ਕਿਰਤ ਤੇ ਰੋਜ਼ਗਾਰ ਮੰਤਰਾਲਾ
ਕੋਵਿਸ਼ੀਲ਼ਡ ਵੈਕਸੀਨ ਲਗਾਉਣ ਲਈ ਪਹਿਲਾ ਟੀਕਾਕਰਨ ਕੈਂਪ ਕਿਰਤ ਬਿਊਰੋ ਚੰਡੀਗਡ਼੍ਹ ਵਿਖੇ ਆਯੋਜਿਤ ਕੀਤਾ ਗਿਆ
Posted On:
11 MAY 2021 6:29PM by PIB Chandigarh
ਕਿਰਤ ਬਿਊਰੋ, ਚੰਡੀਗਡ਼੍ਹ ਨੇ 45 ਸਾਲ ਅਤੇ ਇਸ ਤੋਂ ਉੱਪਰ ਦੀ ਉਮਰ ਸਮੂਹ ਦੇ ਵਿਅਕਤੀਆਂ ਲਈ ਆਪਣੇ ਕੈਂਪਸ ਵਿਚ ਕੋਵਿਸ਼ੀਲਡ ਵੈਕਸੀਨ ਲਗਾਉਣ ਲਈ ਅੱਜ ਪਹਿਲਾ ਟੀਕਾਕਰਨ ਕੈਂਪ ਆਯੋਜਿਤ ਕੀਤਾ। ਇਸ ਕੈਂਪ ਵਿਚ 30 ਵਿਅਕਤੀਆਂ ਨੂੰ ਟੀਕਾ ਲਗਾਇਆ ਗਿਆ, ਜਿਨ੍ਹਾਂ ਵਿਚ ਕਿਰਤ ਬਿਊਰੋ / ਪੇ ਐਂਡ ਅਕਾਊਂਟਸ ਦਫਤਰ, ਕਿਰਤ ਬਿਊਰੋ ਅਤੇ ਮੁੱਖ ਕਿਰਤ ਕਮਿਸ਼ਨਰ (ਸੈਂਟਰਲ) ਚੰਡੀਗਡ਼੍ਹ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਾਮਿਲ ਸਨ। ਇਹ ਕੈਂਪ ਚੰਡੀਗਡ਼੍ਹ ਦੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ ਜਿਸ ਨੇ ਟੀਕਾਕਰਨ ਮੁਹਿੰਮ ਨੂੰ ਸੰਚਾਲਤ ਕਰਨ ਲਈ ਸਿਹਤ ਵਰਕਰਾਂ ਦੀ ਇਕ ਸਮਰਪਤ ਟੀਮ ਲਗਾਈ ਸੀ ਅਤੇ ਟੀਮ ਨਾਲ ਲਗਾਏ ਗਏ ਇਕ ਡਾਕਟਰ ਦੀ ਨਿਗਰਾਨੀ ਹੇਠ ਟੀਕਾਕਰਨ ਕੀਤਾ ਗਿਆ ।

ਕਿਰਤ ਬਿਊਰੋ ਦੇ ਡਾਇਰੈਕਟਰ ਜਨਰਲ ਸ਼੍ਰੀ ਡੀ ਪੀ ਐਸ ਨੇਗੀ ਨੇ ਕਿਰਤ ਬਿਊਰੋ ਦੇ ਸਾਰੇ ਕਰਮਚਾਰੀਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਆਪਣਾ ਟੀਕਾਕਰਨ ਕਰਵਾਉਣ ਦੀ ਅਪੀਲ ਕਰਦਿਆਂ ਇਸ ਟੀਕਾਕਰਨ ਮੁਹਿੰਮ ਦੀ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਇਹ ਵੈਕਸੀਨ ਨਾ ਸਿਰਫ ਇਕ ਵਿਅਕਤੀ ਦੀ ਸੁਰੱਖਿਆ ਲਈ ਹੈ ਬਲਕਿ ਇਸ ਗੱਲ ਨੂੰ ਸੁਨਿਸ਼ਚਿਤ ਕਰਨ ਲਈ ਵੀ ਹੈ ਕਿ ਇਕ ਵਿਅਕਤੀ ਭਵਿੱਖ ਵਿਚ ਇਨਫੈਕਸ਼ਨ ਦੇ ਸੰਚਾਰ ਦੇ ਰਸਤੇ ਵਿਚ ਨਹੀਂ ਹੈ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਕ ਵਿਅਕਤੀ ਟੀਕਾ ਲਗਵਾਉਂਦਾ ਹੈ ਤਾਂ ਉਹ ਨਾ ਸਿਰਫ ਆਪਣੇ ਆਪ ਨੂੰ ਸੁਰੱਖਿਅਤ ਕਰਦਾ ਹੈ ਬਲਕਿ ਆਪਣੇ ਪਰਿਵਾਰਕ ਮੈਂਬਰ ਨੂੰ ਵੀ ਇਸ ਘਾਤਕ ਵਾਇਰਸ ਤੋਂ ਬਚਾਉਂਦਾ ਹੈ ਬਲਕਿ ਨਤੀਜੇ ਵਜੋਂ ਆਤਮ ਵਿਸ਼ਵਾਸ ਨਾਲ ਸਰਕਾਰੀ ਡਿਊਟੀਆਂ ਨਿਭਾਉਣ ਵਿਚ ਸਹਾਇਤਾ ਕਰਦਾ ਹੈ। ਸ਼੍ਰੀ ਨੇਗੀ ਨੇ ਇਸ ਵੈਕਸੀਨ ਨੂੰ ਲੈ ਕੇ ਪੈਦਾ ਹੋਈਆਂ ਸ਼ੰਕਾਵਾਂ ਨੂੰ ਦੂਰ ਕੀਤਾ ਅਤੇ ਦੱਸਿਆ ਕਿ ਟੀਕਾਕਰਣ ਕਰਵਾਉਣਾ ਇਕ ਵੱਡਾ ਸਮਾਜਿਕ ਕਾਰਣ ਹੈ ਕਿਉਂਕਿ ਇਹ ਟ੍ਰਾਂਸਮਿਸ਼ਨ ਦੀ ਚੇਨ ਨੂੰ ਤੋੜੇਗਾ, ਜੋ ਮੌਕੇ ਦੀ ਜ਼ਰੂਰਤ ਹੈ।
--------------------------------------
ਐਮਐਸ/ਜੇਕੇ
(Release ID: 1717826)
Visitor Counter : 206