ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਰਾਸ਼ਟਰਮੰਡਲ ਮੁਲਕਾਂ ਦੇ ਸਿਹਤ ਮੰਤਰੀਆਂ ਦੇ 33ਵੇਂ ਸੰਮੇਲਨ ਦੇ ਸ਼ੁਰੂਆਤੀ ਸੈਸ਼ਨ ਦੀ ਪ੍ਰਧਾਨਗੀ ਕੀਤੀ


ਮੀਟਿੰਗ ਦਾ ਏਜੰਡਾ "ਟੀਕਿਆਂ ਲਈ ਬਰਾਬਰ ਪਹੁੰਚ ਅਤੇ ਸਿਹਤ ਪ੍ਰਣਾਲੀਆਂ ਤੇ ਐਮਰਜੈਂਸੀਜ਼ ਲਈ ਲਚਕਤਾ ਉਸਾਰਨ ਨੂੰ ਯਕੀਨੀ ਬਣਾਉਣਾ ਹੈ"

"ਮੇਰਾ ਮਨੋਰਥ ਹਮੇਸ਼ਾ ਗੈਰ ਧੰਨ ਵਾਲਿਆਂ ਲਈ ਸਿਹਤ ਰਿਹਾ ਹੈ"

ਉਹਨਾਂ ਨੇ ਸੰਕਟ ਵਿੱਚ ਭਾਰਤ ਕਿਵੇਂ ਵਿਸ਼ਵ ਦੀ ਸਹਾਇਤਾ ਕਰ ਸਕਦਾ ਹੈ ਬਾਰੇ ਦੱਸਿਆ

ਵਿਸ਼ਵ ਸਿਹਤ ਪ੍ਰਣਾਲੀਆਂ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਦੀ ਹਮਾਇਤ ਕੀਤੀ

Posted On: 20 MAY 2021 5:22PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਰਾਸ਼ਟਰਮੰਡਲ ਮੁਲਕਾਂ ਦੇ ਸਿਹਤ ਮੰਤਰੀਆਂ ਦੀ 33ਵੀਂ ਮੀਟਿੰਗ ਦੇ ਸ਼ੁਰੂਆਤੀ ਸੈਸ਼ਨ ਦੀ ਪ੍ਰਧਾਨਗੀ ਕੀਤੀ । ਇਸ ਸੰਮੇਲਨ ਦਾ ਮੁੱਖ ਵਿਸ਼ਾ ਹੈ , ਕੋਵਿਡ 19 ਲਈ ਰਾਸ਼ਟਰਮੰਡਲ ਹੁੰਗਾਰਾ l ਮੀਟਿੰਗ ਦਾ ਏਜੰਡਾ "ਟੀਕਿਆਂ ਲਈ ਬਰਾਬਰ ਪਹੁੰਚ ਅਤੇ ਸਿਹਤ ਪ੍ਰਣਾਲੀਆਂ ਤੇ ਐਮਰਜੈਂਸੀਜ਼ ਲਈ ਲਚਕਤਾ ਉਸਾਰਨ ਨੂੰ ਯਕੀਨੀ ਬਣਾਉਣਾ ਹੈ"।



https://static.pib.gov.in/WriteReadData/userfiles/image/image001WYZA.jpg https://static.pib.gov.in/WriteReadData/userfiles/image/image002B2A8.jpg
 


ਮਹਾਮਾਰੀ ਵੱਲੋਂ ਕੀਤੀ ਗਈ ਤਬਾਹੀ ਬਾਰੇ ਬੋਲਦਿਆਂ ਉਹਨਾਂ ਨੇ ਕਿਹਾ "ਇਸ ਮਹਾਮਾਰੀ ਦੀ ਆਰਥਿਕ ਲਾਗਤ ਪਹਿਲਾਂ ਹੀ ਕਈ ਸੌ ਬਿਲੀਅਨ ਡਾਲਰ ਹੋ ਚੁੱਕੀ ਹੈ , ਜਿਸ ਨਾਲ ਵਿਸ਼ਵ ਅਰਥਚਾਰਾ ਮਹੱਤਵਪੂਰਨ ਤੌਰ ਤੇ ਸੁਕੜ ਗਿਆ ਹੈ । ਰਿਕਵਰੀ ਦਾ ਰਸਤਾ ਮੁਸ਼ਕਿਲ ਹੋ ਸਕਦਾ ਹੈ ਅਤੇ ਇਸ ਦੀ ਰਫ਼ਤਾਰ ਕੇਵਲ ਉਸ ਵੇਲੇ ਹੀ ਵਧੇਗੀ , ਜਦੋਂ ਸਾਰਾ ਵਿਸ਼ਵ ਮਹਾਮਾਰੀ ਨੂੰ ਇਕੱਠੇ ਹੋ ਕੇ ਪਿੱਛੇ ਛੱਡ ਦੇਵੇਗਾ"। ਉਹਨਾਂ ਨੇ ਅਗਲੇ ਰਸਤੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ "ਸਾਨੂੰ ਇਹ ਲਾਜ਼ਮੀ ਮੰਨਣਾ ਹੋਵੇਗਾ ਕਿ ਜੇਕਰ ਕਿਸੇ ਵੀ ਦੇਸ਼ ਜਾਂ ਖੇਤਰ ਵਿੱਚ ਖਤਰਾ ਲਗਾਤਾਰ ਜਾਰੀ ਰਹਿੰਦਾ ਹੈ ਤਾਂ ਇਸ ਦੇ ਪੂਰੇ ਵਿਸ਼ਵ ਵਿੱਚ ਫੈਲ੍ਹਣ ਦੀ ਸੰਭਾਵਨਾ ਹੁੰਦੀ ਹੈ । ਕੋਈ ਵੀ ਮੁਲਕ ਸਿਲੋਜ਼ ਵਿੱਚ ਸੁਰੱਖਿਅਤ ਨਹੀਂ ਰਹਿ ਸਕਦਾ" । ਉਹਨਾਂ ਨੇ ਹਰੇਕ ਪਰਿਵਾਰ ਦੇ ਉਸ ਜੀਅ ਲਈ ਜਿਸ ਨੇ ਕੋਵਿਡ ਕਰਕੇ ਜਾਨ ਗੁਆਈ ਹੈ , ਲਈ ਦਿਲੋਂ ਅਫ਼ਸੋਸ ਪ੍ਰਗਟ ਕੀਤਾ ।
ਡਾਕਟਰ ਹਰਸ਼ ਵਰਧਨ ਨੇ ਇਸ ਕਰਕੇ ਕੋਵਿਡ 19 ਦਾ ਮੁਕਾਬਲਾ ਕਰਨ ਲਈ ਵਿਸ਼ਵ ਰਣਨੀਤੀ ਬਾਰੇ ਭਾਰਤੀ ਪੱਖ ਦੱਸਦਿਆਂ ਹੋਇਆਂ ਕਿਹਾ ,"ਕੌਮੀ ਰੋਕੂ ਰਣਨੀਤੀਆਂ ਜਲਦੀ ਟੈਸਟਿੰਗ , ਏਕਾਂਤਵਾਸ ਅਤੇ ਕੋਰੋਨਾ ਕੇਸਾਂ ਦੇ ਇਲਾਜ ਦੇ ਆਸ—ਪਾਸ ਮੁੱਖ ਤੌਰ ਤੇ ਵਸੋਂ ਨੂੰ ਵੱਡੀ ਪੱਧਰ ਤੇ ਟੀਕਾਕਰਨ ਕਰਨ ਦੇ ਨਾਲ ਨਾਲ ਉਸਾਰੀਆਂ ਗਈਆਂ ਹਨ ਪਰ ਮਹਾਮਾਰੀ ਦੇ ਪ੍ਰਭਾਵੀ ਖਾਤਮੇ ਲਈ ਹੋਰ ਕੋਵਿਡ 19 ਟੀਕਿਆਂ ਨੂੰ ਵਿਕਸਿਤ ਕਰਨ ਦੀ ਲੋੜ ਹੈ ਅਤੇ ਇੱਕ ਵਾਰ ਵਾਇਰਸ ਖਿਲਾਫ ਅਸਰਦਾਰ ਅਤੇ ਸੁਰੱਖਿਅਤ ਸਾਬਿਤ ਹੋਣ ਤੇ ਜਲਦੀ ਨਾਲ ਪੂਰੇ ਵਿਸ਼ਵ ਵਿੱਚ ਭੇਜੇ ਜਾਣੇ ਚਾਹੀਦੇ ਹਨ । ਇਸ ਨੂੰ ਖ਼ਤਮ ਕਰਨ ਲਈ ਡਬਲਯੁ ਐੱਚ ਓ ਦੀ ਪਹਿਲਕਦਮੀ "ਕੋਵਿਡ 19 ਟੂਲਜ਼ ਐਕਸਲੇਰੇਟਰ" ਵਿਸ਼ਵ ਤਾਲਮੇਲ ਲਈ ਬਹੁਤ ਲਾਹੇਵੰਦ ਸਾਬਿਤ ਹੋਈ ਹੈ , ਜੋ ਕੋਵਿਡ 19 ਟੈਸਟ , ਇਲਾਜ ਅਤੇ ਟੀਕਿਆਂ ਦੇ ਵਿਕਾਸ , ਉਤਪਾਦਨ ਅਤੇ ਬਰਾਬਰ ਪਹੁੰਚ ਨੂੰ ਤੇਜ਼ ਕਰ ਰਹੀ ਹੈ" ।
ਕੋਵੈਕਸ, ਏ ਸੀ ਟੀ ਐਕਸਲੇਰੇਟਰ ਦਾ ਟੀਕਾ ਥੰਮ , 2021 ਦੇ ਅੰਤ ਤੱਕ ਘੱਟੋ ਘੱਟ 2 ਬਿਲੀਅਨ ਟੀਕੇ ਸਪੁਰਦ ਕਰਦੇ ਹਨ ਅਤੇ ਇਹ ਟੀਕੇ 92 ਘੱਟ ਅਤੇ ਦਰਮਿਆਨੀ ਆਮਦਨ ਮੁਲਕਾਂ ਦੀ ਸਭ ਤੋਂ ਕਮਜ਼ੋਰ ਵਸੋਂ ਦੇ 20% ਨੂੰ ਕਵਰ ਕਰਨਗੇ । ਭਾਰਤ ਵਿਸ਼ਵਾਸ ਕਰਦਾ ਹੈ ਕਿ ਇਹ ਇਕੱਲਾ ਕਰਨਾ ਕਾਫੀ ਨਹੀਂ ਹੋਵੇਗਾ ਅਤੇ ਟੀਕਿਆਂ ਦੀ ਬਰਾਬਰ ਪਹੁੰਚ ਤੇ ਧਿਆਨ ਕੇਂਦਰਿਤ ਕਰਦਿਆਂ ਤਾਲਮੇਲ ਕਾਰਵਾਈ ਨੂੰ ਵਧਾਉਣ ਵਿੱਚ ਸਾਰੇ ਬਹੁਪੱਖੀ ਅਤੇ ਦੁਵੱਲੇ ਪਲੇਟਫਾਰਮਾਂ ਨਾਲ ਵਾਧਾ ਕੀਤਾ ਜਾਣਾ ਚਾਹੀਦਾ ਹੈ । ਜਦਕਿ ਵਾਜਿਬ ਅਤੇ ਪਾਰਦਰਸ਼ੀ ਕੀਮਤਾਂ ਨੂੰ ਵੀ ਯਕੀਨੀ ਬਣਾਇਆ ਜਾਵੇ ।
ਮੰਤਰੀ ਨੇ ਭਾਰਤ ਦੇ ਬਹੁਤ ਲੰਮੇ ਸਮੇਂ ਤੋਂ ਚੱਲੇ ਆ ਰਹੇ ਵਿਸ਼ਵਾਸ "ਵਸੁਦੇਵ ਕੁਟੁੰਬਕਮ" ਬਾਰੇ ਬੋਲਦਿਆਂ ਕਿਹਾ ਕਿ ਇਹ ਵਿਸ਼ਵਾਸ ਸਾਰੇ ਵਿਸ਼ਵ ਨੂੰ ਇੱਕ ਪਰਿਵਾਰ ਸਮਝਦਾ ਹੈ ਅਤੇ ਇਸ ਨੇ ਮੁੱਦੇ ਬਾਰੇ ਭਾਰਤੀ ਪੱਖ ਦੀ ਜਾਣਕਾਰੀ ਦਿੱਤੀ ਹੈ । ਉਹਨਾਂ ਮੈਂਬਰ ਡੈਲੀਗੇਟਾਂ ਨੂੰ ਯਾਦ ਦਿਵਾਇਆ ਕਿ ਭਾਰਤ ਨੇ ਆਪਣੀ ਟੀਕਾ ਮੈਤਰੀ ਪਹਿਲ ਤਹਿਤ 90 ਤੋਂ ਵੱਧ ਮੁਲਕਾਂ ਨੂੰ ਕੋਵਿਡ 19 ਟੀਕੇ ਮੁਹੱਈਆ ਕੀਤੇ ਹਨ ਅਤੇ ਆਪਣੇ ਭਾਈਵਾਲਾਂ ਨੂੰ ਹੋਰ ਦੇਣ ਲਈ ਵਚਨਬੱਧਤਾ ਤੇ ਕੰਮ ਕਰ ਰਿਹਾ ਹੈ ।
ਡਾਕਟਰ ਹਰਸ਼ ਵਰਧਨ ਨੇ ਇਹ ਵੀ ਦੱਸਿਆ ਕਿ ਭਾਰਤ ਵਿਸ਼ਵ ਦੀ ਕਿਵੇਂ ਸਹਾਇਤਾ ਕਰ ਸਕਦਾ ਹੈ ਅਤੇ ਉਹਨਾਂ ਕਿਹਾ ,"ਟੀਕਿਆਂ ਤੋਂ ਇਲਾਵਾ ਕੋਲਡ ਚੇਨ ਬੁਨਿਆਦੀ ਢਾਂਚਾ , ਕੁਸ਼ਲ ਮਨੁੱਖੀ ਸ਼ਕਤੀ ਅਤੇ ਮਜ਼ਬੂਤ ਆਈ ਟੀ ਬੁਨਿਆਦੀ ਢਾਂਚੇ ਨੂੰ ਵੀ ਕਾਇਮ ਕਰਨ ਦੀ ਲੋੜ ਹੈ । ਇਸ ਵਿਸ਼ਵੀ ਖ਼ਤਰੇ ਨੂੰ ਖ਼ਤਮ ਕਰਨ ਲਈ ਜਾਣਕਾਰੀ , ਸਰੋਤ ਤੇ ਤਕਨਾਲੋਜੀ ਵਿਸ਼ੇਸ਼ ਕਰਕੇ ਛੋਟੇ ਤੇ ਕਮਜ਼ੋਰ ਮੁਲਕਾਂ ਵਿੱਚ ਸਾਂਝਾ ਕਰਨਾ ਵੀ ਜ਼ਰੂਰੀ ਹੈ"।
ਇਸ ਤੱਥ ਨੂੰ ਨੋਟ ਕਰਦਿਆਂ ਹੋਇਆਂ ਕਿ ਕਈ ਮੈਂਬਰ ਮੁਲਕਾਂ ਨੂੰ ਜ਼ਰੂਰੀ ਸਿਹਤ ਸੰਭਾਲ ਸੇਵਾਵਾਂ ਦੇਣ ਨੂੰ ਕਾਇਮ ਕਰਨ ਦੀ ਚੁਣੌਤੀ ਨਾਲ ਸੰਘਰਸ਼ ਕਰਨਾ ਪੈ ਰਿਹਾ ਹੈ, ਉਹਨਾਂ ਨੇ ਭਾਰਤ ਦੇ ਟੈਲੀਮੈਡੀਸਨ ਕਿਵੇਂ ਰਸਤਾ ਦਿਖਾ ਰਿਹਾ ਹੈ , ਤੇ ਜ਼ੋਰ ਦਿੱਤਾ । ਉਹਨਾਂ ਕਿਹਾ ,"ਭਾਰਤ ਵਿੱਚ ਅਜਿਹੀਆਂ ਮੁਸ਼ਕਲਾਂ ਨੂੰ ਵੱਡੇ ਪੱਧਰ ਤੇ ਤਕਨਾਲੋਜੀ ਦੀ ਵਰਤੋਂ ਕਰਕੇ ਕਾਬੂ ਪਾਇਆ ਗਿਆ ਹੈ । ਸਾਡਾ ਕੌਮੀ ਟੈਲੀਮੈਡੀਸਨ ਪਲੇਟਫਾਰਮ ਈ ਸੰਜੀਵਲੀ ਓ ਪੀ ਡੀ ਇੱਕ ਅਜਿਹੀ ਵਰਨਣਯੋਗ ਪਹਿਲਕਦਮੀ ਹੈ , ਜਿਸ ਨੇ 14 ਮਹੀਨਿਆਂ ਦੇ ਛੋਟੇ ਜਿਹੇ ਸਮੇਂ ਵਿੱਚ 5 ਮਿਲੀਅਨ ਤੋਂ ਵੱਧ ਸਲਾਹ ਮਸ਼ਵਰੇ ਦਿੱਤੇ ਹਨ । ਅਸੀਂ ਬਿਮਾਰੀਆਂ ਜਿਵੇਂ ਏਡਜ਼ , ਟੀ ਬੀ ਤੇ ਹੋਰਨਾਂ ਦੇ ਖਿਲਾਫ ਯਤਨਾਂ ਨਾਲ ਨਵਾਚਾਰ ਸੇਵਾ ਸਪੁਰਦਗੀ ਢੰਗ ਤਰੀਕੇ ਸ਼ਾਮਲ ਕੀਤੇ ਹਨ । ਇਸ ਨੇ ਪਿਛਲੇ ਸਾਲ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਖੁੱਸੀ ਜ਼ਮੀਨ ਨੂੰ ਵਾਪਸ ਹਾਸਲ ਕਰਨ ਵਿੱਚ ਵੱਡੇ ਪੱਧਰ ਤੇ ਮਦਦ ਕੀਤੀ ਹੈ" ।
ਗਰੀਬ ਅਤੇ ਕਮਜ਼ੋਰਾਂ ਨੂੰ ਅਕਸਰ ਕਿਸੇ ਵੀ ਬਿਮਾਰੀ ਕਰਕੇ ਗੰਭੀਰ , ਆਰਥਿਕ ਤੰਗੀ ਤਹਿਤ ਛੱਡ ਦਿੱਤਾ ਜਾਂਦਾ ਹੈ । ਮੰਤਰੀ ਨੇ ਦੱਸਿਆ ਕਿ ਇਸ ਮਹਾਮਾਰੀ ਨੇ ਸਰਬ ਵਿਆਪਕ ਸਿਹਤ ਕਵਰੇਜ ਦੇ ਅੰਤਿਮ ਟੀਚੇ ਨੂੰ ਪ੍ਰਾਪਤ ਕਰਨ ਲਈ ਯਤਨਾਂ ਨੂੰ ਤੇਜ਼ ਕਰਨ ਦੀ ਲੋੜ ਤੋਂ ਜਾਗਰੂਕ ਕਰਵਾਇਆ ਹੈ । ਇਸ ਸੰਬੰਧ ਵਿੱਚ ਉਹਨਾਂ ਨੇ ਕਿਹਾ,"ਮੇਰਾ ਮਨੋਰਥ ਹਮੇਸ਼ਾ ਗੈਰ ਧੰਨ ਵਾਲਿਆਂ ਲਈ ਸਿਹਤ ਰਿਹਾ ਹੈ" ਉਹਨਾਂ ਨੇ ਦੱਸਿਆ ਕਿ ਕਿਵੇਂ ਆਯੁਸ਼ ਭਾਰਤ ਪ੍ਰੋਗਰਾਮ ਜੋ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਬੀਮਾ ਸਕੀਮ ਹੈ ,  500 ਮਿਲੀਅਨ ਤੋਂ ਵੱਧ ਲੋਕਾਂ ਨੂੰ ਕਵਰੇਜ ਦੇ ਰਹੀ ਹੈ ।
ਡਾਕਟਰ ਹਰਸ਼ ਵਰਧਨ ਨੇ ਨਾ ਸਿਰਫ ਲਚਕੀਲੇ ਬਲਕਿ ਪਾਰਦਰਸ਼ੀ ਵਿਸ਼ਵ ਸਿਹਤ ਪ੍ਰਣਾਲੀਆਂ ਦੇ ਨਿਰਮਾਣ ਲਈ ਸਖ਼ਤ ਨੋਟਿਸ ਲਿਆ । ਉਹਨਾਂ ਕਿਹਾ ,"ਸਾਡੇ ਵਰਗੇ ਨੇੜਿਓਂ ਜੁੜੇ ਹੋਏ ਸੰਸਾਰ ਵਿੱਚ ਕਿਸੇ ਵੀ ਖੇਤਰ ਵਿੱਚ ਕੋਈ ਖ਼ਤਰਾ ਸਾਡੇ ਸਾਰਿਆਂ ਲਈ ਇੱਕ ਗੰਭੀਰ ਚੁਣੌਤੀ ਬਣ ਸਕਦਾ ਹੈ । ਇਸ ਲਈ ਗਤੀਸ਼ੀਲ ਵਿਸ਼ਵੀ ਹੁੰਗਾਰਾ ਪ੍ਰਣਾਲੀਆਂ ਦਾ ਨਿਰਮਾਣ ਕਰਨਾ , ਜੋ ਉਭਰ ਰਹੇ ਸਿਹਤ ਖਤਰਿਆਂ ਦੀ ਪਛਾਣ ਕਰਨ ਵਿੱਚ ਤੇਜ਼ ਹਨ ਅਤੇ ਇਹਨਾਂ ਨੂੰ ਰੋਕਣ ਲਈ ਇੱਕ ਅੰਤਰਰਾਸ਼ਟਰੀ ਪ੍ਰਤਿਕਿਰਿਆ ਨੂੰ ਨਿਰਦੇਸਿ਼ਤ ਕਰਨ , ਮੌਜੂਦਾ ਤੇ ਭਵਿੱਖ ਦੀਆਂ ਸਾਰੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਜ਼ਰੂਰੀ ਹੋ ਗਿਆ ਹੈ"।
ਉਹਨਾਂ ਨੇ ਫੋਰਮ ਨੂੰ ਯਾਦ ਦਿਵਾਇਆ ਕਿ ਰਾਸ਼ਟਰਮੰਡਲ ਸਿਹਤ ਮੰਤਰੀਆਂ ਨੇ ਮਈ 2020 ਵਿੱਚ ਪਹਿਲੀ ਵਾਰ ਚਾਲੂ ਮਹਾਮਾਰੀ ਪ੍ਰਤੀ ਜਵਾਬ ਦੇਣ ਲਈ ਇੱਕ ਤਾਲਮੇਲ ਵਿਧੀ ਨੂੰ ਪ੍ਰਭਾਸਿ਼ਤ ਕਰਨ ਲਈ ਮੀਟਿੰਗ ਕੀਤੀ ਸੀ, ਜਿਸ ਵਿੱਚ ਇੱਕ ਕੋਵਿਡ 19 ਤਕਨੀਕੀ ਵਰਕਿੰਗ ਗਰੁੱਪ ਬਣਾਉਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ , ਜਿਸ ਰਾਹੀਂ ਕੀਮਤ ਸਾਂਝਾ ਕਰਨ ਵਾਲਾ ਦਵਾਈਆਂ , ਟੀਕਿਆਂ ਅਤੇ ਸਿਹਤ ਤਕਨਾਲੋਜੀਆਂ ਲਈ ਇੱਕ ਡਾਟਾ ਬੇਸ ਬਣਾਉਣਾ ਸ਼ਾਮਲ ਸੀ ਅਤੇ ਆਸ ਕੀਤੀ ਕਿ ਆਉਂਦੇ 2 ਦਿਨਾਂ ਵਿੱਚ ਹੁਣ ਤੱਕ ਸਾਂਝੇ ਯਤਨਾਂ ਦੀ ਗਤੀ ਉਸਾਰਨ ਬਾਰੇ ਚਰਚਾ ਜਾਰੀ ਰਹੇਗੀ ।
ਆਪਣੇ ਭਾਸ਼ਣ ਦੇ ਅਖੀਰ ਵਿੱਚ ਉਹਨਾਂ ਨੇ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਪ੍ਰਬੰਧਨ ਉੱਤੇ ਹੀ ਧਿਆਨ ਕੇਂਦਰਿਤ ਨਾ ਕਰਨ ਬਲਕਿ ਰਾਸ਼ਟਰਮੰਡਲ ਪ੍ਰੀਕੋਵਿਡ ਸਿਹਤ ਤਰਜੀਹਾਂ ਅਤੇ ਗੈਰ ਕੋਵਿਡ ਸਿਹਤ ਚੁਣੌਤੀਆਂ , ਜਿਵੇਂ ਗੈਰ ਛੂਆਛੂਤ ਬਿਮਾਰੀਆਂ , ਟੀਕਾਕਰਨ , ਕੁਪੋਸ਼ਨ ਤੇ ਧਿਆਨ ਦੇਣ । ਜਿਹਨਾਂ ਨਾਲ ਰਾਸ਼ਟਰਮੰਡਲ ਮੁਲਕਾਂ ਨੂੰ ਇਕੱਠੇ ਹੋ ਕੇ ਜੂਝਣ ਦੀ ਲੋੜ ਹੈ ।

 


https://static.pib.gov.in/WriteReadData/userfiles/image/image003K00K.jpg
 


ਮਿਸ ਪੈਟਰੀਸ਼ੀਆ ਸਕਾਟਲੈਂਡ , ਸਕੱਤਰ ਜਨਰਲ ਰਾਸ਼ਟਰਮੰਡਲ , ਡਾਕਟਰ ਟੈਡਰੌਸ ਅਬਨੌਨ ਗੈਬਰੀਅਸੇਸ  ਡਾਇਰੈਕਟਰ ਜਨਰਲ ਡਬਲਯੁ ਐੱਚ ਓ ਅਤੇ ਮੈਂਬਰ ਮੁਲਕਾਂ ਦੇ ਸਿਹਤ ਮੰਤਰੀ ਇਸ ਮੀਟਿੰਗ ਵਿੱਚ ਸ਼ਾਮਲ ਸਨ । ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਕੇਂਦਰੀ ਸਿਹਤ ਮੰਤਰੀ ਨੂੰ ਸਹਿਯੋਗ ਦਿੱਤਾ ।
 

 

**********************

ਐੱਮ ਵੀ



(Release ID: 1720463) Visitor Counter : 158


Read this release in: English , Urdu , Hindi , Tamil , Telugu