ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਅੰਤਰਰਾਸ਼ਟਰੀ ਵਪਾਰ ਨਾਲ ਸੰਬੰਧਤ ਵੱਖ ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਲਈ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਨਾਲ ਮੀਟਿੰਗ ਕੀਤੀ

Posted On: 11 MAY 2021 6:05PM by PIB Chandigarh

ਕੇਂਦਰੀ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ ਅਤੇ ਵਣਜ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਅੰਤਰਰਾਸ਼ਟਰੀ ਵਪਾਰ ਨਾਲ ਸੰਬੰਧਤ ਵੱਖ ਵੱਖ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਨਾਲ ਮੀਟਿੰਗ ਕੀਤੀ ।
ਸ਼੍ਰੀ ਗੋਇਲ ਨੇ ਅਜਿਹੇ ਔਖੇ ਸਮੇਂ ਦੌਰਾਨ ਬਰਾਮਦਕਾਰਾਂ ਦੀ ਉਤਸ਼ਾਹੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ । ਉਹਨਾਂ ਨੇ ਦੱਸਿਆ ਕਿ ਭਾਰਤ ਦਾ ਬਰਾਮਦ ਵਪਾਰ ਅਪ੍ਰੈਲ 2021 ਵਿੱਚ 30.21 ਬਿਲੀਅਨ ਅਮਰੀਕੀ ਡਾਲਰ ਤੇ ਪਹੁੰਚ ਗਿਆ ਹੈ ਅਤੇ ਇਸ ਵਿੱਚ ਅਪ੍ਰੈਲ ਦੇ 10.17 ਬਿਲੀਅਨ ਅਮਰੀਕੀ ਡਾਲਰ ਦੇ ਮੁਕਾਬਲੇ 197.03% ਦਾ ਵਾਧਾ ਹੋਇਆ ਹੈ । ਉਹਨਾਂ ਨੇ ਕਿਹਾ ਕਿ ਮਈ 2021 ਦੇ ਪਹਿਲੇ ਹਫ਼ਤੇ ਵਿੱਚ ਬਰਾਮਦ 2019—20 ਵਿੱਚ ਇਸੇ ਸਮੇਂ ਦੇ ਮੁਕਾਬਲੇ ਲਗਭਗ 9% ਵੱਧ ਹੈ (6.48 ਬਿਲੀਅਨ ਅਮਰੀਕੀ ਡਾਲਰ) । ਉਹਨਾਂ ਕਿਹਾ ਕਿ ਬਰਾਮਦ ਪੀ ਓ ਐੱਲ ਨੂੰ ਬਾਹਰ ਰੱਖ ਕੇ ਵੀ ਚੰਗੀ ਰਹੀ ਹੈ ਅਤੇ 2019—20 ਵਿੱਚ ਇਸੇ ਸਮੇਂ ਦੇ ਮੁਕਾਬਲੇ 15% ਤੋਂ ਵੱਧ ਦਾ ਵਾਧਾ ਹੋਇਆ ਹੈ । ਉਹਨਾਂ ਕਿਹਾ ਕਿ ਅਪ੍ਰੈਲ 2021 ਵਿੱਚ ਬਰਾਮਦ ਦੀ ਕਾਰਗੁਜ਼ਾਰੀ ਅਤੇ 2021 ਤੋਂ ਇਹ ਆਸ ਹੈ ਕਿ 400 ਬਿਲੀਅਨ ਵਪਾਰ ਬਰਾਮਦ ਦੇ ਉਤਸ਼ਾਹੀ ਟੀਚੇ ਨੂੰ ਇਸ ਸਾਲ ਪ੍ਰਾਪਤ ਕੀਤਾ ਜਾ ਸਕਦਾ ਹੈ । ਉਹਨਾਂ ਹੋਰ ਕਿਹਾ ਕਿ ਕਈ ਖੇਤਰਾਂ ਜਿਵੇਂ ਫਰਮਾ , ਇੰਜੀਨੀਅਰਿੰਗ , ਆਟੋ ਕੰਪੋਨੈਂਟ , ਫਿਸ਼ਰੀਜ਼ ਅਤੇ ਖੇਤੀ ਉਤਪਾਦਾਂ ਵਿੱਚ ਬਰਾਮਦ ਵਧਣ ਦੀਆਂ ਵੱਡੀਆਂ ਸੰਭਾਵਨਾਵਾਂ ਹਨ ।
ਮੀਟਿੰਗ ਵਿੱਚ ਹਿੱਸਾ ਲੈਣ ਵਾਲਿਆਂ ਵੱਲੋਂ ਉਠਾਏ ਗਏ ਮੁੱਦਿਆਂ ਸੰਬੰਧੀ ਸ਼੍ਰੀ ਗੋਇਲ ਨੇ ਕਿਹਾ ਕਿ ਉਹਨਾਂ ਨੂੰ ਕੋਵਿਡ ਸੰਬੰਧੀ ਉਪਾਵਾਂ ਕਰਕੇ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਵਿਭਾਗ ਦੇ ਕੋਵਿਡ ਸਹਾਇਤਾ ਡੈਸਕ ਤੱਕ ਪਹੁੰਚ ਕਰਨੀ ਚਾਹੀਦੀ ਹੈ । ਉਹਨਾਂ ਕਿਹਾ ਕਿ ਵਣਜ ਵਿਭਾਗ ਨੇ ਬਰਾਮਦਕਾਰਾਂ ਦੇ ਕਈ ਮੁੱਦਿਆਂ ਨੂੰ ਜਿਵੇਂ  ਆਰ ਓ ਡੀ ਟੀ ਈ ਪੀ , ਐੱਮ ਈ ਆਈ ਐੱਸ , ਇਨਵਰਟੇਡ ਡਿਊਟੀ ਸਟਰਕਚਰ ਆਦਿ ਦੇ ਜਲਦੀ ਹੱਲ ਲਈ ਵਿੱਤ ਮੰਤਰੀ ਕੋਲ ਉਠਾਇਆ ਹੈ । ਉਹਨਾਂ ਨੇ ਵੱਖ ਵੱਖ ਖੇਤਰਾਂ ਲਈ ਐਲਾਨੀਆਂ ਉਤਪਾਦਨ ਲਿੰਕਡ ਪ੍ਰੋਤਸਾਹਨ ਸਕੀਮਾਂ ਦਾ ਫਾਇਦਾ ਉਠਾਉਣ ਲਈ ਬਰਾਮਦਕਾਰਾਂ ਨੂੰ ਅਪੀਲ ਕੀਤੀ ।

**************************

 

ਵਾਈ ਬੀ / ਐੱਸ ਐੱਸ



(Release ID: 1717824) Visitor Counter : 140