ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੈਬਨਿਟ ਸਕੱਤਰ ਨੇ ਦੇਸ਼ ਵਿੱਚ ਕੋਵਿਡ ਸਥਿਤੀ ਦੀ ਸਮੀਖਿਆ ਕੀਤੀ
ਟੀਕਾਕਰਨ ਅਤੇ ਆਕਸੀਜਨ ਦੀ ਸਪਲਾਈ ਬਾਰੇ ਮਾਹਰਾਂ ਦੇ ਸਮੂਹ ਕ੍ਰਮਵਾਰ ਅਪ੍ਰੈਲ, 2020 ਅਤੇ ਅਗਸਤ, 2020 ਤੋਂ ਕਾਰਜਸ਼ੀਲ ਹਨ
ਵੈਕਸੀਨ ਦੀ ਦੂਜੀ ਖੁਰਾਕ ਵਾਇਰਸ ਵਿਰੁੱਧ ਪ੍ਰਭਾਵਸ਼ਾਲੀ ਪ੍ਰਤੀਰੋਧਕਤਾ ਵਧਾਉਣ ਲਈ ਇੱਕ ਤਰਜੀਹ ਹੋਣੀ ਚਾਹੀਦੀ ਹੈ
ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਵੈਕਸੀਨ ਦੀ ਬਰਬਾਦੀ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ
ਆਕਸੀਜਨ ਦੀ ਤਰਕ ਅਧਾਰਤ ਵਰਤੋਂ ਕੀਤੀ ਜਾਣੀ ਚਾਹੀਦੀ ਹੈ
ਪੇਂਡੂ ਖੇਤਰਾਂ ਵਿੱਚ ਕੋਵਿਡ ਦੇਖਭਾਲ ਬਾਰੇ ਜਾਗਰੂਕਤਾ ਫੈਲਾਉਣ ਲਈ ਖੇਤਰੀ ਕਾਰਜਕਾਰੀ ਅਤੇ ਕਮਿਊਨਿਟੀ ਆਗੂ ਸ਼ਾਮਲ ਕੀਤੇ ਜਾਣਗੇ
Posted On:
11 MAY 2021 8:50PM by PIB Chandigarh
ਕੈਬਨਿਟ ਸਕੱਤਰ ਦੀ ਪ੍ਰਧਾਨਗੀ ਹੇਠ ਦੇਸ਼ ਵਿੱਚ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ 33ਵੀਂ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ ਅਤੇ ਸਿਹਤ ਸਕੱਤਰ ਸ਼ਾਮਲ ਹੋਏ।
ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗਾਬਾ ਨੇ ਪਿਛਲੇ ਸਾਲ ਤੋਂ ਕੋਵਿਡ ਮਹਾਮਾਰੀ ਦੇ ਪ੍ਰਭਾਵ ਨੂੰ ਕੰਟਰੋਲ ਕਰਨ ਵਿੱਚ ਭਾਰਤ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਰਾਜਾਂ ਨੂੰ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨਾਲ ਭਾਰਤ ਸਰਕਾਰ ਵੱਲੋਂ ਗਠਿਤ ਟਾਸਕ ਫੋਰਸ ਅਤੇ ਮਾਹਰ ਸਮੂਹਾਂ ਵੱਲੋਂ ਸਿਹਤ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਵਾਧਾ, ਵੈਕਸੀਨਾਂ ਦੀ ਖੋਜ ਅਤੇ ਉਤਪਾਦਨ, ਗਰੀਬ ਲੋਕਾਂ ਦੀ ਭਲਾਈ, ਟੀਕਾਕਰਨ ਅਤੇ ਆਕਸੀਜਨ ਦੀ ਸਪਲਾਈ ਵਰਗੇ ਮਹੱਤਵਪੂਰਨ ਕੰਮਾਂ ਨੂੰ ਸਾਂਝਾ ਕੀਤਾ। ਸ੍ਰੀ ਗਾਬਾ ਨੇ ਸਿਹਤ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਕੀਤੇ ਗਏ ਅਸਲ ਸਮੇਂ ਦੇ ਕੰਮਾਂ ਦੀ ਵੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਭਾਰਤ ਸਰਕਾਰ ਦੇ ਹੋਰ ਮੰਤਰਾਲਿਆਂ ਦੁਆਰਾ ਘਰੇਲੂ ਇਕਾਂਤਵਾਸ, ਹਲਕੇ ਕੋਵਿਡ ਮਾਮਲਿਆਂ ਦੀ ਦੇਖਭਾਲ ਬਾਰੇ ਜਾਰੀ ਕੀਤੀਆਂ ਵੱਖ-ਵੱਖ ਸਲਾਹਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਦੁਆਰਾ ਸਤੰਬਰ, 2020 ਤੋਂ ਐਲਐਮਓ ਦੇ ਉਤਪਾਦਨ ਅਤੇ ਸਪਲਾਈ ਲਈ ਘਰੇਲੂ ਉਦਯੋਗਾਂ ਨਾਲ ਸਰਗਰਮ ਰੁਝਾਨ ਨੇ ਜ਼ਮੀਨ, ਹਵਾ ਅਤੇ ਪਾਣੀ ਰਾਹੀਂ ਐਲਐਮਓ ਦੀ ਢੋਆ-ਢੁਆਈ ਦੇ ਵੱਖ-ਵੱਖ ਲੌਜਿਸਟਿਕ ਮੁੱਦਿਆਂ ਨੂੰ ਹੱਲ ਕਰਨ ਵਿੱਚ ਸਹਾਇਤਾ ਕੀਤੀ ਹੈ।
ਕੈਬਨਿਟ ਸਕੱਤਰ ਨੇ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਕਾਰਵਾਈ ਬਾਰੇ ਲੋਕਾਂ ਨੂੰ ਜਾਣੂ ਕਰਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਭਰੋਸਾ ਦਿੱਤਾ ਕਿ ਹਸਪਤਾਲਾਂ ਨੂੰ ਸਮੇਂ ਸਿਰ ਆਕਸੀਜਨ ਦੀ ਸਪਲਾਈ ਅਤੇ ਹੋਰ ਮੈਡੀਕਲ ਸਰੋਤ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਕੈਬਨਿਟ ਸਕੱਤਰ, ਸ਼੍ਰੀ ਰਾਜੀਵ ਗਾਬਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਅਪ੍ਰੈਲ, 2020 ਵਿੱਚ ਦੇਸ਼ ਵਿੱਚ ਵੈਕਸੀਨ ਦੇ ਵਿਕਾਸ ਅਤੇ ਉਤਪਾਦਨ ਲਈ ਮਾਹਿਰਾਂ ਦਾ ਇੱਕ ਸਮੂਹ ਅਤੇ 2020 ਵਿੱਚ ਵੈਕਸੀਨ ਵੰਡਣ ਲਈ ਮਾਹਰਾਂ ਦਾ ਇੱਕ ਹੋਰ ਸਮੂਹ ਗਠਿਤ ਕੀਤਾ ਸੀ। ਮਾਹਰਾਂ ਦੀ ਸਲਾਹ 'ਤੇ ਪਹਿਲ ਸਮੂਹਾਂ ਦੀ ਪਛਾਣ ਕੀਤੀ ਗਈ ਸੀ ਅਤੇ ਇਨ੍ਹਾਂ ਤਰਜੀਹੀ ਸਮੂਹਾਂ ਲਈ ਟੀਕਾਕਰਣ ਭਾਰਤ ਸਰਕਾਰ ਦੁਆਰਾ ਰਾਜਾਂ ਨੂੰ ਮੁਫਤ ਪ੍ਰਦਾਨ ਕੀਤੇ ਗਏ ਸਨ। ਇਸ ਤੋਂ ਬਾਅਦ, ਮੰਗ ਅਨੁਸਾਰ ਹੋਰ ਕਮਜ਼ੋਰ ਸਮੂਹਾਂ ਨੂੰ ਵੀ ਤਰਜੀਹ ਸੂਚੀ ਵਿੱਚ ਸ਼ਾਮਲ ਕੀਤਾ ਗਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟੀਕਾਕਰਨ ਦੀ ਦੂਜੀ ਖੁਰਾਕ ਲਈ ਯੋਗ ਵਿਅਕਤੀਆਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਅਤੇ ਵੈਕਸੀਨ ਦੀ ਬਰਬਾਦੀ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ। ਟੀਕਾਕਰਨ ਦੇ ਵਿਸ਼ੇ 'ਤੇ ਗਲਤ ਜਾਣਕਾਰੀ 'ਤੇ ਆਪਣੀ ਚਿੰਤਾ ਜ਼ਾਹਰ ਕਰਦਿਆਂ, ਉਨ੍ਹਾਂ ਨੇ ਦੱਸਿਆ ਕਿ ਸਾਰੀਆਂ ਵੈਕਸੀਨਾਂ ਜੋ ਕੇਂਦਰ ਸਰਕਾਰ ਜਾਂ ਰਾਜ ਸਰਕਾਰਾਂ ਦੁਆਰਾ ਖਰੀਦੀਆਂ ਜਾਂਦੀਆਂ ਹਨ, ਅਸਲ ਵਿੱਚ ਰਾਜਾਂ ਵਿੱਚ ਜਨਤਾ ਲਈ ਹਨ ਅਤੇ ਕੇਂਦਰੀ ਪੱਧਰ 'ਤੇ ਇਸ ਦੀ ਖਪਤ ਨਹੀਂ ਹੁੰਦੀ ਹੈ।
ਸਿਹਤ ਸਕੱਤਰ ਨੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਮਹਾਮਾਰੀ ਦੀ ਜਾਂਚ, ਸਖਤ ਕਾਰਵਾਈ ਅਤੇ ਸਥਾਨਕ ਰੋਕਥਾਮ, ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਮਨੁੱਖੀ ਸਰੋਤਾਂ ਨੂੰ ਵਧਾਉਣ, ਆਕਸੀਜਨ ਦੀ ਤਰਕਸ਼ੀਲ ਵਰਤੋਂ, ਆਦਿ ਦੇ ਹਿਸਾਬ ਨਾਲ ਪਹਿਲ ਕਰਨ ਨੂੰ ਤਰਜੀਹ ਦੇਣ। ਉਨ੍ਹਾਂ ਦੱਸਿਆ ਕਿ ਅਗਲੇ ਤਿੰਨ ਮਹੀਨਿਆਂ ਦੇ ਅੰਦਰ 1213 ਪਲਾਂਟ ਸਥਾਪਤ ਕਰਨ ਦੀ ਯੋਜਨਾ ਹੈ। ਵੈਕਸੀਨ ਦੀ ਜਾਇਜ਼ ਵਰਤੋਂ ਨੂੰ ਦੁਹਰਾਉਂਦਿਆਂ, ਉਨ੍ਹਾਂ ਟੀਕਾਕਰਨ ਦੀਆਂ ਦੋਵਾਂ ਖੁਰਾਕਾਂ ਦੀ ਪੂਰਤੀ ਦੀ ਮਹੱਤਤਾ, ਬਿਹਤਰ ਛੋਟ ਲਈ ਇੱਕ ਜਾਗਰੂਕਤਾ ਮੁਹਿੰਮ ਦੀ ਲੋੜ 'ਤੇ ਜ਼ੋਰ ਦਿੱਤਾ।
ਰਾਜਾਂ ਨੂੰ ਰੋਜ਼ਾਨਾ ਅਧਾਰ 'ਤੇ ਵੈਕਸੀਨ ਉਤਪਾਦਕਾਂ ਨਾਲ ਗੱਲਬਾਤ ਕਰਨ ਲਈ ਸਮਰਪਿਤ ਟੀਮਾਂ ਦਾ ਗਠਨ ਕਰਨਾ ਚਾਹੀਦਾ ਹੈ।
ਸੂਚਨਾ ਅਤੇ ਪ੍ਰਸਾਰਣ ਸਕੱਤਰ ਨੇ ਕੋਵਿਡ ਦੇ ਢੁਕਵੇਂ ਵਿਵਹਾਰ ਨੂੰ ਜਾਰੀ ਰੱਖਣ ਅਤੇ ਭਾਰਤ ਸਰਕਾਰ ਦੁਆਰਾ ਜਾਰੀ ਕੀਤੇ ਗਏ ਵੱਖ-ਵੱਖ ਦਿਸ਼ਾ-ਨਿਰਦੇਸ਼ਾਂ ਅਤੇ ਸਲਾਹਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਮਹੱਤਤਾ ਉੱਤੇ ਜੋਰ ਦਿੱਤਾ, ਜੋ https://www.mygov.in/covid-19/ 'ਤੇ ਵੀ ਉਪਲਬਧ ਹਨ।
ਉਨ੍ਹਾਂ ਰਾਜਾਂ ਨੂੰ ਅਪੀਲ ਕੀਤੀ ਕਿ ਉਹ ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ, ਏਐਨਐਮਜ਼ ਅਤੇ ਹੋਰ ਖੇਤਰੀ ਪੱਧਰ ਦੇ ਕਾਰਜਕਰਤਾਵਾਂ ਨੂੰ ਸ਼ਾਮਲ ਕਰਕੇ ਅਰਧ ਸ਼ਹਿਰੀ, ਪੇਂਡੂ ਖੇਤਰਾਂ ਅਤੇ ਆਦਿਵਾਸੀ ਖੇਤਰਾਂ ਵਿੱਚ ਜਾਗਰੂਕਤਾ ਫੈਲਾਉਣ। ਉਨ੍ਹਾਂ ਕਮਿਊਨਿਟੀ ਲੀਡਰਾਂ ਅਤੇ ਸਥਾਨਕ ਰਸੂਖਦਾਰਾਂ ਨੂੰ ਲੋਕਾਂ ਅੱਗੇ ਉਚਿਤ ਦਿਸ਼ਾ ਨਿਰਦੇਸ਼ਾਂ ਨੂੰ ਅਪਨਾਉਣ ਲਈ ਸ਼ਾਮਲ ਕਰਨ ਦੀ ਬੇਨਤੀ ਕੀਤੀ, ਤਾਂ ਜੋ ਕੋਵਿਡ ਦੇ ਸ਼ੁਰੂਆਤੀ ਲੱਛਣਾਂ ਅਤੇ ਉਸ ਤੋਂ ਬਾਅਦ ਦੀ ਦੇਖਭਾਲ ਬਾਰੇ ਕੋਈ ਦੁਚਿੱਤੀ ਨਾ ਹੋਵੇ।
************************
ਐਮਵੀ
(Release ID: 1717877)
Visitor Counter : 158