ਮੰਤਰੀ ਮੰਡਲ

ਕੇਂਦਰੀ ਕੈਬਨਿਟ ਨੇ ਇੰਸਟੀਟਿਊਟ ਆਵ੍ ਚਾਰਟਡ ਅਕਾਊਂਟੈਂਟਸ ਆਵ੍ ਇੰਡੀਆ ਅਤੇ ਕਤਰ ਫਾਇਨੈਂਸ਼ੀਅਲ ਸੈਂਟਰ ਅਥਾਰਿਟੀ ਦੇ ਦਰਮਿਆਨ ਹੋਏ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 12 MAY 2021 3:33PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਇੰਸਟੀਟਿਊਟ ਆਵ੍ ਚਾਰਟਡ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਏਆਈ) ਅਤੇ ਕਤਰ ਫਾਇਨੈਂਸ਼ੀਅਲ ਸੈਂਟਰ ਅਥਾਰਿਟੀ (ਕਿਊਐੱਫਸੀਏ) ਦੇ ਦਰਮਿਆਨ ਹੋਏ ਸਹਿਮਤੀ ਪੱਤਰ (ਐੱਮਓਯੂ) ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਇਸ ਸਹਿਮਤੀ ਪੱਤਰ (ਐੱਮਓਯੂ) ਨਾਲ ਕਤਰ ਵਿੱਚ ਲੇਖਾ ਪੇਸ਼ੇ ਅਤੇ ਉੱਦਮਸ਼ੀਲਤਾ ਅਧਾਰ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਮਿਲ ਕੇ ਕੰਮ ਕਰਨ ਲਈ ਸੰਸਥਾਵਾਂ ਦੇ ਦਰਮਿਆਨ ਸਹਿਯੋਗ ਵਧੇਗਾ। 

 

ਪ੍ਰਭਾਵ:   

 

ਆਈਸੀਏਆਈ ਦਾ ਮੱਧ ਪੂਰਬ ਵਿੱਚ 6,000 ਤੋਂ ਜ਼ਿਆਦਾ ਮੈਂਬਰਾਂ ਨਾਲ ਇੱਕ ਮਜ਼ਬੂਤ ਮੈਂਬਰਸ਼ਿਪ ਅਧਾਰ ਹੈ ਅਤੇ ਕਤਰ (ਦੋਹਾ) ਸਥਿਤ ਇਕਾਈ ਆਈਸੀਏਆਈ ਦੀ ਸਭ ਤੋਂ ਸਰਗਰਮ ਇਕਾਈ ਵਿੱਚ ਸ਼ਾਮਲ ਹੈ। ਆਈਸੀਏਆਈ ਦੇ ਮੈਂਬਰ ਕਤਰ ਵਿੱਚ ਵਿਭਿੰਨ ਨਿਜੀ ਅਤੇ ਜਨਤਕ ਕੰਪਨੀਆਂ ਵਿੱਚ ਕਈ ਅਹਿਮ ਪਦਾਂ ’ਤੇ ਹਨ ਅਤੇ ਉਹ ਉੱਥੇ ਲੇਖਾ ਪੇਸ਼ੇ ਨੂੰ ਸਮਰਥਨ ਦੇਣ ਅਤੇ ਵਿਕਾਸ ਨਾਲ ਸਰਗਰਮ ਰੂਪ ਨਾਲ ਜੁੜੇ ਹੋਏ ਹਨ। ਇਸ ਸਹਿਮਤੀ ਪੱਤਰ ’ਤੇ ਹਸਤਾਖਰ ਨਾਲ ਪੂਰੇ ਮੱਧ ਪੂਰਬ ਖੇਤਰ ਵਿੱਚ ਆਈਸੀਏਆਈ ਮੈਂਬਰਾਂ ਨੂੰ ਵਾਧੂ ਪ੍ਰੋਤਸਾਹਨ ਮਿਲੇਗਾ ਅਤੇ ਪਹਿਚਾਣ ਮਿਲੇਗੀ, ਨਾਲ ਹੀ ਉਹ ਮਿਲ ਕੇ ਕਤਰ ਵਿੱਚ ਭਾਰਤੀ ਕਾਰੋਬਾਰੀਆਂ ਦੀਆਂ ਕਾਰੋਬਾਰ ਕਰਨ ਦੀਆਂ ਖਾਹਿਸ਼ਾਂ ਨੂੰ ਸਮਰਥਨ ਦੇ ਸਕਣਗੇ। ਇਸ ਪ੍ਰਕਾਰ ਇਸ ਜ਼ਰੀਏ ਕਤਰ ਅਤੇ ਭਾਰਤ ਦੀਆਂ ਅਰਥਵਿਵਸਥਾਵਾਂ ਦੇ ਵਿਕਾਸ ਨੂੰ ਸਹਿਯੋਗ ਮਿਲੇਗਾ।

 

ਲਾਭ: 

 

ਆਈਸੀਏਆਈ ਦੀ ਇੱਕ ਸਰਗਰਮ ਇਕਾਈ ਦੋਹਾ (ਕਤਰ) ਵਿੱਚ ਹੈ ਜਿਸ ਦੀ ਸਥਾਪਨਾ ਸਾਲ 1981 ਵਿੱਚ ਕੀਤੀ ਗਈ ਸੀ ਅਤੇ ਇਹ ਆਈਸੀਏਆਈ ਦੀਆਂ 36 ਵਿਦੇਸ਼ੀ ਇਕਾਈਆਂ ਵਿੱਚ ਸਭ ਤੋਂ ਪੁਰਾਣੀਆ ਇਕਾਈਆਂ ਵਿੱਚੋਂ ਇੱਕ ਹੈ। ਸਥਾਪਨਾ ਦੇ ਬਾਅਦ ਤੋਂ ਹੀ ਇਸ ਇਕਾਈ ਦੀ ਮੈਂਬਰਸ਼ਿਪ ਲਗਾਤਾਰ ਵਧ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ ਇਸ ਦੇ 300 ਤੋਂ ਜ਼ਿਆਦਾ ਮੈਂਬਰ ਹਨ ਜੋ ਕਤਰ ਵਿੱਚ ਵਿਭਿੰਨ ਨਿਜੀ ਅਤੇ ਜਨਤਕ ਕੰਪਨੀਆਂ ਵਿੱਚ ਅਹਿਮ ਪਦਾਂ ’ਤੇ ਹਨ। ਨਾਲ ਹੀ ਕਤਰ ਵਿੱਚ ਲੇਖਾ ਪੇਸ਼ੇ ਨੂੰ ਸਮਰਥਨ ਅਤੇ ਵਿਸਤਾਰ ਦੇਣ ਲਈ ਕੰਮ ਕਰ ਰਹੇ ਹਨ। ਇਸ ਸਹਿਮਤੀ ਪੱਤਰ ਨਾਲ ਕਾਰਪੋਰੇਟ ਮਾਮਲੇ ਮੰਤਰਾਲਾ, ਇੰਸਟੀਟਿਊਟ ਆਵ੍ ਚਾਰਟਡ ਅਕਾਊਂਟੈਂਟਸ ਆਵ੍ ਇੰਡੀਆ ਅਤੇ ਕਤਰ ਫਾਇਨੈਂਸ਼ੀਅਲ ਸੈਂਟਰ ਅਥਾਰਿਟੀ ਨੂੰ ਲਾਭ ਹੋਵੇਗਾ।

 

ਲਾਗੂਕਰਨ ਰਣਨੀਤੀ ਅਤੇ ਟੀਚੇ:

 

  • ਇਹ ਸਹਿਮਤੀ ਪੱਤਰ ਐਸ਼ੋਰੈਂਸ ਅਤੇ ਆਡਿਟਿੰਗ, ਸਲਾਹ, ਟੈਕਸੇਸ਼ਨ, ਵਿੱਤੀ ਸੇਵਾਵਾਂ ਅਤੇ ਸਬੰਧਿਤ ਖੇਤਰਾਂ ਵਿੱਚ ਕਤਰ ਵਿੱਚ ਵਪਾਰਕ ਸੇਵਾਵਾਂ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਪ੍ਰਕਿਰਿਆਵਾਂ ਤੈਅ ਕਰਕੇ ਆਈਸੀਏਆਈ ਦੇ ਮੈਂਬਰਾਂ ਲਈ ਮੌਕਿਆਂ ਵਿੱਚ ਵਾਧੇ ਦਾ ਯਤਨ ਹੈ।

  • ਆਈਸੀਏਆਈ, ਕਿਊਐੱਫਸੀਏ ਨਾਲ ਮਿਲ ਕੇ ਕਤਰ ਵਿੱਚ ਇੱਕ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਜ਼ਰੀਏ ਸਥਾਨਕ ਪੇਸ਼ੇਵਰ, ਉੱਦਮੀ ਅਤੇ ਵਿਦਿਆਰਥੀਆਂ ਨੂੰ ਸਿੱਖਿਅਤ ਅਤੇ ਤਿਆਰ ਵੀ ਕਰੇਗਾ।

  • ਆਈਸੀਏਆਈ ਅਤੇ ਕਿਊਐੱਫਸੀਏ ਪਰਸਪਰ ਸਹਿਮਤੀ ਦੇ ਅਧਾਰ ’ਤੇ ਰਾਊਂਡਟੇਬਲ, ਨੈੱਟਵਰਕਿੰਗ ਪ੍ਰੋਗਰਾਮਾਂ ਆਦਿ ਦੇ ਆਯੋਜਨ ਰਾਹੀਂ ਕਤਰ ਵਿੱਚ ਭਾਰਤੀ ਕਾਰੋਬਾਰੀਆਂ ਲਈ ਅਵਸਰ ਤਲਾਸ਼ਣ ਲਈ ਮਿਲ ਕੇ ਕੰਮ ਕਰਨਗੇ।

  • ਆਈਸੀਏਆਈ ਅਤੇ ਕਿਊਐੱਫਸੀਏ ਕੰਪਨੀ ਪ੍ਰਸ਼ਾਸਨ, ਤਕਨੀਕੀ ਖੋਜ ਅਤੇ ਸਲਾਹ, ਗੁਣਵੱਤਾ ਭਰੋਸਾ, ਫੌਰੈਂਸਿੰਕ ਲੇਖਾ, ਲਘੂ ਅਤੇ ਦਰਮਿਆਨੇ ਅਕਾਰ ਦੀਆਂ ਪ੍ਰਕਿਰਿਆਵਾਂ (ਐੱਸਐੱਮਪੀ) ਦੇ ਮੁੱਦਿਆਂ, ਇਸਲਾਮਿਕ ਵਿੱਤ, ਨਿਰੰਤਰ ਪੇਸ਼ੇਵਰ ਵਿਕਾਸ (ਸੀਪੀਡੀ) ਅਤੇ ਪਰਸਪਰ ਹਿਤ ਦੇ ਹੋਰ ਵਿਸ਼ਿਆਂ ਜਿਵੇਂ ਖੇਤਰਾਂ ਵਿੱਚ ਪੈਦਾ ਹੋਣ ਵਾਲੇ ਅਵਸਰਾਂ ’ਤੇ ਸਹਿਯੋਗ ਕਰਨਗੇ।

 

ਪਿਛੋਕੜ:

 

ਦ ਇੰਸਟੀਟਿਊਟ ਆਵ੍ ਚਾਰਟਡ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਏਆਈ) ਭਾਰਤ ਦੀ ਸੰਸਦ ਵੱਲੋਂ ਪਾਸ ਕਾਨੂੰਨ ਦ ਚਾਰਟਡ ਅਕਾਊਂਟੈਂਟਸ ਐਕਟ, 1949 ਤਹਿਤ ਸਥਾਪਿਤ ਇੱਕ ਸੰਵਿਧਾਨਕ ਸੰਸਥਾ ਹੈ ਅਤੇ ਭਾਰਤ ਵਿੱਚ ਚਾਰਟਡ ਅਕਾਊਂਟੈਂਸੀ ਕਾਰੋਬਾਰ ਨੂੰ ਕੰਟਰੋਲ ਕਰਦਾ ਹੈ। 2005 ਦੀ ਕਾਨੂੰਨ ਸੰਖਿਆ (7) ਦੇ ਕ੍ਰਮ ਵਿੱਚ ਸਥਾਪਿਤ ਫਾਇਨੈਂਸ਼ੀਅਲ ਸੈਂਟਰ ਅਥਾਰਿਟੀ (ਕਿਊਐੱਫਸੀਏ) ਇੱਕ ਸੁਤੰਤਰ ਵਿਧਾਨਕ ਸੰਸਥਾ ਹੈ ਜੋ ਕਤਰ ਵਿੱਚ ਵਿਸ਼ਵ ਪੱਧਰੀ ਵਿੱਤੀ ਅਤੇ ਕਾਰੋਬਾਰੀ ਕੇਂਦਰ ਦੇ ਰੂਪ ਵਿੱਚ ਕਿਊਐੱਫਸੀ ਦੇ ਵਿਕਾਸ ਅਤੇ ਪ੍ਰੋਤਸਾਹਨ ਲਈ ਜ਼ਿੰਮੇਵਾਰ ਹੈ।

 

*****************

 

ਡੀਐੱਸ


(Release ID: 1718106) Visitor Counter : 228