ਵਣਜ ਤੇ ਉਦਯੋਗ ਮੰਤਰਾਲਾ

ਭਾਰਤ ਮੱਝ ਦੇ ਮੀਟ ਦੇ ਸੰਬੰਧ ਵਿਚ ਅੰਤਰਰਾਸ਼ਟਰੀ ਸੰਗਠਨਾਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਗੁਣਵੱਤਾ, ਖੁਰਾਕ ਸੁਰੱਖਿਆ ਅਤੇ ਵਾਤਾਵਰਨ ਨਾਲ ਸੰਬੰਧਤ ਪ੍ਰਬੰਧ ਪ੍ਰਣਾਲੀਆਂ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰ ਰਿਹਾ ਹੈ


ਅਪੀਡਾ ਨੇ ਕਿਹਾ ਭਾਰਤੀ ਮੂਲ ਦਾ ਬਿਨਾਂ ਹੱਡੀਆਂ ਦੇ ਜੰਮਿਆ ਮੱਝ ਦਾ ਮੀਟ ਸੁਰੱਖਿਅਤ ਹੈ

Posted On: 20 MAY 2021 12:42PM by PIB Chandigarh

ਭਾਰਤ ਮੀਟ ਦੀ ਬਰਾਮਦ ਕਰਨ ਵਾਲੇ ਵਿਸ਼ਵ ਦੇ ਲੀਡਿੰਗ ਬਰਾਮਦਕਾਰਾਂ ਵਿਚੋਂ ਇਕ ਹੈ। ਪਿਛਲੇ ਇਕ ਸਾਲ ਤੋਂ ਵੱਧ ਦੇ ਸਮੇਂ ਤੋਂ ਚੱਲ ਰਹੀ ਕੋਵਿਡ-19 ਮਹਾਮਾਰੀ ਦੇ ਬਾਵਜੂਦ ਭਾਰਤ ਨੇ 2020-21 ਦੇ ਸਾਲ ਵਿਚ 3.17 ਬਿਲੀਅਨ ਅਮਰੀਕੀ ਡਾਲਰ ਦੇ ਮੁੱਲ ਦੀ ਬਰਾਮਦ ਹਾਸਿਲ ਕੀਤੀ ਜੋ ਪਿਛਲੇ ਸਾਲ (2019-20) ਦੀਆਂ ਬਰਾਮਦਾਂ ਦੇ ਬਰਾਬਰ ਸੀ। ਮੱਝ ਦੇ ਮੀਟ ਤੋਂ ਮੁੱਲ ਦੀ ਵਸੂਲੀ 2754 ਅਮਰੀਕੀ ਡਾਲਰ ਪ੍ਰਤੀ ਮੀਟ੍ਰਿਕ ਟਨ ਉੱਪਰ ਗਈ ਹੈ। ਮੱਝ ਦਾ ਪੌਸ਼ਟਿਕ ਅਤੇ ਜ਼ੋਖਿਮ ਮੁਕਤ ਮੀਟ ਵਿਸ਼ਵ ਦੇ 70 ਤੋਂ ਵੱਧ ਦੇਸ਼ਾਂ ਵਿਚ ਬਹੁਤ ਪ੍ਰਸਿੱਧ ਹੈ। ਭਾਰਤੀ ਮਝ ਦਾ ਮੀਟ ਦਰਾਮਦ ਕਰਨ ਵਾਲੇ ਦੇਸ਼ਾਂ ਵਿਚ ਹਾਂਗਕਾਂਗ, ਵੀਅਤਨਾਮ, ਮਲੇਸ਼ੀਆ, ਮਿਸਰ, ਇੰਡੋਨੇਸ਼ੀਆ, ਇਰਾਕ, ਸਊਦੀ ਅਰਬ, ਫਿਲੀਪੀਨਜ਼ ਅਤੇ ਸੰਯੁਕਤ ਅਰਬ ਅਮਾਰਾਤ ਸ਼ਾਮਿਲ ਹਨ। ਮੱਝ ਦਾ ਮੀਟ ਕਿਸੇ ਵੀ ਤਰ੍ਹਾਂ ਦੇ ਜੋਖਿਮ ਨੂੰ ਘਟਾਉਣ ਲਈ ਓਆਈਈ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਿਆਰ ਕੀਤਾ ਅਤੇ ਬਰਾਮਦ ਕੀਤਾ ਜਾਂਦਾ ਹੈ। ਭਾਰਤ ਤੋਂ ਸਿਰਫ ਬਿਨਾਂ ਹੱਡੀਆਂ ਦੇ ਮੱਝ ਦਾ ਮੀਟ  ਦੀ ਬਰਾਮਦ ਕਰਨ ਲਈ ਇਜਾਜ਼ਤ ਦਿੱਤੀ ਜਾਂਦੀ ਹੈ ਜੋ ਸੁਰੱਖਿਅਤ ਅਤੇ ਕਿਸੇ ਵੀ ਤਰ੍ਹਾਂ ਦੇ ਜੋਖਿਮ ਤੋਂ ਮੁਕਤ ਹੈ।

 

ਵਣਜ ਅਤੇ ਉਦਯੋਗ ਮੰਤਰਾਲਾ ਦੇ ਖੇਤੀਬਾਡ਼ੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਅਥਾਰਟੀ (ਅਪੀਡਾ) ਨੇ ਕਿਹਾ ਕਿ ਸਾਰੇ ਹੀ ਦਰਾਮਦਕਾਰ ਦੇਸ਼ ਭਾਰਤ ਦੇ ਬਿਨਾਂ ਹੱਡੀਆਂ ਵਾਲੇ ਮੱਝ ਦੇ ਮੂਲ ਤੌਰ ਤੇ ਜੰਮੇ ਹੋਏ ਮੱਝ ਦੇ ਮੀਟ ਨੂੰ ਸੁਰੱਖਿਅਤ ਢੰਗ ਨਾਲ ਖਰੀਦ ਸਕਦੇ ਹਾਂ। ਭਾਰਤ ਤੋਂ ਮੱਝ ਦੇ ਮੀਟ ਦੀ ਦਰਾਮਦ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ ਇਸ ਦੀ ਸਪਲਾਈ ਚੇਨ ਵਿਚ ਕੋਈ ਰੁਕਾਵਟਾਂ ਨਹੀਂ ਹਨ। ਕਿਫਾਇਤੀ ਕੀਮਤ ਤੇ ਮੱਝ ਦਾ ਮੀਟ ਦਰਾਮਦਕਾਰ ਦੇਸ਼ਾਂ ਵਿਚ ਖੁਰਾਕ ਸੁਰੱਖਿਆ ਅਤੇ ਖੁਰਾਕ ਦੀਆਂ ਕੀਮਤਾਂ ਦੇ ਵਾਧੇ ਨੂੰ ਕੰਟਰੋਲ ਕਰਨ ਵਿਚ ਯੋਗਦਾਨ ਦੇ ਰਿਹਾ ਹੈ।

 

ਭਾਰਤ ਸਰਕਾਰ ਵਲੋਂ ਪਸ਼ੂਆਂ ਦੀਆਂ ਵੱਖ-ਵੱਖ ਬੀਮਾਰੀਆਂ ਨੂੰ ਕੰਟਰੋਲ ਕਰਨ ਅਤੇ ਖਤਮ ਕਰਨ ਲਈ ਕਈ ਦਖਲਅੰਦਾਜ਼ੀਆਂ ਕੀਤੀਆਂ ਗਈਆਂ ਹਨ। ਜੂਨ, 2019 ਵਿਚ ਪਸ਼ੂਆਂ ਦੀ ਫੁੱਟ ਅਤੇ ਮਾਊਥ ਬੀਮਾਰੀ (ਐਫਐਮਡੀ) ਅਤੇ 2025 ਤੱਕ ਟੀਕਾਕਰਨ ਰਾਹੀਂ ਬਰੂਸਿਲੋਸਿਸ ਦੀ ਬੀਮਾਰੀ ਦੇ ਇਲਾਜ ਅਤੇ 2030 ਤੱਕ ਇਸ ਨੂੰ ਖਤਮ ਕਰਨ ਲਈ ਸ਼ੁਰੂ ਕੀਤਾ ਗਿਆ ਨੈਸ਼ਨਲ ਐਨਿਮਲ ਡਿਜ਼ੀਜ਼ ਕੰਟਰੋਲ ਪ੍ਰੋਗਰਾਮ (ਐਨਏਡੀਸੀਪੀ) ਭਾਰਤ ਸਰਕਾਰ ਦੀ ਇਕ ਫਲੈਗਸ਼ਿਪ ਯੋਜਨਾ ਹੈ। ਬੀਮਾਰੀਆਂ ਦੀ ਪੂਰੀ ਤਰ੍ਹਾਂ ਨਾਲ ਰੋਕਥਾਮ ਅਤੇ ਖਾਤਮੇ ਲੀ ਟੀਕੇ ਦੀ 100 ਫੀਸਦੀ ਕੀਮਤ ਨੂੰ ਸਰਕਾਰ ਵਲੋਂ ਸਹਿਣ ਕੀਤੀ ਜਾਂਦੀ ਹੈ ਜਿਸ ਲਈ 13,343 ਕਰੋ਼ਡ਼ ਰੁਪਏ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਸ ਪ੍ਰੋਗਰਾਮ ਅਧੀਨ ਟੀਕਾ ਲਗਾਏ ਗਏ ਸਾਰੇ ਪਸ਼ੂਆਂ ਦੇ ਕੰਨ ਟੈਗ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦਾ ਮੁਕੰਮਲ ਰਿਕਾਰਡ ਰੱਖਿਆ ਜਾਂਦਾ ਹੈ। ਭਾਰਤ ਸਰਕਾਰ ਐਫਐਮਡੀ ਵਰਗੀਆਂ ਕਈ ਯੋਜਨਾਵਾਂ ਜਿਵੇਂ ਕਿ ਪਸ਼ੂਆਂ ਨੂੰ ਬੀਮਾਰੀਆਂ ਤੋਂ ਬਚਾਉਣ, ਕੰਟਰੋਲ ਕਰਨ ਅਤੇ ਰੋਕਥਾਮ ਵਰਗੀਆਂ ਯੋਜਨਾਵਾਂ ਸ਼ਾਮਿਲ ਹਨ ਜਿਨ੍ਹਾਂ ਦਾ ਆਰਥਿਕ ਮਹੱਤਵ ਵੀ ਹੈ, ਚਲਾਉਂਦੀ ਹੈ। ਭਾਰਤ ਦੇ ਸਰਕਾਰੀ ਐਫਐਮਡੀ ਕੰਟਰੋਲ ਪ੍ਰੋਗਰਾਮ ਨੂੰ ਓਆਈਈ ਤੋਂ ਮਾਨਤਾ ਮਿਲੀ ਹੈ ਜੋ ਕਿ ਓਆਈਈ ਟੈਰੈਸਟ੍ਰਿਅਲ ਐਨਿਮਲ ਹੈਲਥ ਕੋਡ ਅਨੁਸਾਰ ਹੈ। 

 

ਭਾਰਤ ਵਿਚ ਵਿਸ਼ਵ ਪੱਧਰੀ ਮੀਟ ਪ੍ਰੋਸੈਸਿੰਗ ਬੁਨਿਆਦੀ ਢਾਂਚਾ ਉਪਲਬਧ ਹੈ ਜਿਸ ਨੂੰ ਕੁਆਲਟੀ ਮੈਨੇਜਮੈਂਟ, ਖੁਰਾਕ ਸੁਰੱਖਿਆ ਪ੍ਰਬੰਧਨ ਅਤੇ ਵਾਤਾਵਰਨ ਪ੍ਰਬੰਧਨ ਪ੍ਰਣਾਲੀਆਂ ਲਈ ਪ੍ਰਮਾਣਤ ਕੀਤਾ ਗਿਆ ਹੈ।

 

ਅੰਤਰਰਾਸ਼ਟਰੀ ਸੰਗਠਨਾਂ ਜਿਵੇਂ ਕਿ ਓਆਈਈ, ਵਿਸ਼ਵ ਸਿਹਤ ਸੰਗਠਨ ਅਤੇ ਐਫਏਓ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਕੋਵਿ਼ਡ-19 ਵਾਲੇ ਵਿਅਕਤੀ ਖੁਰਾਕ ਜਾਂ ਖੁਰਾਕ ਦੀ ਪੈਕੇਜਿੰਗ ਕਰ ਸਕਦੇ ਹਨ। ਕੋਵਿਡ-19 ਇਕ ਸਾਹ ਦੀ ਬੀਮਾਰੀ ਹੈ ਅਤੇ ਇਸ ਦਾ ਮੁਢਲਾ ਸੰਚਾਰ ਵਿਅਕਤੀ ਤੋਂ ਵਿਅਕਤੀ ਦੇ ਸੰਪਰਕ ਰਾਹੀਂ ਰਸਤੇ ਦਾ ਹੈ। ਇਨ੍ਹਾਂ ਅੰਤਰਰਾਸ਼ਟਰੀ ਸੰਗਠਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਰਤੀ ਮੀਟ ਪ੍ਰੋਸੈਸਿੰਗ ਅਦਾਰੇ ਸਖਤੀ ਨਾਲ ਸਰੀਰਕ ਦੂਰੀ, ਸਵੱਛਤਾ ਅਤੇ ਸੈਨਿਟੇਸ਼ਨ ਉਪਰਾਲਿਆਂ ਤੇ ਅਮਲ ਕਰ ਰਹੇ ਹਨ। ਖੁਰਾਕ ਸੁਰੱਖਿਆ ਅਭਿਆਸਾਂ ਤੇ ਸਟਾਫ ਅਤੇ ਵਰਕਰਾਂ ਨੂੰ ਨਿਯਮਤ ਟ੍ਰੇਨਿੰਗ ਦਿੱਤੀ ਜਾਂਦੀ ਹੈ।

 

**************************

 

ਵਾਈਬੀ ਐਸਐਸ



(Release ID: 1720465) Visitor Counter : 130