ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਚੱਕਰਵਾਤੀ ਤੁਫਾਨ ‘ਯਾਸ’ ਨਾਲ ਨਿਪਟਣ ਦੀਆਂ ਤਿਆਰੀਆਂ ਤੇ ਯੋਜਨਾਬੰਦੀ ਦੀ ਸਮੀਖਿਆ ਕੀਤੀ


ਐੱਨਡੀਆਰਐੱਫ ਦੀਆਂ 46 ਟੀਮਾਂ ਤਿਆਰ–ਬਰ–ਤਿਆਰ, 13 ਟੀਮਾਂ ਅੱਜ ਹਵਾਈ ਜਹਾਜ਼ਾਂ ਰਾਹੀਂ ਪੁੱਜ ਰਹੀਆਂ ਹਨ



ਭਾਰਤੀ ਤਟ–ਰੱਖਿਅਕ ਤੇ ਸਮੁੰਦਰੀ ਫ਼ੌਜ ਵੱਲੋਂ ਰਾਹਤ, ਭਾਲ ਤੇ ਰਾਹਤ ਕਾਰਜਾਂ ਲਈ ਬੇੜੇ ਤੇ ਹੈਲੀਕੌਪਟਰ ਤੈਨਾਤ



ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਔਫ਼–ਸ਼ੋਰ ਗਤੀਵਿਧੀਆਂ ’ਚ ਸ਼ਾਮਲ ਲੋਕਾਂ ਨੂੰ ਯਕੀਨੀ ਤੌਰ ’ਤੇ ਸਮੇਂ–ਸਿਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੀ ਹਦਾਇਤ ਕੀਤੀ



ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਬਿਜਲੀ ਤੇ ਨੈੱਟਵਰਕਸ ਦੀਆਂ ਕਟੌਤੀਆਂ ਘਟਾਉਣ ਲਈ ਕਿਹਾ



ਸਮੁੰਦਰੀ ਕੰਢਿਆਂ ਦੇ ਨਿਵਾਸੀਆਂ, ਉਦਯੋਗਾਂ ਆਦਿ ਜਿਹੀਆਂ ਸਬੰਧਿਤ ਧਿਰਾਂ ਤੱਕ ਸਿੱਧੇ ਪਹੁੰਚ ਕਰਕੇ ਉਨ੍ਹਾਂ ਨੂੰ ਸ਼ਾਮਲ ਕਰੋ ਤੇ ਉਨ੍ਹਾਂ ਨੂੰ ਸੰਵੇਦਨਸ਼ੀਲ ਬਣਾਓ: ਪ੍ਰਧਾਨ ਮੰਤਰੀ

Posted On: 23 MAY 2021 1:29PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੱਕਰਵਾਤੀ ਤੁਫਾਨ ਯਾਸਕਾਰਨ ਪੈਦਾ ਹੋਈ ਸਥਿਤੀ ਨਾਲ ਨਿਪਟਣ ਲਈ ਸਬੰਧਿਤ ਰਾਜਾਂ ਤੇ ਕੇਂਦਰੀ ਮੰਤਰਾਲਿਆਂ/ਏਜੰਸੀਆਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਅੱਜ ਇੱਕ ਉੱਚਪੱਧਰੀ ਮੀਟਿੰਗ ਕੀਤੀ।

ਭਾਰਤੀ ਮੌਸਮ ਵਿਭਾਗ (IMD) ਨੇ ਸੂਚਿਤ ਕੀਤਾ ਕਿ ਚੱਕਰਵਾਤੀ ਤੁਫਾਨ ਯਾਸਦੇ 6 ਮਈ ਦੀ ਸ਼ਾਮ ਨੂੰ ਪੱਛਮੀ ਬੰਗਾਲ ਤੇ ਉੱਤਰੀ ਓਡੀਸ਼ਾ ਦੇ ਸਮੁੰਦਰੀ ਕੰਢਿਆਂ ਨਾਲ ਟਕਰਾਉਣ ਦੀ ਸੰਭਾਵਨਾ ਹੈ; ਜਿਸ ਕਾਰਨ 155–165 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦਾ ਝੱਖੜ ਝੁੱਲ ਸਕਦਾ ਹੈ ਤੇ ਉਨ੍ਹਾਂ ਦੀ ਰਫ਼ਤਾਰ 185 ਕਿਲੋਮੀਟਰ ਪ੍ਰਤੀ ਘੰਟਾ ਤੱਕ ਵੀ ਹੋ ਸਕਦੀ ਹੈ। ਇਸ ਤੁਫਾਨ ਕਾਰਨ ਪੱਛਮੀ ਬੰਗਾਲ ਤੇ ਉੱਤਰੀ ਓਡੀਸ਼ਾ ਦੇ ਤਟਵਰਤੀ ਜ਼ਿਲ੍ਹਿਆਂ ਵਿੱਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਪੱਛਮੀ ਬੰਗਾਲ ਦੇ ਤਟਵਰਤੀ ਇਲਾਕਿਆਂ ਵਿੱਚ 2 ਤੋਂ 4 ਮੀਟਰ ਤੱਕ ਸਮੁੰਦਰੀ ਲਹਿਰਾਂ ਉੱਠਣ ਦੀ ਚੇਤਾਵਨੀ ਵੀ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਸਾਰੇ ਸਬੰਧਿਤ ਰਾਜਾਂ ਲਈ ਤਾਜ਼ਾ ਅਨੁਮਾਨਾਂ ਨਾਲ ਸਬੰਧਿਤ ਨਿਯਮਿਤ ਬੁਲੇਟਿਨ ਜਾਰੀ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੂੰ ਇਹ ਸੂਚਿਤ ਕੀਤਾ ਗਿਆ ਕਿ ਕੈਬਨਿਟ ਸਕੱਤਰ ਨੇ 22 ਮਈ, 2021 ਨੂੰ ਸਾਰੇ ਸਬੰਧਿਤ ਤਟਵਰਤੀ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਅਤੇ ਕੇਂਦਰੀ ਮੰਤਰਾਲਿਆਂ/ਏਜੰਸੀਆਂ ਨਾਲ ਨੈਸ਼ਨਲ ਕ੍ਰਾਇਸਿਸ ਮੈਨੇਜਮੈਂਟ ਕਮੇਟੀ’ (NCMC) ਦੀ ਇੱਕ ਬੈਠਕ ਕੀਤੀ ਹੈ।

ਗ੍ਰਹਿ ਮੰਤਰਾਲਾ 24*7 ਸਾਰੀ ਸਥਿਤੀ ਦੀ ਸਮੀਖਿਆ ਕਰ ਰਿਹਾ ਹੈ ਅਤੇ ਸਬੰਧਿਤ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਕੇਂਦਰੀ ਏਜੰਸੀਆਂ ਦੇ ਸੰਪਰਕ ਵਿੱਚ ਹੈ। ਗ੍ਰਹਿ ਮੰਤਰਾਲੇ ਨੇ ਪਹਿਲਾਂ ਹੀ ਸਾਰੇ ਰਾਜਾਂ ਨੂੰ ਪਹਿਲਾਂ ਹੀ ਐੱਸਡੀਆਰਐੱਫ (SDRF) ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ। ਐੱਨਡੀਆਰਐੱਫ ਨੇ 5 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 46 ਟੀਮਾਂ ਪੂਰੀ ਤਰ੍ਹਾਂ ਤਿਆਰਬਰਤਿਆਰ ਕਰਕੇ ਰੱਖੀਆਂ ਹਨ; ਜੋ ਕਿਸ਼ਤੀਆਂ, ਰੁੱਖਾਂ ਨੂੰ ਕੱਟਣ ਵਾਲੇ ਉਪਕਰਣਾਂ, ਦੂਰਸੰਚਾਰ ਦੇ ਉਪਕਰਣਾਂ ਆਦਿ ਨਾਲ ਲੈਸ ਹਨ। ਇਸ ਤੋਂ ਇਲਾਵਾ 13 ਟੀਮਾਂ ਅੱਜ ਹਵਾਈ ਜਹਾਜ਼ਾਂ ਰਾਹੀਂ ਭੇਜ ਕੇ ਤੈਨਾਤ ਕੀਤੀਆਂ ਜਾ ਰਹੀਆਂ ਹਨ ਤੇ 10 ਟੀਮਾਂ ਨੂੰ ਤਿਆਰ ਰੱਖਿਆ ਗਿਆ ਹੈ।

ਭਾਰਤੀ ਤਟਰੱਖਿਅਕ ਤੇ ਸਮੁੰਦਰੀ ਫ਼ੌਜ ਨੇ ਰਾਹਤ, ਖੋਜ ਤੇ ਬਚਾਅ ਕਾਰਜਾਂ ਲਈ ਬੇੜੇ ਤੇ ਹੈਲੀਕੌਪਟਰ ਤੈਨਾਤ ਕੀਤੇ ਹਨ। ਹਵਾਈ ਫ਼ੌਜ ਤੇ ਥਲ ਸੈਨਾ ਦੀਆਂ ਇੰਜੀਨੀਅਰ ਟਾਸਕ ਫ਼ੋਰਸ ਇਕਾਈਆਂ, ਜੋ ਕਿਸ਼ਤੀਆਂ ਤੇ ਰਾਹਤ ਉਪਕਰਣਾਂ ਨਾਲ ਲੈਸ ਹਨ, ਤੈਨਾਤੀ ਲਈ ਪੂਰੀ ਤਰ੍ਹਾਂ ਤਿਆਰ ਹਨ। ਪੱਛਮੀ ਕੰਢਿਆਂ ਉੱਤੇ ਮਨੁੱਖੀ ਸਹਾਇਤਾ ਤੇ ਆਫ਼ਤ ਮੌਕੇ ਰਾਹਤ ਪਹੁੰਚਾਉਣ ਵਾਲੀਆਂ ਇਕਾਈਆਂ ਨਾਲ ਲੈਸ ਸੱਤ ਬੇੜੇ ਤਿਅਰਬਰਤਿਆਰ ਖੜ੍ਹੇ ਹਨ।

ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਸਮੁੰਦਰ ਚ ਮੌਜੂਦ ਆਪਣੇ ਸਾਰੇ ਤੇਲ ਟਿਕਾਣੇ ਸੁਰੱਖਿਅਤ ਬਣਾਉਣ ਅਤੇ ਤੇਲ ਲਿਆਉਣਲਿਜਾਣ ਵਾਲੇ ਜਹਾਜ਼ ਸੁਰੱਖਿਅਤ ਬੰਦਰਗਾਹ ਤੇ ਵਾਪਸ ਸੱਦਣ ਲਈ ਕਦਮ ਚੁੱਕੇ ਹਨ। ਬਿਜਲੀ ਮੰਤਰਾਲੇ ਨੇ ਐਮਰਜੈਂਸੀ ਰਿਸਪਾਂਸ ਸਿਸਟਮਸ ਐਕਟੀਵੇਟ ਕਰ ਦਿੱਤੇ ਹਨ ਅਤੇ ਟ੍ਰਾਂਸਫ਼ਾਰਮਰਸ, ਡੀਜ਼ਲ ਜੈਨਰੇਟਿੰਗ ਸੈੱਟਸ ਤੇ ਉਪਕਰਣਾਂ ਨੂੰ ਤਿਆਰ ਰੱਖਿਆ ਗਿਆ ਹੈ, ਤਾਂ ਜੋ ਲੋੜ ਪੈਣ ਉੱਤੇ ਬਿਜਲੀ ਦੀ ਸਪਲਾਈ ਤੁਰੰਤ ਬਹਾਲ ਹੋ ਸਕੇ। ਦੂਰਸੰਚਾਰ ਮੰਤਰਾਲਾ ਸਾਰੇ ਦੂਰਸੰਚਾਰ ਟਾਵਰਸ ਤੇ ਐਕਸਚੇਂਜਾਂ ਉੱਤੇ ਨਿਰੰਤਰ ਨਜ਼ਰ ਰੱਖ ਰਿਹਾ ਹੈ ਤੇ ਲੋੜ ਪੈਣ ਉੱਤੇ ਦੂਰਸੰਚਾਰ ਦਾ ਨੈੱਟਵਰਕ ਤੁਰੰਤ ਬਹਾਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਪ੍ਰਭਾਵਿਤ ਹੋਣ ਵਾਲੇ ਸੰਭਾਵੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਿਹਤ ਖੇਤਰ ਵਿੱਚ ਤਿਆਰੀ ਤੇ ਪ੍ਰਭਾਵਿਤ ਇਲਾਕਿਆਂ ਚ ਕੋਵਿਡ ਲਈ ਰਿਸਪਾਂਸ ਸਬੰਧੀ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ ਹੈ। ਬੰਦਰਗਾਹ, ਜਹਾਜ਼ਰਾਨੀ ਤੇ ਜਲਮਾਰਗ ਮੰਤਰਾਲੇ ਨੇ ਸ਼ਿਪਿੰਗ ਨਾਲ ਸਬੰਧਿਤ ਸਾਰੇ ਜਹਾਜ਼ਾਂ ਨੂੰ ਸੁਰੱਖਿਅਤ ਰੱਖਣ ਲਈ ਕਦਮ ਚੁੱਕੇ ਹਨ ਤੇ ਐਮਰਜੈਂਸੀ ਕਿਸ਼ਤੀਆਂ (ਟੱਗਸ) ਤੈਨਾਤ ਕੀਤੀਆਂ ਹਨ।

ਰਾਸ਼ਟਰੀ ਆਪਦਾ ਮੋਚਨ ਬਲ (ਐੱਨਡੀਆਰਐੱਫ) ਲੋਕਾਂ ਨੂੰ ਅਸੁਰੱਖਿਅਤ ਟਿਕਾਣਿਆਂ ਤੋਂ ਕੱਢ ਕੇ ਸੁਰੱਖਿਅਤ ਟਿਕਾਣਿਆਂ ਤੱਕ ਪਹੁੰਚਾਉਣ ਦੀਆਂ ਤਿਆਰੀਆਂ ਵਿੱਚ ਰਾਜਾਂ ਦੀਆਂ ਏਜੰਸੀਆਂ ਦੀ ਮਦਦ ਕਰ ਰਿਹਾ ਹੈ ਅਤੇ ਸਥਾਨਕ ਨਿਵਾਸੀਆਂ ਚ ਇਸ ਵਿਸ਼ੇ ਬਾਰੇ ਨਿਰੰਤਰ ਜਾਗਰੂਕਤਾ ਵੀ ਪੈਦਾ ਕਰ ਰਿਹਾ ਹੈ ਕਿ ਚੱਕਰਵਾਤੀ ਤੁਫਾਨ ਆਉਣ ਦੀ ਹਾਲਤ ਨਾਲ ਕਿਵੇਂ ਨਿਪਟਣਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੀਨੀਅਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਧੇਰੇ ਖ਼ਤਰੇ ਵਾਲੇ ਇਲਾਕਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਯਕੀਨੀ ਬਣਾਉਣ ਲਈ ਰਾਜਾਂ ਨਾਲ ਮਿਲ ਕੇ ਕੰਮ ਕਰਨ। ਉਨ੍ਹਾਂ ਆੱਫ਼ਸ਼ੋਰ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਨੂੰ ਯਕੀਨੀ ਤੌਰ ਤੇ ਸਮੇਂਸਿਰ ਕੱਢ ਕੇ ਸੁਰੱਖਿਅਤ ਟਿਕਾਣਿਆਂ ਉੱਤੇ ਪਹੁੰਚਾਉਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਇਹ ਯਕੀਨੀ ਬਣਾਉਣ ਦੀ ਗੱਲ ਕੀਤੀ ਕਿ ਤੁਫਾਨ ਕਾਰਨ ਬਿਜਲੀ ਸਪਲਾਈ ਤੇ ਦੂਰਸੰਚਾਰ ਨੈੱਟਵਰਕ ਬੰਦ ਰਹਿਣ ਦਾ ਸਮਾਂ ਘੱਟ ਤੋਂ ਘੱਟ ਹੋਵੇ ਤੇ ਉਨ੍ਹਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਰਾਜ ਸਰਕਾਰਾਂ ਦੇ ਵਾਜਬ ਤਾਲਮੇਲ ਤੇ ਯੋਜਨਾਬੰਦੀ ਨਾਲ ਇਹ ਯਕੀਨੀ ਬਣਾਉਣ ਕਿ ਹਸਪਤਾਲਾਂ ਵਿੱਚ ਕੋਵਿਡ ਦੇ ਇਲਾਜ ਤੇ ਟੀਕਾਕਰਣ ਵਿੱਚ ਕੋਈ ਵਿਘਨ ਨਾ ਪਵੇ। ਉਨ੍ਹਾਂ ਬਿਹਤਰੀਨ ਪਿਰਤਾਂ ਤੇ ਬੇਰੋਕ ਤਾਲਮੇਲ ਤੋਂ ਬਿਹਤਰ ਤਰੀਕੇ ਸਿੱਖਣ ਵਾਸਤੇ ਯੋਜਨਾਬੰਦੀ ਤੇ ਤਿਆਰੀਆਂ ਦੀ ਪ੍ਰਕਿਰਿਆ ਵਿੱਚ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਸ਼ਾਮਲ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਕਰਵਾਤੀ ਤੁਫਾਨ ਦੌਰਾਨ ਪ੍ਰਭਾਵਿਤ ਜ਼ਿਲ੍ਹਿਆਂ ਦੇ ਨਾਗਰਿਕਾਂ ਲਈ ਕੀ ਕੁਝ ਕਰਨਾ ਹੈਅਤੇ ਕੀ ਨਹੀਂ ਕਰਨਾ ਹੈਬਾਰੇ ਸਲਾਹਾਂ ਤੇ ਦਿਸ਼ਾਨਿਰਦੇਸ਼ ਨਾਗਰਿਕਾਂ ਨੂੰ ਅਸਾਨੀ ਨਾਲ ਸਮਝ ਆਉਣ ਵਾਲੀ ਸਥਾਨਕ ਭਾਸ਼ਾ ਵਿੱਚ ਉਪਲਬਧ ਕਰਵਾਉਣ। ਪ੍ਰਧਾਨ ਮੰਤਰੀ ਨੇ ਸਮੁੰਦਰੀ ਕੰਢਿਆਂ ਦੇ ਨਿਵਾਸੀਆਂ, ਉਦਯੋਗਾਂ ਆਦਿ ਜਿਹੀਆਂ ਸਬੰਧਿਤ ਵਿਭਿੰਨ ਧਿਰਾਂ ਨੂੰ ਸ਼ਾਮਲ ਕਰਨ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਤੱਕ ਸਿੱਧੇ ਪੁੱਜਣ ਅਤੇ ਉਨ੍ਹਾਂ ਨੂੰ ਸੰਵੇਦਨਸ਼ੀਲ ਬਣਾਉਣਾ ਚਾਹੀਦਾ ਹੈ।

ਇਸ ਮੀਟਿੰਗ ਚ ਗ੍ਰਹਿ ਮੰਤਰੀ, ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਗ੍ਰਹਿ ਰਾਜ ਮੰਤਰੀ, ਕੈਬਨਿਟ ਸਕੱਤਰ, ਗ੍ਰਹਿ, ਦੂਰਸੰਚਾਰ, ਮੱਛੀਪਾਲਣ, ਸ਼ਹਿਰੀ ਹਵਾਬਾਜ਼ੀ, ਬਿਜਲੀ, ਬੰਦਰਗਾਹਾਂ, ਜਹਾਜ਼ਰਾਨੀ ਤੇ ਜਲਮਾਰਗ, ਪ੍ਰਿਥਵੀ ਵਿਗਿਆਨ ਜਿਹੇ ਮੰਤਰਾਲਿਆਂ / ਵਿਭਾਗਾਂ ਦੇ ਸਕੱਤਰਾਂ, ਰੇਲਵੇ ਬੋਰਡ ਦੇ ਚੇਅਰਮੈਨ, ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ-NDMA) ਦੇ ਮੈਂਬਰਾਂ ਤੇ ਮੈਂਬਰ ਸਕੱਤਰ, ਭਾਰਤੀ ਮੌਸਮ ਵਿਭਾਗ ਤੇ ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲਸ ਅਤੇ ਪ੍ਰਧਾਨ ਮੰਤਰੀ ਦਫ਼ਤਰ, ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

 

*****

 

ਡੀਐੱਸ/ਏਕੇਜੇ



(Release ID: 1721094) Visitor Counter : 246