ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਮੰਤਰਾਲੇ ਨੇ ਏਸ਼ੀਆਈ ਖੇਡਾਂ ਦੇ ਪੂਰਵ ਗੋਲਡ ਮੈਡਲ ਜੇਤੂ ਜੋਸੇਫ ਜੇਮਸ ਨੂੰ 2.5 ਲੱਖ ਰੁਪਏ ਦੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ

Posted On: 18 MAY 2021 5:30PM by PIB Chandigarh

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਐੱਮਵਾਈਏਐੱਸ) ਨੇ ਖਿਡਾਰੀਆਂ ਦੇ ਲਈ ਬਣਾਏ ਗਏ ਪੰਡਿਤ ਦੀਨਦਿਆਲ ਉਪਾਧਿਆਏ ਰਾਸ਼ਟਰੀ ਕਲਿਆਣ ਕੋਸ਼ ਦੇ ਤਹਿਤ ਅੰਤਰਰਾਸ਼ਟਰੀ ਪਾਵਰਲਿਫਿਟਿੰਗ ਕੋਚ ਜੋਸੇਫ ਜੇਮਸ ਲਈ 2,50,000 ਰੁਪਏ ਦੀ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਹੈ। ਇਹ ਵਿੱਤ ਸਹਾਇਤਾ ਕੋਵਿਡ-19 ਦਰਮਿਆਨ ਭਾਰਤੀ ਖੇਡ ਅਥਾਰਿਟੀ (ਸਾਈ), ਭਾਰਤੀ ਓਲੰਪਿਕ ਸੰਘ ਅਤੇ ਮੰਤਰਾਲੇ ਦੀ ਸੰਯੁਕਤ ਸਹਿਯੋਗ ਪਹਿਲ ਦੇ ਤਹਿਤ ਪੂਰਵ- ਅੰਤਰਰਾਸ਼ਟਰੀ ਖਿਡਾਰੀਆਂ ਅਤੇ ਕੋਚ ਦੀ ਮਦਦ ਲਈ ਦਿੱਤੀ ਜਾਂਦੀ ਹੈ। 

C:\Users\Punjabi\Desktop\Gurpreet Kaur\2021\may 2021\18-05-2021\image001Z6ST.jpg

2006 ਦੇ ਏਸ਼ੀਆਈ ਖੇਡਾਂ ਦੇ ਗੋਲਡ ਮੈਡਲ ਜੇਤੂ ਅਤੇ 2008 ਵਿੱਚ ਏਸ਼ੀਆਈ ਪਾਵਰਲਿਫਿਟਿੰਗ ਚੈਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਜੋਸੇਫ ਜੇਮਸ ਨੂੰ ਕੁਝ ਦਿਨ ਪਹਿਲਾਂ ਕੋਵਿਡ-19 ਸੰਕ੍ਰਮਣ ਹੋਣ ਦੇ ਬਾਅਦ 24 ਅਪ੍ਰੈਲ ਨੂੰ ਸਾਹ ਲੈਣ ਵਿੱਚ ਗੰਭੀਰ ਸਮੱਸਿਆ ਹੋਈ। ਉਨ੍ਹਾਂ ਦੇ ਆਕਸੀਜਨ ਦਾ ਪੱਧਰ ਘੱਟ ਸੀ ਅਤੇ ਪਰਿਵਾਰ ਨੇ ਉਨ੍ਹਾਂ ਨੂੰ ਤੁਰੰਤ ਹੈਦਰਾਬਾਦ ਦੇ ਵਿਵੇਕਾਨੰਦ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ। ਉਹ ਸੱਤ-ਅੱਠ ਦਿਨਾਂ ਦੇ ਲਈ ਆਈਸੀਯੂ ਵਿੱਚ ਸਨ ਅਤੇ ਪੰਜ ਮਈ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ ਅਤੇ ਉਹ ਘਰ ਵਿੱਚ ਸਾਰੇ ਮੈਂਬਰਾਂ ਤੋਂ ਅਲੱਗ ਰਹਿ ਰਹੇ ਹਨ।

ਜੋਸੇਫ ਜੇਮਸ ਦੀ ਬੇਟੀ ਏਲਿਸਾ ਜੋਅ ਨੇ ਸਮੇਂ ‘ਤੇ ਵਿੱਤੀ ਮਦਦ ਦੇਣ ਲਈ ਮੰਤਰਾਲੇ, ਸਾਈ ਅਤੇ ਭਾਰਤੀ ਓਲੰਪਿਕ ਸੰਘ ਦਾ ਆਭਾਰ ਜਤਾਉਂਦੇ ਹੋਏ ਕਿਹਾ, “ਤੇਲੰਗਾਨਾ ਓਲੰਪਿਕ ਸੰਘ ਅਤੇ ਭਾਰਤੀ ਓਲੰਪਿਕ ਸੰਘ ਦੇ ਮੈਂਬਰਾਂ ਵਿੱਚੋਂ ਇੱਕ ਸ਼੍ਰੀ ਮਹੇਸ਼ ਸਾਗਰ ਨੇ ਸਾਨੂੰ ਇਸ ਪਹਿਲ ਦੇ ਬਾਰੇ ਵਿੱਚ ਦੱਸਿਆ। ਉਨ੍ਹਾਂ ਨੇ ਮੈਨੂੰ ਐਪਲੀਕੇਸ਼ਨ ਭਰਨ ਲਈ ਵੇਰਵਾ ਦਿੱਤਾ ਅਤੇ ਸੰਬੰਧਿਤ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ।

ਏਲਿਸਾ ਨੇ ਕਿਹਾ, ਅਜਿਹੇ ਸਮੇਂ ਵਿੱਚ ਮੰਤਰਾਲੇ ਤੋਂ ਮਿਲੀ ਇਹ ਵਾਸਤਵ ਵਿੱਚ ਬਹੁਤ ਵੱਡੀ ਮਦਦ ਹੈ ਜਦੋਂ ਸਾਡੇ ਪਰਿਵਾਰਾਂ ਅਤੇ ਦੋਸਤਾਂ ਤੋਂ ਮਦਦ ਪ੍ਰਾਪਤ ਕਰਨਾ ਵੀ ਮੁਸ਼ਕਿਲ ਹੈ। ਮੈਂ ਆਭਾਰੀ ਹਾਂ ਕਿ ਭਾਰਤੀ ਖੇਡ ਅਥਾਰਿਟੀ ਨੇ ਸਾਨੂੰ ਉਦੋਂ ਯਾਦ ਕੀਤਾ ਜਦੋਂ ਸਾਨੂੰ ਜ਼ਰੂਰਤ ਸੀ।

ਤੇਲੰਗਾਨਾ ਓਲੰਪਿਕ ਸੰਘ ਦੇ ਜਨਰਲ ਸਕੱਤਰ ਨੇ ਜੇ ਯਾਦਵ ਨੇ ਵੀ ਸਾਈ, ਮੰਤਰਾਲੇ ਅਤੇ ਭਾਰਤੀ ਓਲੰਪਿਕ ਸੰਘ ਨੂੰ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਪੂਰੇ ਤੇਲੰਗਾਨਾ ਓਲੰਪਿਕ ਸੰਘ ਅਤੇ ਤੇਲੰਗਾਨਾ ਰਾਜ ਦੇ ਖੇਡ ਸਮੁਦਾਏ ਵੱਲੋਂ ਮੈਂ ਸ਼੍ਰੀ ਜੋਸੇਫ ਦੇ ਚਿਕਿਤਸਾ ਖਰਚ ਪੂਰੇ ਕਰਨ ਦੀ ਖਾਤਿਰ ਉਨ੍ਹਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਭਾਰਤੀ ਖੇਡ ਅਥਾਰਿਟੀ ਅਤੇ ਭਾਰਤੀ ਓਲੰਪਿਕ  ਸੰਘ ਦਾ ਬਹੁਤ ਆਭਾਰੀ ਹਾਂ। ਇਸ ਕਠਿਨ ਸਮੇਂ ਵਿੱਚ ਖਿਡਾਰੀਆਂ ਦੀ ਮਦਦ ਕਰਨ ਲਈ ਧੰਨਵਾਦ।

*******

ਐੱਨਬੀ/ਓਏ



(Release ID: 1719950) Visitor Counter : 124