ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਮੈਡੀਕਲ ਤੇ ਪ੍ਰਸ਼ਾਸਨਿਕ ਉਪਾਵਾਂ ਦੇ ਨਾਲ-ਨਾਲ ਕੋਵਿਡ ਦਾ ਕਮਿਊਨਿਟੀ ਮੈਨੇਜਮੈਂਟ ਵੀ ਓਨਾ ਹੀ ਮਹੱਤਵਪੂਰਨ ਹੈ


ਕੇਂਦਰੀ ਮੰਤਰੀ ਨੇ ਕਿਹਾ, ਉਧਮਪੁਰ ਸੰਸਦੀ ਖੇਤਰ ਦੇ ਸਾਰੇ 6 ਜਿਲ੍ਹਿਆਂ ਵਿੱਚ ਟੀਕਾਕਰਨ ਅਧਾਰਭੂਤ ਪ੍ਰਾਥਮਿਕਤਾ ਹੈ

Posted On: 14 MAY 2021 5:44PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਜੰਮੂ-ਕਸ਼ਮੀਰ ਵਿੱਚ ਉਧਮਪੁਰ-ਕਠੁਆ-ਡੋਡਾ ਲੋਕਸਭਾ ਖੇਤਰ ਵਿੱਚ ਛੇ ਜਿਲ੍ਹਿਆਂ ਦੇ ਜਨਤਕ ਕਾਰਜਕਰਤਾਵਾਂ ਦੇ ਨਾਲ ਵਿਸਤ੍ਰਿਤ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਕੋਵਿਡ ਨਾਲ ਸਬੰਧਿਤ ਮੁੱਦਿਆਂ ‘ਤੇ ਚਰਚਾ ਕੀਤੀ।

ਇਸ ਵਰਚੁਅਲ ਬੈਠਕ ਦੌਰਾਨ ਡਾ. ਜਿਤੇਂਦਰ ਸਿੰਘ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਮੈਡੀਕਲ ਤੇ ਪ੍ਰਸ਼ਾਸਨਿਕ ਉਪਾਵਾਂ ਦੇ ਨਾਲ-ਨਾਲ ਕੋਵਿਡ ਦਾ ਕਮਿਊਨਿਟੀ ਮੈਨੇਜਮੈਂਟ ਵੀ ਓਨਾ ਹੀ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ, “ਘਬਰਾਹਟ ਦੀ ਜਗ੍ਹਾਂ ਸਾਵਧਾਨੀਆਂ ਹੀ” ਇਸ ਮਹਾਮਾਰੀ ਨਾਲ ਲੜਾਈ ਦੀ ਪ੍ਰਮੁੱਖ ਕੁੰਜੀ ਹੈ। ਡਾ. ਜਿਤੇਂਦਰ ਸਿੰਘ ਨੇ ਕਮਿਊਨਿਟੀ ਦੇ ਨੇਤਾਵਾਂ ਨਾਲ ਜ਼ਰੂਰੀ ਦਵਾਈਆਂ ਅਤੇ ਆਕਸੀਜਨ ਦੀ ਗ਼ੈਰ-ਜ਼ਰੂਰੀ ਜਮਾਖੋਰੀ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਵੀ ਤਾਕੀਦ ਕੀਤੀ, ਇਸ ਜਮਾਖੋਰੀ ਨੂੰ ਉਨ੍ਹਾਂ ਨੇ ਮਾਨਵਤਾ ਦੇ ਖ਼ਿਲਾਫ ਇੱਕ ਅਪਰਾਧ ਕਰਾਰ ਦਿੱਤਾ।

ਡਾ. ਜਿਤੇਂਦਰ ਸਿੰਘ ਨੇ ਸੰਤੋਸ਼ ਵਿਅਕਤ ਕੀਤਾ ਕਿ ਕਠੁਆ, ਉਧਮਪੁਰ, ਡੋਡਾ, ਰਾਮਬਨ ਤੇ ਕਿਸ਼ਤਵਾੜ ਜਿਲ੍ਹਿਆਂ ਵਿੱਚ ਆਕਸੀਜਨ ਪਲਾਂਟ ਸਥਾਪਿਤ ਕੀਤੇ ਗਏ ਹਨ ਅਤੇ ਕਠੁਆ ਤੇ ਉਧਮਪੁਰ ਵਿੱਚ ਇਹ ਓਪਰੇਸ਼ਨਲ ਹਨ, ਜਦਕਿ ਡੋਡਾ ਵਿੱਚ ਪਲਾਂਟ ਅਗਲੇ ਹਫਤੇ ਚਾਲੂ ਹੋ ਜਾਵੇਗੀ। ਨਾਲ ਹੀ ਰਾਮਬਨ ਅਤੇ ਕਿਸ਼ਤਵਾੜ ਵਿੱਚ ਆਕਸੀਜਨ ਪਲਾਂਟ ਇਸ ਮਹੀਨੇ ਦੇ ਅੰਤ ਤੱਕ ਕੰਮ ਕਰਨ ਲਗਣਗੇ। ਉਨ੍ਹਾਂ ਨੇ ਸੰਕਟ ਦੇ ਸਮੇਂ ਵਿੱਚ ਗੰਭੀਰ ਰੋਗੀਆਂ ਦੇ ਵਿੱਚ ਜ਼ਰੂਰੀ ਉਪਕਰਣਾਂ ਦਾ ਵਿਤਰਣ ਸਮਾਨ ਰੂਪ ਨਾਲ ਕਰਨ ਦੇ ਲਈ ਆਕਸੀਜਨ ਸਿਲੰਡਰ ਤੇ ਵੈਂਟੀਲੇਟ ਦੇ ਔਡਿਟ ਬਾਰੇ ਫਿਰ ਤੋਂ ਜੋਰ ਦਿੱਤਾ।

 

E:\surjeet pib work\2021\may\16 May\1.jpg

 

ਵੈਂਟਿਲੇਟਰ ਸੰਚਾਲਨ ਦੀ ਕਾਰਜ ਪ੍ਰਣਾਲੀ ਦੇ ਲਈ ਤਕਨੀਕੀ ਕਰਮਚਾਰੀਆਂ ਦੀ ਕਮੀ ਬਾਰੇ ਵਿੱਚ ਐਕਟੀਵਿਸਟ ਦੇ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਹ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਨੇ ਵੈਂਟੀਲੇਟਰ ਸੰਚਾਲਨ ਦੇ ਲਈ ਇੱਕ ਛੋਟੀ ਮਿਆਦ ਦੇ ਟਰੇਨਿੰਗ ਪ੍ਰੋਗਰਾਮ ਦਾ ਪ੍ਰਸਤਾਵ ਵੀ ਰੱਖਿਆ ਹੈ। ਕੇਂਦਰੀ ਮੰਤਰੀ ਨੇ ਉਨ੍ਹਾਂ ਇਹ ਵੀ ਆਸ਼ਵਾਸਨ ਦਿੱਤਾ ਕਿ ਮਹਾਮਾਰੀ ਨੂੰ ਦੇਖਦੇ ਹੋਏ ਕਰਮਚਾਰੀਆਂ ਦੀ ਕਮੀ ਨੂੰ ਦੂਰ ਕਰਨ ਦੇ ਲਈ ਰਿਟਾਇਰਡ ਡਾਕਟਰਾਂ ਅਤੇ ਮੈਡੀਕਲ ਵਿਦਿਆਰਥੀਆਂ ਦੇ ਐਨਰੋਲਮੈਂਟ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।

 

ਅਧਿਕਤਰ ਕਰਾਜਕਰਤਾਵਾਂ ਅਤੇ ਜਨ ਪ੍ਰਤਿਨਿਧੀਆਂ ਨੇ ਡਾ. ਜਿਤੇਂਦਰ ਸਿੰਘ ਨਾਲ ਉਨ੍ਹਾਂ ਦੇ ਸੰਸਦੀ ਖੇਤਰ ਦੇ ਸਾਰੇ ਛੇ ਜਿਲ੍ਹਿਆਂ ਵਿੱਚ ਟੀਕਾਕਰਨ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਤਾਕੀਦ ਕੀਤੀ। ਕੇਂਦਰੀ ਮੰਤਰੀ ਨੇ ਆਸ਼ਵਾਸਨ ਦਿੱਤਾ ਕਿ, ਟੀਕਾਕਰਨ ਉਨ੍ਹਾਂ ਦੀ ਸਰਬਉਚ ਪ੍ਰਾਥਮਿਕਤਾ ਹੈ ਅਤੇ ਉਹ ਇਸ ਦੀ ਜਾਂਚ ਕਰ ਰਹੇ ਹਨ। ਇਸ ਦਰਮਿਆਨ, ਕੇਂਦਰੀ ਮੰਤਰੀ ਨੇ ਜਿਲ੍ਹਾ ਪ੍ਰਸ਼ਾਸਨ ਅਤੇ ਕਮਿਊਨਿਟੀ ਭਾਗੀਦਾਰੀ ਦੇ ਸਹਿਯੋਗ ਨਾਲ ਟੀਕਾ ਜਾਗਰੂਕਤਾ ਅਭਿਯਾਨ ਦੀ ਜ਼ਰੂਰਤ ਨੂੰ ਵੀ ਰੇਖਾਂਕਿਤ ਕੀਤਾ।

ਡਾ. ਜਿਤੇਂਦਰ ਸਿੰਘ ਨੇ ਕੋਵਿਡ ਨਾਲ ਸਬੰਧਿਤ ਉਪਾਵਾਂ ਦੇ ਲਈ ਆਪਣੇ ਸਾਂਸਦ ਫੰਡ ਨਾਲ ਹਾਲ ਹੀ ਵਿੱਚ ਵੰਡ ਕੀਤੇ ਗਏ 2.5 ਕਰੋੜ ਰੁਪਏ ਦੇ ਖਰਚ ਦੇ ਸਬੰਧ ਵਿੱਚ ਜਨ ਪ੍ਰਤਿਨਿਧੀਆਂ ਦੇ ਵਿਚਾਰ ਮੰਗੇ। ਕੇਂਦਰੀ ਮੰਤਰੀ ਨੇ ਕਿਹਾ ਕਿ, ਉਨ੍ਹਾਂ ਨੇ ਇਹ ਫੈਸਲਾ ਮਹਾਮਾਰੀ ਤੋਂ ਉਤਪੰਨ ਅਭੂਤਪੂਰਬ ਸੰਕਟ ਨੂੰ ਦੇਖਦੇ ਹੋਏ ਲਿਆ ਹੈ, ਜਿਸ ਦੇ ਲਈ ਸਾਡੇ ਵਿੱਚ ਹਰ ਇੱਕ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਜੋ ਵੀ ਸੰਸਾਧਨ ਸਾਡੇ ਕੋਲ ਉਪਲਬਧ ਹਨ, ਅਸੀਂ ਉਨ੍ਹਾਂ ਦਾ ਯੋਗਦਾਨ ਦਈਏ। ਉਨ੍ਹਾਂ ਨੇ ਕਿਹਾ, ਇਸ ਰਾਸ਼ੀ ਦਾ ਉਪਯੋਗ ਆਕਸੀਜਨ ਪਲਾਂਟ ਸਥਾਪਿਤ ਕਰਨ ਜਾਂ ਆਕਸੀਮੀਟਰ, ਮਾਸਕ, ਸੈਨੀਟਾਈਜ਼ਰ, ਪੀਪੀਈ ਕਿਟ, ਆਕਸੀਜਨ ਸਿਲੰਡਰ ਤੇ ਕੋਵਿਡ ਨਾਲ ਸਬੰਧਿਤ ਹੋਰ ਵਸਤੂਆਂ ਦੀ ਖਰੀਦ ਦੇ ਲਈ ਕੀਤਾ ਜਾ ਸਕਦਾ ਹੈ।

 

ਇਸ ਤੋਂ ਪਹਿਲਾਂ ਡਾ. ਜਿਤੇਂਦਰ ਸਿੰਘ ਨੇ ਇਸ ਹਫਤੇ ਹੀ, ਆਪਣੇ ਨਿਰਵਾਚਨ ਖੇਤਰ ਦੇ ਲਈ ਟਰੱਕ ਭਰ ਕੇ ਫੇਸ ਮਾਸਕ, ਸੈਨੀਟਾਈਜ਼ਰ, ਐਂਟੀਸੈਪਟਿਕਸ, ਟਾਇਲੇਟ੍ਰੀ ਆਈਟਮ, ਇਮਿਊਨਿਟੀ ਬੂਸਟਰ ਅਤੇ ਕੋਵਿਡ ਮਹਾਮਾਰੀ ਵਿੱਚ ਉਪਯੋਗ ਦੇ ਲਈ ਸਹਾਇਕ ਉਪਕਰਣਾਂ ਤੇ ਵਸਤੂਆਂ ਦੀ ਇੱਕ ਵਿਸਤ੍ਰਿਤ ਲੜੀ ਅਲੱਗ-ਅਲੱਗ ਕਿਟ ਵਿੱਚ ਉਪਲਬਧ ਕਰਵਾਈ ਸੀ। ਆਪਣੇ ਨਿਰਵਾਚਨ ਖੇਤਰ ਦੇ ਵੱਖ-ਵੱਖ ਹਿੱਸਿਆਂ ਨਾਲ ਅਜਿਹੀ ਹੋਰ ਅਧਿਕ ਸਮੱਗਰੀ ਦੀ ਮੰਗਾਂ ‘ਤੇ ਪ੍ਰਕਿਰਿਆ ਵਿਅਕਤ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਭਵਿੱਖ ਵਿੱਚ ਵੀ ਇੱਕ ਨਿਯਮਿਤ ਵਿਸ਼ੇਸ਼ਤਾ ਹੋਣ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰਾਹਤ ਸਮੱਗਰੀ ਟਰੱਕ ਦਾ ਦੂਸਰ ਜਥਾ ਅਗਲੇ ਹਫਤੇ ਭੇਜਿਆ ਜਾਵੇਗਾ ਕਿਉਂਕਿ ਲੌਕਡਾਊਨ ਪ੍ਰਤਿਬੰਧਾਂ ਦੇ ਕਾਰਨ ਇਨ੍ਹਾਂ ਦੀ ਖਰੀਦ ਵਿੱਚ ਕੁਝ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ।

 

ਅੰਤ ਵਿੱਚ, ਡਾ. ਜਿਤੇਂਦਰ ਸਿੰਘ ਨੇ ਖੁਧ ਦੇ ਸੰਸਾਧਨਾਂ ਨਾਲ ਸੁਦੂਰਵਰਤੀ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਜ਼ਰੂਰਤਮੰਦਾਂ ਦੀ “ ਸੇਵਾ” ਗਤੀਵਿਧੀਆਂ ਦੇ ਆਯੋਜਨ ਦੇ ਲਈ ਜਿਲ੍ਹਾ ਪ੍ਰਤਿਨਿਧੀਆਂ ਤੇ ਸਮਾਜਿਕ ਕਾਰਜਕਰਤਾਵਾਂ ਦੇ ਪ੍ਰਯਤਨਾਂ ਦੀ ਸਰਾਹਨਾ ਕੀਤੀ। ਲੌਕਡਾਊਨ ਅਤੇ ਮਹਾਮਾਰੀ ਦੇ ਕਾਰਨ ਆਰਥਿਕ ਪਰੇਸ਼ਾਨੀਆਂ ਨਾਲ ਜੂਝ ਰਹੇ ਸੰਕਟਗ੍ਰਸਤ ਲੋਕਾਂ ਨੂੰ ਵੀ ਸੁੱਕਾ ਰਾਸ਼ਨ ਉਪਲਬਧ ਕਰਵਾਇਆ ਜਾ ਰਿਹਾ ਹੈ।

 

<><><>

ਐੱਸਐੱਨਸੀ
 



(Release ID: 1719217) Visitor Counter : 165