ਰੱਖਿਆ ਮੰਤਰਾਲਾ

ਆਈਏਐਫ ਕੋਵਿਡ ਏਅਰ ਸਪੋਰਟ ਮੈਨੇਜਮੈਂਟ ਸੇਲ (ਸੀਏਐਸਐਮਸੀ) ਦੇ ਓਪਰੇਸ਼ਨ

Posted On: 09 MAY 2021 3:35PM by PIB Chandigarh

ਭਾਰਤੀ ਹਵਾਈ ਸੈਨਾ 27 ਅਪ੍ਰੈਲ 21 ਤੋਂ ਪਾਲਮ ਏਅਰ ਬੇਸ 'ਤੇ ਕੋਵਿਡ ਏਅਰ ਸਪੋਰਟ ਮੈਨੇਜਮੈਂਟ ਸੈੱਲ (ਸੀਏਐਸਐਮਸੀ) ਚਲਾ ਰਹੀ ਹੈ। ਸੈੱਲ ਦਾ ਮੁੱਢਲਾ ਕੰਮ ਵਿਦੇਸ਼ਾਂ ਤੋਂ ਆਉਣ ਵਾਲੀਆਂ ਸਾਰੀਆਂ ਰਾਹਤ ਸਹਾਇਤਾ ਦੀ ਵੰਡ ਲਈ ਕੁਸ਼ਲਤਾ ਨਾਲ ਤਾਲਮੇਲ ਕਰਨਾ ਹੈ

ਇਹ ਸੈੱਲ 24 ਘੰਟੇ ਕਾਰਜਸ਼ੀਲ ਰਹਿੰਦਾ ਹੈ। ਸਰਜ ਓਪਰੇਸ਼ਨਾਂ ਦੀ ਪੂਰਤੀ ਲਈ ਸਰੋਤਾਂ ਦਾ ਤਾਲਮੇਲ ਕੀਤਾ ਗਿਆ ਹੈ ਜਿਸ ਵਿੱਚ ਮਨੁੱਖੀ ਸ਼ਕਤੀ, ਗ੍ਰਾਉੰਡ ਹੈਂਡਲਿੰਗ ਅਤੇ ਲੋਡਿੰਗ ਉਪਕਰਣ ਅਤੇ ਫਲੈਟ ਟਾਪ ਟ੍ਰੇਲਰ ਅਤੇ ਫੋਰਕ ਲਿਫਟਰ ਵਰਗੇ ਵਾਹਨ ਸ਼ਾਮਲ ਹਨ। 

ਇਕ ਸੀ -130 ਅਤੇ ਦੋ ਏਐੱਨ-32 ਟ੍ਰਾੰਸਪੋਰਟ ਹਵਾਈ ਜਹਾਜ਼ 28 ਅਪ੍ਰੈਲ 21 ਤੋਂ ਪੂਰੇ ਦੇਸ਼ ਵਿਚ ਪਾਲਮ ਤੋਂ ਥੋੜੇ ਸਮੇਂ ਦੇ ਨੋਟਿਸ ਤੇ ਲੋਡ ਏਅਰ ਲਿਫਟ ਲਈ ਚਲਾਏ ਜਾ ਰਹੇ ਹਨ। ਇਸ ਤਰ੍ਹਾਂ ਦੀ ਇੱਕ ਐਮਰਜੈਂਸੀ ਏਅਰਲਿਫਟ ਲਈ ਇਕ ਮੌਕ ਡਰਿੱਲ 29 ਅਪ੍ਰੈਲ 21 ਨੂੰ ਵੀ ਕੀਤੀ ਗਈ ਸੀਤਾਂ ਜੋ ਵੱਖ-ਵੱਖ ਹਿੱਸੇਦਾਰਾਂ ਵਿਚ ਤਾਲਮੇਲ ਨੂੰ ਬਿਹਤਰ ਬਣਾਇਆ ਜਾ ਸਕੇ I

 ਸਾਰੇ ਹੀ ਮਹੱਤਵਪੂਰਨ ਹਿੱਸੇਦਾਰਾਂ ਜਿਵੇਂ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਸਕੱਤਰ ਕੋਵਿਡ, ਹਿੰਦੁਸਤਾਨ ਲੈਟੇਕਸ ਲਿਮਟਿਡ (ਐਚਐਲਐਲ) ਅਤੇ ਇੰਡੀਅਨ ਰੈਡ ਕਰਾਸ ਸੁਸਾਇਟੀ (ਆਈਆਰਸੀਐਸ) ਨਾਲ ਨਿਰਵਿਘਨ ਸੂਚਨਾ ਦੇ ਪ੍ਰਵਾਹ ਅਤੇ ਲੱਗਣ ਵਾਲੇ ਸਮੇਂ ਨੂੰ ਘਟਾਉਣ ਲਈ ਸੰਚਾਰ ਸੰਪਰਕ ਸਥਾਪਤ ਕੀਤੇ ਗਏ ਹਨ। ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡੀਆਈਏਐਲ)ਏਅਰ ਇੰਡੀਆ ਐਸਏਟੀਐਸ ਅਤੇ ਏਅਰ ਫੋਰਸ ਮੂਵਮੈਂਟ ਲਾਈਜਨ ਯੂਨਿਟ ਨਾਲ ਇੱਕ ਰਿਵਾਇਤੀ ਅਤੇ ਵੇਅਰਹਾਊਸਿੰਗ ਨਾਲ ਜੁੜੇ ਮੁੱਦਿਆਂ ਨੂੰ ਸੁਚਾਰੂ ਬਣਾਉਣ ਲਈ ਇੱਕ ਮੀਟਿੰਗ ਕੀਤੀ ਗਈ। 

 

 ***********************

 

 

 ਬੀ ਬੀ / ਐਮ /ਜੇ ਪੀ 



(Release ID: 1717348) Visitor Counter : 176