ਕਬਾਇਲੀ ਮਾਮਲੇ ਮੰਤਰਾਲਾ
ਵਨ ਧਨ ਪਹਿਲ ਤੋਂ ਕਰਨਾਟਕ ਵਿੱਚ ਉੱਦਮਤਾ ਨੂੰ ਉਤਸ਼ਾਹ ਮਿਲਿਆ
ਵੀਡੀਵੀਕੇ ਸਮੂਹਾਂ ਜ਼ਰੀਏ ਕਰਨਾਟਕ ਦੀਆਂ ਆਦਿਵਾਸੀ ਮਹਿਲਾਵਾਂ ਦੀ ਲੀਡਰਸ਼ਿਪ ਵਾਲੀ ਭੂਮਿਕਾ
ਟ੍ਰਾਈਬਜ਼ ਇੰਡੀਆ ਦੁਆਰਾ ਪਰਚੂਨ ਦੁਕਾਨਾਂ ਅਤੇ ਟ੍ਰਾਈਬਜ਼ ਇੰਡੀਆ ਵੈਬਸਾਈਟ ਜ਼ਰੀਏ ਉਤਪਾਦਾਂ ਦੀ ਵਿਕਰੀ
Posted On:
14 MAY 2021 12:25PM by PIB Chandigarh
ਆਦਿਵਾਸੀ ਆਬਾਦੀ ਦੀ ਆਜੀਵਕਾ ਨੂੰ ਬਿਹਤਰ ਬਣਾਉਣਾ ਅਤੇ ਦੱਬੇ-ਕੁਚਲੇ ਅਤੇ ਪ੍ਰੇਸ਼ਾਨ ਕਬਾਇਲੀਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਤਹਿਤ ਅਦਾਰੇ, ਟ੍ਰਾਈਫੈੱਡ ਦਾ ਮੰਤਵ ਰਿਹਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਟ੍ਰਾਈਫੈੱਡ ਨੇ ਇੱਕ ਆਤਮਨਿਰਭਰ ਭਾਰਤ ਦੀ ਉਸਾਰੀ ਦੇ ਪ੍ਰਧਾਨ ਮੰਤਰੀ ਦੇ ਜੋਸ਼ੀਲੇ ਸੱਦੇ ਨੂੰ ਧਿਆਨ ਵਿੱਚ ਰੱਖਦਿਆਂ, ਕਈ ਪਹਿਲਾਂ ਲਾਗੂ ਕੀਤੀਆਂ ਹਨ।
ਵਿਭਿੰਨ ਪਹਿਲਾਂ ਵਿੱਚ, ਜਿਨ੍ਹਾਂ ਨੇ ਆਦਿਵਾਸੀਆਂ ਦੀ ਆਰਥਿਕ ਪ੍ਰੇਸ਼ਾਨੀ ਨੂੰ ਦੂਰ ਕਰਨ ਵਿੱਚ ਸਹਾਇਤਾ ਕੀਤੀ ਹੈ, ਵਨ ਧਨ ਕਬਾਇਲੀ ਸਟਾਰਟਅੱਪਸ ਅਤੇ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਦੁਆਰਾ ਮੁੱਲ ਚੇਨ ਦੇ ਵਿਕਾਸ ਅਤੇ ਮਾਈਨਰ ਜੰਗਲਾਤ ਉਤਪਾਦਨ (ਐੱਮਐੱਫਪੀ) ਸਕੀਮ ਜੋ ਕਿ ਜੰਗਲਾਂ ਦੇ ਉਤਪਾਦਨ ਨੂੰ ਇੱਕਠਾ ਕਰਨ ਵਾਲੇ ਲੋਕਾਂ ਨੂੰ ਐੱਮਐੱਸਪੀ ਪ੍ਰਦਾਨ ਕਰਦੀ ਹੈ ਅਤੇ ਆਦਿਵਾਸੀ ਸਮੂਹਾਂ ਅਤੇ ਕਲਸਟਰਾਂ ਦੁਆਰਾ ਮੁੱਲ ਵਧਾਉਣ ਅਤੇ ਮਾਰਕੀਟਿੰਗ ਦੀ ਸ਼ੁਰੂਆਤ ਕਰਦੀ ਹੈ, ਦੀ ਮਾਰਕੀਟਿੰਗ ਲਈ ਕਾਰਜ ਪ੍ਰਣਾਲੀ ਸ਼ਾਮਲ ਹਨ। ਇਨ੍ਹਾਂ ਪ੍ਰੋਗਰਾਮਾਂ ਨੂੰ ਪੂਰੇ ਦੇਸ਼ ਵਿੱਚ ਵਿਆਪਕ ਤੌਰ 'ਤੇ ਸਵੀਕਾਰਤਾ ਪ੍ਰਾਪਤ ਹੋਈ ਹੈ। ਖ਼ਾਸਕਰ, ਵਨ ਧਨ ਕਬਾਇਲੀ ਸਟਾਰਟਅੱਪਸ ਦੀ ਪਹਿਲ ਵਿਸ਼ੇਸ਼ ਤੌਰ 'ਤੇ ਬਹੁਤ ਸਫਲ ਰਹੀ ਹੈ।
18 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ, ਹਰੇਕ ਵਿੱਚ 300 ਜੰਗਲਾਤ ਨਿਵਾਸੀਆਂ ਵਾਲੇ, 37259 ਵਨ ਧਨ ਵਿਕਾਸ ਕੇਂਦਰਾਂ (ਵੀਡੀਵੀਕੇਸ), ਜਿਨ੍ਹਾਂ ਨੂੰ 2224 ਵਨ ਧਨ ਵਿਕਾਸ ਕੇਂਦਰ ਕਲਸਟਰਾਂ (ਵੀਡੀਵੀਕੇਸੀਸ) ਵਿੱਚ ਸ਼ਾਮਲ ਕੀਤਾ ਗਿਆ ਹੈ, ਨੂੰ ਹੁਣ ਤੱਕ ਟ੍ਰਾਈਫੈੱਡ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ। ਇੱਕ ਆਮ ਵਨ ਧਨ ਵਿਕਾਸ ਕੇਂਦਰ ਵਿੱਚ 20 ਆਦਿਵਾਸੀ ਮੈਂਬਰ ਸ਼ਾਮਲ ਹੁੰਦੇ ਹਨ। 15 ਅਜਿਹੇ ਵਨ ਧਨ ਵਿਕਾਸ ਕੇਂਦਰ 1 ਵਨ ਧਨ ਵਿਕਾਸ ਕੇਂਦਰ ਕਲਸਟਰ ਬਣਦੇ ਹਨ। ਵਨ ਧਨ ਵਿਕਾਸ ਕੇਂਦਰ ਕਲਸਟਰ ਵਨ ਧਨ ਵਿਕਾਸ ਕੇਂਦਰਾਂ ਦੀਆਂ ਅਰਥ ਵਿਵਸਥਾਵਾਂ ਨੂੰ ਪੈਮਾਨੇ, ਆਜੀਵਕਾ ਅਤੇ ਬਜ਼ਾਰ ਨਾਲ ਜੋੜਨ ਦੇ ਨਾਲ ਨਾਲ 23 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਤਕਰੀਬਨ 6.67 ਲੱਖ ਜੰਗਲੀ ਉਤਪਾਦ ਇਕੱਤਰ ਕਰਨ ਵਾਲੇ ਆਦਿਵਾਸੀ ਲੋਕਾਂ ਨੂੰ ਉੱਦਮਤਾ ਦੇ ਅਵਸਰ ਪ੍ਰਦਾਨ ਕਰਨਗੇ। ਟ੍ਰਾਈਫੈੱਡ ਅਨੁਸਾਰ, ਵਨ ਧਨ ਸਟਾਰਟ-ਅੱਪਸ ਪ੍ਰੋਗਰਾਮ ਦੁਆਰਾ ਹੁਣ ਤੱਕ 50 ਲੱਖ ਆਦਿਵਾਸੀਆਂ ਦੇ ਜੀਵਨ ‘ਤੇ ਪ੍ਰਭਾਵ ਪਾਇਆ ਜਾ ਚੁੱਕਾ ਹੈ।
ਟ੍ਰਾਈਫੈੱਡ ਦੁਆਰਾ ਹਾਲ ਹੀ ਵਿੱਚ 1 ਅਪ੍ਰੈਲ 2021 ਤੋਂ ਚਲਾਈ ਗਈ - ਵਿਲੇਜ ਅਤੇ ਡਿਜੀਟਲ ਕਨੈਕਟ ਡਰਾਈਵ "ਸੰਕਲਪ ਸੇ ਸਿਧੀ" ਦੌਰਾਨ, ਜਿਸ ਵਿੱਚ ਟੀਮਾਂ ਨੇ ਦੇਸ਼ ਭਰ ਦੇ ਪਿੰਡਾਂ ਦਾ ਦੌਰਾ ਕੀਤਾ, ਵਿਭਿੰਨ ਰਾਜਾਂ ਦੀਆਂ ਸਫਲਤਾ ਦੀਆਂ ਕਈ ਕਹਾਣੀਆਂ ਸਾਹਮਣੇ ਆਈਆਂ। ਇਨ੍ਹਾਂ ਸਫਲਤਾਵਾਂ ਵਿਚੋਂ ਇੱਕ ਕਹਾਣੀ ਦੱਖਣੀ ਰਾਜ ਕਰਨਾਟਕ ਦੀ ਸੀ।
ਕਰਨਾਟਕ ਵਿੱਚ ਪਿਛਲੇ ਸਾਲ, 585 ਵੀਡੀਵੀਕੇਸ ਨੂੰ 39 ਵੀਡੀਵੀਕੇਸੀਸ ਗਰੁਪਾਂ ਵਿੱਚ ਵੰਡ ਕੇ ਕਲਸਟਰ ਸਥਾਪਤ ਕੀਤੇ ਗਏ ਹਨ ਅਤੇ ਇਹ ਤਕਰੀਬਨ 11400 ਆਦਿਵਾਸੀ ਲਾਭਾਰਥੀਆਂ ਦੀ ਸਹਾਇਤਾ ਕਰ ਰਹੇ ਹਨ। ਰਾਜ ਦਾ ਆਦਿਵਾਸੀ ਭਲਾਈ ਵਿਭਾਗ ਇੱਕ ਨੋਡਲ ਵਿਭਾਗ ਵਜੋਂ ਕੰਮ ਕਰ ਰਿਹਾ ਹੈ ਜਦੋਂ ਕਿ ਐੱਲਏਐੱਮਪੀਐੱਸ-LAMPS ਫੈਡਰੇਸ਼ਨ, ਮੈਸੂਰ ਰਾਜ ਵਿੱਚ ਇਸ ਪ੍ਰੋਗਰਾਮ ਲਈ ਲਾਗੂਕਰਨ ਸਹਿਭਾਗੀ ਹੈ।
ਸੰਜੀਵਿਨੀ ਪ੍ਰਧਾਨ ਮੰਤਰੀ ਵਿਕਾਸ ਕੇਂਦਰ, ਮੈਸੂਰ ਜ਼ਿਲੇ ਦੇ ਪਕਸ਼ੀਰਾਜਪੁਰਾ, ਹੁਨਸੂਰ ਵਿਖੇ ਇੱਕ ਵਨ ਧਨ ਵਿਕਾਸ ਕੇਂਦਰ ਕਲਸਟਰ, ਹੁਣ ਥੋੜੇ ਸਮੇਂ ਤੋਂ ਕੰਮ ਕਰ ਰਿਹਾ ਹੈ। ਇਸ ਵੀਡੀਵੀਕੇ ਸਮੂਹ ਵਿੱਚ ਆਦਿਵਾਦੀਆਂ ਦੁਆਰਾ ਜਿਨ੍ਹਾਂ ਵਸਤਾਂ ਦੀ ਪ੍ਰੋਸੈਸਿੰਗ ਕਰਕੇ ਉਨ੍ਹਾਂ ਦਾ ਮੁਲ ਵਾਧਾ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿੱਚ, ਹਰਬਲ ਹੇਅਰ ਆਇਲ, ਮਾਲਾਬਰ ਇਮਲੀ, ਅਤੇ ਸ਼ਹਿਦ ਸ਼ਾਮਲ ਹਨ। ਉਨ੍ਹਾਂ ਦੀ ਚੈਂਪੀਅਨ ਉੱਦਮੀ ਸ੍ਰੀਮਤੀ ਨੀਮਾ ਸ੍ਰੀਨਿਵਾਸ ਦੀ ਅਗਵਾਈ ਹੇਠ, ਆਦਿਵਾਸੀਆਂ ਨੇ ਹਰਬਲ ਹੇਅਰ ਆਇਲ ਦੀਆਂ ਪੈਕ ਕੀਤੀਆਂ ਬੋਤਲਾਂ ਟ੍ਰਾਈਫੈੱਡ ਦੇ ਅਧਿਕਾਰੀਆਂ ਨੂੰ ਸੌਂਪੀਆਂ। ਇਸ ਉਤਪਾਦ ਨੂੰ ਜਲਦੀ ਹੀ ਟ੍ਰਾਈਫੈੱਡ ਦੇ ਟ੍ਰਾਈਬਜ਼ ਇੰਡੀਆ ਪ੍ਰਚੂਨ ਦੁਕਾਨਾਂ ਅਤੇ ਟ੍ਰਾਈਬਜ਼ ਇੰਡੀਆ ਡਾਟ ਕਾਮ ਦੇ ਵਿਸ਼ਾਲ ਨੈਟਵਰਕ ਦੁਆਰਾ ਵੇਚਿਆ ਜਾਵੇਗਾ।
ਕੋਟੇ, ਮੈਸੂਰ ਵਿਖੇ ਨਵੇਂ ਕਾਰਜਸ਼ੀਲ ਹੋਏ ਵਣਸੀਰੀ ਪ੍ਰਧਾਨ ਮੰਤਰੀ ਵਨ ਧਨ ਵਿਕਾਸ ਕੇਂਦਰ ਕਲਸਟਰ ਵਿਖੇ ਆਦਿਵਾਸੀਆਂ ਦੁਆਰਾ ਜੰਗਲੀ ਸ਼ਹਿਦ ਦੀ ਪ੍ਰੋਸੈਸਿੰਗ ਕਰਕੇ ਕੱਚ ਦੀਆਂ ਬੋਤਲਾਂ ਵਿੱਚ ਪੈਕਿੰਗ ਕੀਤੀ ਜਾ ਰਹੀ ਹੈ ਜਿਸਦੀ ਕਿ ਜਲਦੀ ਹੀ ਟ੍ਰਾਈਫੈੱਡ ਦੁਆਰਾ ਵਿਕਰੀ ਸ਼ੁਰੂ ਕੀਤੀ ਜਾਵੇਗੀ। ਇਸ ਵੀਡੀਵੀਕੇਸੀ ਵਿੱਚ ਪ੍ਰੋਸੈਸ ਕੀਤੇ ਜਾ ਰਹੇ ਦੂਸਰੇ ਉਤਪਾਦਾਂ ਵਿੱਚ ਇਮਲੀ ਸ਼ਾਮਲ ਹੈ।
ਪ੍ਰਧਾਨ ਮੰਤਰੀ ਚੈਤਨਿਆ ਵਨ ਧਨ ਵਿਕਾਸ ਕੇਂਦਰ ਸਮੂਹ ਵਿੱਚ, ਕਬਾਇਲੀ ਮੈਂਬਰਾਂ ਦੁਆਰਾ ਫੁੱਲ ਝਾੜੂ ਤਿਆਰ ਕੀਤੇ ਜਾ ਰਹੇ ਹਨ। ਇਸ ਕਲਸਟਰ ਦੇ ਅੰਦਰ ਵੱਖ-ਵੱਖ ਵੀਡੀਵੀਕੇਸ ਦੇ ਮੈਂਬਰਾਂ ਦੁਆਰਾ ਤਿਆਰ ਕੀਤੇ ਜਾ ਰਹੇ ਹੋਰ ਉਤਪਾਦ ਹਨ: ਸ਼ਹਿਦ, ਦਾਲਚੀਨੀ, ਸ਼ਿਕਾਕਈ ਅਤੇ ਅਡਿਕੇ ਦੀਆਂ ਪੱਤੀਆਂ ਤੋਂ ਤਿਆਰ ਕੀਤੀਆਂ ਪਲੇਟਾਂ। ਇਹ ਸਾਰੇ ਉਤਪਾਦ ਟ੍ਰਾਈਫੈੱਡ ਦੁਆਰਾ ਖਰੀਦ ਕੇ ਮਈ 2021 ਵਿੱਚ ਲਾਂਚ ਕੀਤੇ ਜਾਣ ਦੀ ਉਮੀਦ ਹੈ।
ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵਨ ਧਨ ਯੋਜਨਾ ਪਹਿਲ ਤੋਂ ਉਤਪੰਨ ਹੋਣ ਵਾਲੀਆਂ ਵਧ ਤੋਂ ਵਧ ਸਫਲਤਾ ਦੀਆਂ ਕਹਾਣੀਆਂ ਸਾਹਮਣੇ ਆਉਣਗੀਆਂ ਜੋ ਕਿ ਵੋਕਲ ਫਾਰ ਲੋਕਲ ਅਤੇ ਇੱਕ ਆਤਮਨਿਰਭਰ ਭਾਰਤ ਨੂੰ ਉਤਸ਼ਾਹਤ ਕਰਨਗੀਆਂ ਅਤੇ ਆਦਿਵਾਸੀ ਲੋਕਾਂ ਦੀ ਆਮਦਨੀ, ਆਜੀਵਕਾ ਅਤੇ ਅਖੀਰ ਵਿੱਚ ਜੀਵਨ ਵਿੱਚ ਸੁਧਾਰ ਲਿਆਉਣ ਦੀ ਅਗਵਾਈ ਕਰਨਗੀਆਂ।
**********
ਐੱਨਬੀ/ਯੂਡੀ
(Release ID: 1718749)
Visitor Counter : 229