ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ
ਕੇਂਦਰੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਐੱਮ ਡੀ ਓ ਐੱਨ ਈ ਆਰ ਅਗਾਂਹ ਵੱਧ ਕੇ ਸਾਰੇ 8 ਉੱਤਰ ਪੂਰਬੀ ਸੂਬਿਆਂ ਵਿੱਚ ਕੋਵਿਡ 19 ਦੀ ਦੂਜੀ ਲਹਿਰ ਖਿਲਾਫ਼ ਲੜਾਈ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਲਈ ਸਹਾਇਤਾ ਕਰ ਰਿਹਾ ਹੈ
ਜਾਪਾਨ ਤੇ ਯੂ ਐੱਨ ਡੀ ਪੀ ਉੱਤਰ ਪੂਰਬ ਦੇ ਹਸਪਤਾਲਾਂ ਵਿੱਚ ਨਿਰਵਿਘਨ ਆਕਸੀਜਨ ਸਪਲਾਈ ਸੁਨਿਸ਼ਚਿਤ ਕਰਨ ਲਈ 8 ਆਕਸੀਜਨ ਜਨਰੇਸ਼ਨ ਪਲਾਂਟ ਮੁਹੱਈਆ ਕਰਨਗੇ
Posted On:
11 MAY 2021 5:12PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬੀ ਖੇਤਰ ਵਿਕਾਸ (ਡੀ ਓ ਐੱਨ ਈ ਆਰ) , ਐੱਮ ਓ ਐੱਸ ਪੀ ਐੱਮ ਓ , ਪ੍ਰਸੋਨਲ , ਜਨਤਕ ਸਿ਼ਕਾਇਤਾਂ , ਪੈਨਸ਼ਨ , ਪ੍ਰਮਾਣੂ ਊਰਜਾ ਅਤੇ ਪੁਲਾੜ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਐੱਮ ਡੀ ਓ ਐੱਨ ਈ ਆਰ ਅਗਾਂਹ ਵੱਧ ਕੇ ਸਾਰੇ 8 ਉੱਤਰ ਪੂਰਬੀ ਸੂਬਿਆਂ ਵਿੱਚ ਕੋਵਿਡ 19 ਦੀ ਦੂਜੀ ਲਹਿਰ ਖਿਲਾਫ਼ ਲੜਾਈ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਲਈ ਸਹਾਇਤਾ ਕਰ ਰਿਹਾ ਹੈ ।
ਕੋਵਿਡ ਤਿਆਰੀਆਂ ਲਈ ਕੇਂਦਰ ਸਰਕਾਰ ਦੇ ਅਧਿਕਾਰੀਆਂ ਅਤੇ ਉੱਤਰ ਪੂਰਬੀ ਸੂਬਿਆਂ ਦੇ ਯੋਜਨਾ ਸਕੱਤਰਾਂ , ਸਿਹਤ ਸਕੱਤਰਾਂ ਅਤੇ ਮੁੱਖ ਸਕੱਤਰਾਂ ਦੀ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾਕਟਰ ਜਿਤੇਂਦਰ ਸਿੰਘ ਨੇ ਦੱਸਿਆ ਕਿ ਜਾਪਾਨ ਤੇ ਯੂ ਐੱਨ ਡੀ ਪੀ ਉੱਤਰ ਪੂਰਬ ਦੇ ਹਸਪਤਾਲਾਂ ਵਿੱਚ ਨਿਰਵਿਘਨ ਆਕਸੀਜਨ ਸਪਲਾਈ ਸੁਨਿਸ਼ਚਿਤ ਕਰਨ ਲਈ 8 ਆਕਸੀਜਨ ਜਨਰੇਸ਼ਨ ਪਲਾਂਟ ਮੁਹੱਈਆ ਕਰਨਗੇ । ਇਹ ਪਲਾਂਟ ਖੇਤਰ ਵਿਚਲੇ 1,300 ਹਸਪਤਾਲ ਬੈੱਡਾਂ ਤੋਂ ਵੱਧ ਲਈ ਸਹਾਇਤਾ ਦੇਣਗੇ । ਡਾਕਟਰ ਜਿਤੇਂਦਰ ਸਿੰਘ ਨੇ ਸੂਬਿਆਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਵਿਦੇਸ਼ਾਂ ਤੋਂ ਭਾਰਤ ਨੂੰ ਪ੍ਰਾਪਤ ਹੋ ਰਹੀ ਸਹਾਇਤਾ ਵਿੱਚ ਉਹਨਾਂ ਦਾ ਵਾਜਿਬ ਹਿੱਸਾ ਉਹਨਾਂ ਨੂੰ ਮਿਲੇਗਾ ਅਤੇ ਸਾਰੇ ਯਤਨ ਕੀਤੇ ਜਾਣਗੇ ਅਤੇ ਉਹ ਕੋਰੋਨਾ ਖਿਲਾਫ ਲੜਾਈ ਵਿੱਚ ਉਹ ਪਿੱਛੇ ਨਾ ਰਹਿ ਜਾਣ ।
ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਬੀਤੇ ਸਾਲ 14 ਸਿਹਤ ਅਤੇ ਕੋਵਿਡ ਸੰਬੰਧਤ ਪ੍ਰਾਜੈਕਟਾਂ ਲਈ ਵੰਡੇ ਗਏ 369 ਕਰੋੜ ਦੇ ਫੰਡ ਨੇ ਸਿਹਤ ਬੁਨਿਆਦੀ ਢਾਂਚੇ ਜਿਸ ਵਿੱਚ ਨਵੇਂ ਉਪਕਰਣ ਖਰੀਦਣ ਸਮੇਤ , ਨੂੰ ਵਧਾਉਣ ਲਈ ਮਹੱਤਵਪੂਰਨ ਸਹਾਇਤਾ ਕੀਤੀ ਹੈ ਅਤੇ ਹੁਣ ਸਾਰੇ ਸੂਬੇ ਮਹਾਮਾਰੀ ਦੀ ਲੜਾਈ ਲਈ ਬੇਹਤਰ ਤਿਆਰ ਹਨ ।
ਇਸ ਸੱਚਾਈ ਦਾ ਜਿ਼ਕਰ ਕਰਦਿਆਂ ਕਿ ਹਰੇਕ ਸੂਬਾ ਪਹਿਲੀ ਲਹਿਰ ਦੇ ਮੁਕਾਬਲੇ ਮਹਾਮਾਰੀ ਨਾਲ ਵਧੇਰੇ ਗੰਭੀਰ ਪ੍ਰਭਾਵਿਤ ਹੋਇਆ ਹੈ । ਮੰਤਰੀ ਨੇ ਸਾਰਿਆਂ ਸੂਬਿਆਂ ਨੂੰ ਜਲਦੀ ਤੋਂ ਜਲਦੀ ਸਿਹਤ ਸੰਬੰਧੀ ਆਪਣੇ ਪ੍ਰਸਤਾਵ ਭੇਜਣ ਲਈ ਆਖਿਆ ਅਤੇ ਵਾਅਦਾ ਕੀਤਾ ਕਿ ਇਹਨਾਂ ਪ੍ਰਸਤਾਵਾਂ ਤੇ ਮੰਤਰਾਲੇ ਵਿੱਚ ਤਰਜੀਹ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ । ਉਹਨਾਂ ਨੇ ਡੀ ਓ ਐੱਨ ਈ ਆਰ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੂੰ ਸਿਹਤ , ਰੇਲਵੇ ਅਤੇ ਕੇਂਦਰ ਦੇ ਹੋਰ ਸੰਬੰਧਤ ਮੰਤਰਾਲਿਆਂ ਨਾਲ ਉੱਤਰੀ ਪੂਰਬੀ ਸੂਬਿਆਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਤਾਲਮੇਲ ਕਰਨ ਲਈ ਨਿਰਦੇਸ਼ ਦਿੱਤੇ ।
ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਲਗਭਗ ਸਾਰਿਆਂ ਸੂਬਿਆਂ ਤੋਂ ਆਕਸੀਜਨ , ਟੀਕੇ ਅਤੇ ਰੇਮਡੇਸਿਵਿਰ ਵਰਗੀਆਂ ਜ਼ਰੂਰੀ ਦਵਾਈਆਂ ਦੀ ਕਮੀ ਦੇ ਮੁੱਦੇ ਸਾਹਮਣੇ ਆ ਰਹੇ ਹਨ ਅਤੇ ਉਹਨਾਂ ਭਰੋਸਾ ਦਿੱਤਾ ਕਿ ਉਹ ਖੁੱਦ ਇਹਨਾਂ ਮੁੱਦਿਆਂ ਨੂੰ ਕੇਂਦਰ ਸਿਹਤ ਮੰਤਰੀ ਨਾਲ ਉਠਾਉਣਗੇ । ਇਸੇ ਵੇਲੇ , ਇਸੇ ਵਕਤ ਮੰਤਰੀ ਨੇ ਲੋਕਾਂ ਨੂੰ ਸਾਵਧਾਨੀ ਵਜੋਂ ਜ਼ਰੂਰੀ ਵਸਤਾਂ ਅਤੇ ਆਕਸੀਜਨ ਦੀ ਜਮ੍ਹਾਂਖੋਰੀ ਨਾ ਕਰਨ ਦੀ ਅਪੀਲ ਕੀਤੀ । ਕੋਵਿਡ ਦੀ ਲੜਾਈ ਵਿੱਚ ਮੁੱਖ ਮੰਤਰ ਨਾ ਘਬਰਾਉਣਾ ਹੈ । ਉਹਨਾਂ ਨੇ ਨੌਜਵਾਨਾਂ , ਸਿਵਲ ਸਮਾਜ , ਧਾਰਮਿਕ ਮੁਖੀ ਅਤੇ ਔਰਤਾਂ ਦੇ ਸਵੈ ਸਹਾਇਤਾ ਗਰੁੱਪਾਂ ਨੂੰ ਸ਼ਾਮਲ ਕਰਕੇ ਮਹਾਮਾਰੀ ਦੇ ਭਾਈਚਾਰੇ ਪ੍ਰਬੰਧਨ ਦੀ ਲੋੜ ਬਾਰੇ ਆਮ ਆਦਮੀ ਨੂੰ ਜਾਗਰੂਕ ਕਰਨ ਤੇ ਜ਼ੋਰ ਦਿੱਤਾ ।
ਡਾਕਟਰ ਜਿਤੇਂਦਰ ਸਿੰਘ ਨੇ ਇਸ ਗੱਲ ਤੇ ਸੰਤੂਸ਼ਟੀ ਪ੍ਰਗਟ ਕੀਤੀ ਕਿ ਐੱਮ ਡੀ ਓ ਐੱਨ ਈ ਆਰ ਫੰਡਾਂ ਨੂੰ ਸਿਹਤ ਸੰਬੰਧੀ ਬੁਨਿਆਦੀ ਢਾਂਚੇ ਜਿਵੇਂ ਜਿ਼ਲ੍ਹਾ ਹਸਪਤਾਲ , ਟੈਸਟਿੰਗ ਸਹੂਲਤਾਂ , ਮੋਬਾਇਲ ਟੈਸਟਿੰਗ ਲੈਬਾਰਟਰੀਆਂ , ਮੁੱਖ ਉਪਕਰਣ ਅਤੇ ਖੇਤਰ ਵਿੱਚ ਆਕਸੀਜਨ ਪਲਾਂਟ ਲਗਾਉਣ ਲਈ ਸਿਆਣਪ ਨਾਲ ਵਰਤੋਂ ਕੀਤੀ ਗਈ ਹੈ । ਉਹਨਾਂ ਨੇ ਐੱਨ ਈ ਸੀ ਨੂੰ ਵੀ ਸਥਾਨਕ ਸਰੋਤ ਏਜੰਸੀ ਵਜੋਂ ਤਿਆਰ ਰਹਿ ਕੇ ਸਾਰੇ ਸੂਬਿਆਂ ਨਾਲ ਤਾਲਮੇਲ ਕਰਕੇ ਮਹਾਮਾਰੀ ਨਾਲ ਸੰਬੰਧਤ ਮੁੱਦਿਆਂ ਤੇ ਰੋਜ਼ਾਨਾ ਪੱਧਰ ਤੇ ਨਿਗਰਾਨੀ ਸੈੱਲ ਕਾਇਮ ਕਰਨ ਲਈ ਨਿਰਦੇਸ਼ ਦਿੱਤੇ ।
ਇਸ ਤੋਂ ਇਲਾਵਾ ਡੀ ਓ ਐੱਨ ਈ ਆਰ ਮੰਤਰੀ ਨੇ ਪਿਛਲੇ ਸਾਲ ਲਾਕਡਾਊਨ—1 ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਨੇ ਮਹਾਮਾਰੀ ਨਾਲ ਨਜਿੱਠਣ ਲਈ ਤਿਆਰੀ ਕਦਮਾਂ ਵਜੋਂ ਉੱਤਰ ਪੂਰਬੀ ਸੂਬਿਆਂ ਨੂੰ ਅਗਾਂਹ ਵੱਧ ਕੇ 25 ਕਰੋੜ ਰੁਪਏ ਦੀ ਰਾਸ਼ੀ ਸਪੁਰਦ ਕੀਤੀ ਸੀ ।
***********************
ਐੱਸ ਐੱਨ ਸੀ
(Release ID: 1717755)
Visitor Counter : 177