ਆਯੂਸ਼

ਆਯੁਸ਼-64 ਦੀ ਮੁਫ਼ਤ ਵੰਡ ਦਿੱਲੀ ਦੀਆਂ 25 ਥਾਵਾਂ ਤਕ ਵਧਾਈ ਗਈ


ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਨੇ 24x7 ਸੇਵਾ ਸ਼ੁਰੂ ਕੀਤੀ

Posted On: 14 MAY 2021 7:51PM by PIB Chandigarh

ਆਯੁਸ਼- 64 ਅਤੇ ਕਬਾਸੁਰਾ ਕੁਦੀਨੀਰ ਦੀ ਮੁਫਤ ਵੰਡ ਦੀ ਰਾਸ਼ਟਰੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਆਯੁਸ਼ ਮੰਤਰਾਲੇ ਨੇ ਰਾਸ਼ਟਰੀ ਰਾਜਧਾਨੀ ਵਿੱਚ ਆਪਣੇ ਵੰਡ ਦੇ ਆਊਟਲੈੱਟਸ ਦੇ ਨੈੱਟਵਰਕ ਨੂੰ ਵਿਸਥਾਰਤ ਕਰ ਦਿੱਤਾ ਹੈ। ਇਸ ਮੁਹਿੰਮ ਵਿਚ ਇਸ ਦੇ ਮੁੱਖ ਸਹਿਯੋਗੀ ਸੇਵਾ ਭਾਰਤੀ ਨੇ ਸ਼ੁੱਕਰਵਾਰ ਤੋਂ ਦਿੱਲੀ ਵਿਚ 17 ਥਾਵਾਂ 'ਤੇ ਆਯੁਸ਼-64 ਵੰਡਣਾ ਸ਼ੁਰੂ ਕਰ ਦਿੱਤਾ ਹੈ। ਦੋ ਦਿਨਾਂ ਦੇ ਸਮੇਂ ਵਿਚ ਇਹ ਗਿਣਤੀ 30 ਦੇ ਪਾਰ ਹੋਣ ਦੀ ਉਮੀਦ ਹੈ। ਉਹ ਕੋਵਿਡ -19 ਮਰੀਜ਼ ਜੋ ਘਰ ਅੰਦਰ ਇਕਾਂਤਵਾਸ  ਵਿਚ ਹਨ ਜਾਂ ਕੁਝ ਸਰਕਾਰੀ / ਐਨਜੀਓ ਪ੍ਰਬੰਧਿਤ ਅਲੱਗ-ਥਲੱਗ ਕੇਂਦਰਾਂ ਵਿਚ ਰਹਿ ਰਹੇ ਹਨ, ਆਯੁਸ਼ ਮੰਤਰਾਲੇ ਦੀ ਇਸ ਪਹਿਲਕਦਮੀ ਤੋਂ ਲਾਭ ਪ੍ਰਾਪਤ ਕਰ ਰਹੇ ਹਨ। ਮੁਫਤ ਵੰਡ ਦੀ ਮੁਹਿੰਮ 20 ਤੋਂ ਵੱਧ ਰਾਜਾਂ ਵਿੱਚ ਪਹੁੰਚ ਗਈ ਹੈ ਅਤੇ ਇੰਟਰਾ ਸਟੇਟ ਦੀ ਪਹੁੰਚ ਨਿਰੰਤਰ ਅਧਾਰ ਤੇ ਵਿਸਥਾਰਤ ਹੋ ਰਹੀ ਹੈ। 

ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੈਦ ਨੇ 24x7 ਆਪਣਾ ਮੁਫਤ ਡਿਸਟ੍ਰੀਬਿਉਸ਼ਨ ਕਾਊਂਟਰ ਖੋਲ੍ਹਿਆ ਹੈ, ਦੋ ਹੋਰ ਆਯੁਸ਼ ਸੰਸਥਾਵਾਂ, ਯੋਗਾ ਅਤੇ ਨੈਚਰੋਪੈਥੀ ਦੇ ਕੇਂਦਰੀ ਖੋਜ ਇੰਸਟੀਚਿਊਟ, ਸੈਕਟਰ -19, ਰੋਹਿਨੀ ਅਤੇ ਨੋਇਡਾ ਦੇ ਸੈਕਟਰ -24 ਵਿਚ ਸਥਿਤ ਡਾ. ਡੀ ਪੀ ਰਸਤੋਗੀ ਰਿਸਰਚ ਇੰਸਟੀਚਿਊਟ ਆਫ਼  ਹੋਮਿਓਪੈਥੀ ਨੇ ਵੀ ਹਸਪਤਾਲ ਤੋਂ ਬਾਹਰ ਕੋਵਿਡ-19 ਦੇ ਗੈਰ ਲੱਛਣਾਂ,  ਹਲਕੇ ਅਤੇ ਦਰਮਿਆਨੇ ਮਰੀਜ਼ਾਂ ਨੂੰ ਆਯੁਸ਼-64 ਦੀ ਵੰਡ ਸ਼ੁਰੂ ਕਰ ਦਿੱਤੀ ਹੈ। ਮੰਤਰਾਲੇ ਨੇ ਪਿਛਲੇ ਸ਼ਨੀਵਾਰ ਨੂੰ ਦਿੱਲੀ ਵਿਚ ਆਪਣੇ ਸੱਤ ਕੇਂਦਰਾਂ ਰਾਹੀਂ ਇਨ੍ਹਾਂ ਦਵਾਈਆਂ ਦੀ ਮੁਫਤ ਵੰਡ ਸ਼ੁਰੂ ਕੀਤੀ ਸੀ।

ਸੇਵਾ ਭਾਰਤੀ ਵੱਲੋਂ ਸ਼ੁੱਕਰਵਾਰ ਨੂੰ ਸ਼ੁਰੂ ਕੀਤੇ ਗਏ 17 ਵੰਡ ਕੇਂਦਰ ਸ਼ਾਹਦਰਾ, ਗਾਂਧੀ ਨਗਰ,  ਇੰਦਰਪ੍ਰਸਥ, ਹਿੰਮਤਪੁਰੀ (ਮਯੂਰ ਵਿਹਾਰ ਫੇਜ਼ -1), ਕਾਲਕਾਜੀ, ਬਦਰਪੁਰ, ਕਰਾਵਲ ਨਗਰ, ਬ੍ਰਹਮਪੁਰੀ, ਨੰਦਨਗਰੀ (2), ਰੋਹਤਾਸ ਨਗਰ, ਤਿਲਕ ਨਗਰ, ਜਨਕਪੁਰੀ, ਰੋਹਿਨੀ,  ਕਾਂਝਵਲਾ, ਨਰੇਲਾ ਅਤੇ ਬੁਰਾੜੀ ਵਿੱਚ ਸਥਿਤ ਹਨ।  ਇਹ ਕੇਂਦਰ ਹਫ਼ਤੇ ਦੇ ਸੱਤੇ ਦਿਨ ਸਵੇਰੇ  9.30 ਵਜੇ ਤੋਂ ਸ਼ਾਮ 4.30 ਵਜੇ ਤੱਕ ਕੰਮ ਕਰਨਗੇ। 

ਇਸ ਤੋਂ ਇਲਾਵਾ ਆਯੁਸ਼ ਭਵਨ ਦੇ ਜੀਪੀਓ ਕੰਪਲੈਕਸ ਦੇ ਬੀ- ਬਲਾਕ ਵਿਖੇ ਰਿਸੈਪਸ਼ਨ ਤੇ ਇੱਕ ਵਿਕਰੀ ਕਾਊਂਟਰ ਵੀ ਸਥਾਪਿਤ ਕੀਤਾ ਗਿਆ ਹੈ, ਜਿੱਥੇ ਆਯੁਸ਼ 64 ਅਤੇ ਆਯੁਰਕਸ਼ ਕਿੱਟਾਂ ਦੋਵੇਂ ਉਪਲਬਧ ਹਨ। 

ਆਯੂਸ਼ 64 ਗੋਲੀਆਂ ਮੁਫ਼ਤ ਪ੍ਰਾਪਤ ਕਰਨ ਲਈ ਮਰੀਜ਼ ਜਾਂ ਉਨ੍ਹਾਂ ਦੇ ਨੁਮਾਇੰਦੇ  ਮਰੀਜ਼ਾਂ ਦੀ ਆਰਟੀ ਪੀਸੀਆਰ ਪੋਜਿਟਿਵ ਰਿਪੋਰਟ ਜਾਂ ਰੈਪਿਡ ਐਂਟੀਜੇਨ ਰਿਪੋਰਟ (ਆਰਏਟੀ) ਜਾਂ ਐਚਆਰਸੀਟੀ ਚੇਸਟ ਰਿਪੋਰਟ ਅਤੇ ਆਧਾਰ ਕਾਰਡ ਦੀਆਂ ਹਾਰਡ ਜਾਂ ਸੋਫਟ ਕਾਪੀਆਂ ਨਾਲ ਇਨ੍ਹਾਂ ਕੇਂਦਰਾਂ ਦਾ ਦੌਰਾ ਕਰ ਸਕਦੇ ਹਨ। 

ਇਹ ਨੋਟ ਕੀਤਾ ਜਾ ਸਕਦਾ ਹੈ ਕਿ ਆਯੁਸ਼ 64 ਇਕ ਪੌਲੀ ਹਰਬਲ ਫਾਰਮੂਲਾ ਹੈ ਜੋ ਗੈਰ ਲੱਛਣਾਂ, ਹਲਕੇ ਅਤੇ ਦਰਮਿਆਨੇ ਕੋਵਿਡ -19 ਇਨਫੈਕਸ਼ਨ ਦੇ ਮਾਮਲਿਆਂ ਦੇ ਇਲਾਜ ਵਿਚ ਉਪਯੋਗੀ ਪਾਇਆ ਗਿਆ ਹੈ। ਆਯੁਸ਼-64 ਨੂੰ ਆਯੁਰਵੇਦ ਅਤੇ ਯੋਗਾ ਤੇ ਅਧਾਰਤ ਰਾਸ਼ਟਰੀ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ ਵਿਚ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਗਈ ਹੈ, ਜਿਸਦੀ ਕੌਮੀ ਟਾਸਕ ਫੋਰਸ ਵੱਲੋਂ ਆਈਸੀਐਮਆਰ ਦੇ ਕੋਵਿਡ ਪ੍ਰਬੰਧਨ ਅਤੇ ਘਰੇਲੂ ਇਕਾਂਤਵਾਸ ਵਿਚ ਕੋਵਿਡ-19 ਮਰੀਜ਼ਾਂ ਲਈ ਆਯੁਰਵੇਦ ਪ੍ਰੈਕਟੀਸ਼ਨਰਾਂ ਲਈ ਦਿਸ਼ਾ ਨਿਰਦੇਸ਼ਾਂ ਦੀ ਜਾਂਚ ਕੀਤੀ ਜਾਂਦੀ ਹੈ। ਇਸ ਨੂੰ ਮੁੜ ਤੋਂ ਮਲਟੀ-ਸੈਂਟਰ ਕਲੀਨਿਕਲ ਪ੍ਰੀਖਣ ਤੋਂ ਬਾਅਦ ਕੋਵਿਡ-19 ਦੇ ਮਰੀਜ਼ਾਂ ਦੀ ਮਿਆਰੀ ਦੇਖਭਾਲ ਵਿੱਚ ਵਾਧੇ ਵਜੋਂ ਫੇਰ ਤੋਂ ਪੇਸ਼ ਕੀਤਾ ਗਿਆ, ਜਿਸ ਦੇ  ਕਲੀਨੀਕਲ ਪ੍ਰੀਖਣ ਦੀ ਨਿਗਰਾਨੀ ਆਈਸੀਐਮਆਰ ਦੇ ਸਾਬਕਾ ਡੀਜੀ ਡਾਕਟਰ ਵੀ ਐਮ ਕਟੋਚ ਦੀ ਪ੍ਰਧਾਨਗੀ ਹੇਠ ਆਯੁਸ਼-ਸੀਐਸਆਈਆਰ ਮੰਤਰਾਲੇ ਦੀ ਸਾਂਝੀ ਨਿਗਰਾਨੀ ਕਮੇਟੀ ਵੱਲੋਂ ਕੀਤੀ ਗਈ ਸੀ।  

------------------------ 

 

 ਐਮ ਵੀ/ਐਸ ਕੇ 



(Release ID: 1718740) Visitor Counter : 149


Read this release in: English , Urdu , Hindi , Telugu