PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ
Posted On:
09 MAY 2021 6:30PM by PIB Chandigarh
#Unite2FightCorona
#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ
ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 17.56 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਮੁਫ਼ਤ ਮੁਹੱਈਆ ਕਰਵਾਈਆਂ ਹਨ
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਹਾਲੇ ਵੀ 72 ਲੱਖ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬਧ ਹਨ।
ਇਸ ਤੋਂ ਇਲਾਵਾ 46 ਲੱਖ ਤੋਂ ਵੱਧ ਖੁਰਾਕਾਂ ਅਗਲੇ ਤਿੰਨ ਦਿਨਾਂ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤੀਆਂ ਜਾਣਗੀਆਂ।
https://pib.gov.in/PressReleasePage.aspx?PRID=1717176
14 ਆਕਸੀਜਨ ਪਲਾਂਟ ਅਤੇ 3 ਲੱਖ ਤੋਂ ਅਧਿਕ ਰੇਮਡੇਸਿਵਿਰ ਸ਼ੀਸ਼ੀਆਂ ਸਹਿਤ ਆਲਮੀ ਸਹਾਇਤਾ ਨੂੰ ਲਗਾਤਾਰ ਪੂਰੀ ਸਰਗਰਮੀ ਨਾਲ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਇਨ੍ਹਾਂ ਨੂੰ ਕੋਵਿਡ-19 ਦਾ ਮੁਕਾਬਲਾ ਕਰਨ ਦੇ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਹੁੰਚਾਇਆ ਗਿਆ ਹੈ
-
ਹੁਣ ਤੱਕ ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਨੂੰ 6,608 ਆਕਸੀਜਨ ਕੰਸੰਟ੍ਰੇਟਰ, 3,856 ਆਕਸੀਜਨ ਸਿਲੰਡਰ, 14 ਆਕਸੀਜਨ ਜਨਰੇਸ਼ਨ ਪਲਾਂਟ, 4,330 ਵੈਂਟੀਲੇਟਰ/ਬਾਈ ਪੀਏਪੀ/ ਸੀ ਪੀਏਪੀ (Bi PAP/ C PAP) ਅਤੇ 3 ਲੱਖ ਤੋਂ ਜਿਆਦਾ ਰੇਮਡੇਸਿਵਿਰ ਸ਼ੀਸ਼ੀਆਂ ਨੂੰ ਹੁਣ ਤੱਕ ਡਿਲਿਵਰ ਕੀਤੇ ਜਾ ਚੁੱਕੇ ਹਨ।
-
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦਾ ਤੀਸਰਾ ਪੜਾਅ ਅੱਗੇ ਵਧ ਰਿਹਾ ਹੈ ਅਤੇ ਦੇਸ਼ ਵਿੱਚ ਹੁਣ ਤੱਕ ਕੋਵਿਡ ਵੈਕਸੀਨ ਦੇ 16.94 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ।
-
ਪਿਛਲੇ 24 ਘੰਟਿਆਂ ਵਿੱਚ 4,03,738 ਨਵੇਂ ਰੋਗੀ ਸਾਹਮਣੇ ਆਏ ਹਨ।
-
ਪਿਛਲੇ 24 ਘੰਟਿਆਂ ਵਿੱਚ ਦਸ ਰਾਜਾਂ ਦਾ ਨਵੇਂ ਮਾਮਲਿਆਂ ਵਿੱਚ 71.75 ਪ੍ਰਤੀਸ਼ਤ ਯੋਗਦਾਨ ਰਿਹਾ ਹੈ।
-
ਦੇਸ਼ ਵਿੱਚ ਕੋਵਿਡ ਨਾਲ ਮੌਤ ਦਰ ਘੱਟ ਹੋ ਰਹੀ ਹੈ ਅਤੇ ਵਰਤਮਾਨ ਵਿੱਚ ਇਹ 1.09 ਪ੍ਰਤੀਸ਼ਤ ਹੈ।
https://pib.gov.in/PressReleasePage.aspx?PRID=1717184
ਭਾਰਤੀ ਵਾਯੂ ਸੈਨਾ ਦੇ ਕੋਵਿਡ ਏਅਰ ਸਪੋਰਟ ਮੈਨੇਜਮੈਂਟ ਸੈੱਲ (ਸੀਏਐੱਸਐੱਮਸੀ) ਦਾ ਕੰਮਕਾਜ
ਭਾਰਤੀ ਵਾਯੂ ਸੈਨਾ ਮਿਤੀ 27 ਅਪ੍ਰੈਲ 21 ਤੋਂ ਪਾਲਮ ਏਅਰ ਬੇਸ ‘ਤੇ ਕੋਵਿਡ ਏਅਰ ਸਪੋਰਟ ਮੈਨੇਜਮੈਂਟ ਸੈੱਲ (ਸੀਏਐੱਸਐੱਮਸੀ) ਦਾ ਸੰਚਾਲਨ ਕਰ ਰਹੀ ਹੈ। ਇਸ ਸੈੱਲ ਦਾ ਪ੍ਰਾਥਮਿਕ ਕਾਰਜ ਵਿਦੇਸ਼ਾਂ ਤੋਂ ਆਉਣ ਵਾਲੀ ਸਾਰੀ ਰਾਹਤ ਸਹਾਇਤਾ ਦੇ ਵਿਤਰਣ ਦੇ ਲਈ ਕੁਸ਼ਲਤਾਪੂਰਵਕ ਕੋਆਰਡੀਨੇਟ ਕਰਨਾ ਹੈ। ਇਹ ਸੈੱਲ ਚੌਬੀ ਘੰਟੇ ਚਾਲੂ ਰਹਿੰਦੀ ਹੈ। ਸਰਜ ਅਪਰੇਸ਼ਨ ਨੂੰ ਪੂਰਾ ਕਰਨ ਲਈ ਸੰਸਾਧਨਾਂ ਦਾ ਕੋਆਰਡੀਨੇਟ ਕੀਤਾ ਗਿਆ ਹੈ ਜਿਸ ਵਿੱਚ ਮੈਨਪਾਵਰ, ਗਰਾਊਂਡ ਹੈਂਡਲਿੰਗ ਤੇ ਲੋਡਿੰਗ ਉਪਕਰਣ ਅਤੇ ਫਲੈਟ ਟੌਪ ਟ੍ਰੇਲਰ ਅਤੇ ਫੋਰਕ ਲਿਫਟਰ ਜਿਹੇ ਵਾਹਨ ਸ਼ਾਮਲ ਹਨ।
https://pib.gov.in/PressReleasePage.aspx?PRID=1717241
ਆਕਸੀਜਨ ਐਕਸਪ੍ਰੈੱਸ ਦੁਆਰਾ ਹੁਣ ਤੱਕ ਮਹਾਰਾਸ਼ਟਰ, ਮੱਧ ਪ੍ਰਦੇਸ਼, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਲਗਭਗ 4200 ਮੀਟ੍ਰਿਕ ਟਨ ਆਕਸੀਜਨ ਡਿਲਿਵਰ
ਰੇਲਵੇ ਨੇ ਹੁਣ ਤੱਕ ਦੇਸ਼ ਦੇ ਕਈ ਰਾਜਾਂ ਵਿੱਚ 268 ਟੈਂਕਰਾਂ ਵਿੱਚ ਲਗਭਗ 4200 ਮੀਟ੍ਰਿਕ ਟਨ ਚਿਕਿਤਸਾ ਉਪਯੋਗ ਲਈ ਆਕਸੀਜਨ ਦੀ ਸਪਲਾਈ ਕੀਤੀ ਹੈ। ਇਸ ਮੁਹਿੰਮ ਦੇ ਤਹਿਤ ਹੁਣ ਤੱਕ 68 ਆਕਸੀਜਨ ਐਕਸਪ੍ਰੈੱਸ ਦੀ ਯਾਤਰਾ ਪੂਰੀ ਹੋ ਚੁੱਕੀ ਹੈ।
https://pib.gov.in/PressReleasePage.aspx?PRID=1717245
ਡਾਇਰੈਕਟਰ ਜਨਰਲ ਏਐੱਫਐੱਮਐੱਸ ਨੂੰ ਮਿਲੀ ਐਕਸ ਏਐੱਮਸੀ/ਐੱਸਐੱਸਸੀ ਚਿਕਿਤਸਾ ਅਧਿਕਾਰੀਆਂ ਦੀ ਭਰਤੀ ਦੀ ਹਰੀ ਝੰਡੀ
ਰੱਖਿਆ ਮੰਤਰਾਲਾ ਨੇ ਪੂਰਵ ਆਰਮੀ ਮੈਡੀਕਲ ਕੋਰ (ਏਐੱਮਸੀ)/ਸ਼ੌਰਟ ਸਰਵਿਸ ਕਮਿਸ਼ਨ (ਐੱਸਐੱਸਸੀ) ਚਿਕਿਤਸਾ ਅਧਿਕਾਰੀਆਂ ਦੀ ਭਰਤੀ ਲਈ ਆਮਰਡ ਫੋਰਸਿਜ਼ ਮੈਡੀਕਲ ਸਰਵਿਸਜ ਡਾਇਰੈਕਟਰ ਜਨਰਲ (ਡੀਜੀ ਏਐੱਫਐੱਮਐੱਸ) ਨੂੰ ਆਦੇਸ਼ ਜਾਰੀ ਕੀਤਾ ਹੈ। ‘ਟੂਰ ਆਵ੍ ਡਿਊਟੀ’ ਯੋਜਨਾ ਦੇ ਤਹਿਤ, 2017 ਅਤੇ 2021 ਦੇ ਦਰਮਿਆਨ ਰਿਟਾਇਰ ਹੋਏ 400 ਪੂਰਵ ਏਐੱਮਸੀ/ਐੱਸਐੱਸਸੀ ਚਿਕਿਤਸਾ ਅਧਿਕਾਰੀਆਂ ਨੂੰ ਅਧਿਕਤਮ 11 ਮਹੀਨੇ ਦੀ ਅਵਧੀ ਦੇ ਲਈ ਅਨੁਬੰਧ ਦੇ ਅਧਾਰ ‘ਤੇ ਭਰਤੀ ਕੀਤੇ ਜਾਣ ਦੀ ਉਮੀਦ ਹੈ।
https://pib.gov.in/PressReleasePage.aspx?PRID=1717178
ਇੰਡੀਅਨ ਓਲੰਪਿਕ ਐਸੋਸੀਏਸ਼ਨ (ਆਈਓਏ), ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਐੱਮਵਾਈਏਐੱਸ) ਅਤੇ ਸਪੋਰਟਸ ਅਥਾਰਿਟੀ ਆਵ੍ ਇੰਡੀਆ (ਐੱਸਏਆਈ) ਕੋਵਿਡ-19 ਮਹਾਮਾਰੀ ਦੇ ਦਰਮਿਆਨ ਅੰਤਰਰਾਸ਼ਟਰੀ ਅਥਲੀਟਾਂ ਅਤੇ ਕੋਚਾਂ ਨੂੰ ਸਮਰਥ ਦੇਣ ਲਈ ਇਕੱਠੇ ਆਓ
ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲਾ (ਐੱਮਵਾਈਏਐੱਸ), ਇੰਡੀਅਨ ਓਲੰਪਿਕ ਐਸੋਸੀਏਸ਼ਨ (ਆਈਓਏ) ਅਤੇ ਸਪੋਰਟਸ ਅਥਾਰਿਟੀ ਆਵ੍ ਇੰਡੀਆ (ਐੱਸਏਆਈ) ਨੇ ਕੋਵਿਡ-19 ਮਹਾਮਾਰੀ ਦੇ ਦੌਰਾਨ ਪੂਰਵ-ਅੰਤਰਰਾਸ਼ਟਰੀ ਅਥਲੀਟਾਂ ਅਤੇ ਕੋਚਾਂ ਦੀ ਚਿਕਿਤਸਾ, ਵਿੱਤੀ ਅਤੇ ਤਾਰਕਿਕ ਸਹਾਇਤਾ ਸੁਨਿਸ਼ਚਿਤ ਕਰਨ ਲਈ ਨੇ ਇੱਕ ਸਪੈਸ਼ਲ ਸਪੋਰਟ ਸੈੱਲ ਬਣਾਉਣ ਲਈ ਹੱਥ ਮਿਲਾਇਆ ਹੈ।
https://pib.gov.in/PressReleasePage.aspx?PRID=1717175
ਦਿੱਲੀ ਦੇ 7 ਸਥਾਨਾਂ ‘ਤੇ ਸੋਮਵਾਰ ਤੋਂ 'ਆਯੁਸ਼-64' ਦੀ ਫ੍ਰੀ ਡਿਸਟ੍ਰੀਬਿਊਸ਼ਨ
ਹਸਪਤਾਲ ਦੇ ਬਾਹਰ ਦੇ ਕੋਵਿਡ ਮਰੀਜ਼ਾਂ ਦੀ ਸੇਵਾ ਕਰਨ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਇੱਕ ਪ੍ਰਤੀਕ ਦੇ ਰੂਪ ਵਿੱਚ ਆਯੁਸ਼ ਮੰਤਰਾਲੇ ਨੇ ਪਿਛਲੇ ਸ਼ਨੀਵਾਰ ਤੋਂ ਦਿੱਲੀ ਦੇ ਕਈ ਸਥਾਨਾਂ ‘ਤੇ ‘ਆਯੁਸ਼-64’ ਦੀ ਫ੍ਰੀ ਡਿਸਟ੍ਰੀਬਿਊਸ਼ਨ ਸ਼ੁਰੂ ਕੀਤੀ ਹੈ। ਸੋਮਵਾਰ ਤੋਂ ਇਸ ਫ੍ਰੀ ਡਿਸਟ੍ਰੀਬਿਊਸ਼ਨ ਦੇ ਕਈ ਹੋਰ ਕੇਂਦਰ ਚਾਲੂ ਹੋ ਜਾਣਗੇ। ਹੋਮ ਆਈਸੋਲੇਸ਼ਨ ਜਾਂ ਕੁਝ ਸਰਕਾਰੀ/ਗ਼ੈਰ-ਸਰਕਾਰੀ ਸੰਗਠਨਾਂ ਵੱਲੋਂ ਵਿਵਸਥਿਤ ਆਈਸੋਲੇਸ਼ਨ ਸੈਂਟਰਾਂ ਵਿੱਚ ਰਹਿ ਰਹੇ ਕੋਵਿਡ-19 ਦੇ ਮਰੀਜ਼ ਆਯੁਸ਼ ਮੰਤਰਾਲਾ ਦੀ ਇਸ ਪਹਿਲ ਨਾਲ ਲਾਭ ਉਠਾ ਸਕਦੇ ਹਨ। ਮਰੀਜ਼ ਜਾਂ ਉਨ੍ਹਾਂ ਦੇ ਪ੍ਰਤੀਨਿਧੀ ‘ਆਯੁਸ਼-64’ ਦੀਆਂ ਗੋਲੀਆਂ ਦਾ ਇੱਕ ਮੁਫਤ ਪੈਕ ਪ੍ਰਾਪਤ ਕਰਨ ਦੇ ਲਈ ਮਰੀਜ਼ ਦੀ ਆਰਟੀ ਪੀਸੀਆਰ ਪਾਜ਼ਿਟਿਵ ਰਿਪੋਰਟ ਅਤੇ ਉਸ ਦੇ ਆਧਾਰ ਕਾਰਡ ਦੀ ਹਾਰਡ ਜਾਂ ਸਾਫਟ ਕਾਪੀਆਂ ਦੇ ਨਾਲ ਇਨ੍ਹਾਂ ਕੇਂਦਰਾਂ ‘ਤੇ ਜਾ ਸਕਦੇ ਹਨ। ਜ਼ਰੂਰੀ ਹੋਣ ‘ਤੇ, ਇਨ੍ਹਾਂ ਗੋਲੀਆਂ ਦੀ ਦੁਬਾਰਾ ਪ੍ਰਾਪਤੀ ਵੀ ਮੁਫਤ ਕੀਤੀ ਜਾਵੇਗੀ।
https://pib.gov.in/PressReleasePage.aspx?PRID=1717242
ਇਰੇਡਾ ਅਤੇ ਐੱਨਐੱਚਪੀਸੀ ਨੇ 300 ਤੋਂ ਅਧਿਕ ਕਰਮਚਾਰੀਆਂ ਦਾ ਟੀਕਾਕਰਣ ਕੀਤਾ
ਬਿਜਲੀ ਮੰਤਰਾਲੇ ਦੇ ਤਹਿਤ ਜਨਤਕ ਖੇਤਰ ਦੇ ਕੇਂਦਰੀ ਉੱਦਮ ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ ਲਿਮਿਟਿਡ (ਇਰੇਡਾ) ਅਤੇ ਐੱਨਐੱਚਪੀਸੀ ਲਿਮਿਟਿਡ ਦੁਆਰਾ ਸੰਯੁਕਤ ਰੂਪ ਨਾਲ ਆਪਣੇ ਸਮੂਹ ਦੇ 18 ਤੋਂ 44 ਸਾਲ ਦੀ ਉਮਰ ਵਰਗ ਦੇ ਕਰਮਚਾਰੀਆਂ ਦੇ ਲਈ 7 ਅਤੇ 8 ਮਈ ਨੂੰ ਇਰੇਡਾ ਦੇ ਨਵੀਂ ਦਿੱਲੀ ਸਥਿਤ ਮੁੱਖ ਕਾਰਪੋਰੇਟ ਦਫ਼ਤਰ ਵਿੱਚ ਦੋ ਦਿਨਾ ਕੋਵਿਡ ਟੀਕਾਕਰਣ ਕੈਂਪ ਦਾ ਆਯੋਜਨ ਕੀਤਾ ਗਿਆ।
https://pib.gov.in/PressReleasePage.aspx?PRID=1717146
ਟਰਾਂਸਪੋਰਟਿੰਗ ਦੀ ਉਮੀਦ: ਕੋਲਕਾਤਾ ਏਅਰਪੋਰਟ ਤੋਂ ਮੈਡੀਕਲ ਕਾਰਗੋ ਦੀ ਸਪੁਰਦਗੀ ਨਿਰਵਿਘਨ ਜਾਰੀ ਹੈ
ਰਾਸ਼ਟਰ ਕੋਰੋਨਾ ਵਾਇਰਸ ਦੇ ਖ਼ਿਲਾਫ਼ ਸਖਤ ਲੜਾਈ ਲੜ ਰਿਹਾ ਹੈ ਅਤੇ ਇਸ ਸੰਕਟ ਦੇ ਸਮੇਂ ਮੈਡੀਕਲ ਜ਼ਰੂਰੀ ਵਸਤਾਂ ਜਿਵੇਂ ਟੀਕੇ, ਆਕਸੀਜਨ, ਆਕਸੀਮੀਟਰ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਸਪਲਾਈ ਬਹੁਤ ਮਹੱਤਵਪੂਰਨ ਹੈ। ਇਸ ਲੜਾਈ ਵਿਚ, ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਵੱਖ-ਵੱਖ ਏਅਰ ਪੋਰਟਾਂ ਅਤੇ ਏਅਰਲਾਈਨਾਂ ਅਤੇ ਉਨ੍ਹਾਂ ਦੇ ਕੋਰੋਨਾ ਯੋਧੇ ਵੱਖ-ਵੱਖ ਸ਼ਹਿਰਾਂ/ਰਾਜਾਂ ਵਿੱਚ ਆਉਣ ਜਾਂ ਬਾਹਰ ਜਾਣ ਵਾਲੀਆਂ ਸਾਰੀਆਂ ਡਾਕਟਰੀ ਜ਼ਰੂਰਤਾਂ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾ ਕੇ ਆਪਣੀ ਭੂਮਿਕਾ ਨਿਭਾ ਰਹੇ ਹਨ। ਕੋਲਕਾਤਾ ਏਅਰਪੋਰਟ ਕੋਵਿਡ -19 ਵਿਰੁੱਧ ਇਸ ਲੜਾਈ ਵਿਚ ਮੁੱਖ ਭੂਮਿਕਾ ਨਿਭਾ ਰਿਹਾ ਹੈ।
https://www.pib.gov.in/PressReleasePage.aspx?PRID=1717256
ਕੇਂਦਰ ਨੇ 25 ਰਾਜਾਂ ਵਿੱਚ ਪੰਚਾਇਤਾਂ ਨੂੰ 8923.8 ਕਰੋੜ ਰੁਪਏ ਜਾਰੀ ਕੀਤੇ; ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਗਰਾਂਟ ਅਡਵਾਂਸ ਕੀਤੀ ਗਈ
ਵਿੱਤ ਮੰਤਰਾਲੇ ਦੇ ਖਰਚਿਆਂ ਦੇ ਵਿਭਾਗ ਨੇ ਕੱਲ੍ਹ ਗ੍ਰਾਮੀਣ ਸਥਾਨਕ ਸੰਸਥਾਵਾਂ (ਆਰਐੱਲਬੀ) ਨੂੰ ਗ੍ਰਾਂਟ ਮੁਹੱਈਆ ਕਰਵਾਉਣ ਲਈ 25 ਰਾਜਾਂ ਨੂੰ 8,923.8 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ । ਇਹ ਗ੍ਰਾਂਟ ਪੰਚਾਇਤੀ ਰਾਜ ਸੰਸਥਾਵਾਂ ਦੇ ਤਿੰਨਾਂ ਪੱਧਰਾਂ- ਪਿੰਡ, ਬਲਾਕ ਅਤੇ ਜ਼ਿਲ੍ਹਾ ਲਈ ਹੈ। ਸ਼ਨੀਵਾਰ ਨੂੰ ਜਾਰੀ ਕੀਤੀ ਗਈ ਰਕਮ ਸਾਲ 2021-22 ਲਈ ‘ਅਨਟਾਈਡ ਗ੍ਰਾਂਟਾਂ’ ਦੀ ਪਹਿਲੀ ਕਿਸ਼ਤ ਹੈ। ਇਸ ਦਾ ਇਸਤੇਮਾਲ ਆਰਐੱਲਬੀ ਹੋਰ ਚੀਜ਼ਾਂ ਦੇ ਨਾਲ-ਨਾਲ, ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਜ਼ਰੂਰੀ ਵੱਖ-ਵੱਖ ਰੋਕਥਾਮ ਅਤੇ ਘਟਾਉਣ ਦੇ ਉਪਾਵਾਂ ਲਈ ਵੀ ਕਰ ਸਕਦਾ ਹੈ। ਇਸ ਤਰ੍ਹਾਂ ਇਹ ਛੂਤ ਨਾਲ ਲੜਨ ਲਈ ਪੰਚਾਇਤਾਂ ਦੇ ਤਿੰਨ ਪੱਧਰਾਂ ਦੇ ਸਰੋਤਾਂ ਨੂੰ ਵਧਾਏਗਾ। ਰਾਜ ਵਾਈਜ਼ ਜਾਰੀ ਕੀਤੀ ਗਈ ਗ੍ਰਾਂਟ ਨਾਲ ਲਗਾਈ ਗਈ ਹੈ।
https://www.pib.gov.in/PressReleasePage.aspx?PRID=1717165
ਮਹੱਤਵਪੂਰਨ ਟਵੀਟ
ਫੈਕਟ ਚੈੱਕ
*****
ਐੱਮਵੀ/ਏਪੀ
(Release ID: 1717342)
Visitor Counter : 240