ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ , ਸਰਕਾਰੀ ਮੈਡੀਕਲ ਕਾਲਜ ਜੰਮੂ ਨਾਲ ਸਬੰਧਿਤ 100 ਬੈੱਡ ਦੀ ਸਮਰੱਥਾ ਵਾਲਾ ਚੋਪੜਾ ਨਰਸਿੰਗ ਹੋਮ ਜਲਦੀ ਹੀ ਕੰਮ ਕਰਨਾ ਸ਼ੁਰੂ ਕਰੇਗਾ
Posted On:
16 MAY 2021 7:02PM by PIB Chandigarh
ਸਰਕਾਰੀ ਮੈਡੀਕਲ ਕਾਲਜ ਜੰਮੂ ਨਾਲ ਸੰਬੰਧਿਤ ਚੋਪੜਾ ਨਰਸਿੰਗ ਹੋਮ 100 ਬੈੱਡ ਦੀ ਸਮਰੱਥਾ ਦੇ ਨਾਲ ਜਲਦੀ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਜੀਐੱਮਸੀ ਜੰਮੂ ਵਿੱਚ 2400 ਐੱਲਪੀਐੱਮ ਯਾਨੀ 3456 ਕਿਊਬਿਕ ਮੀਟਰ ਦੀ ਸਮਰੱਥਾ ਵਾਲੇ ਦੋ ਆਕਸੀਜਨ ਪਲਾਂਟ ਲਗਾਏ ਜਾਣਗੇ। ਜੋ ਮੌਜੂਦਾ ਸਮਰੱਥਾ ਦੇ ਅਤਿਰਿਕਤ ਆਕਸੀਜਨ ਪਲਾਂਟ ਹੋਣਗੇ। ਨਾਲ ਹੀ ਇਹ ਵੀ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਸੀਨੀਅਰ ਸਲਾਹਕਾਰ ਨਿਯਮਿਤ ਰੂਪ ਨਾਲ ਵਾਰਡ ਪਹੁੰਚ ਕੇ ਨਿਗਰਾਨੀ ਕਰਨ ਅਤੇ ਜ਼ਰੂਰਤ ਪੈਣ ‘ਤੇ ਉੱਥੇ ਉਪਲੱਬਧ ਵੀ ਰਹਿਣ ।
ਇਸ ਗੱਲ ਦੀ ਜਾਣਕਾਰੀ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੂੰ ਅੱਜ ਦਿੱਤੀ ਗਈ । ਸ਼੍ਰੀ ਜਿਤੇਂਦਰ ਸਿੰਘ ਨੇ ਪਿਛਲੇ 3-4 ਦਿਨਾਂ ਵਿੱਚ ਜੰਮੂ ਵਿੱਚ ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਕਈ ਲੜੀਬੱਧ ਚਰਚਾਵਾਂ ਦੇ ਬਾਅਦ ਅੱਜ ਜੀਐੱਮਸੀ ਜੰਮੂ ਵਿੱਚ ਕੋਵਿਡ ਦੇਖਭਾਲ ਸੇਵਾਵਾਂ ਦੀ ਸਮੀਖਿਆ ਕੀਤੀ ।
ਇਸ ਦੇ ਇਲਾਵਾ ਡਾ. ਜਿਤੇਂਦਰ ਸਿੰਘ ਨੂੰ ਫਾਈਨੈਸ਼ੀਅਲ ਕਮਿਸ਼ਨਰ (ਸਿਹਤ) ਅਟਲ ਡੁਲੂ, ਜੀਐੱਮਸੀ ਜੰਮੂ ਦੇ ਪ੍ਰਿੰਸੀਪਲ ਡਾ. ਸ਼ਸ਼ੀ ਸੂਦਨ ਸ਼ਰਮਾ ਅਤੇ ਕੋਵਿਡ ਪ੍ਰਬੰਧਨ ਦੇ ਇਨਚਾਰਜ ਸਕੱਤਰ ਸ਼ਾਹਿਦ ਇਕਬਾਲ ਚੌਧਰੀ ਦੁਆਰਾ ਅਲੱਗ ਤੋਂ ਵੀ ਪੂਰੀ ਤਿਆਰੀ ਦੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੇ ਹਰੇਕ ਦੇ ਨਾਲ ਵਿਸਤ੍ਰਿਤ ਗੱਲਬਾਤ ਕੀਤੀ ।
ਮੰਤਰੀ ਨੂੰ ਦੱਸਿਆ ਗਿਆ ਕਿ ਜੀਐੱਮਸੀ ਜੰਮੂ ਵਿੱਚ ਪ੍ਰਤੀਦਿਨ 5184 ਕਿਊਬਿਕ ਮੀਟਰ ਸਮਰੱਥਾ ਵਾਲੇ ਤਿੰਨ ਆਕਸੀਜਨ ਪਲਾਂਟ ਚਾਲੂ ਹਨ ਅਤੇ ਦੋ ਹੋਰ ਜਲਦੀ ਹੀ ਸਥਾਪਤ ਕੀਤੇ ਜਾਣਗੇ। ਵਰਤਮਾਨ ਵਿੱਚ , ਜੀਐੱਮਸੀ ਹਸਪਤਾਲ ਵਿੱਚ ਕੁੱਲ 1111 ਬੈੱਡ ਸਮਰੱਥਾ ਵਿੱਚੋਂ 893 ਆਕਸੀਜਨ ਯੁਕਤ ਬੈੱਡ ਹਨ । ਕੋਵਿਡ - 19 ਮਾਮਲਿਆਂ ਵਿੱਚ ਵਾਧੇ ਨੂੰ ਵੇਖਦੇ ਹੋਏ , ਸਾਰੇ 1111 ਬੈੱਡ ਨੂੰ ਆਕਸੀਜਨ ਯੁਕਤ ਬਣਾਉਣ ਦਾ ਪ੍ਰਸਤਾਵ ਹੈ ।
ਡਾ. ਜਿਤੇਂਦਰ ਸਿੰਘ ਦੁਆਰਾ ਕ੍ਰਮਵਾਰ 12 ਅਤੇ 13 ਮਈ ਨੂੰ ਬੁਲਾਈ ਗਈਆਂ ਪਿਛਲੀਆਂ ਦੋ ਬੈਠਕਾਂ ਵਿੱਚ ਹੋਏ ਫੈਸਲੇ ਦੇ ਬਾਅਦ , ਚੋਪੜਾ ਨਰਸਿੰਗ ਹੋਮ ਵਿੱਚ ਜੀਐੱਮਸੀ ਡਾਕਟਰਾਂ ਦੇ ਕਬਜ਼ੇ ਵਾਲੇ ਕਮਰੇ/ਕਮਰੇ ਖਾਲੀ ਕੀਤੇ ਜਾ ਰਹੇ ਹਨ ਅਤੇ ਬਹੁਤ ਜਲਦੀ ਹੀ ਚੋਪੜਾ ਨਰਸਿੰਗ ਹੋਮ ਵਿੱਚ 100 ਬੈੱਡ ਦੇ ਨਾਲ ਕੋਵਿਡ ਸਹੂਲਤ ਦੀ ਸ਼ੁਰੂਆਤ ਹੋਵੇਗੀ । ਇਸੇ ਤਰ੍ਹਾਂ ਹਸਪਤਾਲ ਦੇ ਨਵੇਂ ਬਣੇ ਐਮਰਜੈਂਸੀ ਬਾਲਕ ਵਿੱਚ ਵੀ 100 ਬੈੱਡ ਕੋਵਿਡ ਕੇਅਰ ਲਈ ਅਲੱਗ ਤੋਂ ਤਿਆਰ ਕੀਤੇ ਜਾਣਗੇ ।
ਹੁਣ ਤੱਕ ਜੀਐੱਮਸੀ ਜੰਮੂ ਦੇ ਕੋਲ ਇੱਕ ਸਮੇਂ ਵਿੱਚ 250 ਆਕਸੀਜਨ ਸਿਲੰਡਰ ਦਾ ਬਫਰ ਸਟੌਕ ਸੀ। ਆਕਸੀਜਨ ਸਿਲੰਡਰ ਦੀ ਸਮਰੱਥਾ ਨੂੰ ਕਈ ਗੁਣਾ ਵਧਾਉਣ ਲਈ ਇਸ ਬਫਰ ਸਟੌਕ ਨੂੰ ਵੀ ਵਧਾਇਆ ਜਾਵੇਗਾ ।
ਇਸ ਵਿੱਚ, ਜਿਵੇਂ ਕਿ ਪਹਿਲਾਂ ਦੀਆਂ ਬੈਠਕਾਂ ਵਿੱਚ ਤੈਅ ਕੀਤਾ ਗਿਆ ਸੀ, ਆਕਸੀਜਨ ਅਤੇ ਵੈਂਟੀਲੇਟਰ ਦੀ ਆਡਿਟ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ । ਪੀਐੱਮ ਕੇਅਰਸ ਫੰਡ ਦੇ ਮਾਧਿਅਮ ਰਾਹੀਂ ਜਾਰੀ ਕੀਤੇ ਗਏ ਵੈਂਟੀਲੇਟਰ ਦਾ ਬਿਹਤਰ ਉਪਯੋਗ ਕੀਤਾ ਜਾਣਾ ਹੈ ਅਤੇ ਜੇਕਰ ਕੋਈ ਵੈਂਟੀਲੇਟਰ ਕੰਮ ਨਹੀਂ ਕਰ ਰਿਹਾ ਹੈ , ਤਾਂ ਉਸ ਨੂੰ ਰੀਅਲ ਟਾਈਮ ਦੇ ਅਧਾਰ ‘ਤੇ ਪਹਿਚਾਣ ਕਰਕੇ ਠੀਕ ਕੀਤਾ ਜਾਵੇਗਾ ।
ਇਸ ਦੌਰਾਨ ਡਾ. ਜਿਤੇਂਦਰ ਸਿੰਘ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਦੁਆਰਾ ਕੀਤੀਆਂ ਗਈਆਂ ਪਿਛਲੀਆਂ ਦੋ ਬੈਠਕਾਂ ਵਿੱਚ ਲਏ ਗਏ ਫੈਸਲਿਆਂ ਦੇ ਅਨੁਸਾਰ , ਰੋਗੀਆਂ ਦੇ ਰਿਸ਼ਤੇਦਾਰਾਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਕੋਵਿਡ ਤੋਂ ਬਚਾਅ ਲਈ ਉੱਚਿਤ ਐੱਸਓਪੀ ਦੀ ਪਾਲਣਾ ਕਰਨ ਵਿੱਚ ਸਮਰੱਥ ਬਣਾਇਆ ਜਾਵੇਗਾ ਅਤੇ ਉਨ੍ਹਾਂ ਦੀ ਸਹੂਲਤ ਲਈ ਇੱਕ ਪਹਿਚਾਣ ਪੱਤਰ ਵੀ ਜਾਰੀ ਕੀਤਾ ਜਾਵੇਗਾ ।
ਇਸ ਪ੍ਰਕਾਰ ਪਹਿਲੇ ਦੀ ਬੈਠਕ ਵਿੱਚ ਲਏ ਗਏ ਫ਼ੈਸਲਿਆਂ ਦੇ ਅਨੁਸਾਰ ਮੈਡੀਕਲ ਅਤੇ ਨਰਸਿੰਗ ਦੇ ਵਿਦਿਆਰਥੀਆਂ ਨੂੰ ਵਾਰਡ ਕਾਰਜ ਵਿੱਚ ਲਗਾਇਆ ਜਾ ਰਿਹਾ ਹੈ, ਜਿਸ ਦੇ ਨਾਲ ਮਰੀਜ਼ਾਂ ਦੀ ਦੇਖਭਾਲ ਅਸਾਨ ਹੋਵੇਗੀ ਅਤੇ ਮਰੀਜ਼ਾਂ ਦੇ ਪਰਿਜਨਾਂ ਵਿੱਚ ਵੀ ਵਿਸ਼ਵਾਸ ਪੈਦਾ ਹੋਵੇਗਾ ।
<><><><><>
ਐੱਸਐੱਨਸੀ
(Release ID: 1719377)
Visitor Counter : 191