ਵਣਜ ਤੇ ਉਦਯੋਗ ਮੰਤਰਾਲਾ
ਗੈਸ ਸਿਲੰਡਰ ਨਿਯਮ 2016 ਵਿੱਚ ਛੋਟਾਂ ਦਿੱਤੀਆਂ ਗਈਆਂ ਹਨ ਤਾਂ ਜੋ ਭੰਡਾਰਨ ਤੇ ਮੈਡੀਕਲ ਆਕਸੀਜਨ ਦੀ ਆਵਾਜਾਈ ਲਈ ਦਰਾਮਦ ਕੀਤੇ ਜਾਣ ਵਾਲੇ ਸਿਲੰਡਰਾਂ ਅਤੇ ਪ੍ਰੈਸ਼ਰ ਵਾਹਨਾਂ ਨੂੰ ਤੇਜ਼ੀ ਨਾਲ ਪ੍ਰਵਾਨਗੀਆਂ ਦਿੱਤੀਆਂ ਜਾ ਸਕਣ
Posted On:
15 MAY 2021 5:07PM by PIB Chandigarh
ਭਾਰਤ ਸਰਕਾਰ ਨੇ ਪੈਟਰੋਲੀਅਮ ਤੇ ਐਕਸਪਲੋਸਿਵ ਸੇਫਟੀ ਆਗਨਾਈਜੇਸ਼ਨ (ਪੀ ਈ ਐੱਸ ਓ) ਵੱਲੋਂ ਆਕਸੀਜਨ ਸਿਲੰਡਰਾਂ ਦੀ ਦਰਾਮਦ ਕਰਨ ਲਈ ਵਿਸ਼ਵ ਨਿਰਮਾਤਾਵਾਂ ਨੂੰ ਪ੍ਰਵਾਨਗੀ ਦੇਣ ਲਈ ਮੌਜੂਦਾ ਪ੍ਰਕਿਰਿਆ ਦੀ ਸਮੀਖਿਆ ਕੀਤੀ ਹੈ । ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਪੀ ਈ ਐੱਸ ਓ ਅਜਿਹੀ ਪ੍ਰਵਾਨਗੀ ਦੇਣ ਤੋਂ ਪਹਿਲਾਂ ਵਿਸ਼ਵ ਨਿਰਮਾਤਾਵਾਂ ਦੀਆਂ ਉਤਪਾਦਨ ਸਹੂਲਤਾਂ ਦੀ ਸਰੀਰਿਕ ਤੌਰ ਤੇ ਇੰਸਪੈਕਸ਼ਨ ਨਹੀਂ ਕਰੇਗੀ । ਹੁਣ ਅਜਿਹੀਆਂ ਪ੍ਰਵਾਨਗੀਆਂ ਬਿਨਾਂ ਦੇਰੀ ਤੋਂ ਨਿਰਮਾਤਾਵਾਂ ਵੱਲੋਂ ਆਪਣੇ ਵੇਰਵੇ — ਉਤਪਾਦਕ ਦਾ ਆਈ ਐੱਸ ਓ ਪ੍ਰਮਾਣ ਪੱਧਰ , ਸਿਲੰਡਰਾਂ ਦੀ ਸੂਚੀ ਤੇ ਉਹਨਾਂ ਦੀਆਂ ਵਿਸ਼ੇਸ਼ਤਾਵਾਂ , ਡਰਾਇੰਗ ਤੇ ਬੈਚ ਨੰਬਰ , ਹਾਈਡ੍ਰੋ ਟੈਸਟ ਪ੍ਰਮਾਣ ਪੱਤਰ ਅਤੇ ਤੀਜੀ ਧਿਰ ਇੰਸਪੈਕਸ਼ਨ ਪ੍ਰਮਾਣ ਪੱਤਰ ਦਾਇਰ ਕਰਨ ਤੇ ਆਨਲਾਈਨ ਦਿੱਤੀਆਂ ਜਾਣਗੀਆਂ । ਹਰੇਕ ਵਿਦੇਸ਼ੀ ਉਤਪਾਦਕ / ਦਰਾਮਦਕਾਰ ਨੂੰ ਜੋ ਆਕਸੀਜਨ ਸਿਲੰਡਰ ਦਰਾਮਦ ਕਰਨਾ ਚਾਹੁੰਦਾ ਹੈ , ਨੂੰ ਪੀ ਈ ਐੱਸ ਓ ਆਨਲਾਈਨ ਪ੍ਰਣਾਲੀ ਰਾਹੀਂ ਦਰਾਮਦ ਪ੍ਰਵਾਨਗੀ ਲਈ ਅਰਜ਼ੀ ਦੇਣ ਦੀ ਲੋੜ ਹੈ । ਉੱਭਰ ਰਹੀ ਸਥਿਤੀ ਦੇ ਮੱਦੇਨਜ਼ਰ ਨਿਯਮਾਂ ਨੂੰ ਨਰਮ ਕੀਤਾ ਗਿਆ ਹੈ ਅਤੇ ਹੇਠ ਲਿਖੀ ਪ੍ਰਕਿਰਿਆ ਨੂੰ ਜਿੱਥੇ ਕਿਤੇ ਨਾ ਟਾਲ੍ਹਣ ਯੋਗ ਹਾਲਤਾਂ ਅਤੇ ਬਹੁਤ ਜ਼ਰੂਰੀ ਹੋਣ ਕਰਕੇ , ਆਕਸੀਜਨ ਸਿਲੰਡਰਾਂ ਦੀ ਖੇਪ , ਆਈ ਐੱਸ ਓ ਕੰਟੇਨਰਜ਼ ਜਾਂ ਪੀ ਐੱਸ ਏ ਪਲਾਂਟਸ ਜਾਂ ਭਾਰਤ ਵਿੱਚ ਪਹਿਲਾਂ ਹੀ ਇਸ ਨਾਲ ਸੰਬੰਧਤ ਆ ਚੁੱਕੇ ਉਪਕਰਨ , ਜਿਸ ਲਈ ਪੀ ਈ ਐੱਸ ਓ ਤੋਂ ਦਰਾਮਦ ਪ੍ਰਵਾਨਗੀ ਨਹੀਂ ਲਈ ਗਈ , ਤੇ ਲਾਗੂ ਹੋਣਗੀਆਂ । ਇਹਨਾਂ ਸਿਲੰਡਰਾਂ ਲਈ ਪ੍ਰਵਾਨਗੀ ਹੇਠ ਲਿਖੇ ਨਿਯਮਾਂ ਵਿੱਚ ਛੋਟ ਦੇ ਅਧਾਰ ਤੇ ਦਿੱਤੀ ਜਾਵੇਗੀ । ਇਹ ਹੀ ਪ੍ਰਕਿਰਿਆ ਹੋਰ ਅਜਿਹੇ ਉਪਕਰਨ ਨੂੰ ਦਰਾਮਦ ਕਰਨ ਤੇ ਲਾਗੂ ਹੋਵੇਗੀ , ਜੇਕਰ ਉਹਨਾਂ ਲਈ ਆਨਲਾਈਨ ਪ੍ਰਵਾਨਗੀਆਂ ਨਹੀਂ ਲਈਆਂ ਗਈਆਂ । ਇੰਝ ਪੀ ਈ ਐੱਸ ਓ ਦੀ ਪ੍ਰਮਾਣਿਕਤਾ ਖੇਪ ਤੋਂ ਪਹਿਲਾਂ ਲਾਜ਼ਮੀ ਨਹੀਂ ਹੋਵੇਗੀ । ਪਰ ਪੀ ਈ ਐੱਸ ਓ ਦੀ ਪ੍ਰਮਾਣਿਕਤਾ ਆਕਸੀਜਨ ਸਿਲੰਡਰਾਂ ਦੀ ਵਰਤੋਂ ਤੋਂ ਪਹਿਲਾਂ ਲੈਣੀ ਹੋਵੇਗੀ , ਜਿਸ ਵਿੱਚ ਵਜ਼ਨ ਅਤੇ ਹਾਈਡ੍ਰੋ ਟੈਸਟਿੰਗ ਲਿਖੀ ਹੋਵੇ । ਭਾਰਤੀ ਮਿਸ਼ਨ ਫਿਰ ਵੀ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਖੇਪ ਦੇ ਆਉਣ ਤੋਂ ਪਹਿਲਾਂ ਆਕਸੀਜਨ ਸਿਲੰਡਰ ਭਾਰਤ ਜਾਂ ਅੰਤਰਰਾਸ਼ਟਰੀ ਮਾਨਕਾਂ ਦੀ ਪਾਲਣਾ ਕਰਦੇ ਹੋਣ । ਭਰੇ ਹੋਏ ਸਿਲੰਡਰਾਂ ਦੇ ਕੇਸ ਵਿੱਚ ਭਾਰਤ ਨੂੰ ਬਰਾਮਦ ਕਰਨ ਵਾਲੀ ਏਜੰਸੀ ਇਹ ਪ੍ਰਮਾਣਿਤ ਕਰੇਗੀ ਕਿ ਸਿਲੰਡਰ ਵਿੱਚ ਭਰੀ ਗਈ ਗੈਸ ਪੂਰੀ ਤਰ੍ਹਾਂ ਸ਼ੁੱਧ ਅਤੇ ਮੈਡੀਕਲ ਵਰਤੋਂ ਲਈ ਫਿੱਟ ਕੰਸਨਟ੍ਰੇਸ਼ਨ ਵਾਲੀ ਹੈ । ਬਰਾਮਦ ਕਰਨ ਵਾਲੇ ਮੁਲਕਾਂ ਵਿੱਚ ਭਾਰਤੀ ਮਿਸ਼ਨ ਇਸ ਨੂੰ ਤਸਦੀਕ ਕਰਨਗੇ । ਭਾਰਤ ਵਿੱਚ ਪ੍ਰਾਪਤ ਹੋਣ ਤੇ ਅਜਿਹੇ ਭਰੇ ਸਿਲੰਡਰ ਪੀ ਈ ਐੱਸ ਓ ਦੀ ਮਾਨਤਾ ਪ੍ਰਾਪਤ ਏਜੰਸੀ ਨਮੂਨਿਆਂ ਦੇ ਅਧਾਰ ਤੇ ਇੰਸਪੈਕਸ਼ਨ ਕਰੇਗੀ ਅਤੇ ਉਹਨਾਂ ਨੂੰ ਮੈਡੀਕਲ ਵਰਤੋਂ ਲਈ ਫਿੱਟ ਹੋਣ ਵਜੋਂ ਪ੍ਰਮਾਣਿਤ ਕਰੇਗੀ ।
Sr No
|
Description
|
Requirement of Rules
|
Acceptability criteria
|
Relaxation
|
Criteria not exempted
|
1
|
Design approval prior to import of oxygen cylinders
|
Rule 3(3) of the Gas Cylinders Rules, 2016
|
ISO 9809 Part I & II
IS 7285 with TPIA appraisal
|
Cylinders manufactured with any international code without TPIA appraisal
|
-
Conformity of weight reduction not more than 5% of tare weight.
-
Shall pass hydro static test at a pressure of 225 Kg/Cm2 for 30 seconds
|
2
|
Import permission
|
Rule 50, 51 & 54 of the Gas Cylinders Rules, 2016
|
Manufacturer’s test and inspection report & fee
|
Manufacturer’s test and inspection report not required. Fee waived off.
|
3
|
Recognition of Original Equipment Manufacturer with 10 years experience
|
Rule 3(3) of the Gas Cylinders Rules, 2016
|
Prototype joint inspection of manufacturing and quality control with TPIA and site assessment
|
Exempted
|
4
|
Filling permission
|
Rule 43 & 45 of the Gas Cylinders Rules, 2016
|
Examination & test as per Rule 35
|
Exempted except the test prescribed in next column.
|
5
|
PSA installations and other COVID centres installations with cylinder filling facilities
|
Rule 50, 51 & 54 of the Gas Cylinders Rules, 2016
|
Fulfill the requirement of E & F licenses
|
Exempted to obtain E&F license
|
Moderate guidelines prepared by PESO to be followed.
|
ਸਾਰੇ ਭਰੇ ਸਿਲੰਡਰ ਮੈਡੀਕਲ / ਫੂਡ ਅਤੇ ਡਰੱਗਸ ਕੰਟਰੋਲਰ ਦੀ ਨਿਗਰਾਨੀ ਤਹਿਤ ਭਰੀ ਗਈ ਗੈਸ ਦੀ ਗੁਣਵਤਾ ਨੂੰ ਪ੍ਰਮਾਣਿਤ ਕਰਨਗੇ ਅਤੇ ਜੇਕਰ ਗੈਸ ਦੀ ਗੁਣਵਤਾ ਉਹਨਾਂ ਦੀ ਲੋੜੀਂਦੀ ਮੈਡੀਕਲ ਆਕਸੀਜਨ ਦੇ ਅਨੁਕੂਲ ਹੈ ਤਾਂ ਸਿਲੰਡਰਾਂ ਨੂੰ ਵਰਤੋਂ ਲਈ ਸਿੱਧਾ ਹਸਪਤਾਲਾਂ ਵਿੱਚ ਭੇਜਿਆ ਜਾ ਸਕਦਾ ਹੈ । ਸਿਲੰਡਰ ਖਾਲੀ ਹੋਣ ਤੇ ਸਿਲੰਡਰਾਂ ਨੂੰ ਗੈਸ ਭਰਨ ਵਾਲਿਆਂ ਨੂੰ ਭੇਜਿਆ ਜਾਵੇਗਾ ਅਤੇ ਇਸ ਬਾਰੇ ਪ੍ਰਕਿਰਿਆ ਹੇਠਾਂ ਦਿੱਤੀ ਗਈ ਹੈ ।
ਕੋਵਿਡ ਕੇਂਦਰਾਂ ਜਾਂ ਸਹੂਲਤਾਂ ਵਾਲੇ ਹਸਪਤਾਲਾਂ ਵਿੱਚ ਪੀ ਐੱਸ ਏ ਲਗਾਉਣ ਲਈ ਦਿਸ਼ਾ ਨਿਰਦੇਸ਼ :—
1. ਪੀ ਐੱਸ ਏ ਪਲਾਂਟਸ ਜਿਥੇ ਆਕਸੀਜਨ ਜਨਰੇਟ ਕਰ ਰਹੇ ਹਾਂ ਅਤੇ ਉਹ ਹਸਪਤਾਲਾਂ ਵਿੱਚ ਸਿੱਧੀ ਸਪਲਾਈ ਕੀਤੇ ਜਾ ਰਹੇ ਅਤੇ ਸਿਲੰਡਰਾਂ ਵਿੱਚ ਨਹੀਂ ਭਰੀ ਜਾ ਰਹੀ , ਉਹਨਾਂ ਨੂੰ ਪੀ ਈ ਐੱਸ ਓ ਦੁਆਰਾ ਪ੍ਰਸ਼ਾਸਨ ਨਿਯਮਾਂ ਤਹਿਤ ਲਾਇਸੈਂਸ ਜਾਂ ਪ੍ਰਵਾਨਗੀ ਦੀ ਲੋੜ ਨਹੀਂ ਹੈ ਤੇ ਉਹਨਾਂ ਨੂੰ ਇਜਾਜ਼ਤ ਦਿੱਤੀ ਜਾ ਸਕਦੀ ਹੈ ।
2. ਜੇਕਰ ਪੀ ਐੱਸ ਏ ਕੰਪ੍ਰੈਸ਼ਰ ਨਾਲ ਜੋੜਿਆ ਗਿਆ ਹੈ ਅਤੇ ਆਕਸੀਜਨ ਸਿਲੰਡਰਾਂ ਵਿੱਚ ਭਰੀ ਜਾ ਰਹੀ ਹੈ ਤਾਂ ਹਸਪਤਾਲਾਂ ਨੂੰ ਹੇਠ ਲਿਖੀ ਜਾਣਕਾਰੀ ਪੀ ਈ ਐੱਸ ਓ ਨੂੰ ਦੇਣੀ ਲਾਜ਼ਮੀ ਹੈ ।
(ੳ) ਗੈਸ ਭਰਨ ਵਾਲੇ ਬਿੰਦੂਆਂ ਦੀ ਗਿਣਤੀ ।
(ਅ) ਉਸ ਜਗ੍ਹਾ ਤੇ ਭੰਡਾਰ ਕਰਨ ਲਈ ਸਿਲੰਡਰਾਂ ਦੀ ਗਿਣਤੀ ।
(ੲ) ਕੰਪ੍ਰੈਸ਼ਰ ਤੋਂ ਬਾਹਰ ਆਉਣ ਵਾਲੇ ਪਾਈਪਲਾਈਨ ਉੱਪਰ ਐੱਸ ਆਰ ਪੀ ਲਗਾਉਣਾ ਵੀ ਲਾਜ਼ਮੀ ਹੋਵੇਗਾ ।
(ਸ) ਸਥਾਨ ਚੰਗੀ ਤਰ੍ਹਾਂ ਹਵਾਦਾਰ ਅਤੇ ਚੰਗੀ ਰੌਸ਼ਨੀ ਵਾਲਾ ਹੋਵੇ ।
(ਹ) ਸਿਲੰਡਰ ਭਰਨ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕਾਰਬਨ ਗਰੀਸ ਨਾ ਹੋਣ ਕਰਕੇ ਜਾਂਚ ਕੀਤੀ ਜਾਵੇਗੀ , ਸਾਫ ਕੀਤੀ ਜਾਵੇਗੀ ਅਤੇ ਵੈਦਿਆ ਹਾਈਡ੍ਰੋ ਟੈਸਟ ਸਰਟੀਫਿਕੇਟ (255 ਕਿਲੋਗ੍ਰਾਮ/ਸੀ ਐੱਮ 2 ਹਾਈਡ੍ਰੋਸਟੇਟੀਕਲੀ ਤਸਦੀਕ ਕੀਤਾ ਜਾਂਦਾ ਹੈ)
(ਕ) ਗੈਸ ਭਰਨ ਦਾ ਸੰਚਾਲਨ ਨਿਪੁੰਨ ਤੇ ਤਜ਼ਰਬਾਕਾਰ ਵਿਅਕਤੀ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ ।
(ਖ) ਸਿਲੰਡਰ ਭਰਨ ਵਾਲੀ ਜਗ੍ਹਾ ਅਲੱਗ ਹੋਣੀ ਚਾਹੀਦੀ ਹੈ ਅਤੇ ਸਾਰੇ ਪਾਸਿਆਂ ਤੋਂ ਗੈਸ ਭਰਨ ਵਾਲੇ ਬਿੰਦੂ ਇੱਕ ਮੀਟਰ ਦੀ ਸਪਸ਼ਟ ਦੂਰੀ ਦਾ ਰਖਾਵ ਹੋਵੇ ।
3. ਕੋਈ ਵੀ ਕੋਵਿਡ ਸੈਂਟਰ ਆਨਬੋਰਡ ਤਰਲ ਸਿਲੰਡਰਾਂ ਨੂੰ ਵੈਪੂਰਾਈਜ਼ਰ ਨਾਲ ਗੈਸ ਮੈਡੀਕਲ ਆਕਸੀਜਨ ਦੀ ਸਪਲਾਈ ਲਈ ਪਾਈਪਲਾਈਨ ਰਾਹੀਂ ਜਾਂ ਖੁੱਲ੍ਹੀਆਂ ਥਾਵਾਂ ਦੀ ਸਿਲੰਡਰ ਭਰਨ ਲਈ ਵਰਤੋਂ ਕਰ ਸਕਦਾ ਹੈ । ਇਸ ਦੀ ਪ੍ਰਵਾਨਗੀ ਲਈ ਪੀ ਐੱਸ ਏ ਲਈ ਸੀਰੀਅਲ ਨੰਬਰ (ਅ) ਤਹਿਤ ਦੱਸੀਆਂ ਗਈਆਂ ਸ਼ਰਤਾਂ ਅਨੁਸਾਰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਅਤੇ ਜਾਣਕਾਰੀ ਪੀ ਈ ਐੱਸ ਓ ਨੂੰ ਦੇਣੀ ਹੋਵੇਗੀ ।
ਇਹ ਛੋਟਾਂ ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲੇ ਵਿਭਾਗ ਦੇ ਹੁਕਮਾਂ ਅਨੁਸਾਰ 6 ਮਹੀਨੇ ਲਈ ਜਾਂ ਹੋਰ ਆਦੇਸ਼ ਆਉਣ ਤੱਕ ਜੋ ਵੀ ਪਹਿਲਾਂ ਹੋਵੇ , ਲਈ ਵੈਧ ਹੋਣਗੀਆਂ ।
**********************
ਵਾਈ ਬੀ / ਐੱਸ ਐੱਸ
(Release ID: 1718966)
Visitor Counter : 315