ਰੱਖਿਆ ਮੰਤਰਾਲਾ
ਆਈ ਐੱਨ ਐੱਸ ਐਰਾਵਤ ਸਿੰਗਾਪੁਰ ਤੋਂ ਕ੍ਰਾਇਓਜੈਨਿਕ ਆਕਸੀਜਨ ਟੈਂਕਰਜ਼ ਅਤੇ ਆਕਸੀਜਨ ਸਿਲੰਡਰ ਸਮੇਤ ਮਹੱਤਵਪੂਰਨ ਮੈਡੀਕਲ ਭੰਡਾਰ ਲੈ ਕੇ ਵਿਸ਼ਾਖਾਪਟਨਮ ਪਹੁੰਚਿਆ
Posted On:
10 MAY 2021 5:20PM by PIB Chandigarh
ਕੋਵਿਡ 19 ਖਿਲਾਫ ਲੜਾਈ ਵਿੱਚ ਰਾਸ਼ਟਰ ਦੀ ਸਹਾਇਤਾ ਲਈ "ਆਪ੍ਰੇਸ਼ਨ ਸਮੁੰਦਰ ਸੇਤੂ—2" ਦੇ ਹਿੱਸੇ ਵਜੋਂ ਆਈ ਐੱਨ ਐੱਸ ਐਰਾਵਤ 10 ਮਈ 2021 ਨੂੰ 3,898 ਆਕਸੀਜਨ ਸਿਲੰਡਰਸਮੇਤ 8 ਕ੍ਰਾਇਓਜੈਨਿਕ ਆਕਸੀਜਨ ਟੈਂਕਰਜ਼ ਅਤੇ ਹੋਰ ਮਹੱਤਵਪੂਰਨ ਮੈਡੀਕਲ ਭੰਡਾਰ ਸਿੰਗਾਪੁਰ ਤੋਂ ਲੈ ਕੇ ਵਿਸ਼ਾਖਾਪਟਨਮ ਪਹੁੰਚਿਆ ਹੈ । ਇਹ ਜਹਾਜ਼ ਭਾਰਤੀ ਹਾਈ ਕਮਿਸ਼ਨ ਦੇਤਾਲਮੇਲ ਨਾਲ ਵੱਖ ਵੱਖ ਏਜੰਸੀਆਂ ਤੋਂ ਪ੍ਰਾਪਤ ਸਿਲੰਡਰ ਅਤੇ ਆਕਸੀਜਨ ਟੈਂਕਰ ਲੈ ਕੇ 05 ਮਈ ਨੂੰ ਸਿੰਗਾਪੁਰ ਤੋਂ ਰਵਾਨਾ ਹੋਇਆ ਸੀ ।
ਆਈ ਐੱਨ ਐੱਸ ਐਰਾਵਤ 09 ਸਮੁੰਦਰੀ ਜਹਾਜ਼ਾਂ ਦਾ ਹਿੱਸਾ ਹੈ , ਜਿਹਨਾਂ ਨੂੰ ਫਾਰਸੀ ਖਾੜੀ ਅਤੇ ਦੱਖਣ ਪੂਰਬੀ ਏਸ਼ੀਆ ਦੇ ਦੋਸਤ ਵਿਦੇਸ਼ੀ ਮੁਲਕਾਂ ਤੋਂ ਤਰਲ ਮੈਡੀਕਲ ਆਕਸੀਜਨ ਅਤੇ ਇਸਨਾਲ ਸੰਬੰਧਤ ਮੈਡੀਕਲ ਉਪਕਰਨ ਲੈਣ ਲਈ ਆਪ੍ਰੇਸ਼ਨ ਸਮੁੰਦਰ ਸੇਤੂ—2 ਤਹਿਤ ਕੋਵਿਡ ਰਾਹਤ ਲਈ ਤਾਇਨਾਤ ਕੀਤਾ ਗਿਆ ਹੈ ।
************************
ਏ ਬੀ ਬੀ / ਸੀ ਜੀ ਆਰ / ਵੀ ਐੱਮ / ਐੱਮ ਐੱਸ
(Release ID: 1717571)
Visitor Counter : 186