ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਮਾਈ ਗੋਵ ਨੇ ਭਾਰਤੀ ਭਾਸ਼ਾ ਨੂੰ ਸਿੱਖਣ ਦਾ ਐਪ ਬਣਾਉਣ ਲਈ ਇਨੋਵੇਸ਼ਨ ਚੈਲੇਂਜ ਸ਼ੁਰੂ ਕੀਤਾ


ਭਾਰਤ ਦੀ ਸਭਿਆਚਾਰਕ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਅੱਗੇ ਲਿਜਾਉਣ ਦਾ ਟੀਚਾ

Posted On: 17 MAY 2021 7:45PM by PIB Chandigarh

ਮਾਈ ਗੋਵ,  ਭਾਰਤ ਸਰਕਾਰ ਦਾ ਨਾਗਰਿਕਾਂ ਨਾਲ ਜੁੜਨ ਦਾ ਮੰਚ ਹੈ,  ਨੇ ਉੱਚ ਸਿੱਖਿਆ ਵਿਭਾਗ ਦੇ ਨਾਲ ਮਿਲ ਕੇ ਭਾਰਤੀ ਭਾਸ਼ਾ ਨੂੰ ਸਿੱਖਣ ਦਾ ਇੱਕ ਐਪ ਬਣਾਉਣ ਲਈ ਇਨੋਵੇਸ਼ਨ ਚੈਲੇਂਜ ਸ਼ੁਰੂ ਕੀਤਾ ਹੈ। ਇਹ ਇਨੋਵੇਸ਼ਨ ਚੈਲੇਂਜ ਵੱਖ -ਵੱਖ ਘਟਕਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਆਪਸੀ ਸੰਵਾਦ ਦੇ ਜਰਿਏ ਭਾਰਤ ਦੀ ਸਭਿਆਚਾਰਕ  ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ  ਪ੍ਰਧਾਨ ਮੰਤਰੀ ਸ਼੍ਰੀ ਨਰੇਂ‍ਦਰ ਮੋਦੀ ਦੇ  ਸੁਪਨੇ  ਨੂੰ ਅੱਗੇ ਲਿਜਾਉਣ ਲਈ ਸ਼ੁਰੂ ਕੀਤਾ ਗਿਆ ਹੈ।   

ਮਾਈਗੋਵ ਨੇ ਇੱਕ ਐਪ ਬਣਾਉਣ ਲਈ ਇਨੋਵੇਸ਼ਨ ਚੈਲੇਂਜ ਸ਼ੁਰੂ ਕੀਤਾ ਹੈ,  ਜੋ ਵਿਅਕਤੀਆਂ ਨੂੰ ਕਿਸੇ ਵੀ ਭਾਰਤੀ ਭਾਸ਼ਾ ਦੇ ਸਰਲ ਵਾਕਾਂ ਨੂੰ ਸਿੱਖਣ ਅਤੇ ਭਾਸ਼ਾ ਦੇ ਕਮਕਾਜੀ ਪੱਧਰ ਦਾ ਗਿਆਨ ਦੇਣ ਵਿੱਚ ਸਮਰੱਥਾਵਾਨ ਬਣਾਵੇਗਾ।  ਇਸ ਚੈਲੇਂਜ ਦਾ ਉਦੇਸ਼ ਇੱਕ ਅਜਿਹਾ ਐਪ ਬਣਾਉਣਾ ਹੈ ਜੋ ਖੇਤਰੀ ਭਾਸ਼ਾ ਦੀ ਸਾਕਸ਼ਰਤਾ ਵਧਾਵੇ,  ਜਿਸਦੇ ਨਾਲ ਦੇਸ਼ ਦੇ ਅੰਦਰ ਜ਼ਿਆਦਾ ਤੋਂ ਜ਼ਿਆਦਾ ਸਭਿਆਚਾਰਿਕ  ਸੱਮਝਦਾਰੀ ਪੈਦਾ ਕੀਤੀ ਜਾ ਸਕੇ। ਇਹਨਾਂ ਵਿੱਚ ਜਿਨ੍ਹਾਂ ਪ੍ਰਮੁੱਖ ਮਾਪਦੰਡਾਂ ’ਤੇ ਧਿਆਨ ਦਿੱਤਾ ਜਾਵੇਗਾ,  ਉਨ੍ਹਾਂ ’ਚ ਇਸਤੇਮਾਲ ਕਰਨ ਵਿੱਚ ਸਹਿਜਤਾ,  ਸਰਲਤਾ,  ਗ੍ਰਾਫੀਕਲ ਯੂਜਰ ਇੰਟਰਫੇਸ,  ਖੇਲ ਵਰਗੀ ਰੁਚੀ ਪੈਦਾ ਕਰਨ ਵਾਲੀ ਵਿਸ਼ੇਸ਼ਤਾਵਾਂ  (ਗੈਮਿਫਿਕੇਸ਼ਨ ਫੀਚਰਸ),  ਯੂ.ਆਈ.,  ਯੂ.ਐਕਸ. ਅਤੇ ਬਿਹਤਰ ਸਮੱਗਰੀ ਸ਼ਾਮਿਲ ਹੋਵੇਗੀ,  ਜੋ ਇੱਕ ਭਾਰਤੀ ਭਾਸ਼ਾ ਨੂੰ ਸਿੱਖਣਾ ਆਸਾਨ ਅਤੇ ਦਿਲਚਸਪ  ਬਣਾ ਸਕੇ ।  

 

ਇਨੋਵੇਸ਼ਨ ਚੈਲੇਂਜ ਸਾਰੇ ਭਾਰਤੀ ਵਿਅਕਤੀਆਂ,  ਸਟਾਰਟ-ਅਪਸ ਅਤੇ ਕੰਪਨੀਆਂ ਲਈ ਖੁੱਲ੍ਹਾ ਹੈ। ਮਾਈਗਾਵ ਦੀ ਕਲਪਨਾ ਹੈ ਕਿ ਐਪ ਮਲਟੀ-ਮਾਡਿਊਲਰ ਬਣੇ,  ਜਿਸ ਵਿੱਚ ਲਿਖਤੀ ਸ਼ਬਦ,  ਅਵਾਜ ਅਤੇ ਵੀਡਿਓ/ਵਿਜੁ਼ਅਲ ਰਾਹੀਂ ਸਿਖਾਉਣ ਦੀ ਸਮਰੱਥਾ ਹੋਵੇ। ਐਪ ਡੇਵਲਪਰਸ ਭਾਸ਼ਾ ਸਿੱਖਣ ਵਾਲਿਆਂ ਦੇ ਜੁੜਾਵ ਲਈ ਕਈ ਇੰਟਰਫੇਸ ਦਾ ਪ੍ਰਸਤਾਵ ਦੇ ਸਕਦੇ ਹਨ।  ਇਨੋਵੇਸ਼ਨ ਚੈਲੇਂਜ ਨੂੰ https://innovateindia.mygov.in/indian-language-app-challenge/ ਤੇ ਜਾ ਕੇ ਵੇਖਿਆ ਜਾ ਸਕਦਾ ਹੈ । ਉਸ ਪੇਜ ਵਿੱਚ ਚੈਲੇਂਜ  ਦੇ ਜੁੜੇ ਸਾਰੇ ਨਿਯਮ ਅਤੇ ਸ਼ਰਤਾਂ ਨੂੰ ਦੱਸਿਆ ਗਿਆ ਹੈ ਅਤੇ ਪ੍ਰਤੀਭਾਗੀਆਂ ਨੂੰ ਸਾਇਟ ਦੇਖਣ ਲਈ ਪ੍ਰੋਤਸਾਹਿਤ ਕੀਤਾ ਗਿਆ ਹੈ ।  

 

ਇਨੋਵੇਸ਼ਨ ਚੈਲੇਂਜ 27 ਮਈ 2021 ਨੂੰ ਬੰਦ ਹੋ ਜਾਵੇਗਾ। ਐਪ ਦੀ ਪ੍ਰੋਟੋਟਾਇਪ ਪ੍ਰਸਤੁਤੀਆਂ  ਦਾ ਲੇਖਾ ਜੋਖਾ ਕਰਨ ਦੇ ਬਾਅਦ,  ਸਿਖਰ 10 ਟੀਮਾਂ ਨੂੰ ਪ੍ਰਸਤੁਤੀਕਰਣ ਦੇਣ ਲਈ ਬੁਲਾਇਆ ਜਾਵੇਗਾ ਅਤੇ ਇੱਕ ਨਿਰਣਾਇਕ ਮੰਡਲ ਵਲੋਂ ਸਿਖਰ 3 ਪ੍ਰਤੀਯੋਗੀਆਂ ਦੀ ਚੌਣ ਕੀਤੀ ਜਾਵੇਗਾ।  ਇਸ ਸਿਖਰ ਤਿੰਨਾਂ ਚੌਣ ਪ੍ਰਤੀਯੋਗੀਆਂ ਨੂੰ ਐਪ ਬਿਹਤਰ ਬਣਾਉਣ ਲਈ 20 ਲੱਖ, 10 ਲੱਖ ਅਤੇ 5 ਲੱਖ ਰੁਪਏ ਦੀ ਰਾਸ਼ੀ ਦਿੱਤੀ  ਜਾਵੇਗੀ । ਸਮਾਧਾਨਾਂ ਦਾ ਲੇਖਾ ਜੋਖਾ ਨਵਾਚਾਰ,  ਸੋਪਾਨੀਇਤਾ (ਸਕੇਲੇਬਿਲਿਟੀ) ਪ੍ਰਯੋਗ ਕਰਨ ਦੀ ਸਰਲਤਾ (ਯੂਜੇਬਿਲਿਟੀ),  ਅੰਤਰ-ਗਤੀਸ਼ੀਲਤਾ (ਇੰਟਰ-ਆਪਰੇਬਿਲਿਟੀ)  ਸ਼ੁਰੂ ਕਰਨ/ਬੰਦ ਕਰਨ ’ਚ ਸਰਲਤਾ ਅਤੇ ਅਭਿਆਨ ਜਿਵੇਂ ਵਿਆਪਕ ਮਾਨਕਾਂ ਦੇ ਆਧਾਰ ’ਤੇ ਕੀਤਾ ਜਾਵੇਗਾ ।  

********************

 

ਆਰਕੇਜੇ/ਐਮ



(Release ID: 1719751) Visitor Counter : 168


Read this release in: English , Urdu , Marathi , Hindi