ਪੇਂਡੂ ਵਿਕਾਸ ਮੰਤਰਾਲਾ
ਕੋਵਿਡ-19 ਦੀ ਦੂਜੀ ਲਹਿਰ ਦੇ ਦੌਰਾਨ ਗ੍ਰਾਮੀਣ ਸਮੁਦਾਇਆਂ ਦੀ ਮਦਦ ਲਈ ਦੀਨਦਿਆਲ ਅੰਤਯੋਦਿਆ ਯੋਜਨਾ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਨੇ ਐੱਸਆਰਐੱਲਐੱਮ ਸਟਾਫ ਨੂੰ ਸਿਖਲਾਈ ਦਿੱਤੀ
ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਤਹਿਤ ਰਾਜਾਂ, ਜ਼ਿਲ੍ਹਿਆਂ ਅਤੇ ਬਲਾਕ ਦੇ ਲਗਭਗ 14,000 ਕਰਮਚਾਰੀਆਂ ਨੂੰ ਮਾਹਰਾਂ ਦੇ ਰੂਪ ਵਿੱਚ ਔਨਲਾਈਨ ਟ੍ਰੇਨਿੰਗ ਦਿੱਤੀ ਗਈ
ਟ੍ਰੇਨਿੰਗ ਵਿੱਚ ਕੋਵਿਡ-19 ਉੱਚਿਤ ਵਿਵਹਾਰ, ਟੀਕੇ ਸਿਹਤ ਦੀ ਦੇਖਭਾਲ ਅਤੇ ਪ੍ਰਤਿਰੱਖਿਆ ਵਧਾਉਣ ‘ਤੇ ਧਿਆਨ ਕੇਦ੍ਰਿਤ
ਮਿਤੀ 16 ਮਈ ਤੱਕ ਕਰੀਬ ਢਾਈ ਕਰੋੜ ਐੱਸਐੱਚਜੀ ਮੈਂਬਰਾਂ, ਕਮਿਊਨਿਟੀ ਵਰਕਰ, ਸੀਆਰਪੀ, ਸੋਸ਼ਲ ਐਕਸ਼ਨ ਕਮੇਟੀਆਂ ਅਤੇ ਸੀਐੱਲਐੱਫ ਅਧਿਕਾਰੀਆਂ ਨੂੰ ਟ੍ਰੇਂਡ ਕੀਤਾ ਜਾ ਚੁੱਕਿਆ ਹੈ
प्रविष्टि तिथि:
20 MAY 2021 6:11PM by PIB Chandigarh
ਕੋਵਿਡ-19 ਦੇ ਮਾਮਲੇ ਵਿੱਚ ਤੇਜ਼ੀ ਨਾਲ ਵਾਧੇ ਦੇ ਜਵਾਬ ਵਿੱਚ ਗ੍ਰਾਮੀਣ ਵਿਕਾਸ ਮੰਤਰਾਲੇ ਨੇ ਦੀਨਦਿਆਲ ਅੰਤਯੋਦਿਆ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਤਹਿਤ ਆਪਣੇ ਅਨੁਸਾਰ 34 ਪ੍ਰਦੇਸ਼ਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ (ਐੱਸਆਰਐੱਲਐੱਮ) ਦੇ ਕਰਮਚਾਰੀਆਂ ਲਈ ਔਨਲਾਈਨ ਸਿਖਲਾਈ ਦੀ ਸ਼ੁਰੂਆਤ ਕੀਤੀ ਹੈ। ਇਹ ਐੱਸਆਰਐੱਲਐੱਮ ਕਰਮਚਾਰੀ ਨੂੰ ਦੀਨਦਿਆਲ ਅੰਤਯੋਦਿਆ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਨੈਟਵਰਕ ਦੇ ਤਹਿਤ 69 ਲੱਖ ਤੋਂ ਅਧਿਕ ਸਵੈ ਸਹਾਇਤਾ ਸਮੂਹਾਂ ( ਐੱਸਐੱਚਜੀ) ਲਈ ਸਿਖਲਾਈ ਸ਼ੁਰੂ ਕਰਨ ਲਈ ਯੋਗ ਬਣਨ ਲਈ ਸੀ।
ਸਿਖਲਾਈ ਕੋਵਿਡ-19 ਉੱਚਿਤ ਵਿਵਹਾਰ, ਕੋਵਿਡ-19 ਟੀਕੇ, ਸਿਹਤ ਸੰਬੰਧੀ ਦੇਖਭਾਲ ਅਤੇ ਪ੍ਰਤੀ ਰੱਖਿਆ ਨਿਰਮਾਣ ‘ਤੇ ਕੇਂਦ੍ਰਿਤ ਸੀ। ਇਹ ਸਿਖਲਾਈ ਮਿਤੀ 9 ਤੋਂ 12 ਅਪ੍ਰੈਲ, 2021 ਦੇ ਦੌਰਾਨ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੀ ਆਪਾਤ ਪ੍ਰਤਿਕਿਰਿਆ ਦੇ ਰੂਪ ਵਿੱਚ ਆਯੋਜਿਤ ਕੀਤਾ ਗਿਆ ਸੀ। ਐੱਸਆਰਐੱਲਐੱਮ ਵਿੱਚ ਰਾਜ, ਜ਼ਿਲ੍ਹਾ ਅਤੇ ਬਲਾਕ ਦੇ ਲਗਭਗ 14,000 ਕਰਮਚਾਰੀਆਂ ਨੂੰ ਔਨ-ਲਾਈਨ ਸਿਖਲਾਈ ਦੇ ਦੌਰਾਨ ਮਾਹਰਾਂ ਦੇ ਰੂਪ ਵਿੱਚ ਸਿਖਲਾਈ ਦਿੱਤੀ ਗਈ। ਐੱਸਆਰਐੱਲਐੱਮ ਨੇ ਸਮੁਦਾਇਕ ਮਾਹਰ ਵਿਅਕਤੀ (ਸੀਆਰਪੀ) ਦੇ ਲਈ ਸਿਖਲਾਈ ਆਯੋਜਿਤ ਕੀਤੀ ਹੈ ਜੋ ਜ਼ਮੀਨੀ ਪੱਧਰ ‘ਤੇ ਜਾਗਰੂਕਤਾ ਸਿਰਜਨ ਅਤੇ ਸੂਚਨਾ ਸਾਂਝਾ ਕਰਨ ਲਈ ਮੁੱਖ ਵਿਅਕਤੀ ਦੇ ਰੂਪ ਵਿੱਚ ਕੰਮ ਕਰ ਰਹੇ ਹਨ।
ਇਸ ਦੌਰਾਨ ਆਯੋਜਿਤ ਸੈਸ਼ਨਾਂ ਵਿੱਚ ਕੋਵਿਸ਼ੀਲਡ ਅਤੇ ਕੋਵੈਕਸਿਨ ਦੇ ਟੀਕੇ ਲਗਵਾਉਣ ਨਾਲ ਜੁੜੀ ਜਾਣਕਾਰੀ ਅਤੇ ਜ਼ਰੂਰੀ ਪ੍ਰਮਾਣਨ ਪ੍ਰਾਪਤ ਕਰਨ ਦੇ ਬਾਰੇ ਵਿੱਚ ਜਾਣਕਾਰੀ ਤੇ ਪ੍ਰਕਾਸ਼ ਪਾਇਆ ਗਿਆ। ਉਨ੍ਹਾਂ ਨੇ ਟੀਕੇ ਦੇ ਉਪਯੋਗ ਤੇ ਆਸ਼ਾਕਾਵਾਂ ਨਾਲ ਨਿਪਟਨ ਲਈ ਦੋਨੇ ਟੀਕਿਆਂ ਤੋਂ ਅਨੁਭਵ ਹੋਏ ਦੁਸ਼ਪ੍ਰਭਾਵਾਂ ਦੇ ਬਾਰੇ ਵਿੱਚ ਵੀ ਵਿਸਤ੍ਰਿਤ ਜਾਣਕਾਰੀ ਦਿੱਤੀ। ਗ੍ਰਾਮੀਣ ਖੇਤਰਾਂ ਵਿੱਚ ਪ੍ਰਚਲਿਤ ਅਫਵਾਹਾਂ ਦੇ ਬਾਰੇ ਵਿੱਚ ਪ੍ਰਤੀਭਾਗੀਆਂ ਤੋਂ ਜਾਣਕਾਰੀ ਲਈ ਗਈ ਅਤੇ ਉਨ੍ਹਾਂ ਨੂੰ ਦੂਰ ਕੀਤਾ ਗਿਆ। ਐੱਸਐੱਚਜੀ ਪੱਧਰ ਤੱਖ ਸਿਖਲਾਈ ਦੇ ਸੰਚਾਲਨ ਲਈ ਰਾਜ ਦੀਆਂ ਟੀਮਾਂ ਦੇ ਨਾਲ ਮਾਨਕ ਰਿਸੋਰਸ ਸਮੱਗਰੀ ਵੀ ਸਾਂਝੀ ਕੀਤੀ ਜਾਂਦੀ ਹੈ।
16 ਮਈ, 2021 ਤੱਕ ਲਗਭਗ 2,47,09,348 ਐੱਸਐੱਚਜੀ ਮੈਂਬਰਾਂ 1,39,612 ਕਮਿਊਨਿਟੀ ਵਰਕਰ, 1,20,552 ਸੀਆਰਪੀ, 11,833 ਸਮਾਜਿਕ ਕਾਰਜ ਕਮੇਟੀਆਂ ਅਤੇ 41,336 ਸੀਐੱਲਐੱਫ ਅਥਾਰਿਟੀਆਂ ਦੀ ਸਿਖਲਾਈ ਦਿੱਤੀ ਗਈ ਹੈ। ਪ੍ਰਤੀਭਾਗੀਆਂ ਅਤੇ ਸਮੂਹ ਵਿੱਚ ਬੈਠ ਦੇ ਆਯੋਜਿਤ ਕਰਨ ‘ਤੇ ਜਾਰੀ ਪ੍ਰਤੀਬੰਧਾਂ ਦਰਮਿਆਨ ਸਾਹਮਣੇ ਆਇਆ ਚੁਣੌਤੀਆਂ ਨੂੰ ਸਾਂਝਾ ਕਰਨ ਅਤੇ ਲੋਕਾਂ ਦੇ ਵਿਵਹਾਰ ਵਿੱਚ ਪਰਿਵਰਤਨ ਲਈ ਉਠਾਏ ਗਏ ਕਦਮਾਂ ਦੇ ਦੌਰਾਨ ਮਿਲੇ ਅਨਭਵਾਂ ਅਤ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਮੌਕਾ ਮਿਲਿਆ। ਸਿਖਲਾਈ ਦੇ ਦੌਰਾਨ ਝੱਜਰ, ਹਰਿਆਣਾ ਦੇ ਏਮਜ ਵਿੱਚ ਕੋਵਿਡ-19 ਮਰੀਜ਼ਾਂ ਦੇ ਨਾਲ ਕੰਮ ਕਰਨ ਵਾਲੇ ਮਾਹਰਾਂ ਨਾਲ ਗੱਲਬਾਤ ਦਾ ਵੀ ਆਯੋਜਿਨ ਕੀਤਾ ਗਿਆ। ਪ੍ਰਤੀਭਾਗੀ ਡਬਲ ਮਾਸਕ, ਟੀਕਾਕਰਨ, ਕੋਵਿਡ-19 ਦੇ ਬਾਦ ਕੀਤਾ ਜਾਣ ਵਾਲੀ ਦੇਖਭਾਲ ਆਦਿ ਦੇ ਬਾਰੇ ਵਿੱਚ ਆਪਣੀ ਸ਼ੰਕਾਏ ਸਪੱਸ਼ਟ ਕੀਤੀ।
ਭਾਰਤ ਸਰਕਾਰ ਦੀ ਪ੍ਰਮੁੱਖ ਗ਼ਰੀਬੀ ਖਾਤਮਾ ਯੋਜਨਾ ਦੇ ਰੂਪ ਵਿੱਚ, ਦੀਨਦਿਆਲ ਅੰਤਯੋਦਿਆ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਜੀਏਵਾਈ-ਐੱਨਆਰਐੱਲਐੱਮ) ਨੂੰ ਸਭ ਤੋਂ ਗ਼ਰੀਬ ਪਰਿਵਾਰਾਂ ਦੀਆਂ ਮਹਿਲਾਵਾਂ ਦੇ ਨਾਲ ਕੰਮ ਕਰਨਾ ਜ਼ਰੂਰੀ ਹੈ। ਇਨ੍ਹਾਂ ਸ਼ੈਸਨਾਂ ਵਿੱਚ ਉੱਚਿਤ ਸਮਾਜਿਕ ਸੁਰੱਖਿਆ ਯੋਜਨਾਵਾਂ ‘ਤੇ ਵੀ ਪ੍ਰਕਾਸ਼ ਪਾਇਆ ਗਿਆ ਹੈ। ਜਿਨ੍ਹਾਂ ਦਾ ਲਾਭ ਗ੍ਰਾਮੀਣ ਪਰਿਵਾਰਾਂ ਦੀਆਂ ਮਹਿਲਾਵਾਂ ਦੁਆਰਾ ਬੀਮਾਰੀ ਅਤੇ ਆਜੀਵਿਕਾ ਸੰਬੰਧੀ ਨੁਕਸਾਨ ਹੋਣ ਨਾਲ ਮਿਲੇ ਅਰਥਿਕ ਝਟਕਿਆਂ ਤੋਂ ਨਿਪਟਨ ਲਈ ਕੀਤਾ ਜਾ ਸਕਦਾ ਹੈ।
***
ਏਪੀਐੱਸ/ਐੱਮਜੀ
(रिलीज़ आईडी: 1720615)
आगंतुक पटल : 213