ਜਹਾਜ਼ਰਾਨੀ ਮੰਤਰਾਲਾ

ਜਵਾਹਰਲਾਲ ਨਹਿਰੂ ਪੋਰਟ ਟ੍ਰਸਟ ਅਤੇ ਨਿਊ ਮੰਗਲੌਰ ਪੋਰਟ ਨੇ ਪ੍ਰਾਥਮਿਕਤਾ ਦੇ ਅਧਾਰ ‘ਤੇ 120 ਮੀਟ੍ਰਿਕ ਟਨ ਆਕਸੀਜਨ ਪ੍ਰਾਪਤ ਕਰ ਉਸ ਦਾ ਪ੍ਰਬੰਧਨ ਕੀਤਾ

Posted On: 10 MAY 2021 5:45PM by PIB Chandigarh

ਜਵਾਹਰਲਾਲ ਨਹਿਰੂ ਪੋਰਟ ਟ੍ਰਸਟ ਅਤੇ ਨਿਊ ਮੰਗਲੌਰ ਪੋਰਟ ਨੇ ਪ੍ਰਾਥਮਿਕਤਾ ਦੇ ਅਧਾਰ ‘ਤੇ 120 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਕੰਟੇਨਰਾਂ ਵਿੱਚ ਪ੍ਰਾਪਤ ਕਰ ਉਸ ਦਾ ਪ੍ਰਬੰਧਨ ਕੀਤਾ ਹੈ।

ਭਾਰਤ ਦੇ ਸਭ ਤੋਂ ਵੱਡੇ ਕੰਟੇਨਰ ਪੋਰਟ, ਜਵਾਹਰਲਾਲ ਨਹਿਰੂ ਪੋਰਟ ਟ੍ਰਸਟ ‘ਤੇ 80 ਮੀਟ੍ਰਿਕ ਟਨ ਦੀ ਕੁੱਲ੍ਹ ਮਾਤਰਾ ਵਾਲੇ ਚਾਰ ਮੈਡੀਕਲ-ਗ੍ਰੇਡ ਆਕਸੀਜਨ ਨਾਲ ਭਰੇ ਕ੍ਰਾਇਓਜੈਨਿਕ ਕੰਟੇਨਰਾਂ ਨੂੰ ਉਤਾਰਿਆ ਗਿਆ। ਹਰੇਕ ਕ੍ਰਾਇਓਜੈਨਿਕ ਕੰਟੇਨਰ ਵਿੱਚ 20 ਮੀਟ੍ਰਿਕ ਟਨ ਤਰਲ ਮੈਡੀਕਲ ਗ੍ਰੇਡ ਆਕਸੀਜਨ ਲਿਆਈ ਗਈ ਹੈ। ਇਹ ਮੈਡੀਕਲ ਗ੍ਰੇਡ ਆਕਸੀਜਨ ਕੰਟੇਨਰ ਜੇਬਲ ਅਲੀ ਪੱਤਨ, ਸੰਯੁਕਤ ਅਰਬ ਐਮੀਰਾਤ ਵਿੱਚ ਲੋਡ ਕੀਤੇ ਗਏ ਸਨ ਅਤੇ ਇਹ ਅੱਜ ਭਾਰਤ ਪਹੁੰਚ ਗਏ ਹਨ।

 

ਭਾਰਤੀ ਨੌਸੈਨਾ ਦਾ ਪੋਰਟ ਆਈਐੱਨਐੱਸ ਕੋਲਕਾਤਾ ਅੱਜ ਕੁਵੈਤ ਤੋਂ 40 ਮੀਟ੍ਰਿਕ ਟਨ ਆਕਸੀਜਨ ਲੈ ਕੇ ਨਿਊ ਮੈਂਗਲੋਰ ਪੋਰਟ ਪਹੁੰਚਿਆ। ਕਾਰਗੋ ਵਿੱਚ 5 ਟਨ ਵਾਲੇ ਆਕਸੀਜਨ ਸਿਲੰਡਰ ਤੇ 4 ਉੱਚ ਪ੍ਰਵਾਹ ਵਾਲੇ ਆਕਸੀਜਨ ਕਨਸੈਂਟ੍ਰੇਟਰਸ ਵੀ ਆਏ ਹਨ।

 

ਇੱਥੇ ਇਹ ਧਿਆਨ ਦੇਣ ਦੀ ਗੱਲ ਹੈ ਕਿ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲਾ ਨੇ ਕਾਮਰਾਜਾਰ ਪੋਰਟ ਲਿਮਿਟਿਡ ਸਮੇਤ ਭਾਰਤ ਦੇ ਸਾਰੇ ਪ੍ਰਮੁੱਖ ਬੰਦਰਗਾਹਾਂ ਨੂੰ ਮੇਜਰ ਪੋਰਟ ਟ੍ਰਸਟ ਦੁਆਰਾ ਲਗਾਏ ਗਏ ਸਾਰੇ ਸ਼ੁਲਕਾਂ (ਪੋਰਟ ਨਾਲ ਸਬੰਧਿਤ ਸ਼ੁਲਕ, ਭੰਡਾਰਨ ਸ਼ੁਲਕ ਸਮੇਤ) ਨਾਲ ਛੂਟ ਦੇਣ ਦੇ ਲਈ ਨਿਰਦੇਸ਼ਿਤ ਕੀਤਾ ਹੈ। ਨਾਲ ਹੀ ਮੰਤਰਾਲੇ ਨੇ ਆਕਸੀਜਨ ਨਾਲ ਸਬੰਧਿਤ ਸਮਾਨ ਦੀ ਖੇਪ ਲੈ ਕੇ ਆਉਣ ਵਾਲੇ ਜਹਾਜ਼ਾਂ ਨੂੰ ਬਰਥਿੰਗ ਸੀਕਵੈਂਸ ਦੇ ਕ੍ਰਮ ਵਿੱਚ ਸਰਬਉੱਚ ਪ੍ਰਾਥਮਿਕਤਾ ਦੇਣ ਦਾ ਆਦੇਸ਼ ਦਿੱਤਾ ਹੈ।

ਜਾਣਕਾਰੀ ਦੇ ਲਈ: https://www.pib.gov.in/PressReleasePage.aspx?PRID=1713914 

************

ਬੀਐੱਨ/ਏਪੀ



(Release ID: 1717702) Visitor Counter : 144