ਰੱਖਿਆ ਮੰਤਰਾਲਾ
ਡੀਆਰਡੀਓ ਨੇ ਕੋਵਿਡ -19 ਐਂਟੀਬਾਡੀ ਪਛਾਣ ਕਿੱਟ ਤਿਆਰ ਕੀਤੀ
Posted On:
21 MAY 2021 3:56PM by PIB Chandigarh
ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੀ ਇਕ ਪ੍ਰਯੋਗਸ਼ਾਲਾ ਡਿਫੈਂਸ ਇੰਸਟੀਚਿਊਟ ਆਫ ਫਿਜ਼ੀਓਲੋਜੀ ਐਂਡ ਅਲਾਈਡ ਸਾਇੰਸਿਜ਼ (ਡੀਆਈਪੀਐਸ), ਨੇ ਐਂਟੀਬਾਡੀ ਆਈਡੈਂਟੀਫਿਕੇਸ਼ਨ ਕਿੱਟ 'ਡਿਪਕੋਵਾਨ' ਤਿਆਰ ਕੀਤੀ ਹੈ, ਸੀਰੋ-ਨਿਗਰਾਨੀ ਲਈ ਕਿੱਟ ਨੂੰ ਡੀਆਈਪੀਐਸ-ਵੀਡੀਐਕਸ-ਕੋਇਡ -19 ਆਈਜੀਜੀ ਐਂਟੀਬਾਡੀ ਮਾਈਕ੍ਰੋਅਲ ਈਲਿਸਾ ਦੁਆਰਾ ਵਿਕਸਤ ਕੀਤਾ ਹੈ । ਡੀਪਕੋਵਾਨ ਕਿੱਟ 97 ਪ੍ਰਤੀਸ਼ਤ ਦੀ ਉੱਚ ਸੰਵੇਦਨਸ਼ੀਲਤਾ ਅਤੇ 99 ਪ੍ਰਤੀਸ਼ਤਤਾ ਦੀ ਵਿਸ਼ੇਸ਼ਤਾ ਵਾਲੇ ਸਾਰਸ-ਕੋਵ -2 ਵਿਸ਼ਾਣੂ ਦੇ ਨਿਉਕਲੀਓਕੈਪਸੀਡ (ਐਸ ਐਂਡ ਐਨ) ਪ੍ਰੋਟੀਨ ਦੋਵਾਂ ਨੂੰ ਪਛਾਣ ਸਕਦੀ ਹੈ । ਕਿੱਟ ਨੂੰ ਨਵੀਂ ਦਿੱਲੀ ਦੀ ਵੈਨਗੁਆਰਡ ਡਾਇਗਨੋਸਟਿਕਸ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ ।
'ਡਿਪਕੋਵਾਨ' ਕਿੱਟ ਨੂੰ ਵਿਗਿਆਨੀਆਂ ਨੇ ਦੇਸੀ ਰੂਪ ਨਾਲ ਵਿਕਸਤ ਕੀਤਾ ਹੈ, ਜਿਸਨੂੰ ਬਾਅਦ ਵਿੱਚ ਦਿੱਲੀ ਦੇ ਵੱਖ ਵੱਖ ਕੋਵਿਡ ਨਾਮਜ਼ਦ ਹਸਪਤਾਲਾਂ ਵਿੱਚ 1000 ਤੋਂ ਵੱਧ ਮਰੀਜ਼ਾਂ ਦੇ ਨਮੂਨਿਆਂ ਤੇ ਵਿਆਪਕ ਤੌਰ ਤੇ ਪ੍ਰਮਾਣਿਤ ਕੀਤਾ ਗਿਆ ਹੈ । ਪਿਛਲੇ ਇੱਕ ਸਾਲ ਦੇ ਦੌਰਾਨ ਉਤਪਾਦ ਦੇ ਤਿੰਨ ਬੈਚਾਂ ਨੂੰ ਪ੍ਰਮਾਣਿਤ ਕੀਤਾ ਗਿਆ ਹੈ । ਐਂਟੀਬਾਡੀ ਖੋਜ ਕਿੱਟ ਨੂੰ ਅਪ੍ਰੈਲ 2021 ਵਿਚ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੁਆਰਾ ਮਨਜ਼ੂਰੀ ਦਿੱਤੀ ਗਈ ਸੀ ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਕੇਂਦਰੀ ਫਾਰਮਾਸਿਉਟੀਕਲ ਸਟੈਂਡਰਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ), ਕੰਟਰੋਲਰ ਜਨਰਲ ਆਫ਼ ਡਰੱਗਜ਼ ਆਫ਼ ਇੰਡੀਆ (ਡੀਸੀਜੀਆਈ) ਵੱਲੋਂ ਮਈ 2021 ਵਿੱਚ ਇਸ ਉਤਪਾਦ ਨੂੰ ਵੇਚਣ ਅਤੇ ਵੰਡਣ ਲਈ ਨਿਰਮਾਣ ਸੰਬੰਧੀ ਨਿਯਮਤ ਪ੍ਰਵਾਨਗੀ ਦਿੱਤੀ ਗਈ ਹੈ ।
'ਡਿਪਕੋਵਾਨ' ਦਾ ਉਦੇਸ਼ ਮਨੁੱਖੀ ਸੀਰਮ ਜਾਂ ਪਲਾਜ਼ਮਾ ਵਿੱਚ ਗੁਣਾਤਮਕ ਤੌਰ ਤੇ ਆਈਜੀਜੀ ਐਂਟੀਬਾਡੀਜ ਦੀ ਖੋਜ ਕਰਨਾ ਹੈ, ਜੋ ਕਿ ਸਾਰਸ-ਕੋਵ -2 ਸਬੰਧਤ ਐਂਟੀਜਨਜ਼ ਨੂੰ ਨਿਸ਼ਾਨਾ ਬਣਾਉਂਦਾ ਹੈ । ਇਹ ਇਕ ਬਹੁਤ ਤੇਜ਼ੀ ਨਾਲ ਵਾਰੀ-ਵਾਰੀ ਲੋੜੀਦੇ ਜਾਂਚ ਨਤੀਜੇ ਪੇਸ਼ ਕਰਦਾ ਹੈ ਕਿਉਂਕਿ ਇਸ ਨੂੰ ਹੋਰ ਬਿਮਾਰੀਆਂ ਨਾਲ ਬਿਨਾਂ ਕਿਸੇ ਕਰਾਸ ਪ੍ਰਤੀਕ੍ਰਿਆ ਦੇ ਟੈਸਟ ਕਰਵਾਉਣ ਲਈ ਸਿਰਫ 75 ਮਿੰਟ ਦੀ ਲੋੜ ਹੁੰਦੀ ਹੈ । ਕਿੱਟ ਦੀ ਸ਼ੈਲਫ ਲਾਈਫ 18 ਮਹੀਨਿਆਂ ਦੀ ਹੈ I
ਉਦਯੋਗ ਦੀ ਭਾਈਵਾਲ ਵੈਨਗੁਆਰਡ ਡਾਇਗਨੋਸਟਿਕਸ ਪ੍ਰਾਈਵੇਟ ਲਿਮਟਿਡ ਕਿੱਟ ਨੂੰ ਵਪਾਰਕ ਤੌਰ 'ਤੇ ਜੂਨ 2021 ਦੇ ਪਹਿਲੇ ਹਫਤੇ ਵਿੱਚ ਲਾਂਚ ਕਰੇਗੀ । ਲਾਂਚ ਦੇ ਸਮੇਂ ਆਸਾਨੀ ਨਾਲ ਉਪਲੱਬਧ ਸਟਾਕ 100 ਕਿੱਟਾਂ (ਲਗਭਗ 10,000 ਟੈਸਟ) ਅਤੇ ਲਾਂਚ ਹੋਣ ਤੋਂ ਬਾਅਦ ਇਸਦੀ ਉਤਪਾਦਨ ਸਮਰੱਥਾ 500 ਕਿੱਟ / ਮਹੀਨੇ ਹੋਵੇਗੀ । ਉਮੀਦ ਕੀਤੀ ਜਾ ਰਹੀ ਹੈ ਕਿ ਇਹ ਪ੍ਰਤੀ ਟੈਸਟ ਲਗਭਗ 75 ਰੁਪਏ ਵਿੱਚ ਉਪਲਬਧ ਹੋਵੇਗਾ ।
ਇਹ ਕਿੱਟ ਕੋਵਿਡ ‐ 19 ਮਹਾਮਾਰੀ ਵਿਗਿਆਨ ਨੂੰ ਸਮਝਣ ਅਤੇ ਵਿਅਕਤੀਗਤ ਤੌਰ 'ਤੇ ਪਿਛਲੇ ਸਾਰਸ ‐ ਸੀ.ਓ.ਵੀ. ‐ 2 ਐਕਸਪੋਜਰ ਦਾ ਮੁਲਾਂਕਣ ਕਰਨ ਲਈ ਬਹੁਤ ਲਾਭਦਾਇਕ ਸਾਬਤ ਹੋਵੇਗੀ ।
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਜ਼ਰੂਰਤ ਦੇ ਇਸ ਸਮੇਂ ਵਿੱਚ ਕਿੱਟ ਨੂੰ ਵਿਕਸਤ ਕਰਨ ਲਈ ਡੀ.ਆਰ.ਡੀ.ਓ ਅਤੇ ਉਦਯੋਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ।
ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀ.ਆਰ.ਡੀ.ਓ ਦੇ ਚੇਅਰਮੈਨ ਡਾ. ਜੀ. ਸਤੀਸ਼ ਰੈਡੀ ਨੇ ਕਿੱਟ ਨੂੰ ਵਿਕਸਤ ਕਰਨ ਵਿੱਚ ਸ਼ਾਮਲ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਦਮ ਮਹਾਮਾਰੀ ਦੇ ਦੌਰਾਨ ਲੋਕਾਂ ਦੀ ਮਦਦ ਕਰੇਗਾ।
******************
ਏਬੀਬੀ / ਨੰਪੀ / ਡੀਕੇ / ਸਵੈਵੀ / ਏਡੀਏ
(Release ID: 1720880)
Visitor Counter : 249