ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 ਲਾਗ ਦੀ ਲੜੀ ਤੋੜਨਾ — ਨਾਂਦੇੜ ਜ਼ਿਲੇ ਦਾ ਪਿੰਡ ਭੋਸੀ ਇਸ ਲਈ ਰਸਤਾ ਦਿਖਾਉਂਦਾ ਹੈ

Posted On: 20 MAY 2021 1:11PM by PIB Chandigarh

ਕੋਵਿਡ 19 ਮਹਾਮਾਰੀ, ਜੋ ਪੇਂਡੂ ਇਲਾਕਿਆਂ ਵਿੱਚ ਫੈਲ ਰਹੀ ਹੈ , ਦੀ ਦੂਜੀ ਲਹਿਰ ਤਾਜ਼ਾ ਚੁਣੌਤੀਆਂ ਸਾਹਮਣੇ ਲਿਆ ਰਹੀ ਹੈ । ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਵੀ ਇਸ ਬਾਰੇ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ,"ਪੇਂਡੂ ਲੋਕਾਂ ਵਿੱਚ ਕੋਵਿਡ 19 ਬਾਰੇ ਜਾਗਰੂਕਤਾ ਲਿਆਉਣਾ ਅਤੇ ਪੰਚਾਇਤੀ ਰਾਜ ਸੰਸਥਾਵਾਂ ਦਾ ਸਹਿਯੋਗ ਵੀ ਬਰਾਬਰ ਦਾ ਮਹੱਤਵ ਰੱਖਦੇ ਹਨ"।
ਪੇਂਡੂ ਖੇਤਰ ਵਿੱਚ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਟੈਸਟਿੰਗ ਸਹੂਲਤਾਂ ਸਿਹਤ ਬੁਨਿਆਦੀ ਢਾਂਚੇ ਦੀ ਕਮੀ ਕਰਕੇ ਪਿੰਡਾਂ ਵਿੱਚ ਕੋਵਿਡ 19 ਦੇ ਫੈਲਾਅ ਨੂੰ ਰੋਕਣਾ ਇੱਕ ਗੁੰਝਲਦਾਰ ਪ੍ਰਕਿਰਿਆ ਹੈ , ਪਰ ਨਾਂਦੇੜ ਜਿ਼ਲ੍ਹੇ ਦੀ ਭੋਕਰ ਤਾਲੁਕਾ ਵਿੱਚ 6,000 ਵਸੋਂ ਵਾਲੇ ਪਿੰਡ ਭੋਸੀ ਨੇ ਕੋਵਿਡ 19 ਮਹਾਮਾਰੀ ਖਿਲਾਫ ਲੜਾਈ ਲੜਨ ਲਈ ਏਕਾਂਤਵਾਸ ਦਾ ਰਸਤਾ ਅਪਣਾ ਕੇ ਰਸਤਾ ਦਿਖਾਇਆ ਹੈ ।

 


0

 



2 ਮਹੀਨੇ ਪਹਿਲਾਂ ਇੱਕ ਵਿਆਹ ਸਮਾਗਮ ਤੋਂ ਬਾਅਦ ਪਿੰਡ ਦੀ ਇੱਕ ਲੜਕੀ ਨੂੰ ਕੋਰੋਨਾ ਵਾਇਰਸ ਲਾਗ ਲੱਗ ਗਈ ਸੀ । ਉਸ ਤੋਂ ਅਗਲੇ ਹਫ਼ਤੇ ਕੋਰੋਨਾ ਵਾਇਰਸ ਲਾਗ ਵਾਲੇ 5 ਹੋਰ ਮਰੀਜ਼ ਸਾਹਮਣੇ ਆਏ , ਜਿਸ ਨੇ ਪੂਰੇ ਪਿੰਡ ਵਿੱਚ ਖਲਬਲੀ ਮਚਾ ਦਿੱਤੀ ।
ਇਸ ਮੌਕੇ ਜਿ਼ਲ੍ਹਾ ਪ੍ਰੀਸ਼ਦ ਮੈਂਬਰ ਪ੍ਰਕਾਸ਼ ਦੇਸ਼ਮੁੱਖ ਭੋਸੀਕਰ ਨੇ ਗ੍ਰਾਮ ਪੰਚਾਇਤ ਨਾਲ ਤਾਲਮੇਲ ਕਰਕੇ ਪਿੰਡ ਵਿੱਚ ਇੱਕ ਸਿਹਤ ਕੈਂਪ ਆਯੋਜਿਤ ਕਰਨ ਦੀ ਪਹਿਲਕਦਮੀ ਕੀਤੀ ਅਤੇ ਸਿਹਤ ਵਿਭਾਗ ਨੂੰ ਕੋਵਿਡ ਟੈਸਟ ਕਰਨ ਲਈ ਕਿਹਾ । ਕੀਤੇ ਰੈਪਿਡ ਐਂਟੀਜਨ ਟੈਸਟ ਅਤੇ ਆਰ ਟੀ ਪੀ ਸੀ ਆਰ ਟੈਸਟਾਂ ਨੇ ਦੱਸਿਆ ਕਿ 119 ਲੋਕ ਕੋਵਿਡ 19 ਪੋਜ਼ੀਟਿਵ ਸਨ ।
ਹੋਰਨਾਂ ਵਿੱਚ ਫੈਲ੍ਹਣ ਤੋਂ ਰੋਕਣ ਲਈ ਕੋਵਿਡ 19 ਦੀ ਲੜੀ ਨੂੰ ਤੋੜਨ ਲਈ ਮਰੀਜ਼ਾਂ ਨੂੰ ਅਲੱਗ ਕਰਨ ਦਾ ਫੈਸਲਾ ਕੀਤਾ ਗਿਆ । ਇਸ ਅਨੁਸਾਰ ਸਾਰੇ ਲਾਗ ਵਾਲੇ ਲੋਕਾਂ ਨੂੰ ਸਮਝਾ ਬੁਝਾ ਕੇ ਖੇਤਾਂ ਵਿੱਚ 15 ਤੋਂ 17 ਦਿਨਾਂ ਲਈ ਰਹਿਣ ਲਈ ਕਿਹਾ ਗਿਆ । ਜਿਵੇਂ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਹਲਕੀ ਲਾਗ ਵਾਲੇ ਲੋਕਾਂ ਲਈ ਦੱਸਿਆ ਗਿਆ ਹੈ । ਫਾਰਮ ਮਜ਼ਦੂਰ ਅਤੇ ਹੋਰ ਜਿਹਨਾਂ ਕੋਲ ਫਾਰਮ ਨਹੀਂ ਹਨ , ਨੂੰ ਭੋਸੀਕਰ ਦੇ ਆਪਣੇ ਫਾਰਮ ਤੇ ਬਣੇ ਆਰਜ਼ੀ 40’ x 60’ ਸ਼ੈੱਡ ਵਿੱਚ ਰੱਖਿਆ ਗਿਆ ।
ਆਸ਼ਾਤਾਈ, ਪਿੰਡ ਦੀ ਸਿਹਤ ਵਰਕਰ ਅਤੇ ਆਂਗਣਵਾੜੀ ਸੇਵਿਕਾ ਰੋਜ਼ਾਨਾ ਖੇਤਾਂ ਦਾ ਦੌਰਾ ਕਰਦੀ ਸੀ ਅਤੇ ਮਰੀਜ਼ਾਂ ਨਾਲ ਗੱਲਬਾਤ ਕਰਦੀ ਸੀ ਅਤੇ ਮੌਕੇ ਤੇ ਭੋਜਨ ਅਤੇ ਦਵਾਈਆਂ ਵੀ ਮੁਹੱਈਆ ਕੀਤੀਆਂ ਗਈਆਂ । ਕਰੀਬ ਹਰੇਕ ਨੇ ਸਹਿਯੋਗ ਦਿੱਤਾ । 15 ਤੋਂ 20 ਦਿਨਾਂ ਦੇ ਏਕਾਂਤਵਾਸ ਤੋਂ ਬਾਅਦ ਪਿੰਡ ਨਿਵਾਸੀ ਕੋਰੋਨਾ ਮੁਕਤ ਵਿਅਕਤੀਆਂ ਵਜੋਂ ਕੇਵਲ ਸਿਹਤ ਜਾਂਚ ਤੋਂ ਬਾਅਦ ਘਰੀਂ ਪਰਤੇ ।
ਭੋਸੀਕਰ ਨੇ ਕਿਹਾ ,"ਉਦੋਂ ਤੋਂ ਲੈ ਕੇ ਡੇਢ ਮਹੀਨਾ ਹੋ ਗਿਆ ਅਤੇ ਕੋਈ ਨਵਾਂ ਮਰੀਜ਼ ਪਿੰਡ ਵਿੱਚ ਨਹੀਂ ਪਾਇਆ ਗਿਆ । ਕੋਵਿਡ ਨੂੰ ਸਦੀਆਂ ਪੁਰਾਣੇ ਰਸਤੇ ਏਕਾਂਤਵਾਸ ਨੂੰ ਅਪਣਾ ਕੇ ਪ੍ਰਭਾਵਸ਼ਾਲੀ ਢੰਗ ਨਾਲ ਹਰਾਇਆ ਜਾ ਸਕਦਾ ਹੈ । ਜਿਵੇਂ ਪਲੇਗ ਦੇ ਦਿਨਾਂ ਵਿੱਚ ਕੀਤਾ ਗਿਆ ਸੀ । ਇੱਥੋਂ ਤੱਕ ਕਿ ਉਸ ਵੇਲੇ ਪਿੰਡਾਂ ਵਿੱਚ ਕਾਫੀ ਸਿਹਤ ਸਹੂਲਤਾਂ ਵੀ ਨਹੀਂ ਸਨ"।

 


00



ਲਕਸ਼ਮੀਬਾਈ ਏ ਕੇ ਮੇਵਾੜ , ਜਿਸ ਨੇ ਖੇਤਾਂ ਵਿੱਚ 15 ਦਿਨ ਏਕਾਂਤਵਾਸ ਵਿੱਚ ਬਿਤਾਏ , ਨੇ ਕਿਹਾ ਹੈ,"ਪਿੰਡ ਵਾਸੀਆਂ ਨੂੰ ਲਾਗ ਤੋਂ ਬਚਾਉਣ ਲਈ ਇੱਕੋ ਇੱਕ ਤਰੀਕਾ ਏਕਾਂਤਵਾਸ ਹੈ"।
ਨਾਂਦੇੜ ਜਿ਼ਲ੍ਹਾ ਪ੍ਰੀਸ਼ਦ ਸੀ ਈ ਓ ਵਰਸ਼ਾ ਠਾਕੁਰ ਘੁਗੇ ਨੇ ਕਿਹਾ ਹੈ ਕਿ ਪੋਸੀ ਪ੍ਰਸ਼ਾਸਨ ਅਤੇ ਲੋਕ ਪ੍ਰਤੀਨਿਧੀਆਂ ਤੇ ਪਿੰਡ ਵਾਸੀਆਂ ਵਿਚਾਲੇ ਸੰਯੁਕਤ ਤਾਲਮੇਲ ਦੀ ਇੱਕ ਚੰਗੀ ਉਦਾਹਰਨ ਏ , ਜਿਸ ਨੂੰ ਜਿ਼ਲ੍ਹੇ ਦੇ ਹੋਰ ਪਿੰਡਾਂ ਅਤੇ ਹੋਰ ਕਈ ਥਾਵਾਂ ਤੇ ਲਾਗੂ ਕੀਤਾ ਜਾ ਸਕਦਾ ਹੈ ।

 

**************************

ਪੀ ਆਈ ਬੀ ਮੁੰਬਈ / ਡੀ ਡੀ ਸਾਹੇਦਰੀ / ਜੇ ਐੱਸ ਪੀ



(Release ID: 1720471) Visitor Counter : 165