ਕਾਰਪੋਰੇਟ ਮਾਮਲੇ ਮੰਤਰਾਲਾ

ਆਈਬੀਐਮ ਕਾਰਪੋਰੇਸ਼ਨ ਦੇ ਅੰਦਰੂਨੀ ਪੁਨਰਗਠਨ ਲਈ ਗ੍ਰੀਨ ਚੈਨਲ ਦੇ ਅਧੀਨ ਕਿੰਡਰਾਈਲ ਹੋਲਡਿੰਗਜ਼ ਐਲਐਲਸੀ ਅਤੇ ਗ੍ਰੈਂਡ ਓਸ਼ਨ ਮੈਨੇਜਡ ਇੰਫ੍ਰਾਸਟ੍ਰਕਚਰਲ ਸਰਵਿਸਜ਼ ਪ੍ਰਾਈਵੇਟ ਲਿਮਟਿਡ ਨੂੰ ਡੀਮਡ ਪ੍ਰਵਾਨਗੀ ਦਿੱਤੀ ਗਈ

Posted On: 11 MAY 2021 11:18AM by PIB Chandigarh

ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ (ਸੀਸੀਆਈ) ਨੂੰ ਆਈਬੀਐਮ ਕਾਰਪੋਰੇਸ਼ਨ ਦੇ ਅੰਦਰੂਨੀ ਪੁਨਰਗਠਨ ਦੇ ਸੰਬੰਧ ਵਿਚ ਕਿੰਡਰਾਇਲ ਹੋਲਡਿੰਗਜ਼ ਐਲਐਲਸੀ ਅਤੇ ਗ੍ਰੈਂਡ ਓਸ਼ਨ ਮੈਨੇਜਮੈਂਟ ਇੰਫ੍ਰਾਸਟ੍ਰਕਚਲ ਸਰਵਿਸਜ਼ ਪ੍ਰਾਈਵੇਟ ਲਿਮਟਿਡ ਵੱਲੋਂ ਗ੍ਰੀਨ ਚੈਨਲ ਅਧੀਨ ਦਾਖਿਲ ਕੀਤਾ ਗਿਆ ਨੋਟਿਸ ਪ੍ਰਾਪਤ ਹੋਇਆ ਹੈ, ਅਤੇ ਇਸ ਨੂੰ ਪ੍ਰਵਾਣਤ ਮੰਨਿਆਂ ਗਿਆ ਹੈ।

ਇੰਟਰਨੈਸ਼ਨਲ ਬਿਜਨੇਸ ਮਸ਼ੀਨਜ਼ ਕਾਰਪੋਰੇਸ਼ਨ (ਆਈਬੀਐਮ ਕਾਰਪੋਰੇਸ਼ਨ / ਵਿਕਰੇਤਾ) ਨੇ ਆਪਣੇ ਵਿਸ਼ਵਪੱਧਰੀ ਐਮਆਈਐਸ ਕਾਰੋਬਾਰ ਨੂੰ ਇੱਕ ਅੰਤਰਰਾਸ਼ਟਰੀ ਕਾਰਪੋਰੇਟ ਇੰਟਰਨਲ ਪੁਨਰਗਠਿਤ ਢਾਂਚੇ ਦੇ ਅੰਦਰ ਇੱਕ ਨਵੀਂਜਨਤਕ ਕੰਪਨੀ ਵਿੱਚ ਸਪਿਨ ਆਫ਼ ਕਰਨ ਦੀ ਯੋਜਨਾ ਬਣਾਈ ਹੈ। ਢਾਂਚਾਗਤ ਟੀਚਾ ਉਕਤ ਐਮਆਈਐਸ ਕਾਰੋਬਾਰ ਨੂੰ ਵੱਖ ਕਰਕੇ ਸਥਾਪਿਤ ਕੀਤੀਆਂ ਗਈਆਂ ਨਵੀਂਆਂ ਕੰਪਨੀਆਂ ਵਿੱਚ ਅਰਥਾਤ ਕਿੰਡਰਿਲ ਹੋਲਡਿੰਗਜ਼ ਐਲਐਲਸੀ (ਕਿੰਡਰਿਲ) ਅਤੇ ਗ੍ਰੈਂਡ ਓਸ਼ਨ ਮੈਨੇਜਡ ਬੁਨਿਆਦੀ ਢਾਂਚਾ ਸੇਵਾਵਾਂ ਪ੍ਰਾਈਵੇਟ ਲਿਮਟਿਡ (ਓਸ਼ਨ ਇੰਡੀਆ) ਨੂੰ (ਸਮੂਹਿਕ ਤੌਰ ਤੇ ਜਾਣੀਆਂ ਜਾਂਦੀਆਂ) (ਪ੍ਰਸਤਾਵਿਤ ਟ੍ਰਾਂਜੈਕਸ਼ਨ) ਸ਼ਾਮਿਲ ਕਰਕੇ ਪ੍ਰਾਪਤ ਕੀਤਾ ਜਾਵੇਗਾ।

ਆਈਬੀਐਮ ਕਾਰਪੋਰੇਸ਼ਨ, ਇਕ ਦੂਜੇ ਦੇ ਨਾਲ, ਪ੍ਰਬੰਧਿਤ ਬੁਨਿਆਦੀ ਢਾਂਚਾ ਸੇਵਾਵਾਂ ਦੇ ਪ੍ਰਬੰਧਨ ਵਿਚ ਜੁਟੀ ਹੋਈ ਹੈ ਯਾਨੀਕਿ ਭਾਰਤ ਸਮੇਤ ਵੱਖ ਵੱਖ ਦੇਸ਼ਾਂ ਵਿਚ ਐਮਆਈਐਸ ਦੇ ਕਾਰੋਬਾਰ ਹਨ। ਭਾਰਤ ਵਿੱਚ, ਐਮਆਈਐਸ ਕਾਰੋਬਾਰ ਇਸ ਸਮੇਂ ਨੈਟਵਰਕ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ (ਨੈੱਟਸੋਲ) ਅਤੇ ਆਈਬੀਐਮ ਇੰਡੀਆ ਵਿੱਚ ਸਥਿਤ ਹੈ, ਜੋ ਕਿ ਆਈਬੀਐਮ ਕਾਰਪੋਰੇਸ਼ਨ ਦੀ ਅਸਿੱਧੇ ਤੌਰ ਤੇ ਪੂਰੀ ਮਲਕੀਅਤ ਵਾਲੀਆਂ ਸਹਾਇਕ ਕੰਪਨੀਆਂ ਹਨ।

ਐਮਆਈਐਸ ਕਾਰੋਬਾਰ ਆਈਬੀਐਮ ਕਾਰਪੋਰੇਸ਼ਨਜ ਗਲੋਬਲ ਟੈਕਨੋਲੋਜੀ ਸਰਵਿਸਿਜ਼ ਹਿੱਸੇ ਦੀ ਬੁਨਿਆਦੀ ਢਾਂਚਾ ਸੇਵਾਵਾਂ ਇਕਾਈ ਦਾ ਕਾਰੋਬਾਰ ਹੈ, ਜਿਸ ਵਿੱਚ ਸੁਰੱਖਿਆ, ਰੈਗੂਲੇਟਰੀ ਅਤੇ ਜੋਖਮ ਪ੍ਰਬੰਧਨ ਸੇਵਾਵਾਂ ਅਤੇ ਆਈਬੀਐਮ ਕਾਰਪੋਰੇਸ਼ਨ ਦੇ ਕਲਾਉਡ ਐਂਡ ਕੋਗਨੀਟਿਵ ਸਾੱਫਟਵੇਅਰ ਹਿੱਸੇ ਦੀ ਸੁਰੱਖਿਆ ਸੇਵਾਵਾਂ ਯੂਨਿਟ ਦੀ ਪਛਾਣ ਪ੍ਰਬੰਧਨ ਸੇਵਾਵਾਂ ਦੀ ਪੇਸ਼ਕਸ਼ਾਂ ਸ਼ਾਮਲ ਹਨ ਪਰ ਇਨ੍ਹਾਂ ਵਿੱਚ ਬੁਨਿਆਦੀ ਢਾਂਚਾ ਸੇਵਾਵਾਂ ਯੂਨਿਟ ਦੀ ਜਨਤਕ ਕਲਾਉਡ ਪਲੇਟਫਾਰਮ ਦੀ ਪੇਸ਼ਕਸ਼ ਸ਼ਾਮਿਲ ਨਹੀਂ ਹੈ।

ਪ੍ਰਾਪਤਕਰਤਾ ਇਸ ਸਮੇਂ ਕਿਸੇ ਵੀ ਕਾਰੋਬਾਰੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹਨ ਅਤੇ ਸਿਰਫ ਪ੍ਰਸਤਾਵਿਤ ਲੈਣ-ਦੇਣ ਨੂੰ ਲਾਗੂ ਕਰਨ ਲਈ ਸ਼ਾਮਲ ਕੀਤੇ ਗਏ ਹਨ। ਪ੍ਰਸਤਾਵਿਤ ਟ੍ਰਾਂਜੈਕਸ਼ਨ ਤੋਂ ਬਾਅਦ, ਪ੍ਰਾਪਤੀਕਰਤਾ ਆਈਬੀਐਮ ਕਾਰਪੋਰੇਸ਼ਨ ਦੇ ਐਮਆਈਐਸ ਕਾਰੋਬਾਰ ਨੂੰ ਰੱਖਣਗੇ ਅਤੇ ਚਲਾਉਣਗੇ.

******

ਆਰਐਮ/ਐਮਵੀ/ਕੇਐਮਐਨ



(Release ID: 1717671) Visitor Counter : 184