ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਰਾਹਤ ਸਹਾਇਤਾ ਸਬੰਧੀ ਤਾਜ਼ਾ ਜਾਣਕਾਰੀ


ਹੁਣ ਤੱਕ ਕਰੀਬ 15,567 ਆਕਸੀਜਨ ਕੰਸਨਟ੍ਰੇਟਰਜ਼ , 15,801 ਆਕਸੀਜਨ ਸਿਲੰਡਰਜ਼ , 19 ਆਕਸੀਜਨ ਜਨਰੇਸ਼ਨ ਪਲਾਂਟਸ , 10,950 ਵੈਂਟੀਲੇਟਰਜ਼ / ਬੀ ਆਈ ਪੀ ਏ ਪੀ , ਕਰੀਬ 6.6 ਲੱਖ ਰੇਮਡੇਸਿਵਿਰ ਟੀਕੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਤੇਜੀ ਨਾਲ ਸਪੁਰਦ / ਭੇਜੇ ਗਏ ਹਨ

Posted On: 21 MAY 2021 3:50PM by PIB Chandigarh

ਭਾਰਤ ਸਰਕਾਰ ਵੱਖ ਵੱਖ ਮੁਲਕਾਂ / ਸੰਸਥਾਵਾਂ ਤੋਂ 27 ਅਪ੍ਰੈਲ 2021 ਤੋਂ ਅੰਤਰਰਾਸ਼ਟਰੀ ਸਹਿਯੋਗ ਤਹਿਤ ਕੋਵਿਡ 19 ਰਾਹਤ ਮੈਡੀਕਲ ਪੂਰਤੀ ਪ੍ਰਾਪਤ ਕਰ ਰਹੀ ਹੈ ।
ਕੁਲ ਮਿਲਾ ਕੇ 15,567  ਆਕਸੀਜਨ ਕੰਸਨਟ੍ਰੇਟਰਜ਼, 15,801  ਆਕਸੀਜਨ ਸਿਲੰਡਰ, 19 ਆਕਸੀਜਨ ਜਨਰੇਸ਼ਨ ਪਲਾਂਟ , 10,950 ਵੈਂਟੀਲੇਟਰਜ਼ / ਬੀ ਆਈ ਪੀ ਏ ਪੀ , ਤਕਰੀਬਨ 6.6 ਲੱਖ ਰੇਮਡੇਸਿਵਿਰ ਟੀਕੇ 27 ਅਪ੍ਰੈਲ ਤੋਂ 20 ਮਈ ਤੱਕ ਸੜਕੀ ਅਤੇ ਹਵਾਈ ਰਸਤੇ ਸਪੁਰਦ / ਭੇਜੇ ਗਏ ਹਨ ।
19/20 ਮਈ 2021 ਨੂੰ ਵੇਲ੍ਹਸ (ਬਰਤਾਨੀਆ) , ਕਤਰ , ਅੰਟੇਰੀਓ (ਕਨੇਡਾ) , ਸੰਯੁਕਤ ਅਰਬ ਅਮਾਰਾਤ , ਸਪੇਨ , ਯੂ ਐੱਸ ਆਈ ਐੱਸ ਪੀ ਐੱਫ , ਗਿਲਿਡ ਐਲੀਲਿਲੀ , ਇੰਡੀਅਨ ਡੈਨਿਸ਼ ਚੈਂਬਰ ਆਫ ਕਾਮਰਸ (ਡੈਨਮਾਰਕ) ਤੋਂ ਪ੍ਰਾਪਤ ਹੋਈਆਂ ਮੁੱਖ ਖੇਪਾਂ ਵਿੱਚ ਹੇਠ ਲਿਖੇ ਉਪਕਰਨ ਤੇ ਹੋਰ ਵਸਤਾਂ ਸ਼ਾਮਲ ਹਨ ।


 

Consignments

Quantity

Oxygen Concentrators

2,474

Ventilators/Bi-PAP/CPAP

526

Remdesivir

27,356

Baricitinib

1,09,172

Favipiravir

104 boxes

 


ਇਸ ਤੋਂ ਇਲਾਵਾ ਪੀ ਪੀ ਈਜ਼ ਅਤੇ ਵਾਇਰਲ ਟਰਾਂਸਪੋਰਟ ਮੀਡੀਆ ਟਿਊਬਸ ਵੀ ਪ੍ਰਾਪਤ ਹੋਈਆਂ ਹਨ ।
ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਸੰਸਥਾਵਾਂ ਨੂੰ ਫੌਰੀ ਤੌਰ ਤੇ ਪ੍ਰਭਾਵੀ ਢੰਗ ਨਾਲ ਭੇਜੀਆਂ ਜਾ ਰਹੀਆਂ ਵਸਤਾਂ ਇੱਕ ਚਾਲੂ ਅਭਿਆਸ ਹੈ । ਕੇਂਦਰੀ ਸਿਹਤ ਮੰਤਰਾਲਾ ਰੋਜ਼ਾਨਾ ਅਧਾਰ ਤੇ ਸਮੁੱਚੀ ਨਿਗਰਾਨੀ ਕਰ ਰਿਹਾ ਹੈ । ਕੇਂਦਰੀ ਸਿਹਤ ਮੰਤਰਾਲੇ ਵਿੱਚ ਇੱਕ ਸਮਰਪਿਤ ਤਾਲਮੇਲ ਸੈੱਲ ਗਠਿਤ ਕੀਤਾ ਗਿਆ ਹੈ , ਜੋ ਵਿਦੇਸ਼ੀ ਕੋਵਿਡ ਰਾਹਤ ਸਮੱਗਰੀ ਜਿਵੇਂ ਗਰਾਂਟ ਅਤੇ ਦਾਨ ਦੀ ਐਲੋਕੇਸ਼ਨ ਅਤੇ ਪ੍ਰਾਪਤੀ ਲਈ ਤਾਲਮੇਲ ਕਰ ਰਿਹਾ ਹੈ । ਇਸ ਸੈੱਲ ਨੇ 26 ਅਪ੍ਰੈਲ 2021 ਤੋਂ ਕੰਮ ਕਰਨਾ ਸ਼ੁਰੂ ਕੀਤਾ ਹੈ । ਸਿਹਤ ਮੰਤਰਾਲੇ ਵੱਲੋਂ 02 ਮਈ 2021 ਤੋਂ ਇੱਕ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ ਬਣਾਇਆ ਅਤੇ ਲਾਗੂ ਕੀਤਾ ਗਿਆ ਹੈ ।

*****************


ਐੱਮ ਵੀ 


(Release ID: 1720785) Visitor Counter : 186