ਆਯੂਸ਼

ਸੋਮਵਾਰ ਤੋਂ ਦਿੱਲੀ ਵਿੱਚ 7 ਥਾਵਾਂ 'ਤੇ ਆਯੁਸ਼-64 ਦੀ ਮੁਫਤ ਵੰਡ ਕੀਤੀ ਜਾਵੇਗੀ

Posted On: 09 MAY 2021 4:06PM by PIB Chandigarh

ਕੋਵਿਡ-19 ਸੰਕ੍ਰਮਿਤ ਮਰੀਜ਼ਾਂ (ਜੋ ਹਸਪਤਾਲ ’ਚ ਭਰਤੀ ਨਹੀਂ ਹਨ)  ਦੀ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਦੇ ਸੰਕੇਤ ਵਜੋਂ, ਆਯੁਸ਼ ਮੰਤਰਾਲੇ ਨੇ ਪਿਛਲੇ ਸ਼ਨੀਵਾਰ ਤੋਂ ਦਿੱਲੀ ਵਿੱਚ ਕਈ ਥਾਵਾਂ 'ਤੇ ਆਯੁਸ਼ 64 ਦੀ ਮੁਫਤ ਵੰਡ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਤੋਂ, ਹੋਰ ਬਹੁਤ ਸਾਰੇ ਕੇਂਦਰ ਚਾਲੂ ਹੋ ਜਾਣਗੇ। ਉਹ ਕੋਵਿਡ -19 ਮਰੀਜ਼ ਜੋ ਹੋਮ ਆਇਸੋਲੇਸ਼ਨ ਵਿੱਚ ਹਨ ਜਾਂ ਕੁਝ ਸਰਕਾਰੀ / ਐਨਜੀਓ ਪ੍ਰਬੰਧਿਤ ਆਇਸੋਲੇਸ਼ਨ ਕੇਂਦਰਾਂ ਵਿੱਚ ਰਹਿ ਰਹੇ ਹਨ, ਆਯੁਸ਼ ਮੰਤਰਾਲੇ ਦੀ ਇਸ ਪਹਿਲਕਦਮ ਦਾ ਲਾਭ ਲੈ ਸਕਦੇ ਹਨ ।

 

ਆਯੁਸ਼ 64 ਗੋਲੀਆਂ ਦਾ ਮੁਫਤ ਪੈਕੇਟ ਹਾਸਲ ਕਰਨ ਲਈ ਮਰੀਜ਼ ਜਾਂ ਉਨ੍ਹਾਂ ਦੇ ਨੁਮਾਇੰਦੇ ਮਰੀਜ਼ ਦੀ ਆਰਟੀ ਪੀਸੀਆਰ ਪੋਜ਼ੀਟਿਵ ਰਿਪੋਰਟ ਅਤੇ ਆਧਾਰ ਕਾਰਡ ਦੀਆਂ ਅਸਲ ਜਾਂ ਸਾਫਟ ਕਾਪੀਆਂ ਨਾਲ ਅਜਿਹੇ ਕੇਂਦਰਾਂ ਦਾ ਦੌਰਾ ਕਰ ਸਕਦੇ ਹਨ। ਜੇ ਅਤੇ ਜਦੋਂ ਵੀ ਮੁੜ ਜ਼ਰੂਰਤ ਪਵੇਗੀ, ਤਾਂ ਵੀ ਦੁਬਾਰਾ ਮੁਫਤ ਹੀ ਪ੍ਰਦਾਨ ਕੀਤੀ ਜਾਵੇਗੀ। 

 

ਕੋਵਿਡ 19   ਦੇ ਲੱਛਣ, ਹਲਕੇ ਅਤੇ ਦਰਮਿਆਨੀ ਇਨਫ਼ੈਕਟਿਡ ਦੇ ਇਲਾਜ ’ਚ ਕਾਰਗਰ ਇਨ੍ਹਾਂ ਦਵਾਈਆਂ ਆਯੁਸ਼ 64 ਦੀ ਸੋਮਵਾਰ ਤੋਂ ਦਿੱਲੀ ਵਿੱਚ 7 ਥਾਵਾਂ 'ਤੇ ਮਰੀਜ਼ਾਂ ਲਈ ਮੁਫਤ ਵੰਡ ਕੀਤੀ ਜਾਵੇਗੀ । ਆਲ ਇੰਡੀਆ  ਇੰਸਟੀਚਿਊਟ ਆਫ ਆਯੁਰਵੇਦ (ਏ.ਆਈ.ਆਈ.ਏ.), ਸਰਿਤਾ ਵਿਹਾਰ (ਸਵੇਰੇ 9.30 ਵਜੇ ਤੋਂ 1.00 ਵਜੇ) ਹਨ; ਮੋਰਾਰਜੀ ਦੇਸਾਈ ਨੈਸ਼ਨਲ  ਇੰਸਟੀਚਿਊਟ ਆਫ ਯੋਗਾ, ਅਸ਼ੋਕਾ ਰੋਡ (ਸਾਰੇ ਸੱਤ ਦਿਨ, ਸਵੇਰੇ 8.30 - ਸ਼ਾਮ 4.30 ਵਜੇ); ਖੇਤਰੀ ਰਿਸਰਚ  ਇੰਸਟੀਚਿਊਟ ਆਫ ਯੂਨਾਨੀ ਮੈਡੀਸਨ, ਅਬੂਲ ਫਜ਼ਲ ਐਨਕਲੇਵ ਪਾਰਟ -1, ਜਾਮੀਆ ਨਗਰ, ਓਖਲਾ (ਸਵੇਰੇ 9 ਵਜੇ - ਸ਼ਾਮ 5 ਵਜੇ); ਯੂਨੀਅਨ ਮੈਡੀਕਲ ਸੈਂਟਰ, ਕਮਰਾ ਨੰ. 111-113, ਮੁੱਖ ਓਪੀਡੀ ਬਿਲਡਿੰਗ, ਪਹਿਲੀ ਮੰਜ਼ਲ, ਗੇਟ ਨੰ. 7, ਸਫਦਰਜੰਗ ਹਸਪਤਾਲ (ਸਵੇਰੇ 9 ਵਜੇ - ਸ਼ਾਮ 4  ਵਜੇ); ਯੂਨੀਅਨ ਸਪੈਸ਼ਲਿਟੀ ਕਲੀਨਿਕ, ਡਾ ਐਮ ਏ ਅੰਸਾਰੀ ਹੈਲਥ ਸੈਂਟਰ, ਜਾਮੀਆ ਮਿਲਿਆ ਇਸਲਾਮੀਆ (ਸਵੇਰੇ 9 ਵਜੇ - ਸ਼ਾਮ 4.30 ਵਜੇ); ਕੇਂਦਰੀ ਆਯੁਰਵੇਦ ਰਿਸਰਚ  ਇੰਸਟੀਚਿਊਟ, ਸਟ੍ਰੀਟ ਨੰ. 66, ਪੰਜਾਬੀ ਬਾਗ (9.30 - ਸ਼ਾਮ 4 ਵਜੇ) ਅਤੇ ਸੈਂਟਰਲ ਕਾਉਂਸਲ ਫਾਰ ਰਿਸਰਚ ਇਨ ਯੋਗਾ ਐਂਡ ਨੈਚਰੋਪੈਥੀ, ਓ.ਪੀ. ਡੀ-ਬਲਾਕ, ਜਨਕਪੁਰੀ (ਸਵੇਰੇ 9 ਵਜੇ ਤੋਂ 12 ਵਜੇ), ਰੋਹਿਣੀ ਦੇ ਸੈਕਟਰ 19 ਵਿੱਚ ਸੀਸੀਆਰਵਾਈਐਨ ਦਾ ਨੈਚਰੋਪੈਥੀ ਹਸਪਤਾਲ ਬੁੱਧਵਾਰ (ਸਵੇਰੇ 9 ਵਜੇ ਤੋਂ ਦੁਪਹਿਰ 12) ਤੱਕ ਮੁਫਤ ਆਯੂਸ਼ 64 ਵੰਡਣ ਦਾ ਕੰਮ ਕੀਤਾ ਜਾਵੇਗਾ । 

 

ਇਸ ਤੋਂ ਇਲਾਵਾ ਆਯੁਸ਼ ਭਵਨ, ਬੀ- ਬਲਾਕ, ਜੀਪੀਓ ਕੰਪਲੈਕਸ ਦੀ ਰਿਸੈਪਸ਼ਨ ਵਿਖੇ ਇਕ ਵਿਸ਼ੇਸ ਵਿਕਰੀ ਕੇਂਦਰ ਵੀ ਸਥਾਪਿਤ ਕੀਤਾ ਗਿਆ ਹੈ ਜਿਥੇ ਆਯੁਸ਼ 64 ਅਤੇ ਆਯੁਰਕਸ਼ਾ ਕਿੱਟਾਂ ਦੋਵੇਂ ਉਪਲਬਧ ਹੋਣਗੀਆਂ।

 

*****************

 

ਐਮ ਵੀ/ਐਸ ਕੇ

 



(Release ID: 1717349) Visitor Counter : 185


Read this release in: English , Urdu , Hindi , Tamil , Telugu