PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ
Posted On:
12 MAY 2021 1:54PM by PIB Chandigarh
• ਭਾਰਤ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਦੂਸਰੇ ਦਿਨ ਗਿਰਾਵਟ ਦਰਜ
• ਵਿਸ਼ਵ ਸਿਹਤ ਸੰਗਠਨ ਨੇ ਸ਼ਬਦ “ਇੰਡੀਅਨ ਵੇਰੀਐਂਟ” ਨੂੰ ਬੀ.1.617 ਨਾਲ ਨਹੀਂ ਜੋੜਿਆ, ਜਿਸ ਨੂੰ ਹੁਣ ਚਿੰਤਾ ਦੇ ਵੇਰੀਐਂਟ ਵੱਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ
• ਸਰਕਾਰ ਨੇ ਮੁਕੋਰਮਾਈਕੋਸਿਸ ਬੀ ਨਾਲ ਲੜਨ ਲਈ ਐਮਫੋਟੇਰੀਸਿਨ-ਬੀ ਦੀ ਉਪਲਬਧਤਾ ਵਧਾਉਣ ਲਈ ਕਦਮ ਚੁੱਕੇ
#Unite2FightCorona
#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ
ਭਾਰਤ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਦੂਸਰੇ ਦਿਨ ਗਿਰਾਵਟ ਦਰਜ
-
ਨਵੇਂ ਸਿਹਤਯਾਬੀ ਦੇ ਮਾਮਲੇ ਲਗਾਤਾਰ ਦੂਸਰੇ ਦਿਨ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੋਵਿਡ ਮਾਮਲਿਆਂ ਤੋਂ ਵੱਧ ਦਰਜ ਕੀਤੇ ਗਏ
-
ਭਾਰਤ ਵਿੱਚ ਕੁੱਲ ਟੀਕਾਕਰਣ ਕਵਰੇਜ ਦਾ ਅੰਕੜਾ 17.5 ਕਰੋੜ ਖੁਰਾਕਾਂ ਨੂੰ ਪਾਰ ਕਰ ਗਿਆ ਹੈ
-
ਹੁਣ ਤੱਕ 18-44 ਸਾਲ ਉਮਰ ਵਰਗ ਵਿੱਚ 30 ਲੱਖ ਤੋਂ ਵੱਧ ਲਾਭਾਰਥੀਆਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ
-
ਰਾਸ਼ਟਰੀ ਰਿਕਵਰੀ ਦੀ ਦਰ 83.04 ਫੀਸਦੀ ਦਰਜ ਕੀਤੀ ਜਾ ਰਹੀ ਹੈ ।
-
ਰਾਸ਼ਟਰੀ ਪੱਧਰ 'ਤੇ ਮੌਤ ਦਰ ਮੌਜੂਦਾ ਸਮੇਂ ਵਿੱਚ 1.09 ਫੀਸਦੀ 'ਤੇ ਖੜੀ ਹੈ ।
https://pib.gov.in/PressReleasePage.aspx?PRID=1717870
ਵਿਸ਼ਵ ਸਿਹਤ ਸੰਗਠਨ ਨੇ ਸ਼ਬਦ “ਇੰਡੀਅਨ ਵੇਰੀਐਂਟ” ਨੂੰ ਬੀ.1.617 ਨਾਲ ਨਹੀਂ ਜੋੜਿਆ,ਜਿਸਨੂੰ ਹੁਣ ਚਿੰਤਾ ਦੇ ਵੇਰੀਐਂਟ ਵੱਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ
ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਆਪਣੇ 32 ਪੰਨਿਆਂ ਦੇ ਦਸਤਾਵੇਜ਼ ਵਿਚ "ਇੰਡੀਅਨ ਵੇਰੀਐਂਟ" ਸ਼ਬਦ ਨੂੰ ਕੋਰੋਨਾਵਾਇਰਸ ਦੇ ਬੀ .1.617 ਵੇਰੀਐਂਟ ਨਾਲ ਨਹੀਂ ਜੋੜਿਆ ਹੈ।
https://pib.gov.in/PressReleasePage.aspx?PRID=1717876
ਦੇਸ਼ ਦੇ ਆਕਸੀਜਨ ਪਲਾਂਟਾਂ ਨੂੰ 24x7 ਬਿਜਲੀ ਸਪਲਾਈ ਸੁਨਿਸ਼ਚਿਤ ਕਰਨ ਦੇ ਲਈ ਬਿਜਲੀ ਮੰਤਰਾਲੇ ਵੱਲੋਂ ਸਰਗਰਮ ਉਪਾਅ
ਸਮੁੱਚੇ ਦੇਸ਼ ’ਚ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਸਰੀ ਲਹਿਰ ਦੇ ਪੂਰੇ ਭਾਰਤ ਦੇਸ਼ ’ਤੇ ਪਏ ਅਸਰ ਅਤੇ ਮੈਡੀਕਲ ਸੁਵਿਧਾਵਾਂ ਅਤੇ ਰੋਗੀਆਂ ਦੇ ਘਰਾਂ ਵਿੱਚ ਇਲਾਜ ਲਈ ਆਕਸੀਜਨ ਦੀ ਵਧਦੀ ਜਾ ਰਹੀ ਮੰਗ ਦੇ ਮੱਦੇਨਜ਼ਰ ਬਿਜਲੀ ਮੰਤਰਾਲੇ ਨੇ ਰੋਕਥਾਮ ਤੇ ਇਲਾਜ ਲਈ ਅਨੇਕ ਸਰਗਰਮ ਕਦਮ ਚੁੱਕਦਿਆਂ ਰਾਜ ਦੀਆਂ ਉਪਯੋਗਤਾਵਾਂ ਵੱਲੋਂ ਆਕਸੀਜਨ ਪਲਾਂਟਸ ਨੂੰ ਬਿਜਲੀ ਦੀ ਬੇਰੋਕ ਸਪਲਾਈ ਸੁਨਿਸ਼ਚਿਤ ਕੀਤੀ ਹੈ।
https://pib.gov.in/PressReleasePage.aspx?PRID=1717861
ਸਰਕਾਰ ਨੇ ਮੁਕੋਰਮਾਈਕੋਸਿਸ ਬੀ ਨਾਲ ਲੜਨ ਲਈ ਐਮਫੋਟੇਰੀਸਿਨ-ਬੀ ਦੀ ਉਪਲਬਧਤਾ ਵਧਾਉਣ ਲਈ ਕਦਮ ਚੁੱਕੇ
ਕੋਵਿਡ ਤੋਂ ਬਾਅਦ ਮੁਕੋਰਮਾਈਕੋਸਿਸ ਦੀ ਪੇਚੀਦਗੀ ਤੋਂ ਪੀੜਤ ਮਰੀਜਾਂ ਨੂੰ ਡਾਕਟਰਾਂ ਵੱਲੋਂ ਸਰਗਰਮੀ ਨਾਲ ਲਿਖੀ ਜਾ ਰਹੀ ਐਮਫੋਟੇਰੀਸਿਨ-ਬੀ ਲਈ ਕੁਝ ਰਾਜਾਂ ਦੀ ਮੰਗ ਵਿੱਚ ਅਚਾਨਕ ਵਾਧਾ ਵੇਖਿਆ ਗਿਆ ਹੈ। ਇਸ ਲਈ ਭਾਰਤ ਸਰਕਾਰ ਦਵਾਈ ਦੇ ਉਤਪਾਦਨ ਨੂੰ ਵਧਾਉਣ ਲਈ ਨਿਰਮਾਤਾਵਾਂ ਨਾਲ ਜੁੜ ਰਹੀ ਹੈ। ਸਪਲਾਈ ਦੀ ਸਥਿਤੀ ਇਸ ਦਵਾਈ ਦੀ ਵਾਧੂ ਦਰਾਮਦ ਅਤੇ ਘਰੇਲੂ ਉਤਪਾਦਨ ਵਿੱਚ ਵਾਧਾ ਹੋਣ ਨਾਲ ਬੇਹਤਰ ਹੋਣ ਦੀ ਸੰਭਾਵਨਾ ਹੈ।
https://pib.gov.in/PressReleasePage.aspx?PRID=1717864
ਪੀਆਈਬੀ ਫੈਕਟ ਚੈੱਕ
https://twitter.com/PIBFactCheck/status/1392070604732338184
************
ਐੱਮਵੀ/ਏਪੀ
(Release ID: 1718235)
Visitor Counter : 129