ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕੁਆਰੰਟੀਨ ਵਿੱਚ ਰਹਿਕੇ ਕਾਰਜ ਕਰਦੇ ਹੋਏ ਆਪਣੇ ਸੰਸਦੀ ਖੇਤਰ ਊਧਮਪੁਰ ਵਿੱਚ ਕੋਵਿਡ ਪ੍ਰਬੰਧਨ ਦੀ ਸਥਿਤੀ ਦੀ ਸਮੀਖਿਆ ਕੀਤੀ
ਉਨ੍ਹਾਂ ਨੇ ਕਿਹਾ ਕਿ 6 ਜ਼ਿਲ੍ਹਿਆਂ ਊਧਮਪੁਰ, ਕਠੂਆ, ਰਿਯਾਸੀ, ਰਾਮਬਨ, ਡੋਡਾ ਅਤੇ ਕਿਸ਼ਤਵਾੜ ਵਿੱਚ ਕੋਵਿਡ ਪ੍ਰਬੰਧਨ ਬਹੁਤ ਹੱਦ ਤੱਕ ਕੰਟੋਰਲ ਵਿੱਚ ਹੈ
ਟੀਕਾਕਰਣ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ
Posted On:
08 MAY 2021 5:46PM by PIB Chandigarh
ਕੋਵਿਡ-19 ਸੰਕ੍ਰਮਣ ਹੋਣ ਦੇ ਬਾਅਦ ਹਸਪਤਾਲ ਤੋਂ ਛੁੱਟੀ ਮਿਲਣ ਦੇ ਬਾਅਦ ਕੁਆਰੰਟੀਨ ਵਿੱਚ ਰਹਿਕੇ ਕੰਮ ਕਰਦੇ ਹੋਏ, ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਆਪਣੇ ਲੋਕਸਭਾ ਖੇਤਰ, ਊਧਮਪੁਰ ਦੇ ਸੰਬੰਧਿਤ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਅਤੇ ਜਨ ਪ੍ਰਤੀਨਿਧੀਆਂ ਦੇ ਨਾਲ ਮਿਲਕੇ ਕੋਵਿਡ ਪ੍ਰਬੰਧਨ ਦੇ ਸਥਿਤੀ ਸਮੀਖਿਆ ਕੀਤੀ।
ਇਸ ਬੈਠਕ ਦਾ ਆਯੋਜਨ ਵੀਡਿਓ ਕਾਨਫਰੰਸ ਜ਼ਰੀਏ ਕੀਤਾ ਗਿਆ, ਕਿਉਂਕਿ ਕੋਰੋਨਾ ਸੰਕ੍ਰਮਣ ਦੇ ਹਾਲ ਪ੍ਰਕਰਣ ਦੇ ਬਾਅਦ ਸਿੰਘ ਨੂੰ ਹੁਣ ਕੋਵਿਡ ਦਾ ਨੈਗੇਟਿਵ ਟੈਸਟ ਕਰਾਉਣ ਬਾਕੀ ਹੈ ਹੁਣ ਕਿਸੇ ਦੇ ਨਾਲ ਸ਼ਰੀਰਕ ਰੂਪ ਤੋਂ ਮੁਲਾਕਾਤ ਜਾ ਗੱਲਬਾਤ ਨਹੀਂ ਕਰ ਰਹੇ ਹਨ।
ਬੈਠਕ ਵਿੱਚ ਉਨ੍ਹਾਂ ਨੇ ਲੋਕਸਭਾ ਖੇਤਰ ਦੇ 6 ਮੁੱਖ ਜ਼ਿਲ੍ਹੇ ਭਾਵ ਊਧਮਪੁਰ, ਕਠੂਆ, ਰਿਯਾਸੀ, ਰਾਮਬਨ, ਡੋਡਾ ਅਤੇ ਕਿਸ਼ਤਵਾੜ ਨੂੰ ਸ਼ਾਮਿਲ ਕੀਤਾ ਗਿਆ। ਇਸ ਬੈਠਕ ਵਿੱਚ ਭਾਗ ਲੈਣ ਵਾਲੇ ਲੋਕਾਂ ਵਿੱਚ ਸੰਬੰਧਿਤ ਡੀਡੀਸੀ ਚੇਅਰਪਰਸਨ , ਸੰਬੰਧਿਤ ਉਪਾਯੁਕਤ, ਸੰਬੰਧਿਤ ਮਿਉਂਸਪਲ ਚੇਅਰਪਰਸਨ, ਸੀਨੀਅਰ ਪੁਲਿਸ ਸੁਪਰਡੈਂਟ, ਮੁੱਖ ਮੈਡੀਕਲ ਅਧਿਕਾਰੀ ਅਤੇ ਸੰਬੰਧਿਤ ਸਰਕਾਰੀ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲ ਸ਼ਾਮਿਲ ਹਨ। ਬੈਠਕ ਦੇ ਦੌਰਾਨ, ਇੱਕ-ਇੱਕ ਕਰਕੇ ਹਰੇਕ ਜ਼ਿਲ੍ਹਿਆਂ ਦੇ ਨਾਲ ਅਲੱਗ –ਅਲੱਗ ਸੰਵਾਦ ਕੀਤਾ ਗਿਆ।
ਬੈਠਕ ਦੇ ਦੌਰਾਨ ਡਾ. ਜਿਤੇਂਦਰ ਸਿੰਘ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੋਵਿਡ ਦੇ ਖਿਲਾਫ ਲੜਾਈ ਨੂੰ ਸਾਮੂਹਿਕ ਰੂਪ ਨਾਲ ਲੜਿਆ ਜਾਣਾ ਚਾਹੀਦਾ ਅਤੇ ਇਸ ਦੇ ਲਈ ਜਦੋਂ ਕਿ ਸਿਹਤ ਅਤੇ ਪ੍ਰਸ਼ਾਸਨਿਕ ਪ੍ਰਬੰਧਨ ਜ਼ਰੂਰੀ ਹੈ, ਸਮੁਦਾਇਕ ਭਾਗੀਦਾਰੀ ਅਤੇ ਜਨਪ੍ਰਤੀਨਿਧੀਆਂ ਦੀ ਭਾਗੀਦਾਰੀ ਦੇ ਬਿਨਾ ਸਭ ਤੋਂ ਉੱਤਮ ਨਤੀਜੇ ਪ੍ਰਾਪਤ ਨਹੀ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਸਮਾਜਿਕ ਸਰੋਕਾਰ ਵਾਲੇ ਮੁੱਦਿਆਂ ਦਾ ਸਮਾਧਾਨ ਮਾਨਵੀ ਅਤੇ ਸੰਵੇਦਨਸ਼ੀਲ ਦ੍ਰਿਸ਼ਟੀਕੋਣ ਨੂੰ ਅਪਣਾਉਂਦੇ ਹੋਏ ਕੀਤੇ ਜਾਣ ਦੀ ਜ਼ਰੂਰਤ ‘ਤੇ ਵੀ ਬਲ ਦਿੱਤਾ।
ਉਦਾਹਰਣ ਲਈ, ਉਨ੍ਹਾਂ ਨੇ ਕਿਹਾ, ਇੱਥੇ ਤੱਕ ਕਿ ਅਗਰ ਇੱਕ ਵੀ ਰੋਗੀ ਨੂੰ ਆਕਸੀਜਨ ਵਾਲੇ ਬੈੱਡ ਦੀ ਜ਼ਰੂਰਤ ਹੁੰਦੀ ਹੈ ਲੇਕਿਨ ਉਹ ਨਹੀਂ ਮਿਲ ਸਕਦੀ ਹੈ, ਤਾਂ ਉਹ ਸਮਾਜ ਦੇ ਲੋਕਾਂ ਵਿੱਚ ਅਧਿਕ ਅਸੰਤੋਸ਼ ਅਤੇ ਦਹਿਸ਼ਤ ਪੈਦਾ ਕਰੇਗਾ, ਉਨ੍ਹਾਂ ਸੌ ਹੋਰ ਰੋਗੀਆਂ ਦੀ ਤੁਲਨਾ ਵਿੱਚ ਜਿਨ੍ਹਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ, ਸਿਹਤਮੰਦ ਹੋ ਚੁੱਕੇ ਹਨ ਅਤੇ ਵਾਪਸ ਆਪਣੇ ਘਰ ਜਾ ਚੁੱਕੇ ਹਨ।
ਡਾ. ਜਿਤੇਂਦਰ ਸਿੰਘ ਨੇ ਇਹ ਵੀ ਸੁਝਾਅ ਦਿੱਤਾ ਕਿ ਹਰੇਕ ਜ਼ਿਲ੍ਹੇ ਵਿੱਚ ਅਨੇਕ ਟੈਲੀਫੋਨ ਹੈਲਪਲਾਈਨ ਨੰਬਰ ਉਪਲੱਬਧ ਹੋਣੇ ਚਾਹੀਦੇ, ਜੋ ਕਿ ਚਾਲੂ ਅਵਸਥਾ ਵਿੱਚ ਹੋਣ ਅਤੇ ਜ਼ਰੂਤਤਮੰਦ ਲੋਕਾਂ ਨੂੰ ਜਵਾਬ ਦੇਣ ਅਤੇ ਮਾਰਗਦਰਸ਼ਨ ਕਰਨ ਲਈ ਹਮੇਸ਼ਾ ਉਪਲੱਬਧ ਰਹਿਣ। ਉਨ੍ਹਾਂ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤਾ ਕਿ ਜਦੋਂ ਇਹ ਹੈਲਪਲਾਈਨ ਇੱਕ ਵਾਰ ਚਾਲੂ ਹੋ ਜਾਏ ਤਾਂ ਇਨ੍ਹਾਂ ਦਾ ਪ੍ਰਚਾਰ ਜਨਤਾ ਵਿੱਚ ਵਿਆਪਕ ਰੂਪ ਤੋ ਕੀਤਾ ਜਾਣਾ ਚਾਹੀਦਾ, ਕਿਉਂਕਿ ਕਈ ਵਾਰ ਜ਼ਰੂਰਤਮੰਦ ਲੋਕ ਉਲਝਣ ਅਤੇ ਘਬਰਾਹਟ ਦੀ ਸਥਿਤੀ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਬੈੱਡ, ਆਕਸੀਜਨ ਜਾਂ ਦਵਾ ਲਈ ਆਪਣੀਆਂ ਜ਼ਰੂਰਤਾਂ ਨੂੰ ਪੋਸਟ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿੱਥੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹਮੇਸ਼ਾ ਸਮਾਧਾਨ ਨਹੀਂ ਮਿਲਦਾ ਹੈ ਲੇਕਿਨ ਇਸ ਦੇ ਉਲਟ ਆਮ ਤੌਰ ‘ਤੇ ਦਹਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਦਫਤਰ ਦੇ ਕਰਮਚਾਰੀ ਨਿਯਮਿਤ ਰੂਪ ਨਾਲ ਦੈਨਿਕ ਅਧਾਰ ‘ਤੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜਨ ਪ੍ਰਤੀਨਿਧੀਆਂ ਦੇ ਸੰਪਰਕ ਵਿੱਚ ਰਹਿੰਦੇ ਹਨ ਅਤੇ ਜਦੋ ਕਦੇ ਜ਼ਰੂਰਤ ਹੁੰਦੀ ਹੈ, ਉਨ੍ਹਾਂ ਦੇ ਸਹਿਯੋਗ ਲਈ ਸੰਪਰਕ ਕੀਤਾ ਜਾ ਸਕਦਾ ਹੈ, ਭਲੇ ਹੀ ਉਹ ਵਰਤਮਾਨ ਵਿੱਚ ਪੋਸਟ-ਕੋਵਿਡ ਦੇ ਬਾਅਦ ਆਈਸੋਲੇਸ਼ਨ ਵਿੱਚ ਹਨ।
ਬੈਠਕ ਦੇ ਦੌਰਾਨ ਡਾ. ਜਿਤੇਂਦਰ ਸਿੰਘ ਨੂੰ ਦੱਸਿਆ ਗਿਆ ਕਿ ਸਾਰੇ 6 ਜ਼ਿਲ੍ਹਿਆਂ ਵਿੱਚ ਕੋਵਿਡ ਪ੍ਰਬੰਧਨ ਕੁੱਲ ਮਿਲਾਕੇ ਬਹੁਤ ਹੱਦ ਤੱਕ ਕਾਬੂ ਵਿੱਚ ਹੈ ਅਤੇ ਇਸ ਸੰਬੰਧ ਵਿੱਚ ਸਮਾਜਿਕ ਪੱਧਰ ‘ਤੇ ਵੀ ਜ਼ਿਆਦਾ ਸ਼ਿਕਾਇਤਾਂ ਪ੍ਰਾਪਤ ਨਹੀਂ ਹੋਈਆਂ ਹਨ। ਉਨ੍ਹਾਂ ਨੂੰ ਦੱਸਿਆ ਗਿਆ ਕਿ ਸਾਰੇ 6 ਜ਼ਿਲ੍ਹਿਆਂ ਵਿੱਚ ਮੌਤ ਦਰ ਕੁੱਲ ਮਿਲਾ ਕੇ 1 % ਜਾਂ ਉਸ ਤੋਂ ਘੱਟ ਰਹੀ ਹੈ। ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿੱਚ ਕੋਵਿਡ ਦੀ ਸਕਾਰਾਤਮਕਤਾ ਦਰ ਵੀ ਕੁੱਲ ਮਿਲਾਕੇ 2.5% ਤੋਂ 3% ਦੇ ਆਸਪਾਸ ਰਹੀ ਹੈ, ਊਧਮਪੁਰ ਜ਼ਿਲ੍ਹੇ ਨੂੰ ਛੱਡ ਕੇ ਜਿੱਥੇ ਕਿ ਸੰਭਾਵਿਤ ਉੱਚ ਸਕਾਰਾਤਮਕਤਾ ਦਰ ਦਰਜ ਕੀਤੀ ਗਈ ਹੈ । ਬੈਠਕ ਦੇ ਦੌਰਾਨ ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਜਿੱਥੇ ਰਾਮਬਨ ਵਿੱਚ ਆਕਸੀਜਨ ਪਲਾਂਟ ਛੇਤੀ ਹੀ ਚਾਲੂ ਹੋ ਜਾਵੇਗਾ, ਉੱਥੇ ਹੀ ਡੋਡਾ ਵਿੱਚ ਆਕਸੀਜਨ ਪਲਾਂਟ ਪਹਿਲਾਂ ਤੋਂ ਹੀ ਪੂਰਾ ਹੋ ਚੁੱਕਿਆ ਹੈ ਅਤੇ ਕਿਸ਼ਤਵਾੜ ਵਿੱਚ ਇਹ ਪੂਰਾ ਹੋਣ ਵਾਲਾ ਹੈ।
ਟੀਕਾਕਰਣ ਦੀ ਸਥਿਤੀ ਦੇ ਬਾਰੇ ਵਿੱਚ ਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿੱਚ ਹੁਣ ਤੱਕ ਕੇਵਲ 45 ਸਾਲ ਜਾਂ ਇਸ ਤੋਂ ਅਧਿਕ ਉਮਰ ਦੇ ਲੋਕਾਂ ਦਾ ਟੀਕਾਕਰਣ ਕੀਤਾ ਗਿਆ ਹੈ, ਲੇਕਿਨ ਇਹ ਕਾਰਜ ਚੰਗੀ ਤਰ੍ਹਾਂ ਨਾਲ ਚੱਲ ਰਿਹਾ ਹੈ । ਰਾਮਬਨ ਵਿੱਚ ਹੁਣ ਤੱਕ 80 ਤੋਂ 90%, ਕਠੂਆ ਵਿੱਚ 60% ਤੋਂ ਜ਼ਿਆਦਾ ਅਤੇ ਕਿਸ਼ਤਵਾੜ ਵਿੱਚ 50% ਤੋਂ ਜ਼ਿਆਦਾ ਟੀਕਾਕਰਣ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿੱਚ ਵੈਂਟੀਲੇਟਰ ਦੀ ਸਥਿਤੀ ਬਹੁਤ ਹੱਦ ਤੱਕ ਸੰਤੋਸ਼ਜਨਕ ਹੈ, ਹਾਲਾਂਕਿ ਕੁੱਝ ਮਾਮਲਿਆਂ ਵਿੱਚ ਇੰਟੁਬੈਸ਼ਣ ਨੂੰ ਪੂਰਾ ਕਰਨ ਲਈ ਟ੍ਰੇਂਡ ਲੋਕਾਂ ਦੀ ਕਮੀ ਹੈ।
<><><><><><>
ਐੱਸਐੱਨਸੀ
(Release ID: 1717698)
ਵਿਜ਼ੀਟਰ ਕਾਊਂਟਰ : 197