ਰੱਖਿਆ ਮੰਤਰਾਲਾ

ਸਾਬਕਾ ਰੱਖਿਆ ਡਾਕਟਰ ਈ-ਸੰਜੀਵਨੀ ਓਪੀਡੀ ਤੇ ਔਨਲਾਈਨ ਕੰਸੈਲਟੇਸ਼ਨ ਪ੍ਰਦਾਨ ਕਰਨਗੇ

Posted On: 07 MAY 2021 4:53PM by PIB Chandigarh

ਸਾਬਕਾ ਰੱਖਿਆ ਡਾਕਟਰ ਹੁਣ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਈ-ਸੰਜੀਵਨੀ ਓਪੀਡੀ ਤੇ ਔਨਲਾਈਨ ਸਲਾਹ ਪ੍ਰਦਾਨ ਕਰਨਗੇ ਸੈਨਾ ਦੇ ਵੈਟਰਨ ਦੇਸ਼ ਦੇ ਸੱਦੇ ਤੇ ਜਵਾਬ ਵਿਚ ਅੱਗੇ ਆਏ ਹਨ ਅਤੇ ਮੈਡਿਕਲ ਦੇਖਭਾਲ ਦੀ ਜ਼ਰੂਰਤ ਵਾਲੇ ਲੋਕਾਂ ਦੀ ਮਦਦ ਲਈ ਉਨ੍ਹਾਂ ਨੇ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਹਨ ਰੱਖਿਆ ਸਕੱਤਰ ਡਾ. ਅਜੇ ਕੁਮਾਰ ਅਤੇ ਆਰਮਡ ਫੋਰਸ ਦੇ ਮੈਡਿਕਲ ਸਰਵਿਸਿਜ਼ (ਏਐਸਐਮਐਸ) ਦੇ ਡਾਇਰੈਕਟਰ ਜਨਰਲ ਸਰਜਨ ਵਾਇਸ ਐਡਮਿਰਲ ਰਜਤ ਦੱਤਾ ਨੇ 7 ਮਈ, 2021 ਨੂੰ ਉਨ੍ਹਾਂ ਵੈਟਰਨਜ਼ ਨੂੰ ਵੀਡੀਓ ਕਾਨਫਰੈਂਸ ਰਾਹੀਂ ਸੰਬੋਧਨ ਕੀਤਾ ਜੋ ਆਪਣੀਆਂ ਸੇਵਾਵਾਂ ਪੇਸ਼ ਕਰਨ ਲਈ ਅੱਗੇ ਆਏ ਹਨ ਇਹ ਸੇਵਾ ਕਿਸੇ ਵੀ ਨਾਗਰਿਕ ਵਲੋਂ ਵੈਬਸਾਈਟ  http://esanjeevaniopd.in/ ਤੇ ਪ੍ਰਾਪਤ ਕੀਤੀ ਜਾ ਸਕਦੀ ਹੈ

 

ਈ-ਸੰਜੀਵਨੀ ਓਪੀਡੀ ਸਰਕਾਰ ਦਾ ਇਕ ਪ੍ਰਮੁੱਖ ਟੈਲੀ-ਮੈਡਿਸਨ ਪਲੇਟਫਾਰਮ ਹੈ ਜੋ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ (ਐਮਓਐਚਐਫਡਬਲਿਊ) ਦੀ ਅਗਵਾਈ ਹੇਠ ਮੁਹਾਲੀ ਦੇ ਸੈਂਟਰ ਫਾਰ ਡਿਵੈਲਪਮੈਂਟ ਆਫ ਅਡਵਾਂਸ ਕੰਪਿਊਟਿੰਗ (ਸੀ-ਡੈਕ) ਵਲੋਂ ਵਿਕਸਤ ਕੀਤਾ ਗਿਆ ਹੈ ਇਹ ਭਾਰਤੀ ਨਾਗਰਿਕਾਂ ਨੂੰ ਮੁਫਤ ਸਲਾਹਾਂ ਪ੍ਰਦਾਨ ਕਰਦਾ ਹੈ ਅਤੇ ਬਹੁਤ ਚੰਗੇ ਤਰੀਕੇ ਨਾਲ ਕੰਮ ਕਰ ਰਿਹਾ ਹੈ ਹਾਲਾਂਕਿ ਕੋਵਿਡ-19 ਮਾਮਲਿਆਂ ਵਿਚ ਵਾਧੇ ਕਾਰਣ ਡਾਕਟਰਾਂ ਦੀ ਮੰਗ ਵਧੀ ਹੈ ਜਦਕਿ ਸਪਲਾਈ ਘਟੀ ਹੈ ਕਿਉਂਕਿ ਡਾਕਟਰਾਂ ਨੂੰ ਕੋਵਿਡ-19 ਵਾਰਡ ਦੀਆਂ ਡਿਊਟੀਆਂ ਤੋਂ ਬਾਹਰ ਖਿੱਚਿਆ ਜਾ ਰਿਹਾ ਹੈ ਇਥੇ ਹੀ ਰੱਖਿਆ ਵੈਟਰਨ ਮਦਦ ਲਈ ਅੱਗੇ ਆਏ ਹਨ

 

ਹੈੱਡ ਕੁਆਰਟਰ ਇੰਟੈਗ੍ਰੇਟਿਡ ਡਿਫੈਂਸ ਸਟਾਫ (ਆਈਡੀਐਸ) ਦੀ ਮੈਡਿਕਲ ਬਰਾਂਚ ਮੌਜੂਦਾ ਅਤੇ ਸੇਵਾ ਮੁਕਤ ਰੱਖਿਆ ਕਰਮਚਾਰੀਆਂ ਲਈ ਟੈਲੀ-ਮੈਡਿਸਨ ਸੇਵਾ ਉਪਲਬਧ ਕਰਵਾ ਰਹੀ ਹੈ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਐਨਆਈਸੀ ਨਾਲ ਤਾਲਮੇਲ ਕਰਕੇ ਇਸ ਸਾਬਕਾ ਰੱਖਿਆ  ਓਪੀਡੀ ਨੂੰ ਨਾਗਰਿਕ ਮਰੀਜ਼ਾਂ ਲਈ ਸ਼ੁਰੂ ਕੀਤਾ ਗਿਆ ਹੈ ਆਈਡੀਐਸ (ਮੈਡਿਕਲ) ਦੀ ਉੱਪ-ਮੁਖੀ ਲੈਫਟੀਨੈਂਟ ਮਾਧੁਰੀ ਕਨਿਤਕਰ ਨੇ ਸੇਵਾ ਮੁਕਤ ਏਐਫਐਮਐਸ ਡਾਕਟਰਾਂ ਦੇ ਭਾਈਚਾਰੇ ਨੂੰ ਇਸ ਪਲੇਟਫਾਰਮ ਤੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ ਤਾਕਿ ਨਾਗਰਿਕਾਂ ਨੂੰ ਵਡਮੁੱਲੀ ਸਲਾਹ ਪ੍ਰਦਾਨ ਕੀਤੀ ਜਾ ਸਕੇ ਜਦਕਿ ਦੇਸ਼ ਇਕ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਿਹਾ ਹੈ

 

ਸੇਵਾ ਮੁਕਤ ਰੱਖਿਆ ਡਾਕਟਰਾਂ ਤੋਂ ਇਕ ਚੰਗਾ ਹੁੰਗਾਰਾ ਮਿਲਿਆ ਹੈ ਅਤੇ ਹੋਰ ਵਧੇਰੇ ਡਾਕਟਰਾਂ ਦੇ ਜਲਦੀ ਹੀ ਇਸ ਮੁਹਿੰਮ ਵਿਚ ਸ਼ਾਮਿਲ ਹੋਣ ਦੀ ਉਮੀਦ ਹੈ ਜਿਸ ਨਾਲ ਇਕ ਵੱਖਰੀ ਰਾਸ਼ਟਰ ਵਿਆਪੀ ਸਾਬਕਾ ਰੱਖਿਆ ਡਾਕਟਰਾਂ ਦੀ ਓਪੀਡੀ ਦੀ ਕਲਪਣਾ ਕੀਤੀ ਗਈ ਹੈ ਉਨ੍ਹਾਂ ਦਾ ਵਿਆਪਕ ਤਜਰਬਾ ਅਤੇ ਮੁਹਾਰਤ ਵਿਸ਼ਾਲ ਗਿਣਤੀ ਵਿਚ ਗਾਹਕਾਂ ਦੀ ਘਰਾਂ ਤੋਂ ਹੀ ਸਲਾਹ ਪ੍ਰਾਪਤ ਕਰਨ ਵਿਚ ਮਦਦ ਕਰੇਗੀ ਅਤੇ ਮੌਜੂਦਾ ਸਥਿਤੀ ਤੇ ਕਾਬੂ ਪਾਇਆ ਜਾ ਸਕੇਗਾ

 

 ------------------------------------------------

ਏਬੀਬੀ /ਨੈਂਪੀ /ਕੇਏ /ਡੀਕੇ /ਸੈਵੀ /ਏਡੀਏ


(Release ID: 1716964) Visitor Counter : 200


Read this release in: English , Urdu , Hindi , Tamil , Telugu