ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਆਪਣੇ ਲੋਕਸਭਾ ਖੇਤਰ ਉਧਮਪੁਰ-ਕਠੁਆ-ਡੋਡਾ ਦੇ ਲਈ ਕੋਵਿਡ ਸਬੰਧੀ ਸਮੱਗਰੀ ਦੀ ਦੂਸਰੀ ਖੇਪ ਭੇਜੀ
Posted On:
15 MAY 2021 5:18PM by PIB Chandigarh
ਕੇਂਦਰੀ ਪੂਰਬ-ਉੱਤਰ ਖੇਤਰ ਵਿਕਾਸ (ਡੋਨਰ) ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ, ਕਰਮਚਾਰੀ, ਲੋਕ ਸ਼ਿਕਾਇਤ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕੋਵਿਡ ਸਬੰਧੀ ਸਮੱਗਰੀ ਦੀ ਦੂਸਰੀ ਖੇਪ ਆਪਣੇ ਲੋਕਸਭਾ ਖੇਤਰ ਉਧਮਪੁਰ-ਕਠੁਆ-ਡੋਡਾ ਦੇ ਲਈ ਭੇਜੀ।
ਅਲੱਗ-ਅਲੱਗ ਕਿਟਾਂ ਦੇ ਰੂਪ ਵਿੱਚ ਇਸ ਸਮੱਗਰੀ ਨੂੰ ਰਵਾਨਾ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਇਸ ਵਿੱਚ 80,000 ਫੇਸ ਮਾਸਕ, ਕਰੀਬ 1000 ਹੈਂਡ ਸੈਨੀਟਾਈਜ਼ਰ ਦੇ ਪੈਕੇਟ ਸਮੇਤ ਵੱਖ-ਵੱਖ ਪ੍ਰਕਾਰ ਦੀ ਵਸਤੂਆਂ ਹਨ ਜੋ ਕੋਵਿਡ ਮਹਾਮਾਰੀ ਨਾਲ ਸੁਰੱਖਿਆ ਦੇ ਲਈ ਇਸਤੇਮਾਲ ਹੁੰਦੀ ਹੈ। ਇਸ ਸਮੱਗਰੀ ਦੀ ਪਹਿਲੀ ਖੇਪ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦ ਉਹ ਖੁਦ ਕੋਵਿਡ ਨੈਗੇਟਿਵ ਹੋਏ ਸਨ, ਉਸੇ ਦਿਨ ਰਵਾਨਾ ਕੀਤਾ ਗਿਆ ਸੀ। ਡਾ. ਸਿੰਘ ਕੋਵਿਡ ਸੰਕ੍ਰਮਣ ਦੇ ਚਲਦੇ ਹਸਪਤਾਲ ਵਿੱਚ ਭਰਤੀ ਹੋਣਾ ਪਿਆ ਸੀ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ, “ਲੌਕਡਾਊਨ ਦੀ ਸਥਿਤੀ ਦੇ ਚਲਦੇ ਇਸ ਸਮੱਗਰੀ ਨੂੰ ਉਨ੍ਹਾਂ ਦੇ ਲੋਕਸਭਾ ਖੇਤਰ ਤੱਕ ਪਹੁੰਚਾਉਣ ਅਤੇ ਫਿਰ ਅੱਗੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਉਸ ਦਾ ਵਿਤਰਣ ਕਰਨਾ ਬਹੁਤ ਮੁਸ਼ਕਿਲ ਕੰਮ ਹੈ। ਲੇਕਿਨ ਖੇਤਰ ਵਿੱਚ ਟੀਮ ਅਤੇ ਯੁਵਾ ਸਾਥੀਆਂ ਦੇ ਸਹਿਯੋਗ ਨਾਲ ਅਸੀਂ ਜਿੰਨਾ ਅੰਦਰੂਨੀ ਖੇਤਰਾਂ ਤੱਕ ਹੋ ਸਕੇ, ਇਹ ਕੰਮ ਕੀਤਾ ਹੈ।” ਉਨ੍ਹਾਂ ਨੇ ਕਿਹਾ ਕਿ ਉਧਮਪੁਰ-ਕਠੁਆ-ਡੋਡਾ ਖੇਤਰ ਬਹੁਤ ਲੰਬਾ-ਚੌੜਾ ਅਤੇ ਵੱਖ-ਵੱਖ ਭੂਗੌਲਿਕ ਸਥਿਤੀਆਂ ਵਾਲਾ ਇਲਾਕਾ ਹੈ।
ਕੇਂਦਰੀ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪਿਛਲੇ ਕੱਲ੍ਹ ਉਨ੍ਹਾਂ ਨੇ ਆਪਣੇ ਲੋਕਸਭਾ ਖੇਤਰ ਦੇ 6 ਜਿਲ੍ਹਿਆਂ ਦੇ ਜਨ ਕਾਰਜਕਰਤਾਵਾਂ ਅਤੇ ਪ੍ਰਤਿਨਿਧੀਆਂ ਦੇ ਨਾਲ ਵਿਸਤ੍ਰਿਤ ਸਮੀਖਿਆ ਅਤੇ ਗੱਲਬਾਤ ਕੀਤੀ। ਇਨ੍ਹਾਂ 6 ਜਿਲ੍ਹਿਆਂ ਵਿੱਚ ਉਧਮਪੁਰ, ਕਠੁਆ, ਡੋਡਾ, ਰਿਯਾਸੀ, ਰਾਮਬਨ ਅਤੇ ਕਿਸ਼ਤਵਾੜ ਸ਼ਾਮਲ ਹਨ।
ਉਨ੍ਹਾਂ ਨੇ ਕਿਹਾ ਕਿ ਉਹ ਸਾਰੇ ਜਿਲ੍ਹਿਆਂ ਦੇ ਪ੍ਰਸ਼ਾਸਨ ਅਤੇ ਪਾਰਟੀ ਕਾਰਜਕਰਤਾਵਾਂ ਦੇ ਨਾਲ ਨਿਰੰਤਰ ਸੰਪਰਕ ਵਿੱਚ ਹਨ ਅਤੇ ਜਿੱਥੇ ਕਿਤੇ ਵੀ ਜ਼ਰੂਰਤ ਹੋਵੇਗੀ, ਉਹ ਉਪਲਬਧ ਹਨ। ਉਨ੍ਹਾਂ ਨੇ ਯੁਵਾਵਾਂ ਅਤੇ ਕੁਝ ਸਵੈਇਛੁਕ ਏਜੰਸੀਆਂ ਦੁਆਰਾ ਕਮਿਊਨਿਟੀ ਪੱਧਰ ‘ਤੇ ਕੀਤੇ ਜਾ ਰਹੇ ਕੰਮ ਦੀ ਵੀ ਪ੍ਰਸ਼ੰਸਾ ਕੀਤੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ ਸਬੰਧ ਸਮੱਗਰੀ ਦੀ ਦੂਸਰੀ ਖੇਪ ਦੇ ਬਾਅਦ ਉਹ ਅੱਗੇ ਵੀ ਭਵਿੱਖ ਵਿੱਚ ਜਿੰਨਾ ਸੰਭਵ ਹੋਵੇਗਾ, ਸਮਾਨ ਭੇਜਦੇ ਰਹਿਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਜ਼ਰੂਰਤ ਅਤੇ ਮੰਗ ਦੇ ਹਿਸਾਬ ਨਾਲ ਸਮੇਂ- ਸਮੇਂ ‘ਤੇ ਅਸੀਂ ਵੱਖ-ਵੱਖ ਸਰੋਤਾਂ ਨਾਲ ਇਸ ਸਮਾਨ ਦੀ ਵਿਵਸਥਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਇਸ ਖੇਤਰ ਦੇ ਬਲਾਕ ਅਤੇ ਪੰਚਾਇਤ ਪੱਧਰ ਤੱਕ ਭੇਜ ਰਹੇ ਹਾਂ। ਸਾਡੇ ਲੋਕਸਭਾ ਖੇਤਰ ਦੇ ਦਫਤਰ ਦੇ ਨਾਲ-ਨਾਲ ਸਥਾਨਕ ਪ੍ਰਸ਼ਾਸਨ ਅਤੇ ਸਾਡੇ ਪਾਰਟੀ ਦੇ ਸਾਥੀਆਂ ਨਾਲ ਇਸ ਸਮਾਨ ਦੀ ਜ਼ਰੂਰਤ ਦੇ ਹਿਸਾਬ ਨਾਲ ਜਾਇਜ਼ ਅਤੇ ਸਮੇਂ ‘ਤੇ ਵੰਡ ਸੁਨਿਸ਼ਚਿਤ ਕਰਨ ਦੇ ਲਈ ਕਿਹਾ ਗਿਆ ਹੈ।
ਡਾ. ਜਿਤੇਂਦਰ ਸਿੰਘ ਨੇ ਇੱਕ ਵਾਰ ਫਿਰ ਇਸ ਗੱਲ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਇਸ ਕਠਿਨ ਸਮੇਂ ਵਿੱਚ ਸਾਰੀ ਰਾਜਨੈਤਿਕ ਪਾਰਟੀਆਂ ਅਤੇ ਸਮਾਜ ਦੇ ਸੀਨੀਅਰ ਮੈਂਬਰਾਂ ਨੂੰ ਆਪਸੀ ਮਤਭੇਦਾਂ ਨਾਲ ਉੱਪਰ ਉਠਾ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੋਵਿਡ ਦੇ ਖ਼ਿਲਾਫ਼ ਲੜਾਈ ਵਿੱਚ ਦੇਸ਼ ਦਾ ਸਾਥ ਦੇਣਾ ਚਾਹੀਦਾ ਹੈ। ਤ੍ਰਾਸਦੀ ਦੇ ਇਸ ਵਕਤ ਸਭ ਤੋਂ ਉਮੀਦ ਹੈ ਕਿ ਉਹ ਬਾਕੀ, ਮੁੱਦਿਆਂ, ਪ੍ਰਾਥਮਿਕਤਾਵਾਂ ਅਤੇ ਏਜੰਡਿਆਂ ਨੂੰ ਅਲੱਗ ਰੱਖ ਕੇ, ਮਾਨਵ ਜੀਵਨ ਨੂੰ ਬਚਾਉਣ ਦੇ ਸ਼ੰਘਰਸ਼ ਵਿੱਚ ਸਾਥ ਦਿਓ।
<><><><><>
ਐੱਸਐੱਨਸੀ
(Release ID: 1719223)
Visitor Counter : 179