ਵਿੱਤ ਮੰਤਰਾਲਾ

ਭਾਰਤ ਸਰਕਾਰ ਦੀ ਸਪੈਸ਼ਲ ਵਿੰਡੋ ਨੇ ਪਹਿਲਾ ਰਿਹਾਇਸ਼ੀ ਪ੍ਰੋਜੈਕਟ ਮੁਕੰਮਲ ਕੀਤਾ


ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਵਰਚੁਅਲ ਤੌਰ ਤੇ ਘਰ ਖਰੀਦਣ ਵਾਲਿਆਂ ਨੂੰ ਕਬਜ਼ੇ ਸੌਂਪੇ

Posted On: 13 MAY 2021 5:43PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ  ਅਫੋਰਡੇਬਲ ਐਂਡ ਮਿਡ-ਇੰਕਮ ਹਾਊਸਿੰਗ (ਐਸਡਬਲਿਊਏਐਮਆਈਐਚ) ਦੀ ਭਾਰਤ ਸਰਕਾਰ ਦੀ ਵਿਸ਼ੇਸ਼ ਵਿੰਡੋ ਵਜੋਂ  ਮਕਾਨ ਖਰੀਦਣ ਵਾਲਿਆਂ ਨੂੰ ਅੱਜ ਵਰਚੁਅਲ ਤੌਰ ਤੇ ਮਕਾਨਾਂ ਦੇ ਕਬਜ਼ੇ ਸੌਂਪੇ ਅਤੇ ਇਸਦੇ ਨਾਲ ਹੀ ਇਸਨੇ ਆਪਣਾ ਪਹਿਲਾਂ ਰਿਹਾਇਸ਼ੀ ਪ੍ਰੋਜੈਕਟ ਮੁਕੰਮਲ ਕਰ ਲਿਆ ਹੈ।   

ਰਿਹਾਇਸ਼ੀ ਪ੍ਰੋਜੈਕਟ - ਰਿਵਾਲੀ ਪਾਰਕ, ਉੱਪਨਗਰ ਮੁੰਬਈ ਵਿਚ ਸਥਿਤ ਭਾਰਤ ਦਾ ਪਹਿਲਾ ਹਾਊਸਿੰਗ ਪ੍ਰੋਜੈਕਟ ਸੀ ਜਿਸ ਨੂੰ ਐਸਡਬਲਿਊਏਐਮਆਈਐਚ ਅਧੀਨ ਫੰਡ ਪ੍ਰਾਪਤ ਹੋਇਆ ਸੀ। ਐਸਡਬਲਿਊਏਐਮਆਈਐਚ ਫੰਡ ਸ਼੍ਰੀਮਤੀ ਸੀਤਾਰਮਣ ਵਲੋਂ ਨਵੰਬਰ, 2019 ਵਿਚ ਲਾਂਚ ਕੀਤਾ ਗਿਆ ਸੀ।

ਰਿਵਾਲੀ ਪਾਰਕ ਵਿੰਟਰਗਰੀਨਜ਼  ਫੰਡ ਵਲੋਂ ਨਿਵੇਸ਼ ਕੀਤਾ ਗਿਆ ਪਹਿਲਾ ਪ੍ਰੋਜੈਕਟ ਹੈ ਅਤੇ ਮੁਕੰਮਲ ਹੋਣ ਵਾਲਾ ਵੀ ਪਹਿਲਾ ਪ੍ਰੋਜੈਕਟ ਹੈ। ਇਹ ਇਕ ਵੱਖ-ਵੱਖ ਰੂਪ ਰੇਖਾਵਾਂ ਵਿਚ 708 ਯੂਨਿਟਾਂ ਨਾਲ ਬਣਿਆ 7 ਏਕੜ ਰਕਬੇ ਵਿਚ ਫੈਲਿਆ ਇਕ ਵਿਸ਼ਾਲ ਪ੍ਰੋਜੈਕਟ "ਰਿਵਾਲੀ ਪਾਰਕ ਵਿੰਟਰਗਰੀਨਜ਼"  ਸੀਸੀਆਈ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ (ਸੀਸੀਆਈਪੀਪੀਐਲ) ਵਲੋਂ ਵਿਕਸਤ ਕੀਤਾ ਗਿਆ ਹੈ ਜੋ ਕੇਬਲ ਕਾਰਪੋਰੇਸ਼ਨ ਆਫ ਇੰਡੀਆ ਦੀ ਇਕ ਸਹਿਯੋਗੀ ਕੰਪਨੀ ਹੈ।

 


 

 

ਸ਼੍ਰੀਮਤੀ ਸੀਤਾਰਮਣ ਨਾਲ ਔਨਲਾਈਨ ਸਮਾਰੋਹ ਵਿਚ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ, ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਮੰਤਰਾਲਾ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ, ਵਿੱਤ ਮੰਤਰਾਲਾ ਦੇ ਆਰਥਿਕ ਮਾਮਲਿਆਂ ਬਾਰੇ ਵਿਭਾਗ ਦੇ ਸਕੱਤਰ ਸ਼੍ਰੀ ਅਜੇ ਸੇਠ, ਵਿੱਤ ਮੰਤਰਾਲਾ ਦੇ ਆਰਥਿਕ ਮਾਮਲਿਆਂ ਬਾਰੇ ਵਿਭਾਗ ਦੇ ਵਧੀਕ ਸਕੱਤਰ ਸ਼੍ਰੀ ਕੇ ਰਾਜਾਰਮਨ,  ਐਸਬੀਆਈ ਦੇ ਚੇਅਰਮੈਨ ਸ਼੍ਰੀ ਦਿਨੇਸ਼ ਕੁਮਾਰ ਖਾਰਾ ਅਤੇ ਐਸਬੀਆਈ ਕੈਪ  ਵੈਂਚਰਜ਼ ਲਿਮਟਿਡ ਤੋਂ ਕਈ ਹੋਰ ਅਧਿਕਾਰੀ ਮੌਜੂਦ ਸਨ।

 

ਵਰਚੁਅਲ ਸਮਾਰੋਹ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਉਹ ਇਹ ਵੇਖ ਕੇ ਬਹੁਤ ਖੁਸ਼ ਹਨ ਕਿ  ਐਸਡਬਲਿਊਏਐਮਆਈਐਚ  ਫੰਡ ਨੇ ਆਪਣਾ ਪਹਿਲਾ ਰਿਹਾਇਸ਼ੀ ਪ੍ਰੋਜੈਕਟ ਮੁਕੰਮਲ ਕਰ ਲਿਆ ਹੈ। ਉਨ੍ਹਾਂ ਕਿਹਾ ਇਸ ਤੋਂ ਵੀ ਵੱਧ, ਐਸਡਬਲਿਊਏਐਮਆਈਐਚ ਫੰਡ ਦੀ ਸਥਾਪਨਾ ਤੋਂ ਬਾਅਦ ਇਹ ਇਕ ਮਹੱਤਵਪੂਰਨ ਉਪਲਬਧੀ ਹੈ ਜਿਸ ਨੇ ਕੋਵਿਡ-19 ਮਹਾਮਾਰੀ ਦੇ ਮੁਸ਼ਕਿਲ ਸਮੇਂ ਵਿਚ ਕੰਮ ਕੀਤਾ।

 

 


 

 

ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਦਬਾਅ ਹੇਠ ਕਿਫਾਇਤੀ ਅਤੇ ਮੱਧ ਆਮਦਨ ਹਾਊਸਿੰਗ ਪ੍ਰੋਜੈਕਟਾਂ ਨੂੰ ਫੰਡ ਉਪਲਬਧ ਕਰਵਾਉਣ ਲਈ ਕਦਮ ਚੁੱਕਿਆ ਜਿਸ ਨਾਲ ਮਕਾਨ ਖਰੀਦਣ ਵਾਲਿਆਂ ਨੂੰ ਰਾਹਤ ਮਿਲੀ, ਜਿਨ੍ਹਾਂ ਨੇ ਆਪਣੀ ਸਖਤ ਮਿਹਨਤ ਨਾਲ ਕਮਾਈ ਲਈ ਬੱਚਤ ਨਿਵੇਸ਼ ਕੀਤੀ ਸੀ।  ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਸਰਕਾਰ ਇਸ ਗੱਲ ਵਿਚ ਯਕੀਨ ਰੱਖਦੀ ਹੈ ਕਿ ਇਕ ਵਾਰ ਜਦੋਂ ਇਹ ਘਰ ਬਣ ਅਤੇ ਮੁਕੰਮਲ  ਹੋ ਜਾਂਦੇ ਹਨ ਤਾਂ ਇਕ ਵੱਡੀ ਪੂੰਜੀ, ਜੋ ਇਨ੍ਹਾਂ ਪ੍ਰੋਜੈਕਟਾਂ ਵਿਚ ਫਸੀ ਹੋਈ ਹੈ, ਜਾਰੀ ਕਰ ਦਿੱਤੀ ਜਾਵੇਗੀ। 

 

ਵਿੱਤ ਮੰਤਰੀ ਨੇ ਕਿਹਾ ਕਿ ਇਹ ਉਸਾਰੀ ਕਿਰਤੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਏਗੀ ਅਤੇ ਇਸ ਨਾਲ ਜੁੜੇ ਉਦਯੋਗਾਂ ਜਿਵੇਂ ਕਿ ਸਟੀਲ ਅਤੇ ਸੀਮੈਂਟ ਦੇ ਉਦਯੋਗਾਂ ਨੂੰ ਉਤਸ਼ਾਹ ਮਿਲੇਗਾ। ਇਸ ਤੋਂ ਇਲਾਵਾ, ਇਹ ਬੈਂਕਾਂ ਅਤੇ ਐਨਬੀਐਫਸੀ'ਜ ਦੇ ਪੋਰਟਫੋਲੀਓ ਨੂੰ ਬਿਹਤਰ ਬਣਾਏਗਾ ਅਤੇ ਦੇਸ਼ ਵਿਚ ਆਰਥਿਕ ਭਾਵਨਾ ਵਿਚ ਮਹੱਤਵਪੂਰਣ ਸੁਧਾਰ ਕਰੇਗਾ। 

ਸ਼੍ਰੀਮਤੀ ਸੀਤਾਰਮਣ ਨੇ ਐਸਬੀਆਈਕੈਪ ਵੈਂਚਰਜ਼ ਟੀਮ ਨੂੰ ਇੱਕ ਨੀਤੀਗਤ ਘੋਸ਼ਣਾ ਨੂੰ ਇੱਕ ਜ਼ਮੀਨੀ ਫੰਡਿੰਗ ਸੰਸਥਾ ਵਿੱਚ ਤਬਦੀਲ ਕਰਨ ਲਈ ਮੁਬਾਰਕਬਾਦ ਦਿੱਤੀ ਜਿਸ ਨੇ ਥੋੜੇ ਸਮੇਂ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ I

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ (ਐਮਓਐਚਯੂਏ) ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਰੀਅਲ ਐਸਟੇਟ ਇੰਡਸਟਰੀ ਭਾਰਤ ਵਿਚ ਦੂਜਾ ਸਬ ਤੋਂ ਵੱਡਾ ਰੁਜ਼ਗਾਰ ਉਤਪਾਦਕ ਸੈਕਟਰ ਹੈ ਅਤੇ ਐਮਓਐਚਯੂਏ ਦੇ ਪਿਛਲੇ ਤਿੰਨ ਸਾਲਾਂ ਵਿਚ ਕਈ ਕਦਮ ਚੁੱਕੇ ਹਨ ਤਾਕਿ ਰੀਅਲ ਐਸਟੇਟ ਸੈਕਟਰ ਨਾ ਸਿਰਫ ਆਪਣੇ ਚੱਕਰਾਂ ਨੂੰ ਸੁਰਜੀਤ ਕਰ ਸਕੇ ਬਲਕਿ ਵੱਧਫੁਲ ਸਕੇ ਜਿਵੇਂ ਕਿ ਰੇਰਾ, ਜੀਐਸਟੀ ਦੀਆਂ ਦਰਾਂ ਨੂੰ ਘਟਾਉਣਾ, ਪੀਐਮਏਵਾਈ ਸਕੀਮ ਆਦਿ। ਉਨ੍ਹਾਂ ਅੱਗੇ ਕਿਹਾ ਕਿ ਐਮਓਐਚਯੂਏ  ਨੇ ਪ੍ਰਾਜੈਕਟਾਂ ਨੂੰ ਪੂਰਾ ਕਰਨ ਦੀ ਇਸ ਆਖਰੀ ਫੰਡਿੰਗ ਦੇ ਉੱਦਮ ਵਿੱਚ ਵਿੱਤ ਮੰਤਰਾਲੇ ਦੀ ਸੋਚ ਸਾਂਝੀ ਕੀਤੀ।

ਸ਼੍ਰੀ ਦਿਨੇਸ਼ ਕੁਮਾਰ ਖਾਰਾ (ਚੇਅਰਮੈਨ-ਐਸਬੀਆਈ) ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਐਸਬੀਆਈ ਅਤੇ ਸਹਿਭਾਗੀਆਂ ਸਾਹਮਣੇ ਰੱਖੀਆਂ ਗਈਆਂ ਵੱਡੀਆਂ ਉਮੀਦਾਂ ਨੂੰ ਪ੍ਰਾਪਤ ਕਰਨ ਲਈ ਫੰਡ ਅਣਥੱਕ ਤਰੀਕੇ ਨਾਲ ਪ੍ਰਬੰਧਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਐਸਬੀਆਈ ਸਮੂਹ ਪੂਰਨ ਤੌਰ 'ਤੇ ਵਚਨਬੱਧ ਹੈ ਅਤੇ ਰੀਅਲ ਅਸਟੇਟ ਸੈਕਟਰ ਨੂੰ ਮੁੜ ਸੁਰਜੀਤ ਕਰਨ ਅਤੇ ਘਰਾਂ ਨੂੰ ਖਰੀਦਣ ਵਾਲਿਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਸਰਕਾਰ ਦੇ ਸੰਕਲਪ ਦੇ ਅਨੁਸਾਰ ਹੈ। ਸ੍ਰੀ ਖਾਰਾ ਨੇ ਕਿਹਾ ਕਿ ਪਿਛਲੇ 15 ਮਹੀਨਿਆਂ ਵਿੱਚ, ਐਸਬੀਆਈ ਨੇ ਆਪ੍ਰੇਸ਼ਨ ਦੇ ਪੈਮਾਨੇ ਨੂੰ ਇੱਕ ਪੱਧਰ ਤੱਕ ਵਧਾਉਣ ਲਈ ਮਹੱਤਵਪੂਰਨ ਪ੍ਰਗਤੀ ਕੀਤੀ ਹੈ ਜੋ ਆਮ ਤੌਰ ਤੇ ਹੋਰ ਨਿੱਜੀ ਇਕੁਇਟੀ ਫੰਡਾਂ ਦੁਆਰਾ 3 ਤੋਂ 4 ਸਾਲਾਂ ਵਿੱਚ ਪ੍ਰਾਪਤ ਕੀਤੀ ਜਾਂਦੀ ਹੈ। 

 

ਐਸਡਬਲਿਊਏਐਮਆਈਐਚ ਬਾਰੇ

 

1.5 ਸਾਲ ਦੇ ਥੋੜੇ ਜਿਹੇ ਸਮੇਂ ਵਿਚ ਸਥਾਪਤ ਐਸਡਬਲਿਊਏਐਮਆਈਐਚ ਇਨਵੈਸਟਮੈਂਟ ਫੰਡ -1 ਅੱਜ ਭਾਰਤ ਵਿਚ ਸਭ ਤੋਂ ਵੱਡੀਆਂ ਪ੍ਰਾਈਵੇਟ ਇਕੁਵਿਟੀ ਟੀਮਾਂ ਵਿਚੋਂ ਇਕ ਹੈ ਅਤੇ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਦੇ ਬਾਵਜੂਦ ਇਸ ਨੇ ਪ੍ਰਸ਼ੰਸਾ ਯੋਗ ਕੰਮ ਕੀਤਾ ਹੈ। ਫੰਡ ਨੇ ਹੁਣ ਤੱਕ 72 ਪ੍ਰੋਜੈਕਟਾਂ ਨੂੰ ਆਪਣੀ ਅੰਤਿਮ ਪ੍ਰਵਾਨਗੀ ਦਿੱਤੀ ਹੈ ਜੋ 44,100 ਘਰ ਪੂਰੇ ਕਰੇਗੀ, ਜਦਕਿ 132 ਪ੍ਰੋਜੈਕਟਾਂ ਨੂੰ ਮੁਢਲੀ ਪ੍ਰਵਾਨਗੀ ਹਾਸਿਲ ਹੋਈ ਹੈ ਜੋ 72,500 ਵਾਧੂ ਘਰਾਂ ਨੂੰ ਮੁਕੰਮਲ ਕਰਨਗੇ। ਇਸ ਤਰ੍ਹਾਂ ਫੰਡ ਦਾ ਟੀਚਾ 1,16,600 ਘਰਾਂ ਨੂੰ ਐਗਰੀਗੇਟ ਤੌਰ ਤੇ ਪੂਰਾ ਕਰਨ ਦਾ ਹੈ। ਇਹ ਫੰਡ ਘਰ ਖਰੀਦਣ ਵਾਲਿਆਂ ਅਤੇ ਡਿਵੈਲਪਰਾਂ ਦਰਮਿਆਨ ਭਰੋਸੇ ਦੀ ਕਮੀ ਨੂੰ ਕਿਸੇ ਹੋਰ ਵਿੱਤੀ ਸਰੋਤ ਤੇ ਨਿਰਭਰ ਕੀਤੇ ਬਿਨਾਂ ਘਰਾਂ ਦੀ ਉਸਾਰੀ ਨੂੰ ਪੂਰਾ ਕਰਨ ਅਤੇ ਸੌਂਪਣ ਤੱਕ ਦੇ ਕੰਮ ਦੇ ਪਾੜੇ ਨੂੰ ਖਤਮ ਕਰੇਗਾ। 

 

  ------------------------------------ 

ਆਰਐਮ/ ਐਮਵੀ/ ਕੇਐਮਐਨ


(Release ID: 1718444) Visitor Counter : 218