 ਸਥਾਨਕ ਸ਼ਾਮਿਲ ਹਨ। ਇਹ ਹਸਪਤਾਲ ਪ੍ਰਤੀਦਿਨ ਲਗਭਗ 110 ਵਿਅਕਤੀਆਂ ਦਾ ਟੀਕਾਕਰਣ ਕਰ ਰਿਹਾ ਹੈ। 

ਬੀਬੀਐੱਮਬੀ ਨੇ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ 4,11 ਅਤੇ 18 ਮਈ, 2021 ਨੂੰ ਦੇਹਰ ਪਾਵਰ ਹਾਊਸ, ਸਲੈਪਰ ਵਿੱਚ ਤਿੰਨ ਟੀਕਾਕਰਣ ਕੈਂਪ ਵੀ ਆਯੋਜਿਤ ਕੀਤੇ ਹਨ। ਇਨ੍ਹਾਂ ਕੈਂਪਾਂ ਦੌਰਾਨ ਬੀਬੀਐੱਮਬੀ ਦੇ 210 ਕਮਰਚਾਰੀਆਂ ਅਤੇ ਸਥਾਨਿਕ ਨਿਵਾਸੀਆਂ ਦੇ 91 ਮੈਂਬਰਾਂ ਦਾ ਟੀਕਾਕਰਣ ਕੀਤਾ ਗਿਆ। ਇਸੇ ਤਰ੍ਹਾਂ, 17,18 ਅਤੇ 23 ਤੋਂ 26 ਅਪ੍ਰੈਲ 2021 ਨੂੰ ਚੰਡੀਗੜ੍ਹ ਵਿੱਚ ਵੀ ਕੈਂਪ ਆਯੋਜਿਤ ਕੀਤੇ ਗਏ। ਬੀਬੀਐੱਮਬੀ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਟੀਕਾਕਰਣ ਲਈ ਬੀਬੀਐੱਮਬੀ ਦੇ ਹੋਰ ਸਬ-ਸਟੇਸ਼ਨਾਂ ਯਾਨੀ ਪਾਣੀਪਤ, ਭਵਾਨੀ, ਜਮਾਲਪੁਰ ਆਦਿ ਵਿੱਚ ਵੀ ਟੀਕਾਕਰਣ ਕੈਂਪ ਆਯੋਜਿਤ ਕੀਤੇ ਗਏ।

ਹੁਣ ਤੱਕ, ਬੀਬੀਐੱਮਬੀ ਨੇ 15000 ਤੋਂ ਅਧਿਕ ਵਿਅਕਤੀਆਂ ਦਾ ਟੀਕਾਕਰਣ ਕੀਤਾ ਹੈ, ਜਿਸ ਵਿੱਚੋਂ 9097 ਲੋਕ 45 ਸਾਲ ਤੋਂ ਅਧਿਕ ਉਮਰ ਦੇ ਕਰਮਚਾਰੀ ਅਤੇ ਉਨ੍ਹਾਂ ਦੇ ਨਿਰਭਰ, 18 ਤੋਂ 45 ਸਾਲ ਦੀ ਉਮਰ ਦੇ ਵਿੱਚ 1139 ਬੀਬੀਐੱਮਬੀ ਕਰਮਚਾਰੀ ਅਤੇ 4839 ਦੇ ਸਥਾਨਿਕ ਪਰਿਵਾਰਾਂ ਦਾ ਜਲਦੀ ਤੋਂ ਜਲਦੀ ਟੀਕਾਕਰਣ ਕਰਨ ਲਈ ਬਲਕਿ ਬੀਬੀਐੱਮਬੀ ਪ੍ਰੋਜੈਕਟਾਂ ਦੇ ਆਸ-ਪਾਸ ਰਹਿਣ ਵਾਲੀ ਸਥਾਨਿਕ ਆਬਾਦੀ ਦੀ ਸੇਵਾ ਕਰਨ ਲਈ ਵੀ ਦ੍ਰਿੜ੍ਹ ਯਤਨ ਕਰ ਰਿਹਾ ਹੈ।

ਇਸ ਦੇ ਇਲਾਵਾ, ਨੰਗਲ, ਸੁੰਦਰਨਗਰ ਅਤੇ ਤਲਵਾੜਾ ਦੇ ਬੀਬੀਐੱਮਬੀ ਹਸਪਤਾਲ ਵੀ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਇਨ੍ਹਾਂ ਸਾਰੇ ਹਸਪਤਾਲਾਂ ਨੂੰ ਇਸ ਕਠਿਨ ਸਮੇਂ ਵਿੱਚ ਬੀਬੀਐੱਮਬੀ ਕਰਮਚਾਰੀਆਂ ਅਤੇ ਸਥਾਨਕ ਜਨਤਾ ਦੀ ਸੇਵਾ ਲਈ ਆਕਸੀਜਨ ਸਿਲੰਡਰ ਅਤੇ ਹੋਰ ਜ਼ਰੂਰੀ ਦਵਾਈਆਂ ਦੀ ਉੱਚਿਤ ਸਪਲਾਈ ਨਾਲ ਲੈਸ ਕੀਤਾ ਗਿਆ ਹੈ। ਬੀਬੀਐੱਮਬੀ ਦੇ ਕਰਮਚਾਰੀਆਂ ਨੇ ਜ਼ਰੂਰਤਮੰਦ ਜਨਤਾ ਨੂੰ ਭੋਜਨ/ਰਾਸ਼ਨ ਉਪਲੱਬਧ ਕਰਾ ਕੇ ਸਮਾਜ ਦੇ ਪ੍ਰਤੀ ਆਪਣੀ ਅਹਿਮ ਜਿੰਮੇਵਾਰੀ ਨੂੰ ਨਿਭਾਉਣ ਦੀ ਪਹਿਲ ਕੀਤੀ।

 

*******

ਐੱਸਐੱਸ/ਆਈਜੀ



(Release ID: 1721420) Visitor Counter : 162