ਰੱਖਿਆ ਮੰਤਰਾਲਾ

ਭਾਰਤੀ ਸਮੁੰਦਰੀ ਜਹਾਜ਼ ਤ੍ਰਿਕੰਦ ਆਪ੍ਰੇਸ਼ਨ ਸਮੁੰਦਰ ਸੇਤੂ—2 ਦੇ ਹਿੱਸੇ ਵਜੋਂ ਮੁੰਬਈ ਪਹੁੰਚਿਆ

Posted On: 10 MAY 2021 4:46PM by PIB Chandigarh

ਆਪ੍ਰੇਸ਼ਨ ਸਮੁੰਦਰ ਸੇਤੂ—2 ਦੇ ਹਿੱਸੇ ਵਜੋਂ ਭਾਰਤੀ ਸਮੁੰਦਰੀ ਜਹਾਜ਼ ਤ੍ਰਿਕੰਦ ਨੂੰ ਤਰਲ ਮੈਡੀਕਲ ਆਕਸੀਜਨ , ਕ੍ਰਾਇਓਜੈਨਿਕ ਕੰਟੇਨਰਜ਼ ਕਤਰ ਦੀ ਹੱਮਦ ਬੰਦਰਗਾਹ ਤੋਂ ਮੁੰਬਈ ਲਿਆਉਣ ਲਈ ਤੈਨਾਤ ਕੀਤਾ ਗਿਆ ਸੀ । ਜਹਾਜ਼ 05 ਮਈ 2021 ਨੂੰ ਕਤਰ ਵਿੱਚ ਦਾਖਲ ਹੋਇਆ ਸੀ ਤੇ 10 ਮਈ 2021 ਨੂੰ 40 ਮੀਟ੍ਰਿਕ ਟਨ ਤਰਲ ਆਕਸੀਜਨ ਲੈ ਕੇ ਮੁੰਬਈ ਪਹੁੰਚਿਆ ਹੈ ।
ਇਹ ਖੇਪ ਕੋਵਿਡ ਮਹਾਮਾਰੀ ਖਿਲਾਫ ਭਾਰਤ ਦੀ ਸਹਾਇਤਾ ਲਈ ਫਰਾਂਸ ਮਿਸ਼ਨ ,"ਆਕਸੀਜਨ ਇਕਜੁੱਟਤਾ ਪੁਲ" ਦੇ ਹਿੱਸੇ ਵਜੋਂ ਲਿਆਂਦੀ ਗਈ ਹੈ । ਇਹ ਕਤਰ ਤੋਂ ਫਰਾਂਸ ਏਅਰ ਤਰਲ ਕੰਟੇਨਰਜ਼ ਨੂੰ ਭਾਰਤ ਵਿੱਚ ਲਿਆਉਣ ਲਈ ਦੂਜੀ ਸਮੁੰਦਰੀ ਕਾਰਵਾਈ ਹੈ । ਭਾਰਤ—ਫਰਾਂਸ ਪਹਿਲਕਦਮੀ ਕਤਰ ਵਿੱਚ ਭਾਰਤੀ ਰਾਜਦੂਤ ਡਾਕਟਰ ਦੀਪਕ ਮਿੱਤਲ ਵੱਲੋਂ ਕੀਤੀ ਗਈ ਤੇ ਜਿਸ ਦੇ ਸਿੱਟੇ ਵਜੋਂ ਭਾਰਤ ਨੂੰ ਆਉਂਦੇ ਦੋ ਮਹੀਨਿਆਂ ਵਿੱਚ 600 ਮੀਟ੍ਰਿਕ ਟਨ ਤੋਂ ਵੱਧ ਤਰਲ ਮੈਡੀਕਲ ਆਕਸੀਜਨ ਪ੍ਰਾਪਤ ਹੋਣ ਦੀ ਸੰਭਾਵਨਾ ਹੈ ।
ਲਿਆਂਦੀ ਗਈ ਪਹਿਲੀ ਖੇਪ ਮਹਾਰਾਸ਼ਟਰ ਸੂਬਾ ਅਥਾਰਟੀਆਂ ਨੂੰ ਸ਼੍ਰੀ ਆਦਿੱਤਯਾ ਠਾਕਰੇ , ਸੈਰ ਸਪਾਟਾ ਤੇ ਵਾਤਾਵਰਣ ਮੰਤਰਾਲਾ ਮਹਾਰਾਸ਼ਟਰ ਸਰਕਾਰ ਅਤੇ ਮਿਸ ਸੋਨੀਆ ਬਾਰਬਰੀ , ਕੌਂਸਿਲ ਜਨਰਲ ਫਰਾਂਸ ਕੌਂਸਲੇਟ ਜਨਰਲ ਮੁੰਬਈ ਦੀ ਹਾਜ਼ਰੀ ਵਿੱਚ ਸੌਂਪੀ ਗਈ ।

 

https://ci4.googleusercontent.com/proxy/tfANS0_-Ux6JpnRJTXZby_r7ppkipp9oB2Bjwo-p2i2f_bvGqSN4Jcjlt0AHWvnyOYGmtHwtYhYL5YGAECOZSOQh1NhtaF_hns4HlNWFOnoaBCdOKlXL=s0-d-e1-ft#https://static.pib.gov.in/WriteReadData/userfiles/image/Pix5IR46.jpg

https://ci5.googleusercontent.com/proxy/52FQsyBVL2zhj6xRo61PlMYrbrutXrT4tya8MlcTtsN5NmAa82ArqE5fQRP1He3Y3DEQZH2w2pl3u3nWe2bOIhEBSgSFGYZghmW5WpTCMqd3XJjNKD-k=s0-d-e1-ft#https://static.pib.gov.in/WriteReadData/userfiles/image/Pix1JS83.jpg  https://ci6.googleusercontent.com/proxy/fG2HHP6bBPiOLBHIJsU-wMTGRDTrDqcgkHz-KG3TjwDyNFWg_lAC6y8ehDzDLv0nwU6dUSxKNkhg4V7fKi2n8FqPX18RYA6WcM0gjxqX7PVPvi3sn1Q9=s0-d-e1-ft#https://static.pib.gov.in/WriteReadData/userfiles/image/Pix4PV8W.jpg


 

*********************

ਏ ਬੀ ਬੀ ਬੀ / ਐੱਮ ਕੇ / ਵੀ ਐੱਮ / ਐੱਮ ਐੱਸ(Release ID: 1717473) Visitor Counter : 166