ਰੇਲ ਮੰਤਰਾਲਾ

ਰੇਲਵੇ ਨੇ ਕੋਵਿਡ ਪ੍ਰੋਟੋਕਾਲ ਦਾ ਪਾਲਨ ਕਰਦੇ ਹੋਏ ਕੋਲਕਾਤਾ ਵਿੱਚ 800 ਮੀਟਰ ਦੀ ਚੁਣੌਤੀਪੂਰਨ ਸੁਰੰਗ ਅਭਿਯਾਨ ਨੂੰ ਸਫਲਤਾਪੂਰਵਕ ਪੂਰਾ ਕੀਤਾ


ਕੱਲ੍ਹ ਕੋਲਕਾਤਾ ਦੇ ਬੋਬਾਜ਼ਾਰ ਵਿੱਚ “ਉਰਵੀ” ਦੀ ਸਫਲਤਾ ਦੇ ਨਾਲ ਹੀ ਈਸਟ ਵੈਸਟ ਮੈਟਰੋ ਕਾਰੀਡੋਰ ‘ਤੇ ਟਨਲ ਬੋਰਿੰਗ ਮਸ਼ੀਨ (ਟੀਬੀਐੱਮ) ਨਾਲ ਸੁਰੰਗ ਬਣਾਉਣ ਦਾ ਕੰਮ ਪੂਰਾ

ਇਸ ਸਫਲਤਾ ਦੇ ਨਾਲ, ਈਸਟ ਵੈਸਟ ਮੈਟਰੋ ਪ੍ਰੋਜੈਕਟ ਲਈ ਸੰਪੂਰਣ ਟੀਬੀਐੱਮ ਟਨਲਿੰਗ ਦਾ ਕੰਮ ਪੂਰਾ

ਇਸ ਮਾਰਗ ‘ਤੇ ਸੁਰੰਗ ਨਿਰਮਾਣ ਦਾ ਕਾਰਜ ਬਹੁਤ ਕਠਿਨ ਸੀ ਕਿਉਂਕਿ ਇਸ ਵਿੱਚ ਸਦੀਆਂ ਪੁਰਾਣੀਆਂ ਇਮਾਰਤਾਂ ਸਨ

Posted On: 16 MAY 2021 1:59PM by PIB Chandigarh

ਕੋਲਕਾਤਾ ਦੇ ਬੋਬਾਜ਼ਾਰ ਵਿੱਚ “ਉਰਵੀ” ਦੀ ਸਫਲਤਾ ਦੇ ਨਾਲ ਈਸਟ ਵੈਸਟ ਮੈਟਰੋ ਕਾਰੀਡੋਰ ਵਿੱਚ ਟਨਲ ਬੋਰਿੰਗ ਮਸ਼ੀਨ (ਟੀਬੀਐੱਮ) ਦੁਆਰਾ ਸੁਰੰਗ ਨਿਰਮਾਣ ਦਾ ਕੰਮ 15 ਮਈ 2021 ਨੂੰ ਪੂਰਾ ਹੋਇਆ। ਇਸ ਸਫਲਤਾ ਦੇ ਨਾਲ ਕੋਲਕਾਤਾ ਈਸਟ-ਵੈਸਟ ਮੈਟਰੋ ਪ੍ਰੈਜੋਕਟ ਲਈ ਟੀਬੀਐੱਮ ਨਾਲ ਸੁਰੰਗ ਬਣਾਉਣ ਦਾ ਕੰਮ ਪੂਰਾ ਹੋ ਗਿਆ ਹੈ। ਇਸ ਮਾਰਗ ‘ਤੇ ਸੁਰੰਗ ਨਿਰਮਾਣ ਦਾ ਕੰਮ ਮੁਸ਼ਕਿਲ ਸੀ ਕਿਉਂਕਿ ਇਸ ਵਿੱਚ ਸਦੀਆਂ ਪੁਰਾਣੀ ਇਮਾਰਤਾਂ ਸਨ। ਕੋਵਿਡ-19 ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ 800 ਮੀਟਰ ਚੁਣੌਤੀਪੂਰਨ ਸੁਰੰਗ ਅਭਿਯਾਨ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ।  

ਟਨਲ ਬੋਰਿੰਗ ਮਸ਼ੀਨ (ਟੀਬੀਐੱਮ) ‘ਉਰਵੀ’ ਨੇ ਪਿਛਲੇ ਸਾਲ 9 ਅਕਤੂਬਰ 2020 ਨੂੰ ਐਸਪਲੇਨੇਡ ਤੋਂ ਸੀਲਦਾਹ ਤੱਕ ਈਸਟ ਬਾਉਂਡ ਟਨਲ ਨੂੰ ਪੂਰਾ ਕੀਤਾ ਸੀ ਅਤੇ ਬਾਕੀ 800 ਮੀਟਰ ਨੂੰ ਪੂਰਾ ਕਰਨ ਲਈ 9 ਜਨਵਰੀ 2021 ਨੂੰ ਜ਼ਰੂਰਤ ਨਵੀਨੀਕਰਣ ਅਤੇ ਨਿਰੀਖਣ ਦੇ ਬਾਅਦ ਸੀਲਦਾਹ ਫਿਰ ਤੋਂ ਲਾਂਚ ਕੀਤਾ ਗਿਆ ਸੀ। ਸੁਰੰਗ ਬਣਾਉਣ ਦਾ ਅਭਿਯਾਨ ਬੋਬਾਜ਼ਾਰ ਵਿੱਚ ਰਿਟ੍ਰੀਵਲ ਸ਼ਾਫਟ ਤੋ ਟਨਲ ਬੋਰਿੰਗ ਮਸ਼ੀਨ ਦੀ ਸਫਲਤਾ ਨਾਲ ਹੀ 15 ਮਈ 2021 ਨੂੰ ਪੂਰਾ ਕਰ ਲਿਆ ਗਿਆ ਹੈ। 

ਇਹ ਟੀਬੀਐੱਮ ਸੀਲਦਾਹ ਫਲਾਈਓਵਰ ਦੇ ਹੇਠਾਂ ਤੋਂ ਵੀ ਗੁਜਰ ਚੁੱਕਿਆ ਹੈ, ਜਿਸ ਦੇ ਲਈ ਸੁਰੱਖਿਆ ਕਾਰਨਾਂ ਤੋਂ ਫਲਾਈਓਵਰ ‘ਤੇ ਵਾਹਨਾਂ ਦੀ ਆਵਾਜਾਈ ਤਿੰਨ ਦਿਨਾਂ ਦੇ ਲਈ ਬੰਦ ਕਰ ਦਿੱਤੀ ਗਈ ਸੀ। ਇਸ ਟੀਬੀਐੱਮ ਡ੍ਰਾਈਵ ਦੇ ਪੂਰਾ ਹੋਣ ਦੇ ਬਾਅਦ, ਟਨਲ ਬੋਰਿੰਗ ਮਸ਼ੀਨ ‘ਉਰਵੀ’ ਹੋਰ ਰੁਕੀ ਹੋਈ ਟੀਬੀਐੱਮ ‘ਚੰਡੀ’ ਦੇ ਨਾਲ ਬੋਬਾਜ਼ਾਰ ਵਿੱਚ ਇਸ ਰਿਟ੍ਰੀਵਲ ਸ਼ਾਫਟ ਤੋਂ ਪ੍ਰਾਪਤ ਕੀਤੀ ਜਾਏਗੀ। 

ਸ਼ਾਫਟ ਦੀ ਵਾਟਰ ਟਾਈਟਨੈਸ ਸੁਨਿਸ਼ਚਿਤ ਕਰਨ ਦੇ ਬਾਅਦ ਸ਼ਾਫਟ ਦੀ ਖੁਦਾਈ ਅਤੇ ਪ੍ਰਭਾਵਿਤ ਸੁਰੰਗ ਅਤੇ ਟੀਬੀਐੱਮ ਦੀਆਂ ਜਟਿਲ ਗਤੀਵਿਧੀਆਂ ਹਨ ਜਿਨ੍ਹਾਂ ਸੁਰੱਖਿਅਤ ਰੂਪ ਤੋਂ ਕੀਤਾ ਜਾਣਾ ਹੈ। ਅਤੇ ਇਸ ਲਈ ਇਸ ਵਿੱਚ ਸਮਾਂ ਲੱਗੇਗਾ। ਪੂਰੀ ਖੁਦਾਈ ਪੂਰੀ ਹੋਣ ਦੇ ਬਾਅਦ ਦੋਨਾਂ ਟੀਬੀਐੱਮ ਨੂੰ ਸ਼ਾਫਟ ਨੂੰ ਟੁਕੜਿਆਂ ਵਿੱਚ ਕੱਢਿਆ  ਜਾਏਗਾ। 

ਸਾਰੀ ਖੁਦਾਈ ਪੂਰੀ ਹੋਣ ਦੇ ਬਾਅਦ ਦੋਨਾਂ ਟੀਬੀਐੱਮ ਨੂੰ ਸ਼ਾਫਟ ਤੋਂ ਟੁਕੜਿਆਂ ਵਿੱਚ ਵਾਪਸ ਲਿਆਇਆ ਜਾਏਗਾ। ਇਸ ਦੇ ਬਾਅਦ ਸ਼ਾਫਟ ਏਰੀਆ ਲਈ ਆਰਸੀਸੀ ਫਲੋਰਿੰਗ ਅਤੇ ਛੱਤ ਦਾ ਕੰਮ ਪੂਰਾ ਕਰ ਲਿਆ ਜਾਏਗਾ ਅਤੇ ਓਵਰਗ੍ਰਾਉਂਡ ਕੰਸਟ੍ਰਕਸ਼ਨ ਲਈ ਗ੍ਰਾਉਂਡ ਤਿਆਰ ਕਰਨ ਲਈ ਸ਼ਾਫਟ ਟਾਪ ਨੂੰ ਬੈਕਫਿਲ ਕੀਤਾ ਜਾਏਗਾ।

****

ਡੀਜੇਐੱਨ/ਐੱਮਕੇਵੀ



(Release ID: 1719383) Visitor Counter : 146