ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਵਰਚੁਅਲ ਮੋਡ ਰਾਹੀਂ ਕੰਪੀਟੀਸ਼ਨ ਕਮਿਸ਼ਨ ਦਾ 12 ਵਾਂ ਸਥਾਪਨਾ ਦਿਵਸ ਯਾਦਗਾਰੀ ਢੰਗ ਨਾਲ ਮਨਾਇਆ
Posted On:
20 MAY 2021 6:07PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਲਾ ਸੀਤਾਰਮਣ ਨੇ ਅੱਜ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀ ਸੀ ਆਈ) ਦੇ 12ਵੇਂ ਸਲਾਨਾ ਦਿਵਸ ਨੂੰ ਵਰਚੂਅਲ ਮਾਧਿਅਮ ਰਾਹੀਂ ਯਾਦਗਾਰੀ ਢੰਗ ਨਾਲ ਮਨਾਇਆ । ਸੀ ਸੀ ਆਈ ਦੀ ਸਥਾਪਨਾ 20 ਮਈ 2009 ਨੂੰ ਕੰਪੀਟੀਸ਼ਨ ਐਕਟ 2002 ਦੇ ਤਹਿਤ ਕੀਤੀ ਗਈ ਸੀ । ਜਦੋਂ ਮੁਕਾਬਲਾ ਵਿਰੋਧੀ ਆਚਰਣ ਸੰਬੰਧੀ ਠੋਸ ਪ੍ਰਬੰਧ ਲਾਗੂ ਹੋਏ ਸਨ ।
ਸੱਦੇ ਗਏ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਤੇਜ਼ੀ ਨਾਲ ਬਦਲ ਰਹੇ ਵਿਸ਼ਵ ਤੇ ਭਾਰਤੀ ਅਰਥਚਾਰੇ ਲਈ ਇੱਕ ਬਜ਼ਾਰ ਦੋਸਤਾਨਾ ਅਤੇ ਅਗਾਂਹਵਧੂ ਪਹੁੰਚ ਵਾਲੀ ਨਿਗਰਾਨੀ ਨੂੰ ਉਜਾਗਰ ਕੀਤਾ । ਸ਼੍ਰੀਮਤੀ ਸੀਤਾਰਮਣ ਨੇ ਸੀ ਸੀ ਆਈ ਵੱਲੋਂ ਇੱਕ ਭਰੋਸਾ ਅਧਾਰਿਤ ਪ੍ਰਣਾਲੀ ਨੂੰ ਸਥਾਪਿਤ ਕਰਨ ਲਈ ਸੀ ਸੀ ਆਈ ਦੀ ਸ਼ਲਾਘਾ ਕੀਤੀ । ਉਹਨਾਂ ਕਿਹਾ ਕਿ ਇਹ ਭਾਰਤ ਵਰਗੇ ਅਰਥਚਾਰਿਆਂ ਲਈ ਮਹੱਤਵਪੂਰਨ ਹੈ, ਜੋ ਅਜੇ ਵੀ ਇੱਕ ਅਜ਼ਾਦ ਬਜ਼ਾਰ ਅਰਥਚਾਰੇ ਵਿੱਚ ਤਬਦੀਲ ਹੋ ਰਿਹਾ ਹੈ ।
ਉੱਦਮੀਆਂ ਵੱਲੋਂ ਮਹਾਮਾਰੀ ਤੋਂ ਬਾਅਦ ਮੁੜ ਸੁਰਜੀਤੀ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਵਿੱਤ ਮੰਤਰੀ ਨੇ ਸੀ ਸੀ ਆਈ ਨੂੰ ਤੁਰੰਤ ਕਿਰਿਆਸ਼ੀਲ ਹੋ ਕੇ ਉਦਯੋਗਾਂ ਨਾਲ ਜੁੜੇ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਹਨਾਂ ਦੇ ਜਾਇਜ਼ ਦਾਅਵਿਆਂ ਨੂੰ ਧੀਰਜ ਨਾਲ ਸੁਣਿਆ ਜਾਵੇ ਅਤੇ ਇਸ ਨੂੰ ਯਕੀਨੀ ਬਣਾਇਆ ਜਾਵੇ ਕਿ ਉਹ ਜਾਣਬੁੱਝ ਕੇ ਜਾਂ ਅਣਜਾਣੇ ਵਿੱਚ ਜਾਂ ਗਲਤੀ ਨਾਲ ਬਜ਼ਾਰ ਪ੍ਰਕਿਰਿਆ ਨੂੰ ਕਮਜ਼ੋਰ ਤਾਂ ਨਹੀਂ ਕੀਤਾ ਜਾ ਰਿਹਾ । ਅਰਥਚਾਰੇ ਅਤੇ ਨਵੇਂ ਜ਼ਮਾਨੇ ਦੇ ਭਾਰਤ ਦੇ ਲਗਾਤਾਰ ਵਧ ਰਹੇ ਰੁਪਾਂਤਰਣ ਦੇ ਮੱਦੇਨਜ਼ਰ ਵਿੱਤ ਮੰਤਰੀ ਨੇ ਕਮਿਸ਼ਨ ਨੂੰ ਅਪੀਲ ਕੀਤੀ ਕਿ ਅਰਥ ਵਿਵਸਥਾ ਦੇ ਵਧਣ ਫੁੱਲਣ ਲਈ ਲੋੜੀਂਦੀ ਗਤੀ , ਪੈਮਾਨਾ ਅਤੇ ਦੂਰਦਰਸ਼ੀ ਨਜ਼ਰੀਏ ਨਾਲ ਵਿਕਾਸ ਅਤੇ ਬਜ਼ਾਰ ਦੇ ਸਹੀ ਅਭਿਆਸਾਂ ਨੂੰ ਪ੍ਰਫੁੱਲਤ ਕਰਨ ਲਈ ਕੰਮ ਕਰਨ ।
ਇਸ ਸਮਾਰੋਹ ਦੇ ਉਦਘਾਟਨੀ ਸੈਸ਼ਨ ਵਿੱਚ ਨਿਆਪਾਲਿਕਾ , ਨੌਕਰਸ਼ਾਹੀ , ਰੈਗੂਲੇਟਰੀ ਅਥਾਰਟੀਜ਼ , ਚੈਂਬਰਸ ਆਫ ਕਾਮਰਸ , ਉਦਯੋਗਿਕ ਆਗੂ , ਵਿਦਿਆ ਮਾਹਿਰ ਅਤੇ ਹੋਰ ਮਾਹਿਰਾਂ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਜਿਵੇਂ ਜਿਵੇਂ ਸੀ ਸੀ ਆਈ ਇੱਕ ਵਧੇਰੇ ਮਜ਼ਬੂਤ ਭੂਮਿਕਾ ਨਿਭਾਉਣ ਵਾਲੀ ਸੰਸਥਾ ਦੇ ਰੂਪ ਵਿੱਚ ਅੱਗੇ ਵਧਦੀ ਹੈ , ਉਸ ਨੂੰ ਕਾਨੂੰਨੀ ਰੂਪ ਨਾਲ ਅਤੇ ਕਾਰਜ ਪ੍ਰਣਾਲੀ ਦੇ ਅਧਾਰ ਤੇ ਸੁਤੰਤਰ ਬਜ਼ਾਰ ਨੂੰ ਵਧਣ ਫੁੱਲਣ ਵਿੱਚ ਮਦਦ ਕਰਨ ਵਾਲਾ ਤੇ ਬਜ਼ਾਰ ਦੇ ਅਨੁਕੂਲ ਰੈਗੂਲੇਟਰ ਬਣਨਾ ਹੋਵੇਗਾ ।
ਇਸ ਮੌਕੇ ਸ਼੍ਰੀਮਤੀ ਸੀਤਾਰਮਣ ਨੇ ਸੀ ਸੀ ਆਈ ਜਨਰਲ ਆਨ ਕੰਪੀਟੀਸ਼ਨ ਲਾਅ ਐਂਡ ਪਾਲਿਸੀ ਜਾਰੀ ਕੀਤੀ ਅਤੇ ਸੀ ਸੀ ਆਈ ਦੀ ਪ੍ਰਤੀਯੋਗਤਾ ਐਡਵੋਕੇਸੀ ਕਿਤਾਬਚੇ ਦਾ ਬੰਗਾਲੀ , ਮਰਾਠੀ ਤੇ ਤਾਮਿਲ ਭਾਸ਼ਾਵਾਂ ਵਿੱਚ ਅਨੁਵਾਦ ਜਾਰੀ ਕੀਤਾ ।
ਸਨਮਾਨਿਤ ਹਾਜ਼ਰ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਵਿੱਤ ਤੇ ਕਾਰਪੋਰੇਟ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਉਹ ਬਦਲੇ ਹੋਏ ਬਜ਼ਾਰ ਦੀ ਗਤੀਸ਼ੀਲਤਾ ਦੇ ਹੁੰਗਾਰੇ ਵਜੋਂ ਅਗਾਂਹਵਧੂ ਨਜ਼ਰ ਆਉਣ । ਅਨੁਰਾਗ ਸਿੰਘ ਠਾਕੁਰ ਨੇ ਨੋਟੀਫਿਕੇਸ਼ਨ ਦੇ ਸਮੇਂ ਧਿਰਾਂ ਦਰਮਿਆਨ ਮੁਕਾਬਲਾ ਨਾ ਕਰਨ ਵਾਲੇ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਅਤੇ ਰਲੇਵਿਆਂ ਵਿੱਚ ਕੀਤੀਆਂ ਸੋਧਾਂ ਦੀ ਪ੍ਰਸ਼ੰਸਾ ਕੀਤੀ । ਉਹਨਾਂ ਨੇ ਆਪਣੇ ਭਾਸ਼ਨ ਨੂੰ ਖ਼ਤਮ ਕਰਦਿਆਂ ਆਸ ਪ੍ਰਗਟ ਕੀਤੀ ਕਿ ਅੱਗੇ ਵੱਧਦਿਆਂ ਸੀ ਸੀ ਆਈ ਮਾਰਕੀਟ ਦੀਆਂ ਕਮੀਆਂ ਨੂੰ ਸਰਗਰਮੀ ਨਾਲ ਲੱਭਣ ਲਈ ਵਧੇਰੇ ਸਮਾਂ ਅਤੇ ਸਰੋਤਾਂ ਦੀ ਵਰਤੋਂ ਕਰੇਗੀ ।
ਯਾਦਗਾਰੀ ਦਿਵਸ ਤੇ ਵਿਸ਼ੇਸ਼ ਸੰਬੋਧਨ ਕਰਦਿਆਂ ਸਕੱਤਰ ਕਾਰਪੋਰੇਟ ਮਾਮਲੇ ਸ਼੍ਰੀ ਰਾਜੇਸ਼ ਵਰਮਾ ਨੇ ਕਿਹਾ ਕਿ ਸੀ ਸੀ ਆਈ ਨੇ ਬਜ਼ਾਰਾਂ ਵਿੱਚ ਮੁਕਾਬਲਾਬਾਜ਼ੀ ਦੇ ਸੱਭਿਆਚਾਰ ਨੂੰ ਬਣਾਉਣ ਲਈ ਜ਼ੋਰਦਾਰ ਉਪਰਾਲੇ ਕੀਤੇ ਹਨ ਅਤੇ ਜਨਤਕ ਖਰੀਦ ਦੇ ਖੇਤਰ ਵਿੱਚ ਸੀ ਸੀ ਆਈ ਨੂੰ ਵਕਾਲਤੀ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ । ਸ਼੍ਰੀ ਵਰਮਾ ਨੇ ਮੁਕਾਬਲੇ ਵਾਲੀ ਪੱਖੀ ਨੀਤੀ ਵਾਲੇ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਅਤੇ ਪ੍ਰਭਾਵਸ਼ਾਲੀ ਮੁਕਾਬਲੇ ਦੀ ਵਕਾਲਤ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ।
ਉਦਘਾਟਨੀ ਸੈਸ਼ਨ ਵਿੱਚ ਆਪਣੇ ਸਮਾਪਤੀ ਭਾਸ਼ਨ ਦੌਰਾਨ ਸੀ ਸੀ ਆਈ ਦੇ ਚੇਅਰਪਰਸਨ ਸ਼੍ਰੀ ਅਸ਼ੋਕ ਕੁਮਾਰ ਗੁਪਤਾ ਨੇ ਬਜ਼ਾਰਾਂ ਨੂੰ ਨਿਯਮਤ ਕਰਨ ਵਿੱਚ ਸੀ ਸੀ ਆਈ ਦੀ ਭੂਮਿਕਾ ਅਤੇ ਪਹੁੰਚ ਬਾਰੇ ਦੱਸਿਆ । ਸ਼੍ਰੀ ਗੁਪਤਾ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦੀਆਂ ਕਾਰਵਾਈਆਂ ਤੇ ਦਖਲਅੰਦਾਜ਼ੀ ਦੇ ਮੁੱਖ ਨੁਕਤੇ ਮਾਰਕੀਟ ਵਿੱਚ ਸੁਧਾਰ ਲਿਆਉਣਾ ਹੈ ਤਾਂ ਜੋ ਕਾਰੋਬਾਰ ਗੁਣਾ ਦਾ ਮੁਕਾਬਲਾ ਕਰ ਸਕਣ ਅਤੇ ਸਭ ਤੋਂ ਮਹੱਤਵਪੂਰਨ ਇਹ ਸੁਨਿਸ਼ਚਿਤ ਕਰਨਾ ਹੈ ਕਿ ਉਪਭੋਗਤਾ ਲਾਹੇਵੰਦ ਮਾਰਕੀਟ ਦੇ ਨਤੀਜਿਆਂ ਤੋਂ ਲਾਭ ਉਠਾ ਸਕਣ । ਸ਼੍ਰੀ ਗੁਪਤਾ ਨੇ ਕੋਵਿਡ ਮਹਾਮਾਰੀ ਦੌਰਾਨ ਕਮਿਸ਼ਨ ਦੀਆਂ ਪਹਿਲਕਦਮੀਆਂ ਬਾਰੇ ਵੀ ਗੱਲ ਕੀਤੀ । ਉਹਨਾਂ ਦੱਸਿਆ ਕਿ ਕਮਿਸ਼ਨ ਨੇ ਸਰੀਰਿਕ ਤੌਰ ਤੇ ਦਾਇਰ ਕਰਨ ਵਾਲੀਆਂ ਥਾਵਾਂ ਨੂੰ ਈ-ਫਾਈਲਿੰਗ ਵਿੱਚ ਤਬਦੀਲ ਕੀਤਾ ਹੈ , ਵਰਚੂਅਲ ਸੁਣਵਾਈਆਂ ਕੀਤੀਆਂ ਅਤੇ ਕਿਰਿਆਸ਼ੀਲ ਹੋ ਕੇ ਇੱਕ ਕਾਰੋਬਾਰ ਸਲਾਹ ਜਾਰੀ ਕੀਤੀ । ਜਿਸ ਨੇ ਵਪਾਰੀਆਂ ਨੂੰ ਨਿਰੰਤਰ ਸਪਲਾਈ ਅਤੇ ਉਤਪਾਦਾਂ ਦੀ ਨਿਰਪੱਖ ਵੰਡ ਨੂੰ ਯਕੀਨੀ ਬਣਾਉਣ ਲਈ ਕੁਝ ਗਤੀਵਿਧੀਆਂ ਦਾ ਤਾਲਮੇਲ ਕਰਨ ਦੀ ਜ਼ਰੂਰਤ ਨੂੰ ਮਾਨਤਾ ਦਿੱਤੀ ।
*************************
ਆਰ ਐੱਮ/ਐੱਮ ਵੀ/ਕੇ ਐੱਮ ਐੱਨ
(Release ID: 1720536)
Visitor Counter : 244