ਵਣਜ ਤੇ ਉਦਯੋਗ ਮੰਤਰਾਲਾ
ਅਪੀਡਾ ਨੇ ਦੱਖਣੀ ਕੋਰੀਆ ਨੂੰ ਅੰਬਾਂ ਦੀ ਬਰਾਮਦ ਨੂੰ ਉਤਸ਼ਾਹਤ ਕਰਨ ਲਈ ਵਰਚੁਅਲ ਤੌਰ ਤੇ ਖਰੀਦਦਾਰ ਵਿਕਰੇਤਾ ਸਭਾ ਦਾ ਆਯੋਜਨ ਕੀਤਾ;
ਭਾਰਤ ਨੇ ਭੂਗੋਲਿਕ ਸੰਕੇਤ (ਜੀਆਈ) ਦੇ ਪ੍ਰਮਾਣਤ ਅੰਬਾਂ ਦੀ 2.5 ਮੀਟਰਕ ਟਨ ਦੀ ਖੇਪ ਦੱਖਣੀ ਕੋਰੀਆ ਨੂੰ ਭੇਜੀ
प्रविष्टि तिथि:
21 MAY 2021 11:06AM by PIB Chandigarh
ਦੱਖਣੀ ਕੋਰੀਆ ਨੂੰ ਅੰਬਾਂ ਦੀ ਬਰਾਮਦ ਵਧਾਉਣ ਦੀ ਕੋਸ਼ਿਸ਼ ਵਜੋਂ ਅਪੀਡਾ ਨੇ ਭਾਰਤੀ ਦੂਤਾਵਾਸ, ਸਿਉਲ ਅਤੇ ਇੰਡੀਅਨ ਚੈਂਬਰ ਆਫ਼ ਕਾਮਰਸ ਇਨ ਕੋਰੀਆ (ਆਈਸੀਸੀਕੇ) ਦੇ ਸਹਿਯੋਗ ਨਾਲ ਵਰਚੁਅਲ ਖਰੀਦਦਾਰ ਵਿਕਰੇਤਾ ਮੀਟ (ਵੀਬੀਐੱਸਐੱਮ) ਦਾ ਆਯੋਜਨ ਕੀਤਾ।
ਕੱਲ ਆਯੋਜਿਤ ਕੀਤੀ ਗਈ ਵੀਬੀਐਸਐਮ ਵਿੱਚ ਅਪੀਡਾ, ਭਾਰਤ ਦੇ ਦੂਤਾਵਾਸ, ਆਈਸੀਸੀਕੇ, ਭਾਰਤ ਤੋਂ ਬਰਾਮਦ ਕਰਨ ਵਾਲੇ ਅਤੇ ਦੱਖਣੀ ਕੋਰੀਆ ਦੇ ਦਰਾਮਦਕਾਰਾਂ ਤੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
ਕੋਵਿਡ- 19 ਦੀ ਚੱਲ ਰਹੀ ਮਹਾਮਾਰੀ ਦੇ ਕਾਰਨ, ਬਰਾਮਦ ਨੂੰ ਉਤਸ਼ਾਹਤ ਕਰਨ ਵਾਲੇ ਪ੍ਰੋਗਰਾਮਾਂ ਦਾ ਫਿਜੀਕਲ ਤੌਰ 'ਤੇ ਆਯੋਜਨ ਕਰਨਾ ਸੰਭਵ ਨਹੀਂ ਸੀ। ਏਪੀਡਾ ਨੇ ਭਾਰਤ ਅਤੇ ਦੱਖਣੀ ਕੋਰੀਆ ਤੋਂ ਅੰਬਾਂ ਦੇ ਬਰਾਮਦਕਾਰਾਂ ਅਤੇ ਦਰਾਮਦਕਾਰਾਂ ਨੂੰ ਇਕ ਪਲੇਟਫਾਰਮ ਪ੍ਰਦਾਨ ਕਰਨ ਲਈ ਵਰਚੁਅਲ ਬੀਐਸਐਮ ਆਯੋਜਿਤ ਕਰਨ ਦੀ ਅਗਵਾਈ ਕੀਤੀ।
ਇਸ ਮਹੀਨੇ ਦੇ ਸ਼ੁਰੂ ਵਿਚ, ਇਸ ਮੌਸਮ ਵਿਚ ਪਹਿਲੀ ਵਾਰ, ਭਾਰਤ ਨੇ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਅਤੇ ਚਿਤੌੜ ਜ਼ਿਲ੍ਹਿਆਂ ਦੇ ਕਿਸਾਨਾਂ ਤੋਂ ਪ੍ਰਾਪਤ ਕੀਤੇ ਗਏ ਭੂਗੋਲਿਕ ਸੰਕੇਤ (ਜੀਆਈ) ਦੇ ਪ੍ਰਮਾਣਿਤ ਬੰਗਣਪੱਲੀ ਅਤੇ ਸੁਰਵਰਨਾਰੇਖਾ ਅੰਬਾਂ ਦੀ ਇੱਕ ਹੋਰ ਕਿਸਮ ਨਾਲ 2.5 ਮੀਟ੍ਰਿਕ ਟਨ (ਖੇਪ) ਭੇਜੀ ਹੈ।
ਦੱਖਣੀ ਕੋਰੀਆ ਨੂੰ ਬਰਾਮਦ ਕੀਤੇ ਗਏ ਅੰਬਾਂ ਨੂੰ ਟ੍ਰੀਟ ਅਤੇ ਸਾਫ਼ ਕਰਨ ਤੋਂ ਬਾਅਦ ਆੱਧਰਾ ਪ੍ਰਦੇਸ਼ ਦੇ ਤਿਰੂਪਤੀ ਸਥਿਤ ਅਪੀਡਾ ਦੀ ਸਹਾਇਤਾ ਵਾਲੇ ਅਤੇ ਰਜਿਸਟਰਡ ਪੈਕਹਾਉਸ ਅਤੇ ਵੈਪਰ ਹੀਟ ਟ੍ਰੀਟਮੈਂਟ ਸਹੂਲਤ ਤੋਂ ਸ਼ਿਪ ਕਰਕੇ ਇਫ਼ਕੋ ਕਿਸਾਨ ਸਪੈਸ਼ਲ ਇਕੋਨੋਮਿਕ ਜ਼ੋਨ (ਆਈਕੇ ਐਸਈਜੇਡ) ਰਾਹੀਂ ਬਰਾਮਦ ਕੀਤਾ ਗਿਆ।
ਇਹ ਆਈਕੇਐਸਈਜ਼ੈਡ ਵੱਲੋਂ ਭੇਜੀ ਗਈ ਪਹਿਲੀ ਬਰਾਮਦ ਖੇਪ ਸੀ, ਜੋ ਇਫ਼ਕੋ ਦੀ 36,000 ਸੁਸਾਈਟੀਆਂ ਦੀ ਮੈਂਬਰਸ਼ਿਪ ਵਾਲੀ ਇੱਕ ਮਲਟੀ ਸਟੇਟ ਕੋਆਪ੍ਰੇਟਿਵ ਸਬਸਿਡੀਅਰੀ ਹੈ। ਇਸ ਮੌਸਮ ਵਿਚ ਦੱਖਣੀ ਕੋਰੀਆ ਵਿਚ ਅੰਬਾਂ ਦੀ ਹੋਰ ਦਰਾਮਦਾਂ ਦੀ ਸੰਭਾਵਨਾ ਹੈ। ਇਫਕੋ ਕਿਸਾਨ ਸੇਜ਼ ਦਾ ਦੱਖਣੀ ਕੋਰੀਆ ਦੇ ਮੀਜੈਮ ਨਾਲ ਇਸ
ਸੀਜ਼ਨ ਵਿਚ 66 ਮੀਟ੍ਰਿਕ ਅੰਬ ਦੀ ਸਪਲਾਈ ਲਈ ਇਕ ਸਮਝੌਤਾ ਹੋਇਆ ਹੈ। ਆਂਧਰਾ ਪ੍ਰਦੇਸ਼ ਦੇ ਬਾਗਬਾਨੀ ਵਿਭਾਗ ਨੇ ਵੀ ਇਸ ਯਤਨ ਵਿੱਚ ਸਹਿਯੋਗ ਕੀਤਾ।
ਦੱਖਣੀ ਕੋਰੀਆ ਭੇਜੇ ਜਾਣ ਵਾਲੇ ਅੰਬਾਂ ਨੂੰ ਏ ਪੀ ਐਗਰੋਸ ਇੰਟੈਗਰੇਟਡ ਪੈਕਹਾਉਸ ਐਂਡ ਵੀਐਚਟੀ ਸਿਸਟਮ, ਤਿਰੂਪਤੀ, ਆਂਧਰਾ ਪ੍ਰਦੇਸ਼ ਵਿਖੇ ਪ੍ਰੋਸੈਸ ਕੀਤਾ ਗਿਆ ਸੀ ਅਤੇ ਏਪੀਡਾ ਵੱਲੋਂ ਯੂਨਿਟ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਜੋ ਖੇਤਰ ਤੋਂ ਤਾਜ਼ੇ ਫਲਾਂ ਅਤੇ ਸਬਜ਼ੀਆਂ ਦੀ ਬਰਾਮਦ ਦੀ ਸਹੂਲਤ ਹੋ ਸਕੇ।
ਪੈਕਹਾਉਸ ਤੋਂ ਲਗਭਗ 400 ਮੀਟਰਕ ਟਨ ਤਾਜ਼ੇ ਫਲ ਅਤੇ ਸਬਜ਼ੀਆਂ ਐਕਸਪੋਰਟ ਕੀਤੀਆਂ ਗਈਆਂ ਹਨ। ਇਹ ਯੂਰਪੀ ਯੂਨੀਅਨ ਅਤੇ ਗੈਰ ਯੂਰਪੀ ਯੂਨੀਅਨ ਦੇ ਦੇਸ਼ਾਂ ਨੂੰ ਬਾਗਬਾਨੀ ਉਤਪਾਦਾਂ ਦੀ ਬਰਾਮਦ ਲਈ ਦੱਖਣੀ ਰਾਜਾਂ ਦੀ ਇੱਛਾ ਨੂੰ ਪੂਰਾ ਕਰਦਾ ਹੈ। ਮੌਜੂਦਾ ਸੀਜਨ ਵਿੱਚ 30 ਮੀਟ੍ਰਿਕ ਟਨ ਅੰਬਾਂ ਦੀ ਬਰਾਮਦ ਯੂਰਪੀ
ਯੂਨੀਅਨ, ਯੂਕੇ ਆਇਰਲੈਂਡ, ਮੱਧ ਪੂਰਬੀ ਦੇਸ਼ਾਂ ਆਦਿ ਵਿੱਚ ਕੀਤੀ ਗਈ ਹੈ।
ਭਾਰਤ ਵਿੱਚ ਅੰਬ ਨੂੰ ‘ਫਲਾਂ ਦਾ ਰਾਜਾ’ ਵੀ ਕਿਹਾ ਜਾਂਦਾ ਹੈ ਅਤੇ ਪ੍ਰਾਚੀਨ ਸ਼ਾਸਤਰਾਂ ਵਿੱਚ ਇਸਨੂੰ ਕਲਪਵਰਿਕਸ਼ (ਇੱਛਾ ਪੂਰਤੀ ਦਰੱਖਤ) ਵੱਜੋਂ ਰੈਫਰ ਕੀਤਾ ਗਿਆ ਹੈ । ਜਦੋਂ ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ ਅੰਬਾਂ ਦੇ ਬੂਟੇ ਹਨ, ਉੱਤਰ ਪ੍ਰਦੇਸ਼, ਬਿਹਾਰ,ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ ਵਿੱਚ ਫਲਾਂ ਦੇ ਕੁਲ ਉਤਪਾਦਨ ਵਿੱਚ ਮੁੱਖ ਹਿੱਸਾ ਹੈ।
ਅਲਫੋਂਸੋ, ਕੇਸਰ, ਤੋਤਾਪਰੀ ਅਤੇ ਬੰਗਨਪੱਲੀ ਭਾਰਤ ਤੋਂ ਬਰਾਮਦ ਕੀਤੀਆਂ ਜਾਣ ਵਾਲੀਆਂ ਕਿਸਮਾਂ ਵਿਚ ਮੋਹਰੀ ਕਿਸਮਾਂ ਹਨ। ਅੰਬਾਂ ਦੀ ਐਕਸਪੋਰਟ ਮੁੱਖ ਤੌਰ 'ਤੇ ਤਿੰਨ ਰੂਪਾਂ ਵਿਚ ਕੀਤੀ ਜਾਂਦੀ ਹੈ : ਤਾਜ਼ਾ ਅੰਬ, ਅੰਬਾਂ ਦਾ ਪਲਪ, ਅਤੇ ਅੰਬ ਦੇ ਟੁਕੜੇ।
ਅੰਬਾਂ ਨੂੰ ਅਪੀਡਾ ਦੇ ਰਜਿਸਟਰਡ ਪੈਕਹਾਉਸ ਸਹੂਲਤਾਂ ਵੱਲੋਂ ਪ੍ਰੋਸੈਸ ਕੀਤਾ ਜਾਂਦਾ ਹੈ ਅਤੇ ਫਿਰ ਵੱਖ ਵੱਖ ਖੇਤਰਾਂ ਅਤੇ ਦੇਸ਼ਾਂ,ਜਿਨ੍ਹਾਂ ਵਿੱਚ ਮੱਧ ਪੂਰਬ, ਯੂਰਪੀ ਯੂਨੀਅਨ, ਅਮਰੀਕਾ, ਜਾਪਾਨ ਅਤੇ ਦੱਖਣੀ ਕੋਰੀਆ ਸ਼ਾਮਲ ਹਨ, ਨੂੰ ਬਰਾਮਦ ਕੀਤਾ ਜਾਂਦਾ ਹੈ।
******
ਵਾਈ/ਬੀ /ਐਸ ਐਸ
(रिलीज़ आईडी: 1720608)
आगंतुक पटल : 298