ਪੇਂਡੂ ਵਿਕਾਸ ਮੰਤਰਾਲਾ

ਕੇਂਦਰੀ ਗ੍ਰਾਮੀਣ ਵਿਕਾਸ, ਖੇਤੀਬਾੜੀ ਅਤੇ ਕਿਸਾਨ ਕਲਿਆਣ, ਪੰਚਾਇਤੀ ਰਾਜ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਨੈਸ਼ਨਲ ਮੋਬਾਈਲ ਮੌਨਿਟਰਿੰਗ ਸੌਫਟਵੇਅਰ (ਐੱਨਐੱਮਐੱਮਐੱਸ) ਐਪ ਅਤੇ ਏਰੀਆ ਔਫਿਸਰ ਮੌਨਿਟਰਿੰਗ ਐਪ ਲਾਂਚ ਕੀਤੀ

Posted On: 21 MAY 2021 7:47PM by PIB Chandigarh

ਕੇਂਦਰੀ ਗ੍ਰਾਮੀਣ ਵਿਕਾਸ, ਖੇਤੀਬਾੜੀ ਅਤੇ ਕਿਸਾਨ ਕਲਿਆਣ, ਪੰਚਾਇਤੀ ਰਾਜ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਨੈਸ਼ਨਲ ਮੋਬਾਈਲ ਮੌਨਿਟਰਿੰਗ ਸੌਫਟਵੇਅਰ (ਐੱਨਐੱਮਐੱਮਐੱਸ) ਐਪ ਅਤੇ ਏਰੀਆ ਔਫਿਸਰ ਮੌਨਿਟਰਿੰਗ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਮਿਤੀ 21.05.2021 ਨੂੰ ਸਾਧਵੀ ਨਿਰੰਜਨ ਜਯੋਤੀ, ਰਾਜ ਮੰਤਰੀ, ਗ੍ਰਾਮੀਣ ਵਿਕਾਸ, ਸਕੱਤਰ, ਗ੍ਰਾਮੀਣ ਵਿਕਾਸ ਅਤੇ ਮੰਤਰਾਲੇ ਅਤੇ ਸਾਰੀਆਂ ਰਾਜ ਸਰਕਾਰਾਂ ਦੇ ਅਧਿਕਾਰੀਆਂ ਦੀ ਉਪਸਥਿਤੀ ਵਿੱਚ ਲਾਂਚ ਕੀਤੀ।

ਨੈਸ਼ਨਲ ਮੋਬਾਈਲ ਮੌਨੀਟਰਿੰਗ ਸੌਫਟਵੇਅਰ ਐਪ ਮਹਾਤਮਾ ਗਾਂਧੀ ਨਰੇਗਾ ਦੇ ਕਾਰਜਸਥਲਾਂ ‘ਤੇ ਮਜ਼ਦੂਰਾਂ ਦੀ ਜੀਓ-ਟੈਗ ਫੋਟੋਗ੍ਰਾਫ ਦੇ ਨਾਲ ਵਾਸਤਵਿਕ ਸਮੇਂ ‘ਤੇ ਉਪਸਥਿਤੀ ਨੂੰ ਲੈਣ ਦੀ ਅਨੁਮਤੀ ਦਿੰਦਾ ਹੈ, ਜੋ ਸੰਭਾਵਿਤ ਰੂਪ ਨਾਲ ਭੁਗਤਾਨ ਨੰ ਤੇਜ਼ੀ ਨਾਲ ਸਮਰੱਥ ਕਰਨ ਦੇ ਇਲਾਵਾ ਪ੍ਰੋਗਰਾਮ ਦੀ ਨਾਗਰਿਕ ਨਿਗਰਾਨੀ ਨੂੰ ਵਧਾਵੇਗਾ। ਏਰੀਆ ਔਫਿਸਰ ਮੌਨੀਟਰਿੰਗ ਐਪ ਜ਼ਰੀਏ ਮਹਾਤਮਾ ਗਾਂਧੀ ਨਰੇਗਾ, ਪੀਐੱਮਏਵਾਈਜੀ, ਪੀਐੱਮਜੀਐੱਸਵਾਈ ਜਿਹੀਆਂ ਗ੍ਰਾਮੀਣ ਵਿਕਾਸ ਵਿਭਾਗ ਦੀ ਸਾਰੀਆਂ ਯੋਜਨਾਵਾਂ ਦੇ ਲਈ ਟਾਈਮ ਸਟੈਂਪ ਅਤੇ ਜੀਓ-ਕੋਆਰਡਿਨੇਟ ਦੇ ਨਾਲ ਟੈਗ ਕੀਤੀ ਗਈਆਂ ਤਸਵੀਰਾਂ ਅਤੇ ਸਿੱਟਿਆਂ ਦਾ ਔਨਲਾਈਨ ਰਿਕਾਰਡ ਰੱਖਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਇਹ ਨਾ ਸਿਰਫ ਖੇਤਰੀ ਅਤੇ ਸੁਪਰਵਾਈਜ਼ਰੀ ਅਧਿਕਾਰੀਆਂ ਦੁਆਰਾ ਇਨਸਪੈਕਸ਼ਨ ਦੇ ਬਿਹਤਰ ਰਿਕਾਰਡ ਰੱਖਣ ਵਿੱਚ ਸਮਰੱਥ ਹੋਵੇਗਾ ਬਲਕਿ ਬਿਹਤਰ ਪ੍ਰੋਗਰਾਮ ਲਾਗੂ ਕਰਨ ਦੀ ਸੁਵਿਧਾ ਵੀ ਪ੍ਰਦਾਨ ਕਰੇਗਾ।

 

E:\surjeet pib work\2021\may\22 May\1.jpg

ਮਾਣਯੋਗ ਕੇਂਦਰੀ ਮੰਤਰੀ ਨੇ ਗ੍ਰਾਮੀਣ ਵਿਕਾਸ ਪ੍ਰੋਗਰਾਮਾਂ ਦੇ ਲਾਗੂ ਕਰਨ ਵਿੱਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਲਿਆਉਣ ਵਿੱਚ ਮੰਤਰਾਲੇ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਦੋਵੇਂ ਐਪ ਪਾਰਦਰਸ਼ਿਤਾ ਅਤੇ ਨਿਗਰਾਨੀ ਦੀ ਦਿਸ਼ਾ ਵਿੱਚ ਵੱਡੇ ਕਦਮ ਹੋਣਗੇ। ਉਨ੍ਹਾਂ ਨੇ ਮੰਤਰਾਲੇ ਨੂੰ ਐਪਸ ਨੂੰ ਬਹੁਭਾਸ਼ੀ ਬਣਾਉਣ, ਲੋੜੀਂਦੀ ਟਰੇਨਿੰਗ ਅਤੇ ਉਪਕਰਣ ਪ੍ਰਦਾਨ ਕਰਨ ਅਤੇ ਇਸ ਦੇ ਰੋਲਆਊਟ ਦੇ ਲਈ ਸਮਾਂ ਦੇਣ ਦੀ ਸਲਾਹ ਦਿੱਤੀ।

 ਕੇਂਦਰੀ ਮੰਤਰੀ ਨੇ ਗ੍ਰਾਮੀਣ ਲੋਕਾਂ ਨੂੰ ਵੈਕਲਪਿਕ ਰੋਜ਼ਗਾਰ ਪ੍ਰਦਾਨ ਕਰਨ ਵਿੱਚ ਮਹਾਤਮਾ ਗਾਂਧੀ ਨਰੇਗਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਕੋਵਿਡ -19 ਮਹਾਮਾਰੀ ਦੌਰਾਨ, ਜ਼ਰੂਰਤਮੰਦਾਂ ਨੂੰ ਹਰ ਸੰਭਵ ਸਹਾਇਤਾ ਦੇਣ ਦੇ ਮੋਦੀ ਸਰਕਾਰ ਦੇ ਸੰਕਲਪ ‘ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਮਹਾਤਮਾ ਗਾਂਧੀ ਨਰੇਗਾ ਦੇ ਬਜਟ ਨੂੰ 61,500 ਕਰੋੜ ਤੋਂ ਵਧਾ ਕੇ 1.11 ਲੱਖ ਕਰੋੜ ਰੁਪਏ ਕੀਤਾ ਤਾਕਿ ਯੋਜਨਾ ਦੇ ਤਹਿਤ ਇਹ ਸੁਨਿਸ਼ਚਿਤ ਹੋ ਸਕੇ ਕਿ ਸਾਰੇ ਜ਼ਰੂਰਤਮੰਦ ਪਰਿਵਾਰਾਂ ਨੂੰ ਉਨ੍ਹਾਂ ਦੀ ਜ਼ਰੂਰਤ ਦੇ ਅਨੁਸਾਰ ਕੰਮ ਮਿਲੇ।

ਉਨ੍ਹਾਂ ਨੇ ਇਸ ਗੱਲ ‘ਤੇ ਖੁਸ਼ੀ ਜਤਾਈ ਕਿ ਮੰਤਰਾਲੇ ਦੇ ਪ੍ਰਯਤਨਾਂ ਨਾਲ ਮਹਾਤਮਾ ਗਾਂਧੀ ਨਰੇਗਾ ਮਜ਼ਦੂਰਾਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਐੱਨਈ-ਐੱਫਐੱਮਐੱਸ ਰਾਹੀਂ ਡੀਬੀਟੀ ਦੁਆਰਾ 99% ਮਜ਼ਦੂਰੀ ਭੁਗਤਾਨ ਕਰਨ ਵਿੱਚ ਮਦਦ ਮਿਲੀ ਹੈ। ਇਹ ਪਾਰਦਰਸ਼ਿਤਾ ਅਤੇ ਜਵਾਬਦੇਹੀ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜੀਓ-ਮਨਰੇਗਾ ਦੇ ਸਫਲ ਲਾਗੂ ਕਰਨ ਦੇ ਦੁਆਰਾ, ਪਰਿਸੰਪੱਤੀਆਂ ਦੀ ਜੀਓ-ਟੈਗਿੰਗ ਦੇ ਪ੍ਰਾਵਧਾਨ ਨਾਲ ਯੋਜਨਾ ਦੇ ਲਾਗੂ ਕਰਨ ਵਿੱਚ ਪਾਰਦਰਸ਼ਿਤਾ ਆਈ ਹੈ ਤੇ ਪ੍ਰੋਗਰਾਮ ਬਾਰੇ ਨਾਗਰਿਕਾਂ ਦਾ ਵਿਸ਼ਵਾਸ ਜਿੱਤਣ ਵਿੱਚ ਹੋਰ ਮਦਦ ਕੀਤੀ ਹੈ।

ਉਨ੍ਹਾਂ ਨੇ ਮਹਾਤਮਾ ਗਾਂਧੀ ਨਰੇਗਾ ਦੇ ਜੀਆਰਐੱਸ, ਪੰਚਾਇਤ ਸਕੱਤਰ, ਅਤੇ ਹੋਰ ਖੇਤਰੀ ਪਦਅਧਿਕਾਰੀਆਂ ਅਤੇ ਸਵੈ ਸਹਾਇਤਾ ਸਮੂਹਾਂ ਜਿਵੇਂ ਫੀਲਡ ਅਧਿਕਾਰੀਆਂ ਅਤੇ ਸਵੈ-ਸੇਵਕਾਂ ਨੂੰ ਕੋਵਿਡ-19 ਦੇ ਵਿਪਰੀਤ ਸਥਿਤੀ ਵਿੱਚ ਵੀ ਯੋਜਨਾ ਦਾ ਝੰਡਾ ਉੱਚਾ ਰੱਖਣ ਦੇ ਲਈ ਵਧਾਈ ਦਿੱਤੀ। ਉਨ੍ਹਾਂ ਨੇ ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਆਪਣੇ ਕੰਮ ਵਿੱਚ ਕੋਵਿਡ-19 ਪ੍ਰੋਟੋਕਾਲ ਦਾ ਪਾਲਣ ਸੁਨਿਸ਼ਚਿਤ ਕਰਨ ਅਤੇ ਸਰਕਾਰ ਦੇ ਹੋਰ ਵਿਭਾਗਾਂ ਦੇ ਨਾਲ ਮਿਲ ਕੇ ਕੰਮ ਨੂੰ ਸੁਨਿਸ਼ਚਿਤ ਕਰਨ ਦੀ ਤਾਕੀਦ ਕੀਤੀ ਤਾਕਿ ਕੋਵਿਡ ਅਤੇ ਉਸ ਨਾਲ ਜੁੜੇ ਦੁਖਾਂ ਦੇ ਖ਼ਿਲਾਫ਼ ਲੜਾਈ ਜਿੱਤੀ ਜਾ ਸਕੇ।

ਇਸ ਅਵਸਰ ‘ਤੇ ਮਾਣਯੋਗ ਗ੍ਰਾਮੀਣ ਵਿਕਾਸ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ ਨੇ ਕੋਵਿਡ-19 ਮਹਾਮਾਰੀ ਵਿੱਚ ਇਨ੍ਹਾਂ ਕਠਿਨ ਦਿਨਾਂ ਦੇ ਦੌਰਾਨ ਮਹਾਤਮਾ ਗਾਂਧੀ ਨਰੇਗਾ ਦੇ ਤਹਿਤ ਗ੍ਰਾਮੀਣ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਕੇ ਕੀਤੇ ਗਏ ਚੰਗੇ ਕਾਰਜਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਲੋਕਾਂ ਨੂੰ ਬਿਮਾਰੀ ਤੋਂ ਬਚਣ ਵਿੱਚ ਟੀਕਾਕਰਨ ਦੇ ਮਹੱਤਵ ‘ਤੇ ਜੋਰ ਦਿੱਤਾ ਅਤੇ ਉਨ੍ਹਾਂ ਨੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਇਸ ਕਠਿਨ ਸਮੇਂ ਵਿੱਚ ਲੋਕਾਂ ਦਾ ਮਨੋਬਲ ਵਧਾਉਣ ਦੇ ਲਈ ਕਿਰਿਆਸ਼ੀਲ ਰਹਿਣ ਦੀ ਤਾਕੀਦ ਕੀਤੀ।

 ਸ਼੍ਰੀ ਨਾਗੇਂਦਰ ਨਾਥ ਸਿਨ੍ਹਾ, ਸਕੱਤਰ, ਗ੍ਰਾਮੀਣ ਵਿਕਾਸ, ਭਾਰਤ ਸਰਕਾਰ ਨੇ ਸਮਾਜਿਕ ਲੇਖਾ ਪਰੀਖਿਆ ਨੂੰ ਮਜਬੂਤ ਕਰਨ, ਲੋਕਪਾਲ ਦੀ ਭਰਤੀ, ਪਰਿਸੰਪੱਤੀਆਂ ਦੀ ਜੀਓਟੈਗਿੰਗ ਅਤੇ ਕਾਰਜਾਂ ਦੀ ਨਿਗਰਾਨੀ ‘ਤੇ ਜੋਰ ਦਿੱਤਾ।

ਇਸ ਅਵਸਰ ‘ਤੇ ਸ਼੍ਰੀਮਤੀ, ਅਲਕਾ ਉਪਾਧਿਯਾਯੇ, ਅਪਰ ਸਕੱਤਰ, ਗ੍ਰਾਮੀਣ ਵਿਕਾਸ, ਸ਼੍ਰੀ ਰੋਹਿਤ ਕੁਮਾਰ, ਸੰਯੁਕਤ ਸਕੱਤਰ, (ਗ੍ਰਾਮੀਣ ਰੋਜ਼ਗਾਰ), ਸ਼੍ਰੀ ਚਰਨਜੀਤ ਸਿੰਘ, ਸੰਯੁਕਤ ਸਕੱਤਰ (ਕੌਸ਼ਲ) ਅਤੇ ਡਾ. (ਸ਼੍ਰੀਮਤੀ) ਸੁਪਰਣਾ ਐੱਸ. ਪਚੌਰੀ, ਸੰਯੁਕਤ ਸਕੱਤਰ ਤੇ ਵਿੱਤ ਸਲਾਹਕਾਰ ਵੀ ਮੌਜੂਦ ਸਨ।

 

*****

ਏਪੀਐੱਸ/ਐੱਮਜੀ
 



(Release ID: 1721142) Visitor Counter : 202


Read this release in: English , Urdu , Hindi , Telugu