ਬਿਜਲੀ ਮੰਤਰਾਲਾ

ਬਿਜਲੀ ਮੰਤਰਾਲੇ ਨੇ ਚੱਕਰਵਾਤ ਤੌਕਤੇ ਦੇ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰਾਂ ਵਿੱਚ ਬਿਜਲੀ ਦੀ ਬਹਾਲੀ ਨਾਲ ਜੁੜੇ ਕਾਰਜਾਂ ਲਈ ਸਰਗਰਮ ਕਦਮ ਉਠਾਏ

Posted On: 21 MAY 2021 11:03AM by PIB Chandigarh

ਬਿਜਲੀ ਮੰਤਰਾਲੇ (ਸਕੱਤਰ, ਬਿਜਲੀ) ਚੱਕਰਵਾਤੀ ਤੂਫਾਨ ਤੌਕਤੇ ਦੇ ਚਲਦੇ ਪੈਦਾ ਗੰਭੀਰ ਹਾਲਾਤ ਨਾਲ ਨਿਪਟਨ ਦੇ ਉਦੇਸ਼ ਨਾਲ ਹਰ ਸੰਭਵ ਸਹਾਇਤਾ ਉਪਲੱਬਧ ਕਰਾਉਣ ਲਈ ਪ੍ਰਾਂਤਕ ਬਿਜਲੀ ਇਕਾਈਆਂ, ਪੀਜੀਸੀਆਈਐੱਲ, ਆਰਈਸੀ, ਪੋਸੋਕੋ ਨਾਲ ਨਿਯਮਿਤ ਰੂਪ ਨਾਲ ਸਮੀਖਿਆ ਬੈਠਕ ਕਰ ਰਹੇ ਹਨ।

ਬਿਜਲੀ ਸਕੱਤਰ ਨੇ ਗੁਜਰਾਤ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਵ ਵਿੱਚ ਬਿਜਲੀ ਦੀ ਬਹਾਲੀ ਨਾਲ ਜੁੜੇ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਉਦੇਸ਼ ਨਾਲ ਕੱਲ੍ਹ ਇੱਕ ਵਿਸ਼ੇਸ਼ ਸਮੀਖਿਆ ਬੈਠਕ ਕੀਤੀ। ਇਹ ਤੌਕਤੇ  ਚੱਕਰਵਾਤੀ ਤੂਫਾਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਹਨ। ਬੈਠਕ ਵਿੱਚ ਏਸੀਐੱਸ ਐਨਰਜੀ ਗੁਜਰਾਤ, ਪੀਜੀਸਾਈਐੱਲ ਦੇ ਸੀਐੱਮਡੀ ਅਤੇ ਆਈਈਈਐੱਮਏ ਦੇ ਪ੍ਰਧਾਨ ਸਹਿਤ ਹੋਰ ਨੇ ਹਿੱਸਾ ਲਿਆ।

ਪੀਜੀਸੀਆਈਐੱਲ ਨੇ ਦੱਸਿਆ ਕਿ ਈਆਰਐੱਸ-ਐਮਰਜੈਂਸੀ ਰਿਸਟੋਰੇਸ਼ਨ ਸਿਸਟਮ (ਜੋ 220 ਕੇਵੀ ਦੇ 10 ਟਾਵਰਾਂ ਨੂੰ ਬਦਲ ਸਕਦਾ ਹੈ) ਦੇ ਨਾਲ 150 ਤੋਂ ਜ਼ਿਆਦਾ ਅਨੁਭਵੀ ਲੋਕਾਂ ਦਾ ਇੱਕ ਦਲ ਗੁਜਰਾਤ ਪਹੁੰਚ ਚੁੱਕਿਆ ਹੈ ਅਤੇ ਉਸ ਨੇ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੀਵ ਨੂੰ ਬਿਜਲੀ ਦੀ ਸਪਲਾਈ ਕਰਨ ਵਾਲੀ 220 ਕੇਵੀ ਦੀ ਲਾਈਨ ਨੂੰ ਬਹਾਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਪੀਜੀਸੀਆਈਐੱਲ ਨੇ ਅਜਿਹੇ ਠੇਕੇਦਾਰਾਂ ਦੀ ਸੂਚੀ ਵੀ ਉਪਲੱਬਧ ਕਰਾਈ ਹੈ, ਜਿਨ੍ਹਾਂ ਵਿੱਚ 66 ਕੇਵੀ ਸਿਸਟਮ ਦੀ ਬਹਾਲੀ ਨਾਲ ਜੁੜੇ ਕਾਰਜਾਂ ਲਈ ਸੰਪਰਕ ਕੀਤਾ ਜਾ ਸਕਦਾ ਹੈ। ਆਈਈਈਐੱਮਏ ਨੇ ਭਰੋਸਾ ਦਿਵਾਇਆ ਕਿ ਉਹ ਬਿਜਲੀ ਉਪਕਰਣ ਨਿਰਮਾਤਾਵਾਂ ਅਤੇ ਬਹਾਲੀ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਸੰਚਾਰ ਲਾਈਨਾਂ ਨੂੰ ਫਿਰ ਤੋਂ ਦਰੁਸਤ ਕਰਨ ਨਾਲ ਜੁੜੇ ਠੇਕੇਦਾਰਾਂ ਦੇ ਨਾਲ ਤਾਲਮੇਲ ਕਾਇਮ ਕਰੇਗਾ। ਵੱਖ-ਵੱਖ ਰਾਜ ਸਰਕਾਰਾਂ ਨੇ ਵੀ ਬਹਾਲੀ ਕਾਰਜਾਂ ਲਈ ਜ਼ਰੂਰੀ ਸਮੱਗਰੀ ਅਤੇ ਵਰਕਫੋਰਸ ਉਪਲੱਬਧ ਕਰਾਉਣ ਦਾ ਭਰੋਸਾ ਦਿਲਾਇਆ ਹੈ।

***

ਐੱਸਐੱਸ/ਆਈਜੀ


(Release ID: 1720788)