ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸਟੀਲ ਮੰਤਰਾਲੇ ਦੈਨਿਕ ਅਧਾਰ ‘ਤੇ ਨਿਯਮਿਤ ਰੂਪ ਤੋਂ ਚਾਰ ਹਜ਼ਾਰ ਐੱਮਟੀ ਤੋਂ ਜ਼ਿਆਦਾ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕਰ ਰਿਹਾ ਹੈ- ਕੱਲ੍ਹ ਇਹ ਅੰਕੜਾ ਵਧ ਕੇ 4435 ਐੱਮਟੀ ਤੱਕ ਪਹੁੰਚਿਆ


ਪੈਟਰੋਲੀਅਮ ਅਤੇ ਸਟੀਲ ਖੇਤਰ ਦੀ ਕੰਪਨੀਆਂ ਕੋਵਿਡ ਦੇਖਭਾਲ ਕੇਂਦਰਾਂ ਲਈ 12,000 ਆਕਸੀਜਨ ਬੈੱਡ ਤਿਆਰ ਕਰ ਰਹੀਆਂ ਹਨ

Posted On: 18 MAY 2021 4:54PM by PIB Chandigarh

ਜਨਤਕ ਦੇ ਨਾਲ-ਨਾਲ ਨਿਜੀ ਖੇਤਰ ਨਾਲ ਸੰਬੰਧਿਤ ਦੇਸ਼ ਭਰ ਦੇ ਸਟੀਲ ਪਲਾਂਟ ਦੇਸ਼ ਨੂੰ ਨਿਯਮਿਤ ਰੂਪ ਤੋਂ ਜੀਵਨ ਰੱਖਿਅਕ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਸਪਲਾਈ ਕਰ ਰਹੇ ਹਨ। ਸਟੀਲ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦੇ ਮਾਰਗਦਰਸ਼ਨ ਵਿੱਚ, ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਨਾਲ ਲੜਾਈ ਵਿੱਚ ਕਈ ਕਦਮ ਉਠਾਏ ਹਨ ਅਤੇ ਜਨਤਾ ਨੂੰ ਰਾਹਤ ਦਿੱਤੀ ਹੈ।

ਪੈਟਰੋਲੀਅਮ ਖੇਤਰ ਦੇ ਨਾਲ ਮਿਲਕੇ, ਉਨ੍ਹਾਂ ਨੇ ਦੇਸ਼ ਦੀ ਐੱਲਐੱਮਓ ਦੀ ਜ਼ਰੂਰਤ ਦੇ ਬੜੇ ਹਿੱਸੇ ਦੀ ਸਪਲਾਈ ਦੇ ਰੂਪ ਵਿੱਚ ਯੋਗਦਾਨ ਦਿੱਤਾ ਹੈ, ਜੋ ਲਗਭਗ 10 ਹਜ਼ਾਰ ਐੱਮਟੀ/ਦਿਨ ਹੈ। ਸਟੀਲ ਪਲਾਂਟਾਂ ਦੀ ਐੱਲਐੱਮਓ ਸਪਲਾਈ ਵਧਾਕੇ ਪ੍ਰਤੀ ਦਿਨ 4 ਹਜ਼ਾਰ ਐੱਮਟੀ ਹੋ ਗਈ ਹੈ ਜੋ 1 ਅਪ੍ਰੈਲ 2021  538 ਐੱਮਟੀ ਪ੍ਰਤੀ ਦਿਨ ਸੀ। 17 ਮਈ ਨੂੰ, ਉਨ੍ਹਾਂ ਨੇ 4435 ਐੱਮਟੀ ਐੱਲਐੱਮਓ ਦੀ ਸਪਲਾਈ ਕੀਤੀ ਸੀ ਜੋ 16 ਮਈ ਨੂੰ 4314 ਐੱਮਟੀ ਰਹੀ ਸੀ। ਇਸ ਵਿੱਚ ਸੈੱਲ ਤੋਂ 1485 ਐੱਮਟੀ, ਆਰਆਈਐੱਨਐੱਲ ਤੋਂ 158 ਐੱਮਟੀ, ਟਾਟਾ ਤੋਂ 1154 ਐੱਮਟੀ, ਏਐੱਮਐੱਨਐੱਸ ਤੋਂ 238 ਐੱਮਟੀ, ਜੇਐੱਸਡਬਲਿਊ ਤੋਂ 1162 ਐੱਮਟੀ ਅਤੇ ਬਾਕੀ ਹੋਰ ਸਟੀਲ ਪਲਾਂਟਾਂ ਨਾਲ ਹੋਈ ਸਪਲਾਈ ਸ਼ਾਮਿਲ ਹੈ। ਸਟੀਲ ਪਲਾਂਟਾਂ ਨੇ ਤਰਲ ਨਾਈਟ੍ਰੋਜਨ ਅਤੇ ਆਰਗਨ ਉਤਪਾਦਨ ਸਮਰੱਥਾ ਨੂੰ ਐੱਲਐੱਮਓ ਦੇ ਮਾਧਿਅਮ ਨਾਲ ਵਾਧੂ ਮਾਤਰਾ ਵਿੱਚ ਉਤਪਾਦਨ ਸਹਿਤ ਦੈਨਿਕ ਉਤਪਾਦਨ ਸਮਰੱਥਾ ਵਧਾਈ ਹੈ। ਉਨ੍ਹਾਂ ਨੇ ਐੱਲਐੱਮਓ ਦਾ ਉਤਪਾਦਨ ਵਧਾਉਣ ਲਈ ਗੈਸੀ ਆਕਸੀਜਨ ਦੇ ਇਸਤੇਮਾਲ ਵਿੱਚ ਵੀ ਕਮੀ ਕੀਤੀ ਹੈ। 

ਪੈਟਰੋਲੀਅਮ ਖੇਤਰ ਨਾਲ, ਪ੍ਰਤੀ ਦਿਨ ਲਗਭਗ 1150 ਐੱਮਟੀ ਐੱਲਐੱਮਓ ਆਰਆਈਐੱਲ ਜਾਮਨਗਰ ਰਿਫਾਈਨਰੀ, ਆਈਓਸੀਐੱਲ ਪਾਨੀਪਤ ਰਿਫਾਈਨਰੀ ਅਤੇ ਬੀਪੀਸੀਐੱਲ ਕੋਚੀ ਅਤੇ ਬੀਨਾ ਰਿਫਾਈਨਰੀਜ਼ ਨੂੰ ਸਪਲਾਈ ਕੀਤੀ ਜਾ ਰਹੀ ਹੈ। 

ਸਟੀਲ ਪਲਾਂਟ ਅਤੇ ਤੇਲ ਰਿਫਾਈਨਰੀਆਂ ਜੀਵਨ ਰੱਖਿਆ ਅਤੇ ਨਵੀਂ ਸਿਹਤ ਚੁਣੌਤੀਆਂ ਨੂੰ ਦੇਖਦੇ ਹੋਏ ਬਿਹਤਰ ਤਰੀਕੇ ਨਾਲ ਤਿਆਰ ਹੋਣ ਲਈ ਹਰ ਸੰਭਵ ਕੰਮ ਕਰ ਰਹੀਆਂ ਹਨ।  ਗੰਭੀਰ ਦੇਖਭਾਲ ਅਤੇ ਆਪਾਤ ਸਿਹਤ ਦੇਖਭਾਲ ਢਾਂਚੇ ਨੂੰ ਮਜਬੂਤ ਬਣਾਉਣ  ਦੇ ਉਦੇਸ਼ ਨਾਲ,  ਪੈਟਰੋਲੀਅਮ ਅਤੇ ਸਟੀਲ ਖੇਤਰ ਦੀਆਂ ਕੰਪਨੀਆਂ ਜੰਗੀ ਪੱਧਰ ‘ਤੇ ਦੇਸ਼ ਭਰ  ਦੇ ਵੱਡੇ ਅਸਥਾਈ ਕੋਵਿਡ ਦੇਖਭਾਲ ਕੇਂਦਰਾਂ ਨੂੰ 12,000 ਆਕਸੀਜਨ ਬੈੱਡ ਉਪਲੱਬਧ ਕਰਾ ਰਹੀਆਂ ਹਨ।  ਇਸ ਪ੍ਰਕਿਰਿਆ ਵਿੱਚ ਸਟੀਲ ਖੇਤਰ ਦੇਸ਼ ਭਰ ਵਿੱਚ 8, 500 ਆਕਸੀਜਨ ਦੀ ਸੁਵਿਧਾ ਤੋਂ ਯੁਕਤ ਬੈੱਡਾਂ ਦੀ ਸਥਾਪਿਤ ਕਰ ਰਿਹਾ ਹੈ,  

ਜਿਨ੍ਹਾਂ ਵਿੱਚ ਉਨ੍ਹਾਂ  ਦੇ  ਪਲਾਂਟਾਂ ਵਿੱਚ ਉਤਪਾਦਿਤ ਗੈਸੀ ਆਕਸੀਜਨ ਦਾ ਉਪਯੋਗ ਕੀਤਾ ਜਾਵੇਗਾ ਅਤੇ ਲੰਮੀ ਦੂਰੀ ਤੱਕ ਐੱਲਐੱਮਓ ਦੀ ਸਪਲਾਈ ਦੀ ਸਮੱਸਿਆ ਦਾ ਹੱਲ ਨਿਕਲ ਜਾਏਗਾ ।  ਬੀਪੀਸੀਐੱਲ ਬੀਨਾ ਰਿਫਾਈਨਰੀ, ਆਈਓਸੀ ਪਾਨੀਪਤ ਰਿਫਾਈਨਰੀ,  ਬੀਪੀਸੀਐੱਲ ਕੋਚੀ ਰਿਫਾਈਨਰੀ,  ਐੱਚਐੱਮਈਐੱਲ ਬਠਿੰਡਾ ਰਿਫਾਈਨਰੀ ਅਤੇ ਸੀਪੀਸੀਐੱਲ ਚੇਨਈ ਰਿਫਾਈਨਰੀ ਇਨ੍ਹਾਂ ਹਸਪਤਾਲਾਂ ਵਿੱਚ ਪੈਟਰੋਲੀਅਮ ਖੇਤਰ ਦੀਆਂ ਸੁਵਿਧਾਵਾਂ ਸਥਾਪਤ ਕਰ ਰਹੀਆਂ ਹਨ।  ਹਾਲ ਵਿੱਚ,  ਕੋਚੀ ਅਤੇ ਪਾਨੀਪਤ ਰਿਫਾਈਨਰੀਆਂ ਅਤੇ ਹਿਸਾਰ ਸਥਿਤ ਸਟੀਲ ਪਲਾਂਟ  ਦੇ ਕੋਲ ਕੋਵਿਡ ਦੇਖਭਾਲ ਕੇਂਦਰਾਂ ਦਾ ਪਰਿਚਾਲਨ ਸ਼ੁਰੂ ਹੋ ਗਿਆ ।

ਕੋਵਿਡ-19 ਦੀ ਦੂਜੀ ਲਹਿਰ ਦੇ ਦੌਰਾਨ ਆਕਸੀਜਨ ਸੰਕਟ ਵਿੱਚ ਦੇਸ਼ ਦੀ ਸਹਾਇਤਾ ਦੇ ਲਈ, ਓਐੱਨਜੀਸੀ ਨੂੰ ਇੱਕ ਲੱਖ ਆਕਸੀਜਨ ਕੰਸਨਟ੍ਰੇਟਰ ਦੀ ਖਰੀਦ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ। ਸਪਲਾਈ ਦੀ ਪ੍ਰਕਿਰਿਆ ਇਸ ਹਫ਼ਤੇ ਤੋਂ ਸ਼ੁਰੂ ਹੋਣ ਦਾ ਅਨੁਮਾਨ ਹੈ, ਜਦੋਂ ਕਿ ਪੂਰੀ ਖੇਪ ਅਗਲੇ ਮਹੀਨੇ ਦੇ ਅੰਤ ਤੱਕ ਪ੍ਰਪਾਤ ਹੋ ਜਾਏਗੀ। ਇਸ ਦੇ ਇਲਾਵਾ, ਘਰੇਲੂ ਸਮਰੱਥਾ ਵਧਾਉਣ ਦੇ ਲਈ ਘਰੇਲੂ ਨਿਰਮਾਤਾਵਾਂ ਨੂੰ ਆਕਸੀਜਨ ਕੰਸਨਟ੍ਰੇਟਰ ਦੀ 40,000 ਇਕਾਈਆਂ ਲਈ ਆਰਡਰ ਦਿੱਤੇ ਗਏ ਹਨ।

ਤੇਲ ਅਤੇ ਗੈਸ ਪੀਐੱਸਯੂ ਦੁਆਰਾ ਇਸ ਦਿਸ਼ਾ ਵਿੱਚ ਚੁੱਕੇ ਗਏ ਹੋਰ ਕਦਮਾਂ ਤੋਂ ਘੱਟ ਅਵਧੀ ਵਿੱਚ ਬੜੀ ਸੰਖਿਆ ਵਿੱਚ ਸਿਲੰਡਰ ਭਰਨ ਲਈ ਉੱਚੀ ਸਮਰੱਥਾ ਦੇ ਆਕਸੀਜਨ ਕੰਪ੍ਰੇਸਰਾਂ ਦੀ ਖਰੀਦ, ਤਰਲ ਆਕਸੀਜਨ ਦਾ ਆਯਾਤ ਅਤੇ ਟੈਂਕਰਾਂ ਅਤੇ ਆਈਐੱਸਓ ਕੰਟੇਨਰਾਂ ਦੇ ਮਾਧਿਅਮ ਨਾਲ ਤਰਲ ਆਕਸੀਜਨ ਦੀ ਢੁਲਾਈ ਲਈ ਲੌਜੀਸਟਿਕ ਸਹਿਯੋਗ ਸ਼ਾਮਿਲ ਹਨ। ਐੱਲਐੱਮਓ ਦੀ ਉਪਲਬਧਤਾ ਅਤੇ ਵੰਡ ਵਿੱਚ ਸੁਧਾਰ ਲਈ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਪੀਐੱਸਯੂ ਦੇਸ਼ ਭਰ ਦੇ ਹਸਪਤਾਲਾਂ ਵਿੱਚ 100 ਤੋਂ ਜ਼ਿਆਦਾ ਪੀਐੱਸਏ ਆਕਸੀਜਨ ਜਨਰੇਸ਼ਨ ਪਲਾਂਟ ਲਗਾ ਰਹੇ ਹਨ।

*****


ਵਾਈਬੀ



(Release ID: 1719952) Visitor Counter : 170