PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ (ਅੱਪਡੇਟਡ)

Posted On: 20 MAY 2021 7:06PM by PIB Chandigarh

 

C:\Users\user\Desktop\narinder\2021\April\7 april\image002855I.png C:\Users\user\Desktop\narinder\2021\April\7 april\image00102T2.jpg

 

• ਲਗਾਤਾਰ 7ਵੇਂ ਦਿਨ ਰੋਜ਼ਾਨਾ ਰਿਕਵਰੀਆਂ, ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਮਾਮਲਿਆਂ ਤੋਂ ਵੱਧ ਹੋਈਆਂ

• ਪ੍ਰਧਾਨ ਮੰਤਰੀ ਨੇ ਕੋਵਿਡ–19 ਦੀ ਸਥਿਤੀ ਬਾਰੇ ਰਾਜ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ

• ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀਆਂ 21 ਕਰੋੜ ਤੋਂ ਵੱਧ ਖੁਰਾਕਾਂ ਉਪਲਬਧ ਕਰਵਾਈਆਂ ਗਈਆਂ ਹਨ

• ਮਿਸ਼ਨ ਮੋਡ 'ਤੇ, ਤਕਰੀਬਨ 200 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਹੁਣ ਤੱਕ ਆਪਣੀ ਯਾਤਰਾ ਪੂਰੀ ਕੀਤੀ

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ 

 

ਸੂਚਨਾ ਤੇ ਪ੍ਰਸਾਰਣ ਮੰਤਰਾਲਾ 

 

ਭਾਰਤ ਸਰਕਾਰ 

G:\Surjeet Singh\May 2021\13 May\image00459Y0.jpg

G:\Surjeet Singh\May 2021\13 May\image005IQIL.jpg 

 

ਲਗਾਤਾਰ 7ਵੇਂ ਦਿਨ ਰੋਜ਼ਾਨਾ ਰਿਕਵਰੀਆਂ, ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਮਾਮਲਿਆਂ ਤੋਂ ਵੱਧ ਹੋਈਆਂ

• ਚਾਰ ਦਿਨਾਂ ਤੋਂ ਲਗਾਤਾਰ ਰੋਜ਼ਾਨਾ 3 ਲੱਖ ਤੋਂ ਘੱਟ ਨਵੇਂ ਮਾਮਲੇ।

• ਪਿਛਲੇ 24 ਘੰਟਿਆਂ ਦੌਰਾਨ ਹੁਣ ਤੱਕ ਦੇ ਸਭ ਤੋਂ ਵੱਧ 20.55 ਲੱਖ ਟੈਸਟ ਕੀਤੇ ਗਏ, ਜੋ ਇੱਕ ਨਵਾਂ ਰਿਕਾਰਡ।

• ਰੋਜ਼ਾਨਾ ਪਾਜ਼ਿਟੀਵਿਟੀ ਦਰ 13.44 ਫੀਸਦੀ ਹੈ।

• ਰਾਸ਼ਟਰੀ ਪੱਧਰ ‘ਤੇ ਕੁੱਲ ਮੌਤ ਦਰ ਮੌਜੂਦਾ ਸਮੇਂ ਵਿੱਚ 1.11 ਫੀਸਦੀ ਹੈ। 

• ਪਿਛਲੇ 24 ਘੰਟਿਆਂ ਦੌਰਾਨ 3,874 ਮੌਤਾਂ ਦਰਜ ਕੀਤੀਆਂ ਗਈਆਂ ਹਨ।

https://pib.gov.in/PressReleasePage.aspx?PRID=1720166

 

ਪ੍ਰਧਾਨ ਮੰਤਰੀ ਨੇ ਕੋਵਿਡ–19 ਦੀ ਸਥਿਤੀ ਬਾਰੇ ਰਾਜ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ
 

ਇਸ ਗੱਲਬਾਤ ਦੌਰਾਨ ਅਧਿਕਾਰੀਆਂ ਨੇ ਕੋਵਿਡ–19 ਦੇ ਖ਼ਿਲਾਫ਼ ਜੰਗ ਵਿੱਚ ਯੋਗ ਅਗਵਾਈ ਦੇਣ ਲਈ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ। ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਆਪੋ–ਆਪਣੇ ਸਬੰਧਿਤ ਜ਼ਿਲ੍ਹਿਆਂ ਵਿੱਚ ਕੋਵਿਡ ਦੀ ਸਥਿਤੀ ਵਿੱਚ ਸੁਧਾਰ ਹੋਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਹਰ ਸਮੇਂ ਨਿਗਰਾਨੀ ਕਰਨ ਤੇ ਸਮਰੱਥਾ ਨਿਰਮਾਣ ਲਈ ਟੈਕਨੋਲੋਜੀ ਦੀ ਵਰਤੋਂ ਕਰਨ ਦੇ ਆਪਣੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਆਪਣੇ ਜ਼ਿਲ੍ਹਿਆਂ ਵਿੱਚ ਜਨਤਾ ਦੀ ਸ਼ਮੂਲੀਅਤ ਤੇ ਜਾਗਰੂਕਤਾ ਵਧਾਉਣ ਲਈ ਚੁੱਕੇ ਕਦਮਾਂ ਬਾਰੇ ਵੀ ਜਾਣਕਾਰੀ ਦਿੱਤੀ।

https://pib.gov.in/PressReleasePage.aspx?PRID=1720208

           

ਕੋਵਿਡ-19 ਲਾਗ ਦੀ ਲੜੀ ਤੋੜਨਾ — ਨਾਂਦੇੜ ਜ਼ਿਲ੍ਹੇ ਦਾ ਪਿੰਡ ਭੋਸੀ ਇਸ ਲਈ ਰਸਤਾ ਦਿਖਾਉਂਦਾ ਹੈ

ਗ੍ਰਾਮੀਣ ਖੇਤਰ ਵਿੱਚ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਟੈਸਟਿੰਗ ਸਹੂਲਤਾਂ ਸਿਹਤ ਬੁਨਿਆਦੀ ਢਾਂਚੇ ਦੀ ਕਮੀ ਕਰਕੇ ਪਿੰਡਾਂ ਵਿੱਚ ਕੋਵਿਡ-19 ਦੇ ਫੈਲਾਅ ਨੂੰ ਰੋਕਣਾ ਇੱਕ ਗੁੰਝਲਦਾਰ ਪ੍ਰਕਿਰਿਆ ਹੈ, ਪਰ ਨਾਂਦੇੜ ਜ਼ਿਲ੍ਹੇ ਦੀ ਭੋਕਰ ਤਾਲੁਕਾ ਵਿੱਚ 6,000 ਵਸੋਂ ਵਾਲੇ ਪਿੰਡ ਭੋਸੀ ਨੇ ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਾਈ ਲੜਨ ਲਈ ਏਕਾਂਤਵਾਸ ਦਾ ਰਸਤਾ ਅਪਣਾ ਕੇ ਰਸਤਾ ਦਿਖਾਇਆ ਹੈ।

https://pib.gov.in/PressReleasePage.aspx?PRID=1720206

 

ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀਆਂ 21 ਕਰੋੜ ਤੋਂ ਵੱਧ ਖੁਰਾਕਾਂ ਉਪਲਬਧ ਕਰਵਾਈਆਂ ਗਈਆਂ ਹਨ

ਭਾਰਤ ਸਰਕਾਰ ਨੇ ਹੁਣ ਤੱਕ ਮੁਫਤ ਅਤੇ ਰਾਜਾਂ ਦੀ ਸਿੱਧੀ ਖਰੀਦ ਦੀ ਸ਼੍ਰੇਣੀ ਲਈ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 21 ਕਰੋਡ਼ ਤੋਂ ਵੱਧ (21,07,31,130) ਟੀਕੇ ਦੀਆਂ ਖੁਰਾਕਾਂ ਉਪਲਬਧ ਕਰਵਾਈਆਂ ਹਨ। ਇਨ੍ਹਾਂ ਵਿਚੋਂ (ਬਰਬਾਦੀ ਵਾਲੀਆਂ ਖੁਰਾਕਾਂ ਸਮੇਤ) 19,09,60,575 ਖੁਰਾਕਾਂ (ਅੱਜ ਸਵੇਰੇ 8 ਵਜੇ ਤੱਕ ਉਪਲਬਧ ਡੇਟਾ ਅਨੁਸਾਰ) ਦੀ ਖਪਤ ਹੋ ਚੁੱਕੀ ਸੀ। ਤਕਰੀਬਨ 2 ਕਰੋਡ਼ (1,97,70,555) ਕੋਵਿਡ ਵੈਕਸਿਨ ਖੁਰਾਕਾਂ ਅਜੇ ਵੀ  ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਲਗਾਉਣ ਲਈ ਉਪਲਬਧ ਹਨ। ਇਸ ਤੋਂ ਇਲਾਵਾ ਤਕਰੀਬਨ 26 ਲੱਖ (25,98,760) ਵੈਕਸਿਨ ਖੁਰਾਕਾਂ ਪਾਈਪਲਾਈਨ ਵਿਚ ਹਨ ਅਤੇ ਅਗਲੇ ਤਿੰਨ ਦਿਨਾਂ ਵਿਚ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਪ੍ਰਾਪਤ ਕੀਤੀਆਂ ਜਾਣਗੀਆਂ।

https://pib.gov.in/PressReleasePage.aspx?PRID=1720215

 

ਮਿਸ਼ਨ ਮੋਡ 'ਤੇ, ਤਕਰੀਬਨ 200 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਹੁਣ ਤੱਕ ਆਪਣੀ ਯਾਤਰਾ ਪੂਰੀ ਕੀਤੀ

ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਦੁਆਰਾ ਦੇਸ਼ ਵਿੱਚ 775 ਤੋਂ ਜ਼ਿਆਦਾ ਟੈਂਕਰਾਂ ਰਾਹੀਂ 12630 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਗਈ। 45 ਟੈਂਕਰਾਂ ਵਿੱਚ 784 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਨਾਲ ਭਰੀਆਂ ਹੋਈਆਂ 10 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਚਲ ਰਹੀਆਂ ਹਨ। ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਹੁਣ ਰੋਜ਼ਾਨਾ 800 ਮੀਟ੍ਰਿਕ ਟਨ ਤੋਂ ਜ਼ਿਆਦਾ ਐੱਲਐੱਮਓ ਦੇਸ਼ ਵਿੱਚ ਪਹੁੰਚਾ ਰਹੀਆਂ ਹਨ। ਆਕਸੀਜਨ ਐਕਸਪ੍ਰੈਸ ਦੁਆਰਾ 13 ਰਾਜਾਂ ਉਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ ਅਤੇ ਉੱਤਰ ਪ੍ਰਦੇਸ਼ ਤੱਕ ਆਕਸੀਜਨ ਸਹਾਇਤਾ ਪਹੁੰਚ ਰਹੀ ਹੈ। ਹੁਣ ਤੱਕ ਮਹਾਰਾਸ਼ਟਰ ਨੂੰ 521 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਨੂੰ ਲਗਭਗ 3189 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਨੂੰ 521 ਮੀਟ੍ਰਿਕ ਟਨ, ਹਰਿਆਣਾ ਨੂੰ 1549 ਮੀਟ੍ਰਿਕ ਟਨ, ਤੇਲੰਗਾਨਾ ਨੂੰ 772 ਮੀਟ੍ਰਿਕ ਟਨ, ਰਾਜਸਥਾਨ ਨੂੰ 98 ਮੀਟ੍ਰਿਕ ਟਨ, ਕਰਨਾਟਕ ਨੂੰ 641 ਮੀਟ੍ਰਿਕ ਟਨ, ਉੱਤਰਾਖੰਡ ਨੂੰ 320 ਮੀਟ੍ਰਿਕ ਟਨ, ਤਾਮਿਲਨਾਡੂ ਨੂੰ 584 ਮੀਟ੍ਰਿਕ ਟਨ, ਆਂਧਰ ਪ੍ਰਦੇਸ਼ ਨੂੰ 292 ਮੀਟ੍ਰਿਕ ਟਨ, ਪੰਜਾਬ ਨੂੰ 111 ਮੀਟ੍ਰਿਕ ਟਨ, ਕੇਰਲ ਨੂੰ 118 ਮੀਟ੍ਰਿਕ ਟਨ ਅਤੇ ਦਿੱਲੀ ਨੂੰ 3915 ਮੀਟ੍ਰਿਕ ਟਨ ਤੋਂ ਜ਼ਿਆਦਾ ਆਕਸੀਜਨ ਪਹੁੰਚਾਈ ਗਈ।

https://pib.gov.in/PressReleasePage.aspx?PRID=1720223

ਕੇਂਦਰ ਸਰਕਾਰ ਦੇ ਪ੍ਰਮੁੱਖ ਵਿਗਿਆਨੀ ਸਲਾਹਕਾਰ ਦੇ ਮਹਿਕਮੇ ਦੁਆਰਾ ਸਲਾਹ ਜਾਰੀ

ਕੋਵਿਡ-19 ਦੇ ਫੈਲਾਅ ਦੀ ਰੋਕਥਾਮ ਲਈ ਸੰਕ੍ਰਮਣ ਨੂੰ ਰੋਕਿਆ ਜਾਵੇ, ਮਹਾਮਾਰੀ ਦਾ ਮੁਕਾਬਲਾ ਕੀਤਾ ਜਾਵੇ, ਮਾਸਕ, ਸਮਾਜਿਕ ਦੂਰੀ, ਸਫ਼ਾਈ ਦਾ ਪਾਲਣ ਅਤੇ ਘਰਾਂ ਨੂੰ ਹਵਾਦਾਰ ਰੱਖਿਆ ਜਾਵੇ

 

ਸਲਾਹ-ਮਸ਼ਵਰੇ ਵਿੱਚ ਹਵਾਦਾਰ ਸਥਾਨਾਂ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਗਿਆ ਹੈ। ਘਰਾਂ ਵਿੱਚ ਹਵਾ ਆਉਣ-ਜਾਣ ਦੀ ਸਮੁਚਿਤ ਵਿਵਸਥਾ ਹੋਣ ਨਾਲ ਵਾਇਰਲ ਲੋਡ ਘੱਟ ਹੁੰਦਾ ਹੈ, ਜਦੋਂ ਕਿ ਜਿਨ੍ਹਾਂ ਘਰਾਂ,  ਦਫ਼ਤਰਾਂ ਵਿੱਚ ਹਵਾ ਦੇ ਆਉਣ-ਜਾਣ ਦਾ ਉਚਿਤ ਪ੍ਰਬੰਧ ਨਹੀਂ ਹੁੰਦਾ, ਉੱਥੇ ਵਾਇਰਲ ਲੋਡ ਜ਼ਿਆਦਾ ਹੁੰਦਾ ਹੈ। ਹਵਾਦਾਰ ਸਥਾਨ ਹੋਣ ਦੇ ਕਾਰਨ ਸੰਕ੍ਰਮਣ ਇੱਕ ਸੰਕ੍ਰਮਿਤ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਪਹੁੰਚਣ ਦਾ ਜੋਖਮ ਘੱਟ ਹੋ ਜਾਂਦਾ ਹੈ।

https://pib.gov.in/PressReleasePage.aspx?PRID=1720088

 

ਕੋਵਿਡ ਰਾਹਤ ਸਹਾਇਤਾ ਸਬੰਧੀ ਤਾਜ਼ਾ ਜਾਣਕਾਰੀ

ਭਾਰਤ ਸਰਕਾਰ ਵੱਖ-ਵੱਖ ਮੁਲਕਾਂ/ਸੰਸਥਾਵਾਂ ਤੋਂ 27 ਅਪ੍ਰੈਲ 2021 ਤੋਂ ਅੰਤਰਰਾਸ਼ਟਰੀ ਸਹਿਯੋਗ ਤਹਿਤ ਕੋਵਿਡ-19 ਰਾਹਤ ਮੈਡੀਕਲ ਮਦਦ ਪ੍ਰਾਪਤ ਕਰ ਰਹੀ ਹੈ। ਕੁੱਲ ਮਿਲਾ ਕੇ 13,093  ਆਕਸੀਜਨ ਕੰਸੰਟ੍ਰੇਟਰਸ, 15,801  ਆਕਸੀਜਨ ਸਿਲੰਡਰ, 19 ਆਕਸੀਜਨ ਜਨਰੇਸ਼ਨ ਪਲਾਂਟ, 10,425 ਵੈਂਟੀਲੇਟਰਸ/ਬੀਆਈਪੀਏਪੀ, ਤਕਰੀਬਨ 6।1 ਲੱਖ ਰੇਮਡੇਸਿਵਿਰ ਟੀਕੇ 27 ਅਪ੍ਰੈਲ ਤੋਂ 19 ਮਈ ਤੱਕ ਸੜਕੀ ਅਤੇ ਹਵਾਈ ਰਸਤੇ ਸਪੁਰਦ/ਭੇਜੇ ਗਏ ਹਨ।

https://www.pib.gov.in/PressReleasePage.aspx?PRID=1720287

 

ਤ੍ਰਿਵੇਂਦ੍ਰਮ ਹਵਾਈ ਅੱਡੇ ਤੋਂ ਮੈਡੀਕਲ ਜ਼ਰੂਰੀ ਵਸਤਾਂ ਦੀ ਨਿਰਵਿਘਨ ਡਿਲਿਵਰੀ ਜਾਰੀ ਹੈ

ਤ੍ਰਿਵੇਂਦ੍ਰਮ ਹਵਾਈ ਹੱਡੇ ਅਤੇ ਫ੍ਰੰਟਲਾਈਨ ‘ਤੇ ਤੈਨਾਤ ਇਸ ਦੇ ਕੋਰੋਨਾ ਜੋਧਾ ਮੈਡੀਕਲ ਜ਼ਰੂਰੀ ਵਸਤਾਂ ਦੀ ਨਿਰਵਿਘਨ ਡਿਲਿਵਰੀ ਦੀ ਸੁਵਿਧਾ ਪ੍ਰਦਾਨ ਕਰਕੇ ਕੋਵਿਡ-19 ਦਾ ਮੁਕਾਬਲਾ ਕਰਨ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ। 19 ਮਈ, 2021 ਤੱਕ ਤ੍ਰਿਵੇਂਦ੍ਰਮ ਹਵਾਈ ਅੱਡੇ ਰਾਹੀਂ ਵਿਭਿੰਨ ਏਅਰਲਾਈਂਸ ਦੇ ਜ਼ਰੀਏ ਕੁੱਲ 313 ਬਕਸੇ (9.76 ਮੀਟ੍ਰਿਕ ਟਨ) ਕੋਵਿਡ-19 ਟੀਕੇ ਟਰਾਂਸਪੋਰਟ ਕੀਤੇ ਗਏ। ਉੱਥੇ ਆਕਸੀਜਨ ਸੰਕਟ ਨੂੰ ਦੂਰ ਕਰਨ ਲਈ, 19 ਮਈ, 2021 ਤੱਕ ਕੇਰਲ ਵਿੱਚ ਤ੍ਰਿਵੇਂਦ੍ਰਮ ਰਾਹੀਂ ਨਾਲ ਕੁੱਲ 300 ਆਕਸੀਜਨ ਕੰਸੰਟ੍ਰੇਟਰ ਅਤੇ 180 ਆਕਸੀਜਨ ਸਿਲੰਡਰਾਂ ਨੂੰ ਭਾਰਤੀ ਵਾਯੂ ਸੈਨਾ ਜਹਾਜ਼ ਜਿਵੇਂ ਸੀ17, ਏਐੱਨ32 ਰਾਹੀਂ ਲਿਜਾਇਆ ਗਿਆ।

https://www.pib.gov.in/PressReleasePage.aspx?PRID=1720274

 

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਰੁੜਕੇਲਾ ਵਿੱਚ ਕੋਵਿਡ ਦੇ ਇਲਾਜ ਲਈ ਉੱਨਤ ਆਈਸੀਯੂ ਵੈਂਟੀਲੇਟਰ ਸੁਵਿਧਾਵਾਂ ਸਮਰਪਿਤ ਕੀਤੀਆਂ

ਸਟੀਲ ਅਤੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਕੋਵਿਡ ਰੋਗੀਆਂ ਦੇ ਇਲਾਜ ਲਈ ਉਡੀਸ਼ਾ ਦੇ ਰੁੜਕੇਲਾ ਵਿੱਚ ਇਸਪਾਤ ਪੋਸਟ ਗ੍ਰੇਜੂਏਟ ਇੰਸਟੀਟਿਊਟ (ਆਈਪੀਜੀਆਈ) ਅਤੇ ਸੇਲ ਦੇ ਸੁਪਰ ਸਪੈਸ਼ੀਅਲਿਟੀ ਹਸਪਤਾਲ (ਐੱਸਐੱਸਐੱਚ) ਵਿੱਚ ਆਈਸੀਯੂ ਵੈਂਟੀਲੇਟਰ ਸੁਵਿਧਾਵਾਂ ਨੂੰ ਲੋਕਾਂ ਨੂੰ ਸਮਰਪਿਤ ਕੀਤੀਆਂ। ਆਈਪੀਜੀਆਈ ਅਤੇ ਐੱਸਐੱਸਐੱਚ ਕੰਪਲੈਕਸ ਨੂੰ 21 ਮਾਰਚ, 2021 ਨੂੰ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦੁਆਰਾ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ।

https://pib.gov.in/PressReleseDetail.aspx?PRID=1720148

 

ਕੇਂਦਰੀ ਸਿੱਖਿਆ ਮੰਤਰਾਲਾ ਨੇ ਕੋਵਿਡ ਪ੍ਰਬੰਧਨ ਦੀ ਸਥਿਤੀ ਅਤੇ ਔਨਲਾਈਨ ਸਿੱਖਿਆ ਪ੍ਰਦਾਨ ਕਰਨ ਲਈ ਆਈਆਈਐੱਸਸੀ, ਆਈਆਈਟੀਜ਼, ਆਈਆਈਆਈਟੀਜ਼, ਆਈਆਈਐੱਸਈਆਰਜ਼ ਅਤੇ ਐੱਨਆਈਟੀ ਦੇ ਡਾਇਰੈਕਟਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ’ ਨੇ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ,  ਆਈਆਈਐੱਸਸੀ/ ਆਈਆਈਟੀਜ਼/ ਆਈਆਈਆਈਟੀਜ਼/ ਆਈਆਈਐੱਸਈਆਰਜ਼ ਅਤੇ ਐੱਨਆਈਟੀ ਦੇ ਡਾਇਰੈਕਟਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤਰੇ ਨੇ ਵੀ ਮੀਟਿੰਗ ਵਿਚ ਹਿੱਸਾ ਲਿਆ। ਮੀਟਿੰਗ ਦੌਰਾਨ ਸਿੱਖਿਆ ਮੰਤਰਾਲਾ ਦੇ ਉੱਚ ਸਿੱਖਿਆ ਬਾਰੇ ਸਕੱਤਰ ਸ਼੍ਰੀ ਅਮਿਤ ਖਰੇ ਅਤੇ ਆਈਆਈਐੱਸਸੀ, ਆਈਆਈਟੀਜ਼, ਆਈਆਈਆਈਟੀਜ਼,  ਆਈਆਈਐੱਸਈਆਰਜ਼ ਅਤੇ ਐੱਨਆਈਟੀਜ ਦੇ ਡਾਇਰੈਕਟਰ ਵੀ ਹਾਜ਼ਰ ਸਨ। ਕੇਂਦਰੀ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਰਾਸ਼ਟਰੀ ਮਹੱਤਤਾ ਵਾਲੀਆਂ ਇਨ੍ਹਾਂ ਸੰਸਥਾਵਾਂ ਵਿਚ ਮਿਆਰੀ ਸਿੱਖਿਆ ਕਾਇਮ ਕਰਨ ਦੀ ਲੋੜ ਦੇ ਨਾਲ-ਨਾਲ  ਕੋਵਿਡ-19 ਦੀ ਸਥਿਤੀ ਨੂੰ ਪ੍ਰਬੰਧਤ ਕਰਨ ਲਈ ਢੁਕਵੇਂ ਸੁਰੱਖਿਆ ਪ੍ਰਬੰਧ ਕੀਤੇ ਜਾਣ ਦੀ ਜ਼ਰੂਰਤ ਹੈ। ਇਨ੍ਹਾਂ ਸੰਸਥਾਵਾਂ ਵਲੋਂ ਦਿੱਤੀ ਜਾ ਰਹੀ ਔਨਲਾਈਨ ਸਿੱਖਿਆ, ਵਰਚੁਅਲ ਲੈਬਾਰਟਰੀ ਕੋਰਸਾਂ ਦੀ ਵੀ ਮੰਤਰੀ ਵਲੋਂ ਸਮੀਖਿਆ ਕੀਤੀ ਗਈ।  ਸੰਸਥਾਨਾਂ ਦੇ ਡਾਇਰੈਕਟਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਨ੍ਹਾਂ ਨੇ ਮਾਰਚ, 2020 ਵਿਚ ਸ਼ੁਰੂਆਤੀ ਲਾਕਡਾਊਨ ਦੇ ਸ਼ੁਰੂ ਹੋਣ ਤੇ ਹੀ ਔਨਲਾਈਨ ਸਿੱਖਿਆ ਸ਼ੁਰੂ ਕਰ ਦਿੱਤੀ ਸੀ। ਕੁਝ ਸੰਸਥਾਵਾਂ ਨੇ ਔਨਲਾਈਨ ਪੜਾਈ ਅਤੇ ਮੁਲਾਂਕਣ ਲਈ ਆਪਣੀਆਂ ਐਪਾਂ ਵੀ ਵਿਕਸਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਕੁਨੈਕਟਿਵਿਟੀ ਦੇ ਮੁੱਦੇ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਲਈ ਲੈਕਚਰਾਂ ਦੀ ਸਮੱਗਰੀ ਉਨ੍ਹਾਂ ਨੂੰ ਉਪਲਬਧ ਕਰਵਾਈ ਗਈ ਹੈ ਜਿਸ ਦਾ ਉਹ ਬਾਅਦ ਵਿਚ ਕਿਸੇ ਵੀ ਥਾਂ ਤੋਂ ਅਤੇ ਕਿਸੇ ਪੜਾਈ ਲਈ ਇਸਤੇਮਾਲ ਕਰਨ ਲਈ ਡਾਊਨਲੋਡ ਕਰ ਸਕਦੇ ਹਨ। ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਨਾਲ ਔਨਲਾਈਨ ਜਮਾਤਾਂ ਰਾਹੀਂ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ ਹੈ। ਇਨ੍ਹਾਂ ਸੰਸਥਾਵਾਂ ਦੇ ਕੈਂਪਸਜ  ਵਿਚ ਕੋਵਿਡ ਮਾਮਲਿਆਂ ਦੀ ਸਥਿਤੀ ਅਤੇ ਇਨ੍ਹਾਂ ਨਾਲ ਨਜਿੱਠਣ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਵੀ ਚਰਚਾ ਕੀਤੀ ਗਈ।

https://www.pib.gov.in/PressReleasePage.aspx?PRID=1720313

 

ਸਰਕਾਰ ਨੇ ਗੰਭੀਰ ਮਹਾਮਾਰੀ ਦੇ ਮੱਦੇ ਨਜ਼ਰ ਕੁਝ ਸਮਾਂ ਰੇਖਾਵਾਂ ਵਧਾਈਆਂ

ਕੇਂਦਰ ਸਰਕਾਰ ਨੇ ਗੰਭੀਰ ਕੋਵਿਡ-19 ਮਹਾਮਾਰੀ ਦੇ ਮੱਦੇ ਨਜ਼ਰ ਵੱਖ-ਵੱਖ ਹਿੱਸੇਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਦੀ  ਆਪਣੀ ਵਚਨਵੱਧਤਾ ਦੀ ਨਿਰੰਤਰਤਾ ਵਿਚ ਵੱਖ-ਵੱਖ ਹਿੱਸੇਦਾਰਾਂ ਤੋਂ ਪ੍ਰਾਪਤ ਹੋਈਆਂ ਰੈਪ੍ਰਿਜ਼ੈਨਟੇਸ਼ਨਾਂ ਤੇ ਵਿਚਾਰ ਕਰਦਿਆਂ ਆਮਦਨ ਕਰ ਐਕਟ, 1961 ਅਧੀਨ (ਜਿਵੇਂ ਕਿ ਜਿਥੇ ਐਕਟ ਦਾ ਹਵਾਲਾ ਦਿੱਤਾ ਗਿਆ ਹੈ)  ਮਾਮਲਿਆਂ ਵਿਚ ਪਾਲਣਾ ਲਈ ਸਮਾਂ ਰੇਖਾਵਾਂ ਵਧਾਉਣ ਦਾ ਫੈਸਲਾ ਕੀਤਾ ਹੈ।

https://www.pib.gov.in/PressReleasePage.aspx?PRID=1720357

 

ਕੇਂਦਰੀ ਮੰਤਰੀ ਡਾਕਟਰ ਜਿਤੇੱਦਰ ਸਿੰਘ ਨੇ ਕੋਵਿਡ-19 ਲਈ ਆਪੇ ਤਿਆਰ ਕੀਤੇ ਇਲਾਜ ਖ਼ਿਲਾਫ਼ ਚੇਤਾਵਨੀ ਦਿੱਤੀ

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਊੱਤਰ ਪੂਰਬੀ ਖੇਤਰੀ ਵਿਕਾਸ (ਡੋਨਰ), ਪ੍ਰਧਾਨ ਮੰਤਰੀ ਦਫ਼ਤਰ, ਪ੍ਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪ੍ਰਮਾਣੂ ਉਰਜਾ, ਪੁਲਾੜ ਰਾਜ ਮੰਤਰੀ, ਡਾਕਟਰ ਜਿਤੇਂਦਰ ਸਿੰਘ ਨੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਅਧਿਕਾਰੀਆਂ ਲਈ ਕੋਵਿਡ ਜਾਗਰੂਕਤ ਪ੍ਰੋਗਰਾਮ ਆਯੋਜਿਤ ਕੀਤਾ, ਜਿਸ ਦੌਰਾਨ ਮਹਾਮਾਰੀ ਨਾਲ ਸਬੰਧਿਤ ਵਿਹਾਰਕ ਪਹਿਲੂਆਂ ਬਾਰੇ ਚਰਚਾ ਕਰਨ ਤੋਂ ਇਲਾਵਾ ਇੱਕ ਵੀਡੀਓ ਪੇਸ਼ਕਾਰੀ ਵੀ ਦਿੱਤੀ ਗਈ। ਉਨ੍ਹਾਂ ਨੇ ਕੋਵਿਡ-19 ਦੇ ਆਪੇ ਬਣਾਏ ਇਲਾਜ ਖ਼ਿਲਾਫ਼ ਚੇਤਾਵਨੀ ਦਿੱਤੀ। ਡੋਨਰ ਦੇ ਸਟਾਫ ਅਤੇ ਅਧਿਕਾਰੀਆਂ ਦੇ ਜਾਗਰੂਕਤਾ ਮੁਹਿੰਮ ਬਾਰੇ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੇ ਲਾਗ ਵਾਲੇ ਵਿਅਕਤੀਆਂ ਨੂੰ ਪੇਸ਼ੇਵਰਾਨਾ ਮੈਡੀਕਲ ਸਲਾਹ ਮਸ਼ਵਰਾ ਲੈਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਆਮ ਆਦਮੀ ਨੂੰ ਇਹ ਵੀ ਆਖਿਆ ਕਿ ਉਹ ਤੱਥਾਂ ਦੀ ਜਾਂਚ ਤੋਂ ਬਿਨਾਂ ਕੋਵਿਡ ਇਲਾਜ ਦੀ ਜਾਣਕਾਰੀ ਸਾਂਝੀ ਨਾ ਕਰਨ। 

https://www.pib.gov.in/PressReleasePage.aspx?PRID=1720339

 

ਪੀਆਈਬੀ ਫੀਲਡ ਯੂਨਿਟਾਂ ਤੋਂ ਇਨਪੁਟ

  • ਮਹਾਰਾਸ਼ਟਰ: ਜੇ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਮੁੰਬਈ ਨੂੰ ਪ੍ਰਭਾਵਿਤ ਕਰਦੀ ਹੈ ਤਾਂ, ਇੱਕ ਸਾਵਧਾਨੀ ਉਪਾਅ ਦੇ ਤੌਰ ’ਤੇ ਬ੍ਰਿਹਾਨਮੰਬਈ ਮਿਉਂਸੀਪਲ ਕਾਰਪੋਰੇਸ਼ਨ ਨੇ 5,500 ਬੈੱਡਾਂ ਦੀ ਸੰਯੁਕਤ ਸਮਰੱਥਾ ਵਾਲੇ ਚਾਰ ਕੋਵਿਡ ਕੇਅਰ ਸੈਂਟਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿੱਚੋਂ 1000 ਬੈੱਡ ਆਈਸੀਯੂ ਦੇ ਬਿਸਤਰੇ ਹੋਣਗੇ, ਜਦਕਿ ਬਾਕੀ ਬਿਸਤਰਿਆਂ ਵਿੱਚ ਘੱਟੋ-ਘੱਟ 70 ਫੀਸਦੀ ਆਕਸੀਜਨ ਬਿਸਤਰੇ ਹੋਣਗੇ। ਇਸ ਦੌਰਾਨ, ਬੰਬੇ ਹਾਈ ਕੋਰਟ ਨੇ ਮੁੰਬਈ ਦੀ ਨਾਗਰਿਕ ਸੰਸਥਾ ਨੂੰ ਪੁੱਛਿਆ ਹੈ ਕਿ ਕੀ ਉਹ ਉਨ੍ਹਾਂ ਬਜ਼ੁਰਗ ਨਾਗਰਿਕਾਂ ਅਤੇ ਅਪਾਹਜ ਵਿਅਕਤੀਆਂ ਲਈ ਘਰ-ਘਰ ਜਾ ਕੇ ਕੋਵਿਡ-19 ਵੈਕਸੀਨ ਦੇਣ ਲਈ ਤਿਆਰ ਹਨ ਜੋ ਟੀਕਾਕਰਣ ਕੇਂਦਰਾਂ ਦਾ ਦੌਰਾ ਨਹੀਂ ਕਰ ਪਾਉਂਦੇ।

  • ਗੁਜਰਾਤ: ਬੁੱਧਵਾਰ ਨੂੰ ਗੁਜਰਾਤ ਵਿੱਚ ਕੋਵਿਡ-19 ਦੇ 5,246 ਨਵੇਂ ਕੇਸ ਆਏ ਹਨ। ਰਾਜ ਸਿਹਤ ਵਿਭਾਗ ਦੇ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ 9,001 ਮਰੀਜ਼ ਠੀਕ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ। ਗੁਜਰਾਤ ਵਿੱਚ ਹੁਣ ਤੱਕ ਕੁੱਲ 6,69,490 ਮਰੀਜ਼ ਕੋਵਿਡ-19 ਤੋਂ ਠੀਕ ਹੋ ਚੁੱਕੇ ਹਨ। ਰਿਕਵਰੀ ਦੀ ਦਰ ਵਿੱਚ ਸੁਧਾਰ ਹੋਇਆ ਹੈ ਅਤੇ ਇਹ 86.78% ਤੱਕ ਪਹੁੰਚ ਗਈ ਹੈ। ਅਹਿਮਦਾਬਾਦ ਤੋਂ ਕੋਵਿਡ-19 ਦੇ ਸਭ ਤੋਂ ਵੱਧ 1,296 ਨਵੇਂ ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 9,340 ਤੱਕ ਪਹੁੰਚ ਗਈ ਹੈ। ਗੁਜਰਾਤ ਵਿੱਚ ਇਸ ਵੇਲੇ 92,617 ਐਕਟਿਵ ਕੇਸ ਹਨ, ਜਿਨ੍ਹਾਂ ਵਿੱਚੋਂ 742 ਮਰੀਜ਼ ਵੈਂਟੀਲੇਟਰ ’ਤੇ ਹਨ।

  • ਰਾਜਸਥਾਨ: ਬੁੱਧਵਾਰ ਨੂੰ ਰਾਜਸਥਾਨ ਵਿੱਚ ਕੋਵਿਡ ਕਾਰਨ 139 ਹੋਰ ਮੌਤਾਂ ਹੋਈਆਂ ਅਤੇ 9,849 ਨਵੇਂ ਕੇਸ ਸਾਹਮਣੇ ਆਏ ਹਨ, ਰਾਜ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 7,219 ਹੋ ਗਈ ਹੈ ਅਤੇ ਕੁੱਲ ਕੇਸਾਂ ਦੀ ਗਿਣਤੀ 8,89,513 ਹੋ ਗਈ ਹੈ। ਤਾਜ਼ਾ ਕੇਸਾਂ ਵਿੱਚੋਂ, ਸਭ ਤੋਂ ਵੱਧ 2,338 ਕੇਸ ਜੈਪੁਰ ਤੋਂ ਸਾਹਮਣੇ ਆਏ ਜਦੋਂ ਕਿ ਉਦੈਪੁਰ ਵਿੱਚ 550 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਕੁੱਲ 7,29,168 ਲੋਕ ਲਾਗ ਤੋਂ ਠੀਕ ਹੋ ਚੁੱਕੇ ਹਨ ਅਤੇ ਇਸ ਸਮੇਂ ਐਕਟਿਵ ਮਾਮਲਿਆਂ ਦੀ ਗਿਣਤੀ 1,53,126 ਹੈ।

  • ਮੱਧ ਪ੍ਰਦੇਸ਼: ਬੁੱਧਵਾਰ ਨੂੰ ਰਾਜ ਵਿੱਚ ਕੋਰੋਨਾ ਐਕਟਿਵ ਮਰੀਜ਼ਾਂ ਦੀ ਦਰ 6.9% ’ਤੇ ਆ ਗਈ ਹੈ। ਰਾਜ ਵਿੱਚ 5,065 ਨਵੇਂ ਕੇਸ ਆਏ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 88 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਜਿਵੇਂ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਘਟੀ ਹੈ ਅਤੇ ਮੌਤਾਂ ਦੀ ਗਿਣਤੀ ਵੀ ਘੱਟ ਗਈ ਹੈ, ਭੋਪਾਲ ਵਿੱਚ ਰਿਕਵਰੀ ਵਿੱਚ ਵਾਧਾ ਹੋਇਆ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਿਰਦੇਸ਼ ਦਿੱਤਾ ਹੈ ਕਿ ਬਲੈਕ ਫੰਗਸ ਦੇ ਇਲਾਜ ਨਾਲ ਜੁੜੇ ਪ੍ਰਬੰਧਾਂ ਲਈ ਇੱਕ ਸਮਰਪਿਤ ਟਾਸਕ ਫੋਰਸ ਕਾਇਮ ਕੀਤੀ ਜਾਵੇ। ਇਹ ਟਾਸਕ ਫੋਰਸ ਵਿੱਚ ਸਿਹਤ ਮੰਤਰੀ, ਮੈਡੀਕਲ ਸਿੱਖਿਆ ਮੰਤਰੀ ਅਤੇ ਸਬੰਧਿਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।

  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ, ਕੋਵੀਡ ਟੀਕਾਕਰਣ ਅਭਿਯਾਨ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਹੁਣ ਤੱਕ, 45 ਸਾਲ ਤੋਂ ਵੱਧ ਉਮਰ ਦੇ 75 ਫੀਸਦੀ ਲੋਕਾਂ ਨੂੰ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ। ਇਸ ਦੌਰਾਨ, ਰਾਜ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀ ਸਥਿਤੀ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਇੱਕ ਹਫ਼ਤੇ ਦੇ ਅੰਦਰ ਇਲਾਜ ਤੋਂ ਬਾਅਦ 77,000 ਤੋਂ ਵੱਧ ਕੋਵਿਡ ਮਰੀਜ਼ ਠੀਕ ਹੋ ਗਏ ਹਨ। ਰਾਜ ਵਿੱਚ ਰਿਕਵਰੀ ਦੀ ਦਰ 89 ਫੀਸਦੀ ਹੋ ਗਈ ਹੈ। ਬਲੋਦ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ 42 ਬਿਸਤਰਿਆਂ ਵਾਲਾ ਕੋਵਿਡ ਸੈਂਟਰ ਸਥਾਪਿਤ ਕੀਤਾ ਹੈ। ਇਸ ਕੇਂਦਰ ਵਿੱਚ 100 ਤੋਂ ਵੱਧ ਆਕਸੀਜਨ ਸਿਲੰਡਰ ਹਨ। ਦੁਰਗ ਜ਼ਿਲ੍ਹੇ ਵਿੱਚ ਅਧਿਆਪਕਾਂ ਨੇ ਸੇਵਾ ਸਮਰਪਣ ਮਿਸ਼ਨ ਤਹਿਤ ‘ਅੰਨਦਾਨ’ ਅਭਿਯਾਨ ਦੀ ਸ਼ੁਰੂਆਤ ਕੀਤੀ ਹੈ।

  • ਗੋਆ: ਬੁੱਧਵਾਰ ਨੂੰ ਗੋਆ ਵਿੱਚ 1,209 ਤਾਜ਼ਾ ਕੋਰੋਨਾ ਵਾਇਰਸ ਦੇ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਅਤੇ 31 ਮੌਤਾਂ ਦੀ ਖਬਰ ਮਿਲੀ ਹੈ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 1,39,985 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 2,228 ਹੋ ਗਈ ਹੈ, ਜਦਕਿ ਕੱਲ 2,160 ਲੋਕ ਰਿਕਵਰ ਹੋਏ ਹਨ। ਗੋਆ ਵਿੱਚ ਰਿਕਵਰਡ ਮਰੀਜ਼ਾਂ ਦੀ ਕੁੱਲ ਗਿਣਤੀ ਹੁਣ 1,14,793 ਹੈ ਜਦੋਂ ਕਿ ਐਕਟਿਵ ਮਾਮਲਿਆਂ ਦੀ ਗਿਣਤੀ 22,964 ਹੈ।

  • ਅਸਾਮ: ਰਾਜ ਵਿੱਚ ਕੋਵੀਡ-19 ਦੇ ਕੇਸਾਂ ਦੀ ਐਕਟਿਵ ਦਰ ਬੁੱਧਵਾਰ ਨੂੰ ਹੋਰ ਘਟੀ ਹੈ, ਪਰ ਬੁੱਧਵਾਰ ਨੂੰ ਹੋਈਆਂ 89 ਨਵੀਆਂ ਮੌਤਾਂ ਨਾਲ ਮੌਤਾਂ ਚਿੰਤਾ ਦਾ ਬਣੀਆਂ ਹੋਈਆਂ ਹਨ। ਬੁੱਧਵਾਰ ਨੂੰ ਰਾਜ ਭਰ ਵਿੱਚ ਕਰਵਾਏ ਗਏ 1,02,040 ਟੈਸਟਾਂ ਵਿੱਚੋਂ ਕੁੱਲ ਮਿਲਾ ਕੇ 6,143 ਨਵੇਂ ਕੇਸ ਪਾਏ ਗਏ ਹਨ। ਐਕਟਿਵ ਦਰ ਬੁੱਧਵਾਰ ਨੂੰ 6.47 ’ਤੇ ਆ ਗਈ ਹੈ। ਰਾਜ ਵਿੱਚ ਆਕਸੀਜਨ ਦੇ ਉਤਪਾਦਨ ਨੂੰ ਵਧਾਉਣ ਲਈ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਜੇ ਕੋਈ ਖਰਾਬ ਆਕਸੀਜਨ ਪਲਾਂਟ ਮੁੜ ਸੁਰਜੀਤ ਹੁੰਦਾ ਹੈ, ਜਾਂ ਕੋਈ ਨਵਾਂ ਆਕਸੀਜਨ ਪਲਾਂਟ ਸਥਾਪਿਤ ਕੀਤਾ ਜਾਂਦਾ ਹੈ ਜਾਂ ਮੌਜੂਦਾ ਪਲਾਂਟ ਦੁਆਰਾ ਕੋਈ ਵਾਧੂ ਇਕਾਈ ਸਥਾਪਿਤ ਕੀਤੀ ਜਾਂਦੀ ਹੈ ਤਾਂ ਰਾਜ ਸਰਕਾਰ ਉਸਨੂੰ ਬਿਜਲੀ ਮੁਫ਼ਤ ਵਿੱਚ ਦੇਵੇਗੀ।

  • ਮਣੀਪੁਰ: ਪਿਛਲੇ 24 ਘੰਟਿਆਂ ਦੌਰਾਨ 582 ਨਵੇਂ ਕੇਸ ਆਉਣ ਨਾਲ ਹਾਲਾਂਕਿ ਤਾਜ਼ਾ ਕੇਸਾਂ ਦੀ ਗਿਣਤੀ ਵਿੱਚ ਥੋੜ੍ਹੀ ਜਿਹੀ ਗਿਰਾਵਟ ਆਈ ਹੈ, ਪਰ ਕੋਵਿਡ-19 ਦੀ ਦੂਜੀ ਲਹਿਰ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਰਿਕਾਰਡ ਤੋੜ 23 ਮੌਤਾਂ ਹੋਈਆਂ ਹਨ। ਸਾਇਨਾ ਇੰਸਟੀਟੀਊਟ ਆਫ਼ ਮੈਡੀਕਲ ਸਾਇੰਸਜ਼ (ਸਿਮਸ), ਪੋਰੋਮਪਤ ਲੋੜਵੰਦ ਮਰੀਜ਼ਾਂ ਲਈ ਆਕਸੀਜਨ ਦੇ ਨਾਲ-ਨਾਲ ਮੁਫ਼ਤ ਐਂਬੂਲੈਂਸ ਸੇਵਾ ਪ੍ਰਦਾਨ ਕਰ ਰਹੀ ਹੈ। ਚੁਰਾਚੰਦਪੁਰ ਅਤੇ ਥੌਬਲ ਜ਼ਿਲ੍ਹੇ ਵਿਖੇ ਆਕਸੀਜਨ ਪਲਾਂਟ ਲਗਾਉਣ ਦੇ ਉਪਕਰਣ ਅਤੇ 10 ਆਕਸੀਜਨ ਕੰਸਨਟ੍ਰੇਟਰ ਬੁੱਧਵਾਰ ਨੂੰ ਹਵਾਈ ਜਹਾਜ਼ ਦੁਆਰਾ ਇੰਫਾਲ ਪਹੁੰਚ ਗਏ ਹਨ।

  • ਮੇਘਾਲਿਆ: ਬੁੱਧਵਾਰ ਨੂੰ ਮੇਘਾਲਿਆ ਵਿੱਚ ਹੁਣ ਤੱਕ ਦੀਆਂ ਇੱਕ ਦਿਨ ਵਿੱਚ ਸਭ ਤੋਂ ਵੱਧ 24 ਮੌਤਾਂ ਦੇਖਣ ਨੂੰ ਮਿਲੀਆਂ, ਜਦੋਂ ਕਿ ਮੌਤਾਂ ਦੀ ਕੁੱਲ ਗਿਣਤੀ 379 ਤੱਕ ਪਹੁੰਚ ਗਈ ਹੈ। ਰਾਜ ਵਿੱਚ 872 ਹੋਰ ਨਵੇਂ ਕੇਸ ਆਏ ਹਨ, ਜਿਸ ਨਾਲ ਰਾਜ ਵਿੱਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ 5,789 ਹੋ ਗਈ ਹੈ। ਰਾਜ ਵਿੱਚ ਇੱਕ ਲੱਖ ਖੁਰਾਕਾਂ ਹਨ ਜੋ ਲਗਭਗ 10 ਦਿਨਾਂ ਤੱਕ ਚਲਣਗੀਆਂ। ਬੁੱਧਵਾਰ ਤੱਕ, ਸਰਕਾਰ ਨੇ 3,45,007 ਵਿਅਕਤੀਆਂ ਨੂੰ ਪਹਿਲੀ ਖੁਰਾਕ ਦੇ ਟੀਕੇ ਲਗਾਏ ਹਨ, ਜਦੋਂਕਿ ਉਨ੍ਹਾਂ ਵਿੱਚੋਂ 74,119 ਲੋਕਾਂ ਨੂੰ ਦੂਜੀ ਖੁਰਾਕ ਮਿਲੀ ਹੈ। 18-44 ਉਮਰ ਸਮੂਹ ਦੇ 13,761 ਨਾਗਰਿਕਾਂ ਨੂੰ ਵੀ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ। ਅੱਜ ਤੱਕ ਦਿੱਤੀਆਂ ਗਈਆਂ ਕੁੱਲ ਖੁਰਾਕਾਂ ਦੀ ਗਿਣਤੀ 4,19,126 ਹੈ।

  • ਸਿੱਕਿਮ: ਰਾਜ ਵਿੱਚ 266 ਨਵੇਂ ਕੋਵਿਡ ਮਾਮਲੇ ਆਏ ਅਤੇ 222 ਮਰੀਜ਼ ਰਿਕਵਰ ਹੋਏ ਹਨ। ਰਾਜ ਵਿੱਚ ਐਕਟਿਵ ਕੋਵਿਡ ਕੇਸਾਂ ਦੀ ਗਿਣਤੀ 3,092 ਹੈ। ਸਿੱਕਿਮ ਵਿੱਚ ਪਿਛਲੇ 10 ਦਿਨਾਂ ਵਿੱਚ ਹੁਣ ਤੱਕ 47 ਵਿਅਕਤੀਆਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ।

  • ਤ੍ਰਿਪੁਰਾ: ਤ੍ਰਿਪੁਰਾ ਵਿੱਚ 8.63 ਪਾਜ਼ਿਟਿਵ ਦਰ ਨਾਲ ਕੋਵਿਡ ਦੇ 879 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸੇ ਸਮੇਂ 316 ਵਿਅਕਤੀ ਰਿਕਵਰ ਹੋਏ ਹਨ ਅਤੇ 3 ਮੌਤਾਂ ਹੋਈਆਂ ਹਨ। ਇਸੇ ਸਮੇਂ ਕੁੱਲ 10,185 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਇਸ ਦੌਰਾਨ ਤ੍ਰਿਪੁਰਾ ਸਰਕਾਰ ਨੇ ਰਾਜ ਵਿੱਚ ਕੋਵਿਡ-19 ਦੀ ਸਥਿਤੀ ਨੂੰ ਕੰਟਰੋਲ ਕਰਨ ਲਈ ਇੱਕ ‘ਕੋਰੋਨਾ ਸੰਕਟ ਪ੍ਰਬੰਧਨ ਗਰੁੱਪ’ ਦਾ ਗਠਨ ਕੀਤਾ ਹੈ, ਜਿਸ ਦੀ ਰਾਜ ਪੱਧਰੀ ਕਮੇਟੀ ਦੀ ਪ੍ਰਧਾਨਗੀ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਕਰਨਗੇ।

  • ਨਾਗਾਲੈਂਡ: ਬੁੱਧਵਾਰ ਨੂੰ ਨਾਗਾਲੈਂਡ ਵਿੱਚ 244 ਨਵੇਂ ਕੋਵਿਡ ਮਾਮਲੇ ਆਏ ਅਤੇ 6 ਮੌਤਾਂ ਹੋਈਆਂ ਹਨ। ਐਕਟਿਵ ਕੇਸ 4425 ਹਨ ਜਦੋਂ ਕਿ ਕੁੱਲ ਕੇਸਾਂ ਦੀ ਗਿਣਤੀ 18,714 ਹੈ। ਨਾਗਾਲੈਂਡ ਵਿੱਚ ਕੁੱਲ ਲੌਕਡਾਊਨ ਨੂੰ 31 ਮਈ ਤੱਕ ਹੋਰ 10 ਦਿਨਾਂ ਲਈ ਵਧਾਇਆ ਗਿਆ ਹੈ। ਸਕੂਲ 24 ਮਈ ਤੋਂ ਆਨਲਾਈਨ ਕਲਾਸਾਂ ਦੁਬਾਰਾ ਸ਼ੁਰੂ ਕਰਨਗੇ। ਆਕਸੀਜਨ ਸਿਲੰਡਰ ਡਿੱਪੂ ਨੂੰ ਕੁਸ਼ਲ ਵਿਤਰਣ ਲਈ ਅਤੇ ਆਕਸੀਜਨ ਸਿਲੰਡਰਾਂ ਲਈ ਬਦਲੇ ਸਮੇਂ ਨੂੰ ਘੱਟ ਤੋਂ ਘੱਟ ਕਰਨ ਲਈ ਚੁਮੁਕਿਦਿਮਾ ਪੁਲਿਸ ਕੰਪਲੈਕਸ ਵਿਖੇ ਸਥਾਪਿਤ ਕੀਤਾ ਜਾਵੇਗਾ। ਦੀਮਾਪੁਰ ਨੇ ਕੋਵਿਡ ਦੇ ਮਰੀਜ਼ਾਂ ਲਈ ਹੋਰ 296 ਬਿਸਤਰੇ ਲਗਾਏ ਹਨ, ਜਦੋਂ ਕਿ 100 ਤੋਂ ਵੱਧ ਹੋਰ ਬਿਸਤਰੇ ਲਗਾਉਣ ਦੀ ਪੇਸ਼ਕਸ਼ ਕੀਤੀ ਹੈ।

  • ਕੇਰਲ: 21 ਮੈਂਬਰੀ ਪਿਨਾਰਈ ਵਿਜਯਨ ਮੰਤਰੀ ਮੰਡਲ ਦੀ ਸਹੁੰ ਚੁੱਕੀ ਗਈ ਹੈ – ਇਹ ਸਭ ਦੁਪਹਿਰ ਤੋਂ ਬਾਅਦ ਕੋਵਿਡ ਪ੍ਰੋਟੋਕੋਲਾਂ ਦੀ ਸਖਤੀ ਨਾਲ ਪਾਲਣਾ ਕਰਕੇ ਰਾਜ ਦੀ ਰਾਜਧਾਨੀ ਵਿੱਚ ਇੱਕ ਸਮਾਗਮ ਵਿੱਚ ਕੀਤਾ ਗਿਆ ਹੈ। ਅੱਜ ਸ਼ਾਮ ਨੂੰ ਹੋਣ ਵਾਲੀ ਕੈਬਨਿਟ ਦੀ ਪਹਿਲੀ ਬੈਠਕ ਵਿੱਚ ਕੋਵਿਡ ਪ੍ਰਬੰਧਨ ਉੱਤੇ ਵੱਡੇ ਫੈਸਲੇ ਲੈਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਦੌਰਾਨ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਕੇਰਲ ਵਿੱਚ ਕੋਵਿਡ ਦੇ ਬਹੁਤ ਜ਼ਿਆਦਾ ਪ੍ਰਸਾਰਣਯੋਗ ਰੂਪ ਸਾਹਮਣੇ ਆਏ ਹਨ। ਰਾਜ ਵਿੱਚ ਕੋਵਿਡ-19 ਦੇ 32,762 ਮਾਮਲੇ ਸਾਹਮਣੇ ਆਏ ਅਤੇ ਕੱਲ੍ਹ ਰੋਜ਼ਾਨਾ ਮੌਤਾਂ ਦੀ ਗਿਣਤੀ 100 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਟੀਪੀਆਰ 23.31% ’ਤੇ ਰਿਹਾ। ਬਲੈਕ ਫੰਗਸ ਦੀ ਪੁਸ਼ਟੀ ਪੰਜ ਜ਼ਿਲ੍ਹਿਆਂ ਦੇ 13 ਮਰੀਜ਼ਾਂ ਵਿੱਚ ਕੀਤੀ ਗਈ ਹੈ। ਰਾਜ ਵਿੱਚ ਹੁਣ ਤੱਕ ਕੁੱਲ 85,96,696 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿੱਚੋਂ 65,77,163 ਲੋਕਾਂ ਨੂੰ ਪਹਿਲੀ ਖੁਰਾਕ ਅਤੇ 20,19,533 ਨੂੰ ਦੂਜੀ ਖੁਰਾਕ ਪ੍ਰਾਪਤ ਹੋਈ ਹੈ। ਇਸ ਸਮੇਂ ਦੌਰਾਨ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕੇ ਦਾ ਭੰਡਾਰ 50,000 ਖੁਰਾਕਾਂ ਤੋਂ ਘੱਟ ਗਿਆ ਹੈ, ਜੋ ਸਿਹਤ ਵਿਭਾਗ ਨੂੰ ਟੀਕਾਕਰਣ ਨੂੰ ਹੌਲੀ ਕਰਨ ਲਈ ਮਜਬੂਰ ਕਰ ਰਿਹਾ ਹੈ।

  • ਤਮਿਲ ਨਾਡੂ: ਤਮਿਲ ਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਵੀਰਵਾਰ ਨੂੰ ਤਿਰੂਪੁਰ ਵਿੱਚ ਇੱਕ ਸਮਾਗਮ ਵਿੱਚ 18 ਤੋਂ 4 ਸਾਲ ਦੀ ਉਮਰ ਵਰਗ ਦੇ ਵਿਅਕਤੀਆਂ ਲਈ ਕੋਵਿਡ-19 ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਅੱਜ ਸਲੇਮ ਸਟੀਲ ਪਲਾਂਟ ਵਿਖੇ 500 ਆਕਸੀਜਨ ਬਿਸਤਰੇ ਵਾਲੇ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਵੀ ਕੀਤਾ। ਸਟਾਲਿਨ ਅੱਜਕੱਲ ਸਲੈਮ, ਤਿਰੂਪੁਰ, ਕੋਇੰਬਟੂਰ, ਮਦੁਰਾਈ ਅਤੇ ਤਿਰੂਚੀ ਦਾ ਦੌਰਾ ਕਰ ਰਹੇ ਹਨ ਅਤੇ ਅੱਜ ਤੋਂ ਦੋ ਦਿਨਾਂ ਤੱਕ ਸਰਕਾਰ ਦੇ ਕੋਵਿਡ ਨਾਲ ਸਬੰਧਿਤ ਕੰਮਾਂ ਦਾ ਜਾਇਜ਼ਾ ਲੈਣਗੇ। ਕੇਂਦਰੀ ਪ੍ਰਦੇਸ਼ ਸ਼ਾਸਿਤ ਪ੍ਰਦੇਸ਼ ਪੁਦੂਚੇਰੀ ਵਿੱਚ 18-44 ਉਮਰ ਸਮੂਹ ਲਈ 20 ਮਈ ਤੋਂ ਕੋਵਿਡ-19 ਟੀਕਾਕਰਣ ਸ਼ੁਰੂ ਹੋਣਗੇ। ਪਿਛਲੇ 24 ਘੰਟਿਆਂ ਦੌਰਾਨ ਪੁਦੂਚੇਰੀ ਵਿੱਚ ਕੋਵਿਡ ਦੇ 1759 ਨਵੇਂ ਕੇਸ ਆਏ ਅਤੇ 29 ਮੌਤਾਂ ਹੋਈਆਂ ਹਨ। ਸਾਰੇ ਰਾਜਾਂ ਨਾਲੋਂ ਕੋਵਿਡ ਦੇ ਸਭ ਤੋਂ ਵੱਧ ਕੇਸ ਤਮਿਲ ਨਾਡੂ ਤੋਂ ਸਾਹਮਣੇ ਆ ਰਹੇ ਹਨ, ਬੁੱਧਵਾਰ ਨੂੰ ਰਾਜ ਵਿੱਚ 34,875 ਨਵੇਂ ਕੇਸ ਆਏ ਅਤੇ 303 ਮੌਤਾਂ ਹੋਈਆਂ ਹਨ। ਰਾਜ ਵਿੱਚ ਐਕਟਿਵ ਕੇਸ 2.07 ਲੱਖ ਹਨ। ਹੁਣ ਤੱਕ ਰਾਜ ਭਰ ਵਿੱਚ 70,82,380 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 51,52,220 ਲੋਕਾਂ ਨੂੰ ਪਹਿਲੀ ਖੁਰਾਕ ਅਤੇ 19,30,160 ਲੋਕਾਂ ਨੂੰ ਦੂਜੀ ਖੁਰਾਕ ਮਿਲੀ ਹੈ।

  • ਕਰਨਾਟਕ: 19-05-2021 ਲਈ ਜਾਰੀ ਕੀਤੇ ਗਏ ਰਾਜ ਸਰਕਾਰ ਦੇ ਬੁਲੇਟਿਨ ਦੇ ਅਨੁਸਾਰ, ਨਵੇਂ ਕੇਸ ਆਏ: 34,281; ਕੁੱਲ ਐਕਟਿਵ ਮਾਮਲੇ: 5,58,890; ਨਵੀਆਂ ਕੋਵਿਡ ਮੌਤਾਂ: 468; ਕੁੱਲ ਕੋਵਿਡ ਮੌਤਾਂ: 23,306। ਰਾਜ ਵਿੱਚ ਕੱਲ ਲਗਭਗ 66,305 ਟੀਕੇ ਲਗਾਏ ਗਏ ਸਨ ਅਤੇ ਹੁਣ ਤੱਕ ਕੁੱਲ 1,14,28,711 ਲੋਕਾਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ। ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਬੁੱਧਵਾਰ ਨੂੰ ਕੋਵਿਡ-19 ਲੌਕਡਾਊਨ ਤੋਂ ਪ੍ਰਭਾਵਤ ਲੋਕਾਂ ਲਈ 1,250 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੀ ਘੋਸ਼ਣਾ ਕੀਤੀ। ਕੇਐੱਸਆਰਟੀਸੀ ਨੇ ਬੁੱਧਵਾਰ ਨੂੰ ‘ਮਰੀਜ਼ ਸੁਰਕਸ਼ਾ ਆਈਸੀਯੂ ਆਨ ਵ੍ਹੀਲਜ਼’ ਦੀ ਸ਼ੁਰੂਆਤ ਕੀਤੀ ਅਤੇ ਚਾਰ ਆਵਾਜਾਈ ਕਾਰਪੋਰੇਸ਼ਨਾਂ ਦੁਆਰਾ ਚਲਾਈਆਂ ਜਾ ਰਹੀਆਂ 12 ਅਜਿਹੀਆਂ ਬੱਸਾਂ ਦੇ ਬੇੜੇ ਵਿੱਚ ਇੱਕ ਹੋਰ ‘ਆਕਸੀਜਨ ਆਨ ਵ੍ਹੀਲਜ਼’ ਸ਼ਾਮਲ ਕੀਤਾ ਹੈ ਤਾਂ ਜੋ ਕੋਵਿਡ-19 ਦੇ ਮਰੀਜ਼ਾਂ ਦੀ ਮਦਦ ਕੀਤੀ ਜਾ ਸਕੇ।

  • ਆਂਧਰ ਪ੍ਰਦੇਸ਼: ਰਾਜ ਵਿੱਚ 1,01,330 ਨਮੂਨਿਆਂ ਦੇ ਟੈਸਟ ਕਰਨ ਤੋਂ ਬਾਅਦ 23,160 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਅਤੇ 106 ਮੌਤਾਂ ਹੋਈਆਂ ਹਨ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 24,819 ਮਰੀਜ਼ਾਂ ਨੂੰ ਛੁੱਟੀ ਮਿਲੀ ਹੈ। ਕੁੱਲ ਕੇਸ: 14,98,532; ਐਕਟਿਵ ਕੇਸ: 2,09,736; ਡਿਸਚਾਰਜ: 12,79,110; ਮੌਤਾਂ: 9686। ਕੱਲ੍ਹ ਤੱਕ ਰਾਜ ਵਿੱਚ ਕੋਵਿਡ ਟੀਕੇ ਦੀਆਂ ਕੁੱਲ 76,60,595 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਸ ਵਿੱਚੋਂ 53,56,609 ਲੋਕਾਂ ਨੂੰ ਪਹਿਲੀ ਖੁਰਾਕ ਅਤੇ 23,03,986 ਲੋਕਾਂ ਨੂੰ ਦੂਜੀ ਖੁਰਾਕ ਮਿਲੀ ਹੈ। ਇਹ ਇੱਕ ਸੰਕੇਤ ਹੈ ਕਿ ਰਾਜ ਇੱਕ ਰਿਕਵਰੀ ਦੇ ਰਾਹ ’ਤੇ ਹੈ, ਪਿਛਲੇ 24 ਘੰਟਿਆਂ ਵਿੱਚ ਰਿਪੋਰਟ ਕੀਤੇ ਨਵੇਂ ਕੇਸਾਂ ਨਾਲੋਂ ਕੋਵਿਡ-19 ਦੇ ਵਧੇਰੇ ਮਰੀਜ਼ਾਂ ਨੂੰ ਠੀਕ ਐਲਾਨਿਆ ਗਿਆ ਸੀ। ਰਾਜ ਵਿੱਚ ਡਾਕਟਰੀ ਬੁਨਿਆਦੀ ਢਾਂਚੇ ਨੂੰ ਵਧਾਉਣ ਦੀ ਕੋਸ਼ਿਸ਼ ਵਿੱਚ, ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਨੇ ਬੁੱਧਵਾਰ ਨੂੰ ਰਾਜ ਦੇ ਚਾਰ ਟੀਚਿੰਗ ਹਸਪਤਾਲਾਂ ਵਿੱਚ ਸੀਟੀ ਸਕੈਨ ਅਤੇ ਐੱਮਆਰਆਈ ਸਹੂਲਤਾਂ ਦਾ ਉਦਘਾਟਨ ਕੀਤਾ। ਮਹਾਮਾਰੀ ਦੁਆਰਾ ਅਨਾਥ ਹੋਏ ਬੱਚਿਆਂ ਦੀ ਸਹਾਇਤਾ ਲਈ, ਸਰਕਾਰ ਨੇ ਅੱਗੇ ਐਲਾਨ ਕੀਤਾ ਹੈ ਕਿ ਉਹ ਅਜਿਹੇ ਬੱਚਿਆਂ ਦੇ ਨਾਮ ’ਤੇ ਹਰੇਕ ਲਈ 10 ਲੱਖ ਰੁਪਏ ਦੀ ਇੱਕ ਨਿਸ਼ਚਤ ਜਮ੍ਹਾਂ ਰਾਸ਼ੀ ਦੇਵੇਗੀ ਅਤੇ ਇਹ ਯੋਜਨਾ ਬਸ਼ਰਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਬੀਪੀਐੱਲ ਪਰਿਵਾਰਾਂ ਨਾਲ ਸਬੰਧਿਤ ਹੈ। ਇਸ ਦੌਰਾਨ, ਪੁਲਿਸ ਨੇ ਚਾਰ ਦਿਨਾਂ ਤੋਂ ਚਲ ਰਹੇ ‘ਅਪ੍ਰੇਸ਼ਨ ਮੁਸਕਾਨ ਕੋਵਿਡ-19 ਫੇਜ਼ - 7 ਦੇ ਪਹਿਲੇ ਦਿਨ ਦੇ ਵਿੱਚ 4,257 ਸਟ੍ਰੀਟ ਬੱਚਿਆਂ ਨੂੰ ਬਚਾਇਆ ਹੈ, ਇਨ੍ਹਾਂ ਵਿੱਚ ਕੋਵਿਡ-19 ਕਾਰਨ ਅਪਾਹਜ ਹੋਏ, ਬਾਲ ਮਜ਼ਦੂਰ, ਭੱਜੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ।

  • ਤੇਲੰਗਾਨਾ: ਮੁੱਖ ਮੰਤਰੀ ਕੇ. ਸੀ. ਆਰ ਨੇ ਕੱਲ੍ਹ ਗਾਂਧੀ ਹਸਪਤਾਲ (ਹੈਦਰਾਬਾਦ) ਦਾ ਦੌਰਾ ਕੀਤਾ ਜੋ ਕਿ ਰਾਜ ਵਿੱਚ ਕੋਵਿਡ-19 ਦੇ ਇਲਾਜ ਲਈ ਨੋਡਲ ਹਸਪਤਾਲ ਹੈ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਰਾਜ ਸਰਕਾਰ ਨੇ ਅਗਲੇ ਛੇ ਮਹੀਨਿਆਂ ਵਿੱਚ ਇੱਕ ਕਰੋੜ ਕੋਵਿਡ ਟੀਕਿਆਂ ਦੀ ਖਰੀਦ ਲਈ ਗਲੋਬਲ ਟੈਂਡਰ ਮੰਗੇ ਹਨ। ਸਟੇਟ ਡਾਇਰੈਕਟਰ ਪਬਲਿਕ ਹੈਲਥ ਨੇ ਰਾਜ ਦੇ ਕੋਵਿਡ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਉਹ ਮਰੀਜ਼ਾਂ ਨੂੰ ਦਾਖਲ ਕਰਨ ਲਈ ਕੋਵਿਡ ਪਾਜ਼ਿਟਿਵ ਰਿਪੋਰਟ ਉੱਤੇ ਜ਼ੋਰ ਨਾ ਦੇਣ। ਇਹ ਆਦੇਸ਼ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਏ ਹਨ। ਛੇ ਟੈਂਕਰਾਂ ਵਾਲੀ 87.85 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਵਾਲੀ ਅੱਠਵੀਂ ਆਕਸੀਜਨ ਐਕਸਪ੍ਰੈੱਸ ਬੀਤੇ ਦਿਨੀਂ ਉੜੀਸਾ ਦੇ ਅੰਗੁਲ ਤੋਂ ਹੈਦਰਾਬਾਦ ਪਹੁੰਚੀ ਹੈ। ਇਸ ਦੌਰਾਨ ਰਾਜ ਵਿੱਚ ਕੱਲ੍ਹ ਕੁੱਲ 3,837 ਨਵੇਂ ਕੋਵਿਡ ਮਾਮਲੇ ਆਏ ਅਤੇ 25 ਮੌਤਾਂ ਹੋਈਆਂ, ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 5,40,603 ਹੈ ਅਤੇ ਮੌਤਾਂ ਦੀ ਗਿਣਤੀ 3037 ਹੋ ਗਈ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 46,946 ਹੈ। ਟੀਕੇ ਦੀ ਘਾਟ ਕਾਰਨ ਕੱਲ੍ਹ ਵੀ ਰਾਜ ਵਿੱਚ ਕੋਵਿਡ ਟੀਕਾਕਰਣ ਮੁਹਿੰਮ ਨਹੀਂ ਹੋ ਸਕੀ।

  • ਪੰਜਾਬ: ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 517954 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 70499 ਹੈ। ਕੁੱਲ ਮੌਤਾਂ ਦੀ ਗਿਣਤੀ 12525 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 834390 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਜੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 241345 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 2617145 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ ਵੱਧ ਉਮਰ ਦੇ 437675 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।

  • ਹਰਿਆਣਾ: ਹੁਣ ਤੱਕ ਪਾਏ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 716507 ਹੈ। ਕੁੱਲ ਐਕਟਿਵ ਕੋਵਿਡ ਕੇਸ 70758 ਹਨ। ਮੌਤਾਂ ਦੀ ਗਿਣਤੀ 7076 ਹੈ। ਹੁਣ ਤੱਕ ਕੁੱਲ 5060519 ਲੋਕਾਂ ਨੂੰ ਟੀਕਾਕਰਣ ਲਗਾਇਆ ਗਿਆ ਹੈ।

  • ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 56927 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 6570 ਹੈ। ਅੱਜ ਤੱਕ ਦੀ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 656 ਹੈ।

  • ਹਿਮਾਚਲ ਪ੍ਰਦੇਸ਼: ਅੱਜ ਤੱਕ ਕੋਵਿਡ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 170074 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 35124 ਹੈ। ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਗਿਣਤੀ 2516 ਹੈ।

 

 

 G:\Surjeet Singh\May 2021\13 May\image006TC2Y.jpg

 

 *****

 

ਐੱਮਵੀ/ਏਪੀ



(Release ID: 1720558) Visitor Counter : 126


Read this release in: English , Hindi , Marathi