ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਸਰਕਾਰੀ ਬਾਲ ਸੰਭਾਲ ਸੰਸਥਾਵਾਂ ਵਿੱਚ ਬੱਚਿਆਂ ਨੂੰ ਮਾਹਰਾਂ ਦੀ ਦੇਖਭਾਲ ਪ੍ਰਦਾਨ ਕਰਨ ਲਈ ਇੰਡੀਅਨ ਅਕੈਡਮੀ ਆਵ੍ ਪੀਡੀਆਟ੍ਰਿਕਸ ਨੂੰ ਨਾਲ ਜੋੜਿਆ
Posted On:
11 MAY 2021 2:31PM by PIB Chandigarh
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਕਿਹਾ ਹੈ ਕਿ ਸਰਕਾਰੀ ਬਾਲ ਸੰਭਾਲ ਸੰਸਥਾਵਾਂ (ਸੀਸੀਆਈ) ਵਿੱਚ ਰਹਿਣ ਵਾਲੇ ਬੱਚਿਆਂ ਨੂੰ ਮਾਹਰਾਂ ਦੀ ਦੇਖਭਾਲ ਪ੍ਰਦਾਨ ਕਰਨ ਦੀ ਦ੍ਰਿਸ਼ਟੀ ਨਾਲ ਦੇਸ਼ ਭਰ ਵਿੱਚ ਮੰਤਰਾਲੇ ਨੇ ਇੰਡੀਅਨ ਅਕੈਡਮੀ ਆਵ੍ ਪੀਡੀਆਟ੍ਰਿਕਸ ਨੂੰ ਨਾਲ ਜੋੜਿਆ ਹੈ। ਟਵੀਟ ਦੀ ਇੱਕ ਲੜੀ ਵਿੱਚ ਉਨ੍ਹਾਂ ਨੇ ਦੱਸਿਆ, ਇਹ ਬਾਲ ਸੁਰੱਖਿਆ ਸੇਵਾਵਾਂ ਲਈ ਯੋਜਨਾ ਦੇ ਤਹਿਤ ਬੱਚਿਆਂ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਮੈਡੀਕਲ ਦੇਖਭਾਲ ਦੇ ਅਤਿਰਿਕਤ ਹੋਵੇਗਾ। ਮੰਤਰੀ ਨੇ ਟਵੀਟ ਵਿੱਚ ਇਹ ਵੀ ਕਿਹਾ ਕਿ ਕੇਅਰ-ਟੇਕਰਸ/ ਚਾਈਲਡ ਪ੍ਰੋਟੇਕਸ਼ਨ ਆਫਿਸਰ ਦੇਸ਼ ਦੇ ਦੂਰ-ਦੁਰਾਡੇ ਵਿੱਚ ਵੀ ਬਾਲ ਰੋਗ ਮਾਹਰਾਂ ਦੁਆਰਾ ਇਸ ਟੈਲੀਮੈਡੀਸਿਨ ਸੇਵਾ ਦਾ ਲਾਭ ਹਫ਼ਤੇ ਵਿੱਚ 6 ਦਿਨ ਲੈ ਸਕਣਗੇ। 2000 ਤੋਂ ਅਧਿਕ ਸੀਸੀਆਈ ਦੇ ਹਜ਼ਾਰਾਂ ਬੱਚੇ ਇਸ ਸੇਵਾ ਦੇ ਮਾਧਿਅਮ ਨਾਲ ਲਾਭਾਰਥੀ ਹੋਣਗੇ।
ਇੱਕ ਹੋਰ ਟਵੀਟ ਵਿੱਚ, ਸ਼੍ਰੀਮਤੀ ਇਰਾਨੀ ਨੇ ਲਿਖਿਆ, ਵਰਤਮਾਨ ਵਿੱਚ ਮਾਹਰਾਂ ਦੀਆਂ ਟੀਮਾਂ, ਜਿਨ੍ਹਾਂ ਦੇ ਕੋਲ 30,000 ਇੰਡੀਅਨ ਅਕੈਡਮੀ ਆਵ੍ ਪੀਡੀਆਟ੍ਰਿਕਸ (ਆਈਏਪੀ) ਦੇ ਮੈਬਰਾਂ ਦਾ ਮਜ਼ਬੂਤ ਨੈੱਟਵਰਕ ਹੈ , ਕਮਜ਼ੋਰ ਬੱਚਿਆਂ ਨੂੰ ਸੇਵਾਵਾਂ ਦੇਣ ਲਈ ਸੈਂਟਰਲ , ਜੋਨਲ , ਰਾਜ ਅਤੇ ਸ਼ਹਿਰੀ ਪੱਧਰ ‘ਤੇ ਗਠਿਤ ਕੀਤੇ ਜਾ ਰਹੇ ਹਨ । ਹਰ ਸਰਕਾਰੀ ਜਾਂ ਸਹਾਇਤਾ ਪ੍ਰਾਪਤ ਸੀਸੀਆਈ ਵਿੱਚ ਇੱਕ ਮਾਹਰ ਹੋਵੇਗਾ ਜੋ ਆਈਏਪੀ ਦੁਆਰਾ ਉਪਲੱਬਧ ਕਰਵਾਇਆ ਜਾਵੇਗਾ । ਇੰਡੀਅਨ ਅਕੈਡਮੀ ਆਵ੍ ਪੀਡੀਆਟ੍ਰਿਕਸ ਅਤੇ ਉਸ ਦੇ ਮੈਬਰਾਂ ਦੇ ਕਮਜ਼ੋਰ ਬੱਚਿਆਂ ਨੂੰ ਆਪਣੀ ਸੇਵਾਵਾਂ ਦੇਣ ਲਈ ਧੰਨਵਾਦ ਕਰਦੇ ਹੋਏ ਮੰਤਰੀ ਨੇ ਟਵੀਟ ਕੀਤਾ , ਉਨ੍ਹਾਂ ਦੀ ਪ੍ਰਤਿਬੱਧਤਾ ਅਤੇ ਭਾਰਤ ਸਰਕਾਰ ਦੇ ਦ੍ਰਿੜ੍ਹ ਯਤਨਾਂ ਨਾਲ ਸਰਕਾਰੀ ਬਾਲ ਦੇਖਭਾਲ ਕੇਂਦਰਾਂ ਵਿੱਚ ਰਹਿਣ ਵਾਲੇ ਬੱਚਿਆਂ ਲਈ ਮਾਹਰਾਂ ਮੈਡੀਕਲ ਮਸ਼ਵਰਾ ਸਿਰਫ ਇੱਕ ਫੋਨ ਕਾਲ ਦੀ ਦੂਰੀ ‘ਤੇ ਹੋਵੇਗਾ।
******
ਬੀਵਾਈ/ਟੀਐੱਫਕੇ
(Release ID: 1717889)
Visitor Counter : 207