ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਹਾੜੀ ਦੇ ਚਾਲੂ ਖਰੀਦ ਸੀਜ਼ਨ 2021-22 ਦੌਰਾਨ ਡੀਬੀਟੀ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ ਕੁੱਲ 56,059.54 ਕਰੋੜ ਰੁਪਏ ਟਰਾਂਸਫਰ ਕੀਤੇ ਗਏ
ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਕੁੱਲ ਬਕਾਇਆ ਅਦਾਇਗੀ ਦੇ 91% ਹਿੱਸੇ ਦੇ 23,402 ਕਰੋੜ ਰੁਪਏ ਪਹਿਲਾਂ ਹੀ ਡੀਬੀਟੀ ਰਾਹੀਂ ਟਰਾਂਸਫਰ ਕੀਤੇ ਗਏ
ਹਾੜੀ ਦੇ ਚਾਲੂ ਖਰੀਦ ਕਾਰਜਾਂ ਤੋਂ ਤਕਰੀਬਨ 36.19 ਲੱਖ ਕਿਸਾਨਾਂ ਨੇ ਲਾਭ ਲਿਆ
Posted On:
13 MAY 2021 7:57PM by PIB Chandigarh
ਹਾੜੀ ਦੇ ਮਾਰਕੀਟਿੰਗ ਸੀਜ਼ਨ 2021-22 ਦੌਰਾਨ, ਮਿਸ਼ਨ "ਇੱਕ ਰਾਸ਼ਟਰ, ਇੱਕ ਐਮਐਸਪੀ, ਇੱਕ ਡੀਬੀਟੀ" ਨੂੰ ਇੱਕ ਨਿਸ਼ਚਿਤ ਰੂਪ ਦਿੱਤਾ ਗਿਆ ਹੈ, ਕਿਉਂਕਿ ਪਹਿਲੀ ਵਾਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਆਪਣੀ ਕਣਕ ਦੀ ਵਿਕਰੀ ਲਈ ਸਿੱਧੇ ਆਪਣੇ ਬੈਂਕ ਖਾਤਿਆਂ ਵਿੱਚ ਭੁਗਤਾਨ ਪ੍ਰਾਪਤ ਕਰਨਾ ਸ਼ੁਰੂ ਕੀਤਾ ਹੈ। ਹੁਣ ਪੂਰੇ ਦੇਸ਼ ਵਿੱਚ ਡੀਬੀਟੀ ਲਾਗੂ ਕਰ ਦਿੱਤੀ ਗਈ ਹੈ।
ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਚੰਡੀਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹੋਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 12 ਮਈ 2021 ਤੱਕ 353.99 ਲੱਖ ਮੀਟ੍ਰਿਕ ਟਨ ਦੀ ਖਰੀਦ ਨਾਲ ਕਣਕ ਦੀ ਖਰੀਦ ਸੁਚੱਜੇ ਢੰਗ ਨਾਲ ਚੱਲ ਰਹੀ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 268.91 ਲੱਖ ਮੀਟ੍ਰਿਕ ਟਨ ਸੀ।
12.5.2021 ਤੱਕ ਦੇਸ਼ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਤਕਰੀਬਨ 56,059.54 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 23,402 ਕਰੋੜ ਰੁਪਏ, ਜੋ ਕਿ ਬਕਾਇਆ ਅਦਾਇਗੀ ਦਾ 91% ਬਣਦਾ ਹੈ, ਪੰਜਾਬ ਦੇ ਕਿਸਾਨਾਂ ਨੂੰ ਜਾਰੀ ਕੀਤੇ ਗਏ ਹਨ।
ਕੁੱਲ 353.98 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਵਿੱਚ ਯੋਗਦਾਨ ਪੰਜਾਬ 131.14 ਲੱਖ ਮੀਟ੍ਰਿਕ ਟਨ(37.04%), ਹਰਿਆਣਾ- 81.07 ਲੱਖ ਮੀਟ੍ਰਿਕ ਟਨ (22.90%) ਅਤੇ ਮੱਧ ਪ੍ਰਦੇਸ਼ 103.71 ਲੱਖ ਮੀਟ੍ਰਿਕ ਟਨ (29.29%) ਨੇ 12 ਮਈ 2021 ਤੱਕ ਪਾਇਆ ਹੈ। ਪੰਜਾਬ ਅਤੇ ਹਰਿਆਣਾ ਨੇ ਪਿਛਲੇ ਸਾਲ ਦੀ ਖਰੀਦ ਸਾਰਣੀ ਦੇ ਨਾਲ ਨਾਲ ਮੌਜੂਦਾ ਟੀਚੇ / ਅੰਦਾਜ਼ੇ ਨੂੰ ਵੀ ਪਛਾੜ ਦਿੱਤਾ ਹੈ ਅਤੇ ਉੱਚ ਰਿਕਾਰਡ ਖਰੀਦ ਵੀ ਕੀਤੀ ਹੈ।
ਲਗਭਗ 36.19 ਲੱਖ ਕਿਸਾਨਾਂ ਨੂੰ ਹਾੜੀ ਦੇ ਚਾਲੂ ਖਰੀਦ ਕਾਰਜਾਂ ਦਾ ਲਾਭ ਮਿਲ ਚੁੱਕਾ ਹੈ, ਜਿਸਦਾ ਐਮਐੱਸਪੀ ਮੁੱਲ 69,912.61 ਕਰੋੜ ਰੁਪਏ ਹੈ।
****
ਡੀਜੇਐਨ / ਐਮਐਸ
(Release ID: 1718438)
Visitor Counter : 151