ਰੇਲ ਮੰਤਰਾਲਾ
ਆਕਸੀਜਨ ਐਕਸਪ੍ਰੈੱਸ ਦੁਆਰਾ ਦੇਸ਼ ਦੇ ਵੱਖ-ਵੱਖ ਰਾਜਾਂ ਨੂੰ 185 ਟੈਂਕਰਾਂ ਤੋਂ 2960 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਗਈ
ਰਾਜਸਥਾਨ ਲਈ ਪਹਿਲੀ ਆਕਸੀਜਨ ਐਕਸਪ੍ਰੈੱਸ ਕੋਟਾ ਪਹੁੰਚੀ
ਮਹਾਰਾਸ਼ਟਰ ਲਈ ਦੂਜੀ ਆਕਸੀਜਨ ਐਕਸਪ੍ਰੈੱਸ ਨਾਗਪੁਰ ਲਈ ਰਵਾਨਾ ਹੋ ਚੁੱਕੀ ਹੈ
ਹੁਣ ਤੱਕ 47 ਆਕਸੀਜਨ ਐਕਸਪ੍ਰੈੱਸ ਨੇ ਆਪਣੀ ਯਾਤਰਾ ਪੂਰੀ ਕੀਤੀ
ਹੁਣ ਤੱਕ ਮਹਾਰਾਸ਼ਟਰ ਨੂੰ 174 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਨੂੰ 729 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਨੂੰ 249 ਮੀਟ੍ਰਿਕ ਟਨ, ਹਰਿਆਣਾ ਨੂੰ 305 ਮੀਟ੍ਰਿਕ ਟਨ, ਤੇਲੰਗਾਨਾ ਨੂੰ 123 ਮੀਟ੍ਰਿਕ ਟਨ ਅਤੇ ਦਿੱਲੀ ਨੂੰ 1334 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਗਈ
Posted On:
07 MAY 2021 4:50PM by PIB Chandigarh
ਭਾਰਤੀ ਰੇਲ ਉਭਰਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਅਤੇ ਨਵੇਂ ਉਪਾਆਂ ਦੀ ਤਲਾਸ਼ ਦੇ ਨਾਲ ਦੇਸ਼ ਦੇ ਵੱਖ-ਵੱਖ ਰਾਜਾਂ ਦੀ ਮੰਗ ‘ਤੇ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਦੇ ਆਪਣੇ ਅਭਿਯਾਨ ਨੂੰ ਨਿਰੰਤਰ ਜਾਰੀ ਰੱਖ ਲੋਕਾਂ ਨੂੰ ਰਾਹਤ ਪਹੁੰਚਾ ਰਹੀ ਹੈ। ਰੇਲਵੇ ਨੇ ਹੁਣ ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ 185 ਟੈਂਕਰਾਂ ਵਿੱਚ ਲਗਭਗ 2960 ਮੀਟ੍ਰਿਕ ਟਨ ਮੈਡੀਕਲ ਉਪਯੋਗ ਲਈ ਆਕਸੀਜਨ ਦੀ ਸਪਲਾਈ ਕੀਤੀ ਹੈ।
ਹੁਣ ਇਸ ਅਭਿਯਾਨ ਦੇ ਤਹਿਤ 47 ਆਕਸੀਜਨ ਐਕਸਪ੍ਰੈੱਸ ਆਪਣੀ ਯਾਤਰਾ ਪੂਰੀ ਕਰ ਚੁੱਕੀਆਂ ਹਨ।
ਭਾਰਤੀ ਰੇਲ ਰਾਜਾਂ ਦੀ ਮੰਗ ‘ਤੇ ਹਰ ਸੰਭਵ ਮਾਤਰਾ ਵਿੱਚ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕਰਨ ਨੂੰ ਲੈ ਕੇ ਆਪਣੀ ਪ੍ਰਤੀਬੱਧਤਾ ਨਾਲ ਲਗਾਤਾਰ ਕੰਮ ਕਰ ਰਹੀ ਹੈ।
ਹੁਣ ਤੱਕ ਮਹਾਰਾਸ਼ਟਰ ਨੂੰ 174 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਨੂੰ 729 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਨੂੰ 249 ਮੀਟ੍ਰਿਕ ਟਨ, ਹਰਿਆਣਾ ਨੂੰ 305 ਮੀਟ੍ਰਿਕ ਟਨ, ਤੇਲੰਗਾਨਾ ਨੂੰ 123 ਮੀਟ੍ਰਿਕ ਟਨ ਅਤੇ ਦਿੱਲੀ ਨੂੰ 1334 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਗਈ
ਇਸ ਸਮੇਂ ਆਕਸੀਜਨ ਐਕਸਪ੍ਰੈੱਸ ਦੇ ਦੁਆਰਾ 18 ਟੈਂਕਰਾਂ ਵਿੱਚ 260 ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਆਪਣੇ ਮਾਰਗ ‘ਤੇ ਹੈ ਜਿਨ੍ਹਾਂ ਦੀ ਡਿਲੀਵਰੀ ਮਹਾਰਾਸ਼ਟਰ, ਹਰਿਆਣਾ ਅਤੇ ਦਿੱਲੀ ਵਿੱਚ ਕੀਤੀ ਜਾਣੀ ਹੈ। ਰੇਲਵੇ ਦੁਆਰਾ ਕੀਤੀ ਜਾ ਰਹੀ ਆਕਸੀਜਨ ਦੀ ਢੁਲਾਈ ਇੱਕ ਜਟਿਲ ਪ੍ਰਕਿਰਿਆ ਹੈ ਅਤੇ ਢੁਲਾਈ ਨਾਲ ਜੁੜੇ ਅੰਕੜੇ ਲਗਾਤਾਰ ਅਪਡੇਟ ਕੀਤੇ ਜਾ ਰਹੇ ਹਨ। ਕੁੱਝ ਹੋਰ ਆਕਸੀਜਨ ਐਕਸਪ੍ਰੈੱਸ ਦੇਰ ਰਾਤ ਆਪਣੀ-ਆਪਣੀ ਮੰਜ਼ਿਲ ਵੱਲ ਰਵਾਨਾ ਹੋ ਸਕਦੀਆਂ ਹਨ।
****
ਡੀਜੇਐੱਨ/ਐੱਮਕੇਵੀ
(Release ID: 1717444)
Visitor Counter : 208