ਕਿਰਤ ਤੇ ਰੋਜ਼ਗਾਰ ਮੰਤਰਾਲਾ
ਕ॰ਰਾ॰ਬੀ॰ ਨਿਗਮ ਨੇ ਅਪ੍ਰੈਲ 2021 ਮਹੀਨੇ ਲਈ ਈ. ਐਸ. ਆਈ. ਯੋਗਦਾਨ ਜਮ੍ਹਾ ਕਰਵਾਉਣ ਦੀ ਮਿਆਦ ਵਧਾਈ
Posted On:
12 MAY 2021 9:01PM by PIB Chandigarh
ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਕਾਰਨ ਅੱਜ ਦੇਸ਼ ਇਕ ਵੱਡੀ ਚੁਣੌਤੀਪੂਰਨ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੈ। ਕਈ ਸੰਸਥਾਵਾਂ ਅਸਥਾਈ ਤੌਰ ’ਤੇ ਬੰਦ ਹਨ ਅਤੇ ਦੇਸ਼ ਦੇ ਕਾਮੇ ਕੰਮ ਕਰਨ ’ਚ ਅਸਮਰਥ ਹਨ। ਸਰਕਾਰ ਵੱਲੋਂ ਵਪਾਰਿਕ ਸੰਸਥਾਵਾਂ ਅਤੇ ਮਜ਼ਦੂਰਾਂ ਨੂੰ ਰਾਹਤ ਦੇਣ ਲਈ ਕੀਤੇ ਗਏ ਉਪਰਾਲਿਆਂ ਦੇ ਅਨੁਕ੍ਰਮ ’ਚ ਕਰਮਚਾਰੀ ਰਾਜ ਬੀਮਾ ਨਿਗਮ ਨੇ ਈ. ਐਸ. ਆਈ. (ਜਨਰਲ) ਨਿਯਮਾਂ, 1950 ਦੇ ਨਿਯਮ-31 ’ਚ ਦਰਜ ਪ੍ਰਬੰਧਾਂ ’ਚ ਛੂਟ ਪ੍ਰਦਾਨ ਕੀਤੀ ਹੈ ਅਤੇ ਅਪ੍ਰੈਲ 2021 ਮਹੀਨੇ ਲਈ ਈ. ਐਸ. ਆਈ. ਯੋਗਦਾਨ ਨੂੰ 15 ਮਈ 2021 ਦੇ ਬਜਾਏ 15 ਜੂਨ 2021 ਤੱਕ ਜਮ੍ਹਾਂ ਕਰਨ ਦੀ ਆਗਿਆ ਪ੍ਰਦਾਨ ਕੀਤੀ ਹੈ ।
ਈ. ਐਸ. ਆਈ. ਯੋਜਨਾ ਅਧੀਨ ਆਉਂਦੇ ਮਾਲਕ ਹੁਣ ਅਪ੍ਰੈਲ 2021 ਮਹੀਨੇ ਲਈ ਈ. ਐਸ. ਆਈ. ਯੋਗਦਾਨ ਨੂੰ 15 ਮਈ 2021 ਦੇ ਬਜਾਏ 15 ਜੂਨ 2021 ਤੱਕ ਫ਼ਾਇਲ ਅਤੇ ਜਮਾ ਕਰ ਸਕਦੇ ਹਨ । ਇਹ 12.36 ਲੱਖ ਰੋਜ਼ਗਾਰਦਾਤਾਵਾਂ ਨੂੰ ਈ. ਐਸ. ਆਈ. ਸਕੀਮ ਅਧੀਨ ਯੋਗਦਾਨ ਦਾ ਭੁਗਤਾਨ ਕਰਨ ਲਈ ਵਿਸਥਾਰਿਤ ਵਿੰਡੋ ਪ੍ਰਦਾਨ ਕਰੇਗਾ ।
***********************
ਐਮਐਸ/ਜੇਕੇ
(Release ID: 1718197)
Visitor Counter : 244