ਜਲ ਸ਼ਕਤੀ ਮੰਤਰਾਲਾ

ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪਾਣੀ ਗੁਣਵਤਾ ਦੀ ਮੋਨੀਟਰਿੰਗ ਤੇ ਨਿਗਰਾਨੀ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ


ਸਾਰੀਆਂ ਲੈਬਾਰਟਰੀਆਂ ਮਾਮੂਲੀ ਦਰ ਤੇ ਜਨਤਾ ਲਈ ਆਪਣੇ ਪਾਣੀ ਦੇ ਨਮੂਨੇ ਟੈਸਟ ਕਰਵਾਉਣ ਲਈ ਖੁੱਲ੍ਹੀਆਂ ਰਹਿਣਗੀਆਂ

Posted On: 15 MAY 2021 4:03PM by PIB Chandigarh

ਕੌਮੀ ਜਲ ਜੀਵਨ ਮਿਸ਼ਨ ਨੇ ਦੇਸ਼ ਭਰ ਦੇ ਪਿੰਡਾਂ ਵਿਚਲੀਆਂ ਜਨਤਕ ਸੰਸਥਾਵਾਂ ਤੇ ਹਰੇਕ ਪੇਂਡੂ ਘਰ ਨੂੰ ਪੀਣ ਯੋਗ ਪਾਣੀ ਯਕੀਨੀ ਬਣਾਉਣ ਲਈ ਪਾਣੀ ਗੁਣਵਤਾ ਦੀ ਮੋਨੀਟਰਿੰਗ ਤੇ ਨਿਗਰਾਨੀ ਗਤੀਵਿਧੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ ਕੋਵਿਡ 19 ਮਹਾਮਾਰੀ ਦੇ ਮੱਦੇਨਜ਼ਰ ਜਨਤਕ ਸਿਹਤ ਦੀ ਨਾਜ਼ੁਕਤਾ, ਜਿਸ ਵਿੱਚ ਰੋਕਥਾਮ ਕਾਰਵਾਈ ਨੂੰ ਬੜੀ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਸੁਧਰੀ ਜਨਤਕ ਸਿਹਤ ਲਈ ਪੀਣ ਵਾਲੇ ਪਾਣੀ ਨੂੰ ਸੁਰੱਖਿਅਤ ਬਣਾਉਣਾ , ਸਫਾਈ ਵਿੱਚ ਸੁਧਾਰ ਅਤੇ ਚੰਗੀ ਸਾਫ ਸਫਾਈ ਇਸਦੀ ਮੁੱਢਲੀ ਸ਼ਰਤ ਹੈ ਹੋਰ ਲਗਾਤਾਰ ਪਾਣੀ ਗੁਣਵਤਾ ਦੀ ਟੈਸਟਿੰਗ ਅਤੇ ਸਮੇਂ ਸਿਰ ਸੁਧਾਰ ਕਾਰਵਾਈ ਨਾਲ ਕਈ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ ਐਡਵਾਇਜ਼ਰੀ ਵਿੱਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਪਾਣੀ ਗੁਣਵਤਾ ਦੀ ਮੋਨੀਟਰਿੰਗ ਅਤੇ ਨਿਗਰਾਨੀ ਕੇਵਲ ਲੋਕਾਂ ਵਿਸੇ਼ਸ਼ ਕਰਕੇ ਬੱਚਿਆਂ ਨੂੰ ਬਿਮਾਰ ਹੋਣ ਤੋਂ ਹੀ ਉਹਨਾਂ ਦਾ ਬਚਾਅ ਨਹੀਂ ਕਰਦੀ ਬਲਕਿ ਕਈ ਕੀਮਤੀ ਜਾਨਾਂ ਬਚਾਉਣ ਵਿੱਚ ਮਦਦ ਕਰਦੀ ਹੈ
ਜਲ ਜੀਵਨ ਮਿਸ਼ਨ ਸੂਬਿਆਂ ਨਾਲ ਭਾਈਵਾਲੀ ਤਹਿਤ ਲਾਗੂ ਕੀਤਾ ਜਾ ਰਿਹਾ ਹੈ ਅਤੇ ਇਸ ਰਾਹੀਂ 2024 ਤੱਕ ਦੇਸ਼ ਦੇ ਹਰੇਕ ਪੇਂਡੂ ਘਰ ਨੂੰ ਟੂਟੀ ਵਾਲਾ ਪਾਣੀ ਕਨੈਕਸ਼ਨ ਦਿੱਤਾ ਜਾਣਾ ਹੈ ਜੇ ਜੇ ਐੱਮ ਤਹਿਤ ਕੁਲ ਅਲਾਟ ਕੀਤੇ ਗਏ ਫੰਡ ਦਾ 2% ਪਾਣੀ ਗੁਣਵਤਾ ਮੋਨੀਟਰਿੰਗ ਅਤੇ ਨਿਗਰਾਨੀ ਕਾਰਵਾਈਆਂ ਲਈ ਵਰਤਿਆ ਜਾਣਾ ਹੈ , ਜਿਸ ਵਿੱਚ ਵਿਭਾਗ ਵੱਲੋਂ ਮੁੱਢਲੇ ਤੌਰ ਤੇ ਪਾਣੀ ਗੁਣਵਤਾ ਦੀ ਮੋਨੀਟਰਿੰਗ ਲੈਬਾਰਟਰੀ ਟੈਸਟਿੰਗ ਰਾਹੀਂ ਅਤੇ ਪਾਣੀ ਗੁਣਵਤਾ ਦੀ ਨਿਗਰਾਨੀ ਫੀਲਡ ਟੈਸਟ ਕਿਟਸ ਵਰਤ ਕੇ ਸਥਾਨਕ ਪਾਣੀ ਸਰੋਤਾਂ ਦੀ ਟੈਸਟਿੰਗ ਭਾਈਚਾਰੇ ਵੱਲੋਂ ਕੀਤੀ ਜਾਣੀ ਹੈ ਸਾਰੇ ਪੀਣ ਵਾਲੇ ਪਾਣੀ ਸਰੋਤਾਂ ਦੀ ਜਾਂਚ ਸਾਲ ਵਿੱਚ ਇੱਕ ਵਾਰ ਰਸਾਇਣਕ ਗੰਦਗੀ ਲਈ ਅਤੇ ਸਾਲ ਵਿੱਚ 2 ਵਾਰ ਬੈਕਟੀਰੀਆ ਸੰਬੰਧੀ ਪੈਮਾਨਿਆਂ (ਮਾਨਸੂਨ ਤੋਂ ਪਹਿਲਾਂ ਅਤੇ ਬਾਅਦ) ਕੀਤੀ ਜਾਂਦੀ ਹੈ ਇਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਫੰਡ ਦੀ ਵਰਤੋਂ ਪ੍ਰਯੋਗਸ਼ਾਲਾਵਾਂ ਸਥਾਪਿਤ ਕਰਨ , ਇਸ ਦੇ ਨਵੀਨੀਕਰਨ , ਮਨੁੱਖੀ ਸਰੋਤਾਂ ਨੂੰ ਕਿਰਾਏ ਤੇ ਲੈਣ , ਐੱਫ ਟੀ ਕੇ / ਸ਼ੀਸਿ਼ਆਂ , ਉਪਕਰਣਾਂ , ਸ਼ੀਸ਼ੇ ਦੇ ਸਮਾਨ ਖਰੀਦਣ , ਸਿਖਲਾਈ / ਸਮਰੱਥਾ ਨਿਰਮਾਣ , ਆਈ ਸੀ ਆਈ ਦੀਆਂ ਗਤੀਵਿਧੀਆਂ ਲਈ ਕੀਤੀ ਜਾਣੀ ਚਾਹੀਦੀ ਹੈ ਸਥਾਨਕ ਭਾਈਚਾਰੇ ਵੱਲੋਂ ਪਾਣੀ ਦੀ ਗੁਣਵਤਾ ਨਿਗਰਾਨੀ ਕਰਨ ਦੇ ਮਕਸਦ ਨਾਲ ਸੂਬਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਹਰੇਕ ਪਿੰਡ ਵਿੱਚ 5 ਵਿਅਕਤੀਆਂ ਵਿਸ਼ੇਸ਼ ਕਰਕੇ ਔਰਤਾਂ ਦੀ ਪਛਾਣ ਕਰਕੇ ਸਿਖਲਾਈ ਦੇਣ ਜਿਵੇਂ ਕਿ ਆਸ਼ਾ ਵਰਕਰ , ਸਿਹਤ ਕਰਮਚਾਰੀ , ਵੀ ਡਬਲਯੁ ਐੱਸ ਸੀ / ਪਾਣੀ ਸੰਮਤੀ ਮੈਂਬਰ , ਅਧਿਆਪਕ , ਸਵੈ ਸਹਾਇਤਾ ਗਰੁੱਪ ਮੈਂਬਰ ਆਦਿ ਪਿੰਡ ਪੱਧਰ , ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਐੱਫ ਟੀ ਕੇ / ਬੈਕਟੀਰੀਓਲੋਜੀਕਲ ਸ਼ੀਸ਼ੀਆਂ ਦੀ ਵਰਤੋਂ ਕਰਦਿਆਂ ਪਾਣੀ ਦੀ ਗੁਣਵਤਾ ਦੇ ਟੈਸਟ ਕਰਵਾਉਣ ਐੱਫ ਟੀ ਕੇ / ਸ਼ੀਸਿ਼ਆਂ ਦੀ ਖਰੀਦ ਕੀਤੀ ਜਾਂਦੀ ਹੈ ਅਤੇ ਹਰੇਕ ਪੰਚਾਇਤ ਨੂੰ ਮੁਹੱਈਆ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਹਨਾਂ ਨਿਯਮਿਤ ਅਧਾਰ ਤੇ ਟੈਸਟ ਕਰਵਾਉਣ ਯੋਗ ਬਣਾਇਆ ਜਾ ਸਕੇ
ਇਸ ਤੋਂ ਇਲਾਵਾ ਜਲ ਜੀਵਨ ਮਿਸ਼ਨ , ਪਾਣੀ ਦੀ ਗੁਣਵਤਾ ਪ੍ਰਬੰਧਨ ਜਾਣਕਾਰੀ ਪ੍ਰਣਾਲੀ (ਜੇ ਜੇ ਐੱਮ ਡਲਬਯੁ ਕਿਉ ਐੱਮ ਆਈ ਐੱਸ) ਨੂੰ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ ਸੀ ਐੱਮ ਆਰ) , ਸਿਹਤ ਖੋਜ ਵਿਭਾਗ (ਡੀ ਐੱਚ ਆਰ) ਦੇ ਸਹਿਯੋਗ ਨਾਲ ਪਾਣੀ ਦੀ ਗੁਣਵਤਾ ਲਈ ਮੋਬਾਈਲ ਐਪਲੀਕੇਸ਼ਨ ਦੇ ਨਾਲ ਨਾਲ ਇੱਕ ਆਨਲਾਈਨ ਪੋਰਟਲ ਵਜੋਂ ਵੀ ਵਿਕਸਿਤ ਕੀਤਾ ਗਿਆ ਹੈ ਪਾਣੀ ਦੇ ਪ੍ਰਬੰਧਨ ਤੇ ਗੁਣਵਤਾ ਦੀ ਟੈਸਟਿੰਗ ਡਾਟਾ ਜਿਵੇਂ ਕਿ ਨਮੂਨੇ ਇਕੱਤਰ ਕਰਨਾ , ਟੈਸਟਾਂ ਦੇ ਨਤੀਜੇਦੋਵੇਂ ਪ੍ਰਯੋਗਸ਼ਾਲਾਵਾਂ ਵਿੱਚ ਮੋਬਾਈਲ ਲੈਬਾਰਟਰੀਆਂ ਅਤੇ ਪਾਣੀ ਦੀਆਂ ਗੁਣਵਤਾ ਜਾਂਚ ਕਿੱਟਾਂ ਦੁਆਰਾ ਇਸ ਪੋਰਟਲ ਤੇ ਅਪਲੋਡ ਕੀਤੇ ਜਾਂਦੇ ਹਨ ਇੱਕੋ ਜਗ੍ਹਾ ਤੇ ਸਾਰੇ ਪਾਣੀ ਦੀ ਗੁਣਵਤਾ ਨਾਲ ਜੁੜੇ ਅੰਕੜਿਆਂ ਦੀ ਉਪਲਬੱਧਤਾ ਹਰ ਪੀਣ ਵਾਲੇ ਪਾਣੀ ਦੇ ਸਰੋਤ ਦੀ ਅਸਾਨੀ ਨਾਲ ਪਹੁੰਚ ਅਤੇ ਪਤਾ ਲਾਉਣ ਵਿੱਚ ਮਦਦਗਾਰ ਹੋਵੇਗੀ ਤਾਂ ਜੋ ਸਮੇਂ ਸਮੇਂ ਤੇ ਇਲਾਜ ਸੰਬੰਧੀ ਹਰ ਘਰ ਲਈ ਇਸ ਨੂੰ ਯਕੀਨੀ ਬਣਾਇਆ ਜਾ ਸਕੇ ਪੋਰਟਲ ਤੇ ਪਹੁੰਚ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ https://jaljeevanmission.gov.in/ ਅਤੇ https://neer.icmr.org.in/website/main.php.
ਐਡਵਾਇਜ਼ਰੀ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਹਰੇਕ ਸੂਬੇ/ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਘੱਟੋ ਘੱਟ ਇੱਕ ਸੂਬਾ/ਕੇਂਦਰ ਸ਼ਾਸਤ ਪ੍ਰਦੇਸ਼ ਪੱਧਰ ਦੀ ਪ੍ਰਯੋਗਸ਼ਾਲਾ ਅਤੇ ਖੇਤਰ ਅਨੁਸਾਰ ਵੱਡੇ ਸੂਬਿਆਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪ੍ਰਯੋਗਸ਼ਾਲਾਵਾਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਨੇੜੇ ਦੇ ਸਾਰੇ ਸਰੋਤਾਂ ਦੀ ਨਿਯਮਿਤ ਤੌਰ ਤੇ ਜਾਂਚ ਕੀਤੀ ਜਾ ਸਕੇ ਇੰਝ ਸਾਰੇ ਜਿ਼ਲਿ੍ਆਂ ਨੂੰ ਜਿ਼ਲ੍ਹਾ ਪੱਧਰ ਦੀਆਂ ਪ੍ਰਯੋਗਸ਼ਾਲਾਵਾਂ ਬਣਾਉਣ ਤੇ ਉਹਨਾਂ ਦੀ ਸਥਾਪਨਾ ਕਰਨ ਤਰਜੀਹੀ ਦਿੱਤੀ ਜਾਣੀ ਚਾਹੀਦੀ ਹੈ ਸਾਰੀਆਂ ਸੂਬਾ/ਖੇਤਰ ਤੇ ਜਿ਼ਲ੍ਹਾ ਪੱਧਰੀ ਪ੍ਰਯੋਗਸ਼ਾਲਾਵਾਂ ਪੂਰੀ ਤਰ੍ਹਾਂ ਕਾਰਜਸ਼ੀਲ ਰਹਿਣੀਆਂ ਚਾਹਦੀਆਂ ਹਨ ਇਹਨਾਂ ਨੂੰ ਐੱਨ ਬੀ ਐੱਲ ਦੀ ਮਾਨਤਾ ਲੈਣੀ ਲਾਜ਼ਮੀ ਹੈ ਸਾਰੀਆਂ ਸਬ ਡਵੀਜ਼ਨ / ਬਲਾਕ ਪੱਧਰ ਦੀਆਂ ਪ੍ਰਯੋਗਸ਼ਾਲਾਵਾਂ ਦੀ ਪੜਤਾਲ ਐੱਨ ਬੀ ਐੱਲ ਦੁਆਰਾ ਕੀਤੀ ਜਾਣੀ ਹੈ ਅਤੇ ਉਹਨਾਂ ਨੇ ਐੱਨ ਬੀ ਐੱਲ ਦੀ ਮਾਨਤਾ ਪ੍ਰਾਪਤ ਕਰਨੀ ਹੈ


ਜੇ ਜੇ ਐੱਮ ਡਬਲਯੁ ਕਿਉ ਐੱਮ ਆਈ ਐੱਸ ਪੋਰਟਲ ਦਾ ਸਨੈਪਸ਼ਾਟ

ਸਾਰੀਆਂ ਪ੍ਰਯੋਗਸ਼ਾਲਾਵਾਂ ਨੂੰ ਪਾਣੀ ਦੇ ਨਮੂਨਿਆਂ ਨੂੰ ਮਾਮੂਲੀ ਕੀਮਤ ਤੇ ਟੈਸਟ ਕਰਨ ਲਈ ਆਮ ਲੋਕਾਂ ਲਈ ਖੁੱਲਾ ਰੱਖਣਾ ਚਾਹੀਦਾ ਹੈ ਜਿਸ ਨਾਲ ਲੋਕਾਂ ਨੂੰ ਸਪਲਾਈ ਕੀਤੇ ਪਾਣੀ ਦੀ ਗੁਣਵਤਾ ਤੇ ਵਿਸ਼ਵਾਸ ਪੈਦਾ ਹੋ ਜਾਵੇਗਾ ਅਤੇ ਜਲ ਸ਼ੁੱਧ ਕਰਨ ਵਾਲੇ ਯੰਤਰਾਂ ਦੀ ਮੰਗਾਂ ਤੇ ਕਾਬੂ ਪਾਇਆ ਜਾਵੇਗਾ
ਜਲ ਜੀਵਨ ਮਿਸ਼ਨ ਦਾ ਮਕਸਦ ਸੇਵਾ ਦੇਣਾ ਹੈ , ਨਾਂ ਕਿ ਬੁਨਿਆਦੀ ਢਾਂਚੇ ਦਾ ਨਿਰਮਾਣ ਸ਼ਕਤੀਸ਼ਾਲੀ ਤੇ ਸਮਰੱਥ ਪੰਚਾਇਤਾਂ ਦੇ ਨਾਲ ਨਾਲ ਭਾਈਚਾਰੇ , ਜੋ ਆਖਿਰਕਾਰ ਬੁਨਿਆਦੀ ਢਾਂਚੇ ਦੇ ਰਖਵਾਲੇ ਹੋਣਗੇ , ਹਰੇਕ ਪਿੰਡ ਵਿੱਚ ਸਥਾਪਿਤ ਕੀਤੀ ਜਲ ਸਪਲਾਈ ਪ੍ਰਣਾਲੀ ਦੇ ਸੰਚਾਲਨ , ਰੱਖ ਰਖਾਵ ਅਤੇ ਬਰਕਰਾਰ ਰੱਖਣ ਦੀ ਸਥਿਤੀ ਵਿੱਚ ਹੋਣਗੇ

 

*************

 

ਬੀ ਵਾਈ / ਐੱਸ


(Release ID: 1718848) Visitor Counter : 220