ਰੱਖਿਆ ਮੰਤਰਾਲਾ
ਗੋਆ ਸਮੁੰਦਰੀ ਗੋਸ਼ਟੀ (ਜੀ ਐੱਮ ਐੱਸ) — 2021
Posted On:
13 MAY 2021 5:29PM by PIB Chandigarh
ਆਪਣੇ ਸਮੁੰਦਰੀ ਗੁਆਂਢੀਆਂ ਨਾਲ ਦੋਸਤਾਨਾ ਸੰਬੰਧ ਅੱਗੇ ਵਧਾਉਣ ਲਈ ਭਾਰਤੀ ਜਲ ਸੈਨਾ 11 ਤੇ 12 ਮਈ 2021 ਨੂੰ ਨੇਵਲ ਵਾਰ ਕਾਲਜ ਗੋਆ ਦੇ ਵਿਹੜੇ ਵਿੱਚ "ਜੀ ਐੱਮ ਐੱਸ —21" ਦਾ ਆਯੋਜਨ ਕੀਤਾ । ਕੋਵਿਡ 19 ਮਹਾਮਾਰੀ ਕਾਰਨ ਇਹ ਈਵੇਂਟ ਪਹਿਲੀ ਵਾਰ ਵਰਚੂਅਲ ਮੋਡ ਰਾਹੀਂ ਆਯੋਜਿਤ ਕੀਤੀ ਗਈ । ਜਿਸ ਵਿੱਚ 13 ਭਾਰਤੀ ਓਸ਼ੀਅਨ ਲਿਟੋਰਲ ਮੁਲਕਾਂ ਦੇ ਨੇਵਲ ਪ੍ਰਤੀਨਿੱਧਾਂ ਨੇ ਆਨਲਾਈਨ ਹਿੱਸਾ ਲਿਆ । ਹਿੱਸਾ ਲੈਣ ਵਾਲੇ ਮੁਲਕਾਂ ਵਿੱਚ ਭਾਰਤ , ਬੰਗਲਾਦੇਸ਼ , ਕੋਮਰੋਸ , ਇੰਡੋਨੇਸ਼ੀਆ , ਮਿਡਗਾਸਕਰ , ਮਲੇਸ਼ੀਆ , ਮਾਲਦੀਵ , ਮੌਰੀਸ਼ਸ਼ , ਮਿਆਂਮਾਰ , ਸੈਸ਼ੇਲਜ , ਸਿੰਗਾਪੁਰ , ਸ਼੍ਰੀਲੰਕਾ ਅਤੇ ਥਾਈਲੈਂਡ ਸ਼ਾਮਲ ਹਨ । ਜੀ ਐੱਮ ਐੱਸ—21 ਦਾ ਮੁੱਖ ਵਿਸ਼ਾ ਜਿਸ ਤੇ ਧਿਆਨ ਕੇਂਦਰਿਤ ਕੀਤਾ ਗਿਆ , ਉਹ ਸੀ "ਸਮੁੰਦਰੀ ਸੁਰੱਖਿਆ ਅਤੇ ਉੱਭਰ ਰਹੇ ਗੈਰ ਰਵਾਇਤੀ ਖ਼ਤਰੇ : ਆਈ ਓ ਆਰ ਨੇਵੀ ਸੈਨਾਵਾਂ ਲਈ ਕ੍ਰਿਆਸ਼ੀਲ ਯੋਗਦਾਨ ਲਈ ਇੱਕ ਕੇਸ" ਸੀ । ਇਸ ਵਿੱਚ ਆਈ ਓ ਆਰ ਨੇਵੀਆਂ ਨੇ ਉੱਭਰ ਰਹੇ ਆਮ ਸਮੁੰਦਰੀ ਖ਼ਤਰਿਆਂ ਨਾਲ ਨਜਿੱਠਣ ਲਈ ਸਮਰੱਥਾ ਉਸਾਰੀ ਤੇ ਜ਼ੋਰ ਦਿੱਤਾ ।
ਹਿੰਦ ਮਹਾਸਾਗਰ ਦੇ 21ਵੀਂ ਸਦੀ ਵਿੱਚ ਰਣਨੀਤਕ ਦ੍ਰਿਸ਼ ਬਣਨ ਕਰਕੇ ਗੋਸ਼ਟੀ ਸਾਰੇ ਭਾਈਵਾਲਾਂ ਜੋ ਸਮੁੰਦਰੀ ਡੋਮੇਨ ਵਿੱਚ ਆਪਸੀ ਹਿੱਤਾਂ ਦੇ ਮੁੱਦਿਆਂ ਲਈ ਲਾਗੂ ਕਰਨ ਲਈ ਢੰਗ ਤਰੀਕੇ , ਨੀਤੀਆਂ ਅਤੇ ਰਣਨੀਤੀਆਂ ਲੱਭਣ ਲਈ ਯੋਗਦਾਨ ਪਾ ਸਕਦੇ ਹਨ, ਨੂੰ ਇੱਕਜੁਟ ਕਰਨ ਵਿੱਚ ਉਸਾਰੂ ਭੂਮਿਕਾ ਨਿਭਾਏਗੀ । ਇਸ ਤੋਂ ਇਲਾਵਾ ਭਾਈਵਾਲ ਸਮੁੰਦਰੀ ਏਜੰਸੀਆਂ ਵਿਚਾਲੇ ਅੰਤਰਕਾਰਜਸ਼ੀਲਤਾ ਵਧਾਉਣ ਲਈ ਸਹਿਕਾਰੀ ਰਣਨੀਤੀਆਂ ਪੇਸ਼ ਕਰਨ ਤੋਂ ਇਲਾਵਾ ਇਸ ਈਵੇਂਟ ਨੇ ਮਹੱਤਵਪੂਰਨ ਸਮੁੰਦਰੀ ਮੁੱਦਿਆਂ ਤੇ ਆਪੋ ਆਪਣੇ ਵਿਚਾਰ ਪੇਸ਼ ਕਰਨ ਲਈ ਇੱਕ ਫੋਰਮ ਮੁਹੱਈਆ ਕੀਤਾ । ਜਿਸ ਤੋਂ ਬਾਅਦ ਮੁੱਖ ਵਿਸ਼ੇ ਤੇ ਅਧਾਰਿਤ ਵਿਚਾਰ ਵਟਾਂਦਰਾ ਹੋਇਆ ।
ਕਮਾਂਡਰ ਨਿਤੀਨ ਕਪੂਰ , ਡਿਪਟੀ ਕਮਾਂਡੈਂਟ ਨੇਵਲ ਵਾਰ ਕਾਲਜ ਨੇ ਆਪਣੇ ਸਵਾਗਤੀ ਭਾਸ਼ਣ ਰਾਹੀਂ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਗੋਸ਼ਟੀ ਦਾ ਰਸਮੀ ਉਦਘਾਟਨ ਰੀਅਰ ਐਡਮਿਰਲ ਸਾਈ ਵੈਨਕੇਟ ਰਮਨ , ਵੀ ਐੱਸ ਐੱਮ , ਕਮਾਂਡੈਂਟ ਨੇਵਲ ਵਾਰ ਕਾਲਜ ਨੇ ਕੀਤਾ । ਉਹਨਾਂ ਨੇ ਕੂੰਜੀਵਤ ਭਾਸ਼ਣ ਵੀ ਦਿੱਤਾ । ਕਮਾਂਡਰ ਸ਼ਾਂਤਨੂ ਝਾਅ , ਕਮਾਂਡਰ (ਵਿਦੇਸ਼ੀ ਸਹਿਕਾਰਤਾ) ਨੇ ਆਪਣੇ ਸਮਾਪਤੀ ਭਾਸ਼ਣ ਵਿੱਚ ਗੋਆ ਸਮੁੰਦਰੀ ਗੋਸ਼ਟੀ—21 ਦੌਰਾਨ ਆਪਣੇ ਕੀਮਤੀ ਯੋਗਦਾਨ ਲਈ ਸਾਰੇ ਮੈਂਬਰ ਮੁਲਕਾਂ ਦਾ ਧੰਨਵਾਦ ਕੀਤਾ ।
*********************
ਏ ਬੀ ਬੀ ਬੀ / ਵੀ ਐੱਮ / ਐੱਮ ਐੱਸ
(Release ID: 1718425)
Visitor Counter : 274